ਟੋਰਾਂਟੋ, 22 ਦਸੰਬਰ (ਪੋਸਟ ਬਿਊਰੋ): ਟੋਰਾਂਟੋ ਪੁਲਿਸ ਪੂਰਵੀ ਏਂਡ ਵੱਲ ਦੋ ਅਲੱਗ-ਅਲੱਗ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਹੈ, ਜੋ 12 ਘੰਟਿਆਂ ਵਿਚ ਇੱਕ ਤੋਂ ਬਾਅਦ ਕਰਕੇ ਹੋਈਆਂ।
ਐਤਵਾਰ ਸਵੇਰੇ 5 ਵਜੇ ਤੋਂ ਬਾਅਦ ਅਧਿਕਾਰੀਆਂ ਨੂੰ ਗੋਲੀਆਂ ਚੱਲਣ ਦੀ ਰਿਪੋਰਟ ਲਈ ਡੈਨਫੋਰਥ ਅਤੇ ਕਾਰਲਾ ਏਵੇਨਿਊ ਦੇ ਖੇਤਰ ਵਿੱਚ ਬੁਲਾਇਆ ਗਿਆ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਘਟਨਾ ਸਥਾਨ `ਤੇ ਗੋਲੀਬਾਰੀ ਦੇ ਸਬੂਤ ਮਿਲੇ ਹਨ।
ਕਾਰਲਾ ਅਤੇ ਲੋਗਾਨ ਏਵੇਨਿਊ ਵਿਚਕਾਰ ਡੈਨਫੋਰਥ ਏਵੇਨਿਊ ਨੂੰ ਪੁਲਿਸ ਵੱਲੋਂ ਜਾਂਚ ਦੇ ਚਲਦੇ ਬੰਦ ਕਰ ਦਿੱਤਾ ਗਿਆ ਹੈ।
ਕੁੱਝ ਘੰਟੇ ਪਹਿਲਾਂ, ਬਰਾਡਵਿਊ ਏਵੇਨਿਊ ਅਤੇ ਕਵੀਨ ਸਟਰੀਟ ਈਸਟ ਕੋਲ, ਪੁਲਿਸ ਨੇ ਇਲਾਕੇ ਵਿੱਚ ਗੋਲੀਬਾਰੀ ਦੀ ਰਿਪੋਰਟ `ਤੇ ਪ੍ਰਤੀਕਿਰਿਆ ਦਿੱਤੀ। ਅਧਿਕਾਰੀਆਂ ਨੂੰ ਮੁਨਰੋ ਸਟਰੀਟ `ਤੇ ਗੋਲੀਬਾਰੀ ਦੇ ਸਬੂਤ ਮਿਲੇ ਅਤੇ ਇੱਕ ਖਿੜਕੀ ਟੁੱਟੀ ਹੋਈ ਮਿਲੀ।
ਪੁਲਿਸ ਨੇ ਕਿਹਾ ਕਿ ਦੋਨਾਂ ਮਾਮਲਿਆਂ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਮਿਲੀ। ਪੁਲਿਸ ਨੇ ਕਿਹਾ ਕਿ ਉਨ੍ਹਾਂ ਕੋਲ ਅਜਿਹੀ ਕੋਈ ਜਾਣਕਾਰੀ ਨਹੀਂ ਹੈ, ਜਿਸ ਨਾਲ ਪਤਾ ਚੱਲੇ ਕਿ ਦੋਵੇਂ ਘਟਨਾਵਾਂ ਦਾ ਆਪਸ ਵਿਚ ਕੋਈ ਸੰਬੰਧ ਹੈ। ਜਾਂਚ ਜਾਰੀ ਹੈ।