ਟੋਰਾਂਟੋ, 10 ਦਸੰਬਰ (ਪੋਸਟ ਬਿਊਰੋ): ਯਾਰਕ ਖੇਤਰ ਵਿੱਚ ਪੁਲਿਸ ਨੇ 17 ਲੋਕਾਂ ਨੂੰ ਗਿਰਫਤਾਰ ਕੀਤਾ ਹੈ ਜੋ ਗਰੇਟਰ ਟੋਰਾਂਟੋ ਖੇਤਰ ਵਿੱਚ ਘਰਾਂ ਵਿੱਚ ਦਾਖਲ ਹੋ ਕੇ, ਲੁੱਟਾਂ ਕਰਨ ਅਤੇ ਨਸ਼ੀਲਾ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਿਲ ਇੱਕ ਆਪਰਾਧਿਕ ਸੰਗਠਨ ਦਾ ਹਿੱਸਾ ਹਨ।
ਮੰਗਲਵਾਰ ਨੂੰ ਯਾਰਕ ਖੇਤਰੀ ਪੁਲਿਸ ਦੇ ਪ੍ਰੋਜੈਕਟ ਸਕਾਈਫਾਲ ਨਾਮਕ ਇੱਕ ਸਾਲ ਦੀ ਜਾਂਚ ਦਾ ਹਿੱਸਾ ਹਨ। ਮੁਲਜ਼ਮਾਂ `ਤੇ ਕੁਲ ਮਿਲਾਕੇ 83 ਚਾਰਜਿਜ਼ ਹਨ।
ਜਾਂਚ ਅਧਿਕਾਰੀ ਅਲਵਾਰੋ ਅਲਮੇਡਾ ਨੇ ਕਿਹਾ ਕਿ ਯਾਰਕ ਖੇਤਰੀ ਪੁਲਿਸ ਕਮਿਊਨਿਟੀ ਵਿੱਚ ਅਜਿਹੇ ਮੁਲਜਮਾਂ ਨੂੰ ਬਰਦਾਸ਼ਤ ਨਹੀਂ ਕਰੇਗੀ। ਅਸੀਂ ਯਾਰਕ ਖੇਤਰ ਦੇ ਨਿਵਾਸੀਆਂ ਲਈ ਗ਼ੈਰਕਾਨੂੰਨੀ ਫਾਇਰਆਰਮਜ਼ ਅਤੇ ਸੰਗਠਿਤ ਅਪਰਾਧ ਨਾਲ ਪੈਦਾ ਖਤਰਿਆਂ ਨੂੰ ਖਤਮ ਕਰਨ ਲਈ ਆਪਣੇ ਕੋਲ ਉਪਲੱਬਧ ਹਰ ਸਰੋਤ ਦੀ ਵਰਤੋਂ ਕਰਾਂਗੇ।
ਗ੍ਰਿਫ਼ਤਾਰੀ ਤੋਂ ਇਲਾਵਾ, ਜਾਂਚਕਰਤਾਵਾਂ ਨੇ 14.4 ਮਿਲੀਅਨ ਡਾਲਰ ਦੀ ਕੀਮਤ ਵਿਚ ਡਰਗਜ਼ ਅਤੇ ਤਿੰਨ ਹਥਿਆਰ ਵੀ ਜ਼ਬਤ ਕੀਤੇ ਹਨ।