ਟੋਰਾਂਟੋ, 9 ਦਸੰਬਰ (ਪੋਸਟ ਬਿਊਰੋ): ਇੱਕ ਵਿਅਕਤੀ ਜਿਸਨੂੰ ਪਿਛਲੇ ਮਹੀਨੇ ਟੋਰਾਂਟੋ ਸ਼ਹਿਰ ਵਿੱਚ ਦੇਰ ਰਾਤ ਇੱਕ ਵਿਅਕਤੀ ਦੇ ਘਰ ਦੀ ਰੇਕੀ ਕਰਦੇ ਦੋ ਵਾਰ ਵੇਖਿਆ ਗਿਆ। ਪੁਲਿਸ ਨੂੰ ਉਸਦੀ ਭਾਲ ਹੈ।
ਸੋਮਵਾਰ ਨੂੰ ਜਾਂਚਕਰਤਾਵਾਂ ਨੇ ਕਿਹਾ ਕਿ ਅਧਿਕਾਰੀਆਂ ਨੂੰ ਨਵੰਬਰ ਵਿੱਚ ਹੇਨਰੀ ਅਤੇ ਬਾਲਡਵਿਨ ਸੜਕਾਂ ਦੇ ਖੇਤਰ ਵਿੱਚ 10 ਨਵੰਬਰ ਨੂੰ ਇੱਕ ਪਤੇ `ਤੇ ਬੁਲਾਇਆ ਗਿਆ ਸੀ।
ਪੁਲਿਸ ਨੇ ਕਿਹਾ ਕਿ ਸ਼ੱਕੀ ਦੋ ਵੱਖ-ਵੱਖ ਮੌਕਿਆਂ `ਤੇ ਸਵੇਰੇ-ਸਵੇਰੇ ਪੀੜਿਤਾ ਦੇ ਪਦੇ `ਤੇ ਮੌਜੂਦ ਸੀ। ਉਸ ਸਮੇਂ ਸ਼ੱਕੀ ਨੂੰ ਬਾਰੀਆਂ ਵਿਚੋਂ ਦੇਖਦੇ ਅਤੇ ਜਾਇਦਾਦ ਉੱਤੇ ਘੁੰਮਦੇ ਹੋਏ ਵੇਖਿਆ ਗਿਆ ਸੀ।
ਪੁਲਿਸ ਨੇ ਕਿਹਾ ਕਿ ਸ਼ੱਕੀ ਨੂੰ ਪੀੜਿਤਾ ਨਹੀਂ ਜਾਣਦੀ ਹੈ। ਪੁਲਿਸ ਨੇ ਸ਼ੱਕੀ ਦੀ ਪਹਿਚਾਣ 52 ਸਾਲਾ ਟੋਰਾਂਟੋ ਨਿਵਾਸੀ ਜਾਰਜ ਬਰੈਡ ਦੇ ਰੂਪ ਵਿੱਚ ਕੀਤੀ ਹੈ। ਉਹ ਰਾਤ ਵਿੱਚ ਉਲੰਘਣਾ ਦੇ ਦੋਸ਼ ਵਿੱਚ ਲੋੜੀਂਦਾ ਸੀ।
ਪੁਲਿਸ ਨੇ ਦੱਸਿਆ ਕਿ ਉਸਦਾ ਕੱਦ ਪੰਜ ਫੁੱਟ 11 ਇੰਚ, ਦਰਮਿਆਨਾ ਕੱਦ, ਛੋਟੇ ਭੂਰੇ ਵਾਲ ਅਤੇ ਅੱਖਾਂ ਨੀਲੀਆਂ ਹਨ।