ਟੋਰਾਂਟੋ, 9 ਦਸੰਬਰ (ਪੋਸਟ ਬਿਊਰੋ): ਪੁਲਿਸ ਨੇ ਦੱਸਿਆ ਹੈ ਕਿ 30 ਸਾਲਾ ਔਰਤ, ਜਿਸਨੂੰ ਐਤਵਾਰ ਰਾਤ ਟੋਰਾਂਟੋ ਦੇ ਪੂਰਵੀ ਏਂਡ `ਤੇ ਗੋਲੀ ਲੱਗਣ ਕਾਰਨ ਜ਼ਖਮੀ ਪਾਇਆ ਗਿਆ ਸੀ, ਉਸਦੀ ਮੌਤ ਹੋ ਗਈ ਹੈ।
ਕਾਰਜਕਾਰੀ ਡਿਊਟੀ ਅਧਿਕਾਰੀ ਟਾਡ ਜੋਕੋ ਨੇ ਦੱਸਿਆ ਕਿ ਐਤਵਾਰ ਨੂੰ ਸ਼ਾਮ 7 ਵਜੇ ਦੇ ਲਗਭਗ ਅਧਿਕਾਰੀ ਡੈਨਫੋਰਥ ਅਤੇ ਜੋਂਸ ਏਵੇਨਿਊ ਕੋਲ ਇੱਕ ਪਤੇ `ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਇੱਕ ਔਰਤ ਨੂੰ ਗੋਲੀ ਲੱਗਣ ਕਾਰਨ ਜ਼ਖ਼ਮੀ ਪਾਇਆ।
ਜੋਕੋ ਨੇ ਕਿਹਾ ਕਿ ਉਨ੍ਹਾਂ ਨੇ ਤੁਰੰਤ ਔਰਤ ਐਮਰਜੈਂਸੀ ਰਨ ਦੇ ਮਾਧਿਅਮ ਨਾਲ ਟਰਾਮਾ ਸੈਂਟਰ ਲਿਜਾਇਆ ਗਿਆ, ਪਰ ਕੁੱਝ ਹੀ ਸਮੇਂ ਬਾਅਦ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।
ਪੈਰਾਮੈਡਿਕਸ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਮਰੀਜ਼ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ।
ਟੋਰਾਂਟੋ ਪੁਲਿਸ ਨੇ ਕਿਹਾ ਕਿ ਇੱਕ ਗੰਨ ਬਰਾਮਦ ਕੀਤੀ ਗਈ ਹੈ ਅਤੇ ਇੱਕ 20 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਅੱਗੇ ਦੀ ਜਾਂਚ ਕਰ ਰਹੀ ਹੈ।