ਟੋਰਾਂਟੋ, 8 ਦਸੰਬਰ (ਪੋਸਟ ਬਿਊਰੋ): ਡੇਰੀ ਰੋਡ `ਤੇ ਵਿੰਸਟਨ ਚਰਚਿਲ ਬੁਲੇਵਾਰਡ ਕੋਲ ਰਾਤ ਵਿੱਚ ਇੱਕ ਕਾਰ ਖੰਭੇ ਨਾਲ ਟਕਰਾਉਣ ਕਾਰਨ ਦੋ ਲੋਕ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
ਪੁਲਿਸ ਨੇ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਐਤਵਾਰ ਨੂੰ ਘਟਨਾ ਸਥਾਨ `ਤੇ ਪਹੁੰਚੀਆਂ ਅਤੇ ਵਾਹਨ ਵਿੱਚ ਸਵਾਰ ਲੋਕਾਂ ਨੂੰ ਹਸਪਤਾਲ ਪਹੁੰਚਾਇਆ, ਜਿਨ੍ਹਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ।
ਘਟਨਾ ਸਥਾਨ ਤੋਂ ਮਿਲੇ ਵੀਡੀਓ ਵਿੱਚ ਕਾਰ ਦੇ ਪੁਰਜੇ ਸੜਕ `ਤੇ ਖਿਲਰੇ ਹੋਏ ਵਿਖਾਈ ਦੇ ਰਹੇ ਹਨ, ਜਿਸ ਵਿੱਚ ਫੁਟਪਾਥ ਦੇ ਵਿਚਕਾਰ ਵਾਹਨ ਦਾ ਟਰਾਂਸਮਿਸ਼ਨ ਵੀ ਸ਼ਾਮਿਲ ਹੈ ।
ਪੁਲਿਸ ਵੱਲੋਂ ਜਾਂਚ ਕੀਤੇ ਜਾਣ ਕਾਰਨ ਏਕਵਿਟੇਨ ਅਤੇ ਡੇਰੀ ਰੋਡ ਵਿਚਕਾਰ ਵਿੰਸਟਨ ਚਰਚਿਲ ਦੀ ਉੱਤਰ ਵੱਲ ਜਾਣ ਵਾਲੀ ਲੇਨ ਬੰਦ ਕਰ ਦਿੱਤੀ ਗਈ ਹੈ।