ਟੋਰਾਂਟੋ, 8 ਦਸੰਬਰ (ਪੋਸਟ ਬਿਊਰੋ): ਟੋਰਾਂਟੋ ਦੇ ਇੰਟਰਟੇਨਮੈਂਟ ਡਿਸਟਰਿਕਟ ਵਿੱਚ ਸਵੇਰੇ-ਸਵੇਰੇ ਹੋਈ ਗੋਲੀਬਾਰੀ ਦੋਰਾਨ ਤਿੰਨ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿਨ੍ਹਾਂ ਵਿਚੋਂ ਇੱਕ ਦੀ ਹਾਲਤ ਗੰਭੀਰ ਹੈ।
ਪੁਲਿਸ ਦਾ ਕਹਿਣਾ ਹੈ ਕਿ ਸਪੈਡੀਨਾ ਏਵੇਨਿਊ ਅਤੇ ਸੁਲਿਵਨ ਸਟਰੀਟ ਕੋਲ ਕਰੀਬ 5:19 ਵਜੇ ਗੋਲੀ ਚਲਾਈ ਗਈ। ਪੁਲਿਸ ਨੇ ਗੋਲੀ ਲੱਗਣ ਨਾਲ ਜ਼ਖ਼ਮੀ ਤਿੰਨ ਲੋਕਾਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਦਾ ਕਹਿਣਾ ਹੈ ਕਿ ਪੀੜਤਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ।
ਪੁਲਿਸ ਨੇ ਦੱਸਿਆ ਕਿ ਅਧਿਕਾਰੀਆਂ ਨੇ ਘਟਨਾ ਸਥਾਨ `ਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਦੋ ਫਾਇਰਆਰਮਜ਼ ਬਰਾਮਦ ਕੀਤੇ ਗਏ। ਕਾਰਜਕਾਰੀ ਡਿਊਟੀ ਅਧਿਕਾਰੀ ਫਿਲਿਪ ਸਿੰਕਲੇਇਰ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਦੋ ਫਾਇਰਆਰਮਜ਼ ਨਾਲ ਵਾਰ ਵਿੱਚ ਦਾਖਲ ਹੋਇਆ ਅਤੇ ਵਾਰ ਦੇ ਕਰਮਚਾਰੀਆਂ ਨਾਲ ਝਗੜਾ ਕਰਨ ਲੱਗਾ।
ਪੁਲਿਸ ਨੇ ਦੱਸਿਆ ਕਿ ਝਗੜੇ ਦੌਰਾਨ, ਸ਼ੱਕੀ ਵਿਅਕਤੀ ਨੇ ਦੋ ਕਰਮਚਾਰੀਆਂ ਨੂੰ ਗੋਲੀ ਮਾਰ ਦਿੱਤੀ, ਅਤੇ ਖੁਦ ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ। ਜਾਂਚ ਕਾਰਨ ਸੁਲਿਵਨ ਸਟਰੀਟ `ਤੇ ਸਪੈਡਿਨਾ ਏਵੇਨਿਊ ਦੀ ਦੱਖਣ ਵੱਲ ਜਾਣ ਵਾਲੀ ਲੇਨ ਬੰਦ ਕਰ ਦਿੱਤੀ ਗਈ ਹੈ।