ਟੋਰਾਂਟੋ, 8 ਦਸੰਬਰ (ਪੋਸਟ ਬਿਊਰੋ): ਸ਼ਨੀਵਾਰ ਦੁਪਹਿਰ ਮਿਲਟਨ ਵਿੱਚ ਹਾਈਡਰੋ ਪੋਲ ਨਾਲ ਗੱਡੀ ਟਕਰਾਉਣ ਕਾਰਨ 17 ਸਾਲਾ ਲੜਕੇ ਦੀ ਮੌਤ ਹੋ ਗਈ।
ਹੈਲਟਨ ਪੁਲਿਸ ਦਾ ਕਹਿਣਾ ਹੈ ਕਿ ਇਹ ਘਟਨਾ 15 ਸਾਈਡ ਰੋਡ ਕੋਲ ਸਿਕਸਥ ਲਾਈਨ ਨਾਸਾਗਾਵੇਆ `ਤੇ ਦੁਪਹਿਰ 1 ਵਜੇ ਤੋਂ ਬਾਅਦ ਹੋਈ।
ਪੁਲਿਸ ਦਾ ਕਹਿਣਾ ਹੈ ਕਿ ਲੜਕਾ ਦੱਖਣ ਵੱਲ ਗੱਡੀ ਚਲਾ ਰਿਹਾ ਸੀ, ਉਦੋਂ ਉਸਦਾ ਕੰਟਰੋਲ ਖੋਹ ਗਿਆ ਅਤੇ ਉਹ ਸੜਕ ਦੇ ਪੂਰਵੀ ਏਂਡ `ਤੇ ਇੱਕ ਹਾਈਡਰੋ ਪੋਲ ਨਾਲ ਗੱਡੀ ਟਕਰਾ ਗਈ। ਗੰਭੀਰ ਜ਼ਖਮੀ ਹੋਣ ਕਾਰਨ ਘਟਨਾ ਸਥਾਨ `ਤੇ ਹੀ ਉਸਦੀ ਮੌਤ ਹੋ ਗਈ।
ਪੁਲਿਸ ਦਾ ਕਹਿਣਾ ਹੈ ਕਿ ਉਹ ਗੱਡੀ ਵਿੱਚ ਇਕੱਲਾ ਸਵਾਰ ਸੀ। ਦੁਰਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।