Welcome to Canadian Punjabi Post
Follow us on

13

November 2024
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਤੁਰੰਤ ਸੈਨੇਟ ਚੋਣਾਂ ਕਰਵਾਉਣ ਦੀ ਮੰਗ 'ਪੰਜਾਬ ਵਿਜ਼ਨ: 2047' ਕੰਨਕਲੇਵ; ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਹਿਕਾਰੀ ਫੈਡਰਾਲਿਜ਼ਮ ਅਤੇ ਢਾਂਚਾਗਤ ਸੁਧਾਰਾਂ 'ਤੇ ਜ਼ੋਰਮੁੱਖ ਮੰਤਰੀ ਵੱਲੋਂ ਖੇਤੀ ਵਿਗਿਆਨੀਆਂ ਅਤੇ ਮਾਹਿਰਾਂ ਨੂੰ ਅਪੀਲ: ਪੰਜਾਬ ਨੂੰ ਬਚਾਉਣ ਲਈ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ ਬਾਰੇ ਸੇਧ ਦਿੱਤੀ ਜਾਵੇ ਮਾਨਸਾ ਦੇ ਪੈਟਰੋਲ ਪੰਪ ਗ੍ਰਨੇਡ ਹਮਲੇ ਪਿੱਛੇ ਵੀ ਕੈਨੇਡਾ ਸਥਿਤ ਅਰਸ਼ ਡੱਲਾ ਦਾ ਹੱਥ, ਮੁੱਖ ਦੋਸ਼ੀ ਗ੍ਰਿਫਤਾਰਪੰਜਾਬ ਦੇ ਸ਼ਹਿਰਾਂ ਨੂੰ ਕੂੜਾ ਮੁਕਤ ਬਣਾਉਣ ਲਈ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ : ਡਾ ਰਵਜੋਤ ਸਿੰਘ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਉਦਯੋਗਪਤੀਆਂ ਦੀਆਂ ਜਾਇਜ਼ ਮੰਗਾਂ ਮੰਨਣ ਦਾ ਭਰੋਸਾਪੁਲਿਸ ਨੇ ਨਾਰਥ ਯਾਰਕ ਕਤਲਕਾਂਡ ਵਿੱਚ ਲੋੜੀਂਦੇ 2 ਮੁਲਜ਼ਮਾਂ ਦੀ ਕੀਤੀ ਪਹਿਚਾਣ, ਭਾਲ ਜਾਰੀਜਸਟਿਸ ਸੰਜੀਵ ਖੰਨਾ ਨੇ 51ਵੇਂ ਚੀਫ ਜਸਟਿਸ ਵਜੋਂ ਚੁੱਕੀ ਅਹੁਦੇ ਦੀ ਸਹੁੰ
 
ਭਾਰਤ

ਮਨੀਪੁਰ ਦੇ ਜਿਰੀਬਾਮ ’ਚ ਮੁਕਾਬਲੇ ’ਚ 11 ਸ਼ੱਕੀ ਅੱਤਵਾਦੀ ਮਾਰੇ ਗਏ, ਸੀ.ਆਰ.ਪੀ.ਐੱਫ. ਦੇ ਦੋ ਜਵਾਨ ਜ਼ਖਮੀ

November 11, 2024 10:19 PM

ਇੰਫਾਲ, 11 ਨਵੰਬਰ (ਪੋਸਟ ਬਿਊਰੋ): ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ’ਚ ਸੋਮਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 11 ਸ਼ੱਕੀ ਅੱਤਵਾਦੀ ਮਾਰੇ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਇਹ ਮੁਕਾਬਲਾ ਬੋਰੋਬੇਕਾਰਾ ਸਬ-ਡਵੀਜ਼ਨ ਦੇ ਜਕੁਰਾਡੋਰ ਕਰੋਂਗ ’ਚ ਹੋਇਆ, ਜਿਸ ’ਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐੱਫ.) ਦੇ ਦੋ ਜਵਾਨ ਵੀ ਜ਼ਖਮੀ ਹੋ ਗਏ।
ਉਨ੍ਹਾਂ ਕਿਹਾ ਕਿ ਭਾਰੀ ਹਥਿਆਰਾਂ ਨਾਲ ਲੈਸ ਅਤਿਵਾਦੀਆਂ ਨੇ ਕੁੱਝ ਘਰਾਂ ’ਤੇ ਹਮਲਾ ਕੀਤਾ, ਕਈ ਦੁਕਾਨਾਂ ਨੂੰ ਅੱਗ ਲਾ ਦਿਤੀ ਅਤੇ ਜ਼ਕੁਰਾਡੋਰ ਕਰੋਂਗ ’ਚ ਸੀ.ਆਰ.ਪੀ.ਐੱਫ. ਕੈਂਪ ’ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਦੋਹਾਂ ਧਿਰਾਂ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਪੰਜ ਨਾਗਰਿਕ ਹਾਲੇ ਵੀ ਲਾਪਤਾ ਹਨ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਭੱਜ ਰਹੇ ਅੱਤਵਾਦੀਆਂ ਨੇ ਅਗਵਾ ਕੀਤਾ ਸੀ ਜਾਂ ਹਮਲਾ ਸ਼ੁਰੂ ਹੋਣ ਤੋਂ ਬਾਅਦ ਪਨਾਹ ਲਈ ਸੀ। ਮੁਕਾਬਲੇ ’ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਬੋਰੋਬੇਕਾਰਾ ਥਾਣੇ ਲਿਆਂਦਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਸੀ.ਆਰ.ਪੀ.ਐੱਫ. ਦੇ ਜ਼ਖਮੀ ਜਵਾਨਾਂ ਵਿਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਜਿਰੀਬਾਮ ਜ਼ਿਲ੍ਹੇ ਦੇ ਬੋਰੋਬੇਕਾਰਾ ਸਬ-ਡਵੀਜ਼ਨ ’ਚ ਹਥਿਆਰਬੰਦ ਅੱਤਵਾਦੀਆਂ ਨੇ ਸੋਮਵਾਰ ਨੂੰ ਕਈ ਦੁਕਾਨਾਂ ਨੂੰ ਅੱਗ ਲਾ ਦਿਤੀ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਦੁਪਹਿਰ ਕਰੀਬ 2:30 ਵਜੇ ਬੋਰੋਬੇਕਾਰਾ ਥਾਣੇ `ਤੇ ਕਈ ਗੋਲੀਆਂ ਚਲਾਈਆਂ ਅਤੇ ਜ਼ਕੁਰਾਡੋਰ ਕਰੋਂਗ ਵਲ ਵਧਦੇ ਹੋਏ ਅੱਗ ਲਗਾਉਣੀ ਸ਼ੁਰੂ ਕਰ ਦਿਤੀ। ਇਹ ਇਲਾਕਾ ਜ਼ਿਲ੍ਹੇ ਦੇ ਸੱਭ ਤੋਂ ਵੱਧ ਪ੍ਰਭਾਵਤ ਖੇਤਰਾਂ ’ਚੋਂ ਇਕ ਹੈ। ਪਿਛਲੇ ਹਫਤੇ ਜੈਰੋਂ ਹਮਾਰ ਪਿੰਡ ’ਤੇ ਹਥਿਆਰਬੰਦ ਵਿਅਕਤੀਆਂ ਦੇ ਹਮਲੇ ਤੋਂ ਬਾਅਦ ਜ਼ਿਲ੍ਹੇ ’ਚ ਤਣਾਅ ਪੈਦਾ ਹੋ ਗਿਆ ਸੀ, ਜਿਸ ’ਚ ਇਕ 31 ਸਾਲ ਦੀ ਔਰਤ ਦੀ ਮੌਤ ਹੋ ਗਈ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਜਸਟਿਸ ਸੰਜੀਵ ਖੰਨਾ ਨੇ 51ਵੇਂ ਚੀਫ ਜਸਟਿਸ ਵਜੋਂ ਚੁੱਕੀ ਅਹੁਦੇ ਦੀ ਸਹੁੰ ਛੱਤੀਸਗੜ੍ਹ ਵਿਚ ਜੰਗਲੀ ਹਾਥੀਆਂ ਦੇ ਹਮਲੇ ’ਚ 2 ਬੱਚਿਆਂ ਦੀ ਮੌਤ ਬਾਰਾਤ ਲੈ ਕੇ ਆਇਆ ਸੀ ਲਾੜਾ, ਬਦਮਾਸ਼ਾਂ ਨੇ ਗੱਡੀ 'ਤੇ ਲਾਠੀਆਂ ਤੇ ਤਲਵਾਰਾਂ ਨਾਲ ਕੀਤਾ ਹਮਲਾ ਰਾਜਸਥਾਨ 'ਚ ਪਲਾਸਟਿਕ ਵਰਗੀ ਚਮੜੀ ਵਾਲੇ ਜੌੜੇ ਬੱਚੇ ਹੋਏ ਪੈਦਾ, ਗੁਲਾਬੀ ਰੰਗ ਦੇ ਨਹੁੰ ਇਸ ਬਾਬੇ ਦੀ ਝੌਂਪੜੀ ਕੋਲ 4 ਸਾਲਾਂ ਤੋਂ ਆ ਰਹੇ ਹਨ 4 ਰਿੱਛ, ਰੋਜ਼ਾਨਾ ਖਾਂਦੇ ਹਨ ਬਿਸਕੁਟ ਤੇ ਖਾਣਾ ਰਣਥੰਭੌਰ ਦੇ ਕਿਲੇ੍ਹ 'ਚ 4 ਬਾਘਾਂ ਦੀ ਦਹਿਸ਼ਤ, ਸੈਲਾਨੀਆਂ ਵਿਚ ਮੱਚੀ ਭਗਦੜ ਸਲਮਾਨ ਖਾਨ ਤੋਂ 5 ਕਰੋੜ ਮੰਗਣ ਵਾਲਾ ਕਰਨਾਟਕ ਤੋਂ ਗ੍ਰਿਫ਼ਤਾਰ ਜੰਮੂ-ਕਸ਼ਮੀਰ ਵਿਧਾਨ ਸਭਾ 'ਚ ਧਾਰਾ 370 ਨੂੰ ਬਹਾਲ ਕਰਨ ਦਾ ਮਤਾ ਪਾਸ ਕੇਰਲ 'ਚ ਮਹਿਲਾ ਕਾਂਗਰਸ ਨੇਤਾਵਾਂ ਦੇ ਕਮਰਿਆਂ ਵਿਚ ਛਾਪੇ, ਪਾਰਟੀ ਨੇ ਕੀਤਾ ਵਿਰੋਧ ਸਿੱਖ ਮੁਲਾਜ਼ਮ ਹਵਾਈ ਅੱਡਿਆਂ 'ਤੇ ਕ੍ਰਿਪਾਨ ਨਹੀਂ ਪਹਿਨ ਸਕਣਗੇ, ਸਿਵਲ ਏਵੀਏਸ਼ਨ ਨੇ ਸੁਰੱਖਿਆ ਕਾਰਨਾਂ ਦਾ ਦਿੱਤਾ ਹਵਾਲਾ ਦਿੱਤਾ