Welcome to Canadian Punjabi Post
Follow us on

28

January 2025
ਬ੍ਰੈਕਿੰਗ ਖ਼ਬਰਾਂ :
ਗੁਮਟਾਲਾ ਪੁਲਿਸ ਚੌਕੀ 'ਤੇ ਹਮਲਾ: ਪੰਜਾਬ ਪੁਲਿਸ ਨੇ ਪਾਕਿਸਤਾਨ-ਆਈਐਸਆਈ ਦੀ ਹਮਾਇਤ ਪ੍ਰਾਪਤ ਨਾਰਕੋ ਅੱਤਵਾਦ ਮਾਡਿਊਲ ਦਾ ਕੀਤਾ ਪਰਦਾਫਾਸ਼, ਇੱਕ ਹੈਂਡ ਗ੍ਰਨੇਡ, ਦੋ ਪਿਸਤੌਲਾਂ ਸਮੇਤ ਦੋ ਕਾਬੂਫਿਰੋਜ਼ਪੁਰ ਵਿਖੇ ਦੋ ਰੋਜ਼ਾ ਰਾਜ ਪੱਧਰੀ ਬਸੰਤ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨਪੀ.ਐੱਸ.ਪੀ.ਸੀ.ਐੱਲ. ਦਾ ਲਾਈਨਮੈਨ ਅਤੇ ਮੀਟਰ ਰੀਡਰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 5000 ਰੁਪਏ ਲੈਂਦੇ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਅਪ੍ਰੈਲ 2022 ਤੋਂ ਹੁਣ ਤੱਕ ਪੀ.ਐਸ.ਪੀ.ਸੀ.ਐਲ ਅਤੇ ਪੀ.ਐਸ.ਟੀ.ਸੀ.ਐਲ ਵਿੱਚ ਹੋਈਆਂ 6586 ਭਰਤੀਆਂ: ਹਰਭਜਨ ਸਿੰਘ ਈ.ਟੀ.ਓ.ਮਹਾਂਕੁੰਭ ਲਈ ਪ੍ਰਯਾਗਰਾਜ ਜਾ ਰਹੀ ਰੇਲਗੱਡੀ `ਤੇ ਕੀਤੀ ਗਈ ਪੱਥਰਬਾਜ਼ੀਸ਼੍ਰੀਲੰਕਾ ਦੀ ਜਲ ਸੈਨਾ ਦੀ ਗੋਲੀਬਾਰੀ ਵਿੱਚ 5 ਭਾਰਤੀ ਮਛੇਰੇ ਜ਼ਖਮੀਹੁਣ ਟਰੰਪ ਨੇ ਭਾਰਤ ਅਤੇ ਚੀਨ 'ਤੇ ਟੈਰਿਫ ਲਗਾਉਣ ਦੀ ਦਿੱਤੀ ਧਮਕੀਗੈਰ-ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ 'ਤੇ ਮੋਦੀ ਉਹੀ ਕਰਨਗੇ ਜੋ ਸਹੀ ਹੋਵੇਗਾ : ਟਰੰਪ
 
ਭਾਰਤ

ਸੁਪਰੀਮ ਕੋਰਟ ਨੇ ਕਿਹਾ- ਕਾਰ ਲਾਈਸੈਂਸ 'ਤੇ 7500 ਕਿਲੋਗ੍ਰਾਮ ਵਹੀਕਲ ਚਲਾਉਣ 'ਤੇ ਪਾਬੰਦੀ ਨਹੀਂ

November 06, 2024 06:51 AM

ਨਵੀਂ ਦਿੱਲੀ, 6 ਨਵੰਬਰ (ਪੋਸਟ ਬਿਊਰੋ): ਸੁਪਰੀਮ ਕੋਰਟ ਨੇ ਕਾਰ ਲਾਈਸੈਂਸ ਮਤਲਬ ਲਾਈਟ ਮੋਟਰ ਵਹੀਕਲ (LMV) ਲਾਈਸੈਂਸ ਧਾਰਕਾਂ ਨੂੰ 7,500 ਕਿਲੋਗ੍ਰਾਮ ਤੱਕ ਵਜ਼ਨ ਵਾਲੇ ਵਾਹਨ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਬੁੱਧਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਅਜਿਹਾ ਕੋਈ ਅੰਕੜਾ ਨਹੀਂ ਹੈ ਜੋ ਸਾਬਤ ਕਰਦਾ ਹੋਵੇ ਕਿ ਦੇਸ਼ ਵਿੱਚ ਵਧਦੇ ਸੜਕ ਹਾਦਸਿਆਂ ਲਈ ਐਲਐੱਮਵੀ ਡਰਾਈਵਿੰਗ ਲਾਈਸੈਂਸ ਧਾਰਕ ਜਿ਼ੰਮੇਵਾਰ ਹਨ।
ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੇ ਪੰਜ ਮੈਂਬਰੀ ਬੈਂਚ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਇਹ ਮੁੱਦਾ ਐੱਲਐੱਮਵੀ ਡਰਾਈਵਿੰਗ ਲਾਈਸੈਂਸ ਰੱਖਣ ਵਾਲੇ ਡਰਾਈਵਰਾਂ ਦੀ ਰੋਜ਼ੀ-ਰੋਟੀ ਨਾਲ ਜੁੜਿਆ ਹੋਇਆ ਹੈ। ਅਦਾਲਤ ਨੇ ਕੇਂਦਰ ਨੂੰ ਕਾਨੂੰਨ ਵਿੱਚ ਸੋਧ ਦੀ ਪ੍ਰਕਿਰਿਆ ਨੂੰ ਜਲਦੀ ਪੂਰਾ ਕਰਨ ਲਈ ਵੀ ਕਿਹਾ ਹੈ।
ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਬੀਮਾ ਕੰਪਨੀਆਂ ਲਈ ਝਟਕਾ ਮੰਨਿਆ ਜਾ ਰਿਹਾ ਹੈ। ਬੀਮਾ ਕੰਪਨੀਆਂ ਕਲੇਮ ਨੂੰ ਰੱਦ ਕਰ ਰਹੀਆਂ ਸਨ ਜੇਕਰ ਕਿਸੇ ਖਾਸ ਵਜ਼ਨ ਦੇ ਟਰਾਂਸਪੋਰਟ ਵਾਹਨ ਹਾਦਸਿਆਂ ਵਿੱਚ ਸ਼ਾਮਿਲ ਹੁੰਦੇ ਹਨ ਅਤੇ ਡਰਾਈਵਰਾਂ ਨੂੰ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਚਲਾਉਣ ਦਾ ਅਧਿਕਾਰ ਨਹੀਂ ਸੀ।
18 ਜੁਲਾਈ 2023 ਨੂੰ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ ਇਸ ਕਾਨੂੰਨੀ ਸਵਾਲ ਨਾਲ ਜੁੜੀਆਂ 76 ਪਟੀਸ਼ਨਾਂ 'ਤੇ ਸੁਣਵਾਈ ਸ਼ੁਰੂ ਕੀਤੀ। ਮੁੱਖ ਪਟੀਸ਼ਨ ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਲਿਮਿਟਡ ਵੱਲੋਂ ਦਾਇਰ ਕੀਤੀ ਗਈ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਬਿਨ੍ਹਾਂ ਥਰਡ ਪਾਰਟੀ ਬੀਮੇ ਦੇ ਚੱਲਣ ਵਾਲੇ ਵਾਹਨਾਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ ਮਹਾਂਕੁੰਭ ਲਈ ਪ੍ਰਯਾਗਰਾਜ ਜਾ ਰਹੀ ਰੇਲਗੱਡੀ `ਤੇ ਕੀਤੀ ਗਈ ਪੱਥਰਬਾਜ਼ੀ ਸ੍ਰੀਨਗਰ ਪੁਲਿਸ ਵੱਲੋਂ ਅੰਤਰਰਾਜੀ ਨਸ਼ਾ ਤਸਕਰ ਕਾਬੂ, ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਖਿਲਾਫ਼ ਮੁਜ਼ੱਫਰਪੁਰ ਅਦਾਲਤ `ਚ ਸਿ਼ਕਾਇਤ ਦਰਜ ਗੁਲਮਰਗ `ਚ ਕੇਬਲ ਕਾਰ ਦੀ ਟੁੱਟੀ ਤਾਰ, ਵੱਡਾ ਹਾਦਸਾ ਟਲਿਆ ਅਸਾਮ ਦੇ ਮੁੱਖ ਮੰਤਰੀ ਵੱਲੋਂ ਡਿਬਰੂਗੜ੍ਹ ਨੂੰ ਅਸਾਮ ਦੀ ਰਾਜਧਾਨੀ ਬਣਾਉਣ ਦਾ ਐਲਾਨ ਹਵਾਈ ਸੈਨਾ ਨੂੰ ਛੇਤੀ ਹੀ ਮਿਲ ਸਕਦਾ ਹੈ ਆਪਣਾ ਪਹਿਲਾ ਲੜਾਕੂ ਜਹਾਜ਼ ਉੱਤਰੀ ਭਾਰਤ `ਚ ਠੰਡ ਤੇ ਸ਼ੀਤ ਲਹਿਰ ਦਾ ਵਧੇਗਾ ਪ੍ਰਭਾਵ ਸੇਵਾਮੁਕਤ ਫੌਜੀ ਜਵਾਨ ਨੇ ਪਤਨੀ ਦੀ ਲਾਸ਼ ਦੇ ਟੁਕੜੇ ਕਰਕੇ ਪ੍ਰੈਸ਼ਰ ਕੂਕਰ ਵਿੱਚ ਉਬਾਲਿਆ, ਫਿਰ ਝੀਲ ਵਿੱਚ ਸੁੱਟਿਆ, ਗ੍ਰਿਫ਼ਤਾਰ ਫਿ਼ਲਮ ਨਿਰਮਾਤਾ ਰਾਮ ਗੋਪਾਲ ਵਰਮਾ ਨੂੰ 3 ਮਹੀਨੇ ਦੀ ਕੈਦ ਦੀ ਸਜ਼ਾ, 3.72 ਲੱਖ ਰੁਪਏ ਦਾ ਜੁਰਮਾਨਾ