ਕੈਲਗਰੀ, 1 ਅਕਤੂਬਰ (ਪੋਸਟ ਬਿਊਰੋ): ਕੈਲਗਰੀ ਪੁਲਿਸ ਦੀ ਹੋਮੋਸਾਈਡ ਯੂਨਿਟ ਪੇਨਬਰੁਕ ਮੀਡੋਜ਼ ਕਮਿਊਨਿਟੀ ਵਿੱਚ ਇੱਕ ਘਰ ਵਿੱਚ ਦੋ ਲੋਕ ਮ੍ਰਿਤਕ ਮਿਲਣ ਤੋਂ ਬਾਅਦ ਜਾਂਚ ਕਰ ਰਹੀ ਹੈ।
ਪੁਲਿਸ ਨੇ ਐਤਵਾਰ ਸਵੇਰੇ 11:30 ਵਜੇ ਪੇਂਸਵੁਡ ਵੇਅ ਐੱਸ.ਈ. ਦੇ 300 ਬਲਾਕ ਵਿੱਚ ਗੜਬੜੀ ਦੀ ਰਿਪੋਰਟ ਲਈ ਕਾਰਵਾਈ ਕੀਤੀ।
ਜਦੋਂ ਅਧਿਕਾਰੀ ਪਹੁੰਚੇ ਤਾਂ ਉਨ੍ਹਾਂ ਨੂੰ ਦੋ ਲੋਕ ਮ੍ਰਿਤਕ ਹਾਲਤ ਵਿਚ ਮਿਲੇ। ਪੁਲਿਸ ਨੇ ਮੌਤਾਂ ਨੂੰ ਸ਼ੱਕੀ ਦੱਸਿਆ। ਹਾਲਾਂਕਿ ਇਹ ਜਾਂਚ ਦਾ ਸ਼ੁਰੂਆਤੀ ਪੜਾਅ ਹੈ, ਇਸ ਲਈ ਪੁਲਿਸ ਦਾ ਕਹਿਣਾ ਹੈ ਕਿ ਇਸ ਸਮੇਂ ਕੋਈ ਹੋਰ ਜਾਣਕਾਰੀ ਉਪਲੱਬਧ ਨਹੀਂ ਹੈ।
ਇਸ ਘਟਨਾ ਬਾਰੇ ਜਾਣਕਾਰੀ ਰੱਖਣ ਵਾਲਾ ਕੋਈ ਵਿਅਕਤੀ 403-266-1234 `ਤੇ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ। ਉਸਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ।