ਐਡਮਿੰਟਨ, 4 ਸਤੰਬਰ (ਪੋਸਟ ਬਿਊਰੋ): ਪਿਛਲੇ ਹਫ਼ਤੇ ਮਾਰੇ ਗਏ ਇੱਕ ਲੜਕੇ ਦੀ ਪਹਿਚਾਣ ਸੈਮਸਨ ਕਰੀ ਨੇਸ਼ਨ ਨੇ ਹੋਸ ਲਾਈਟਨਿੰਗ-ਸੈਡਲਬੈਕ ਦੇ ਰੂਪ ਵਿੱਚ ਕੀਤੀ ਹੈ।
15 ਸਾਲਾ ਲੜਕੇ ਨੂੰ ਸ਼ੁੱਕਰਵਾਰ ਨੂੰ ਸਵੇਰੇ 1:20 ਵਜੇ ਵੇਟਾਸਕੀਵਿਨ ਵਿੱਚ ਬਹਿਸ ਤੋਂ ਬਾਅਦ ਦੋ ਅਧਿਕਾਰੀਆਂ ਨੇ ਗੋਲੀ ਮਾਰ ਦਿੱਤੀ ਸੀ।
ਪੁਲਿਸ ਦਾ ਕਹਿਣਾ ਹੈ ਕਿ ਲਾਈਟਨਿੰਗ-ਸੈਡਲਬੈਕ ਨੇ ਗੋਲੀਬਾਰੀ ਤੋਂ ਲਗਭਗ ਇੱਕ ਘੰਟਾ ਪਹਿਲਾਂ 911 `ਤੇ ਕਾਲ ਕੀਤੀ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਉਸਦਾ ਪਿੱਛਾ ਕੁੱਝ ਲੋਕ ਕਰ ਰਹੇ ਹਨ ਅਤੇ ਉਸਨੂੰ ਆਪਣੀ ਸੁਰੱਖਿਆ ਦਾ ਡਰ ਹੈ।
ਸੈਮਸਨ ਕਰੀ ਨੇਸ਼ਨ ਦੇ ਇੱਕ ਕਾਉਂਸਲਰ ਨੇ ਗੋਲੀਬਾਰੀ ਦੇ ਮੱਦੇਨਜ਼ਰ ਜਵਾਬਦੇਹੀ ਦੀ ਮੰਗ ਕੀਤੀ ਹੈ। ਸੋਮਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਇਜਿਆ ਸਵੈਂਪੀ-ਓਮੇਸੂ ਨੇ ਲਿਖਿਆ ਕਿ ਮੈਂ ਇਸ ਵਿੱਚ ਸ਼ਾਮਿਲ ਅਧਿਕਾਰੀਆਂ ਦੇ ਤੱਤਕਾਲ ਅਸਤੀਫੇ ਦੀ ਮੰਗ ਕਰਦਾ ਹਾਂ।
ਉਕਤ ਅਧਿਕਾਰੀਆਂ ਦੀ ਲਗਾਤਾਰ ਹਾਜਰੀ ਮਾਸਕਵਾਸਿਸ ਦੇ ਲੋਕਾਂ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਕਰਦੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸੈਮਸਨ ਕਰੀ ਨੇਸ਼ਨ ਦੇ ਪ੍ਰਤੀਨਿਧੀਆਂ ਨੂੰ ਜਾਂਚ ਤੋਂ ਜਾਣੂ ਕਰਵਾਉਣ ਦਾ ਵੀ ਐਲਾਨ ਕੀਤਾ।
ਅਲਬਰਟਾ ਸੀਰੀਅਸ ਇਨਸੀਡੇਂਟ ਰਿਸਪੋਂਸ ਟੀਮ ਜਾਂਚ ਕਰ ਰਹੀ ਹੈ ਅਤੇ ਆਰਸੀੲਐੱਮਪੀ ਦਾ ਕਹਿਣਾ ਹੈ ਕਿ ਇੱਕ ਅੰਦਰੂਨੀ ਜਾਂਚ ਕੀਤੀ ਜਾਵੇਗੀ।