ਟੋਰਾਂਟੋ, 21 ਜੂਨ (ਪੋਸਟ ਬਿਊਰੋ): ਓਂਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਉਹ ਉਸ ਡਰਾਈਵਰ ਦੀ ਤਲਾਸ਼ ਕਰ ਰਹੀ ਹੈ ਜਿਸਨੇ ਸ਼ੁੱਕਰਵਾਰ ਸਵੇਰੇ ਨਾਰਥ ਯਾਰਕ ਵਿੱਚ ਟ੍ਰੈਫਿਕ ਸਟਾਪ ਦੌਰਾਨ ਇੱਕ ਅਧਿਕਾਰੀ ਉੱਤੇ ਗੋਲੀ ਚਲਾਈ ਸੀ। ਇਹ ਘਟਨਾ ਲਾਰੇਂਸ ਏਵੇਨਿਊ ਅਤੇ ਏਲਨ ਰੋਡ ਦੇ ਇਲਾਕੇ ਵਿੱਚ ਸਵੇਰੇ ਕਰੀਬ 3 ਵਜੇ ਹੋਈ।
ਪੁਲਿਸ ਅਨੁਸਾਰ, ਅਧਿਕਾਰੀਆਂ ਨੇ ਸਭਤੋਂ ਪਹਿਲਾਂ ਏਲਨ ਰੋਡ ਕੋਲ ਹਾਈਵੇ 401 ਦੇ ਪੱਛਮ ਵੱਲ ਜਾਣ ਵਾਲੀ ਲੇਨ ਵਿੱਚ ਇੱਕ ਸਫੇਦ ਐੱਸਯੂਵੀ ਵਾਹਨ ਨੂੰ ਵੇਖਿਆ।
ਜਾਂਚਕਰਤਾਵਾਂ ਨੇ ਦੱਸਿਆ ਕਿ ਵਾਹਨ ਏਲਨ ਰੋਡ ਵੱਲ ਦੱਖਣ ਵੱਲ ਜਾ ਰਿਹਾ ਸੀ ਅਤੇ ਲਾਰੈਂਸ ਏਵੇਨਿਊ `ਤੇ ਹਾਈਵੇ ਤੋਂ ਬਾਹਰ ਨਿਕਲ ਗਿਆ।
ਪੁਲਿਸ ਨੇ ਕਿਹਾ ਕਿ ਲਾਰੇਂਸ ਏਵੇਨਿਊ ਦੇ ਆਫ-ਰੈਂਪ ਦੇ ਸੱਜੀ ਲੇਨ ਵਿਚ ਇੱਕ ਟ੍ਰੈਫਿਕ ਸਟਾਪ ਸ਼ੁਰੂ ਕੀਤਾ ਗਿਆ ਸੀ ਅਤੇ ਉਸ ਦੌਰਾਨ, ਚਾਲਕ ਐੱਸਯੂਵੀ ਤੋਂ ਬਾਹਰ ਨਿਕਲਿਆ ਅਤੇ ਪੈਦਲ ਹੀ ਇਲਾਕੇ ਵਿਚੋਂ ਭੱਜਣ ਤੋਂ ਪਹਿਲਾਂ ਅਧਿਕਾਰੀ ਵੱਲ ਇੱਕ ਬੰਦੂਕ ਤਾਣ ਲਈ। ਪੁਲਿਸ ਨੇ ਕਿਹਾ ਕਿ ਅਧਿਕਾਰੀ ਜਖ਼ਮੀ ਨਹੀਂ ਹੋਇਆ ਅਤੇ ਸ਼ੱਕੀ ਨੂੰ ਹੁਣੇ ਤੱਕ ਫੜ੍ਹਿਆ ਨਹੀਂ ਗਿਆ।