Welcome to Canadian Punjabi Post
Follow us on

13

March 2025
 
ਅੰਤਰਰਾਸ਼ਟਰੀ

ਰੂਸ 'ਚ ਆਰਥਿਕ ਸੰਮੇਲਨ 'ਚ ਪਹੁੰਚੀਆਂ ਪੁਤਿਨ ਦੀਆਂ ਦੋਵੇਂ ਬੇਟੀਆਂ, ਰੱਖਿਆ ਤੇ ਵਿਗਿਆਨ 'ਤੇ ਦਿੱਤਾ ਭਾਸ਼ਣ

June 10, 2024 07:02 AM

ਮਾਸਕੋ, 10 ਜੂਨ (ਪੋਸਟ ਬਿਊਰੋ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਦੋ ਬੇਟੀਆਂ ਹਨ। ਮਾਰਿਆ ਵੋਰਾਂਤਸੋਵਾ (39) ਅਤੇ ਕੈਟੇਰੀਨਾ ਤਿਖੋਨੋਵਾ (37)। ਉਹ ਰੂਸ ਦੀਆਂ ਸਭ ਤੋਂ ਅਮੀਰ ਕੁੜੀਆਂ ਵਿੱਚ ਗਿਣੀਆਂ ਜਾਂਦੀਆਂ ਹਨ। ਦੋਵੇਂ ਰੂਸ ਵਿੱਚ ਰਾਸ਼ਟਰਪਤੀ ਭਵਨ ਨਾਲ ਸਬੰਧਤ ਕੰਮ ਦੇਖਦੀਆਂ ਹਨ।
ਜਾਣਕਾਰੀ ਮੁਤਾਬਕ ਪੁਤਿਨ ਦੀਆਂ ਬੇਟੀਆਂ ਜਨਤਕ ਤੌਰ 'ਤੇ ਘੱਟ ਹੀ ਨਜ਼ਰ ਆਉਂਦੀਆਂ ਹਨ। ਇਸ ਦੌਰਾਨ ਦੋਨਾਂ ਨੇ ਸੇਂਟ ਪੀਟਰਸਬਰਗ ਇੰਟਰਨੈਸ਼ਨਲ ਇਕਨਾਮਿਕ ਫੋਰਮ 'ਚ ਹਿੱਸਾ ਲਿਆ। ਪੱਛਮੀ ਮੀਡੀਆ 'ਚ ਇਸ ਦੀ ਕਾਫੀ ਚਰਚਾ ਹੋ ਰਹੀ ਹੈ।
ਰੂਸੀ ਮੀਡੀਆ ਹਾਊਸ ਨੋਵਾਯਾ ਗਜ਼ੇਟਾ ਯੂਰਪ ਮੁਤਾਬਕ ਪੁਤਿਨ ਦੀਆਂ ਦੋਵੇਂ ਬੇਟੀਆਂ ਪਹਿਲਾਂ ਵੀ ਹਰ ਸਾਲ ਹੋਣ ਵਾਲੇ ਸੇਂਟ ਪੀਟਰਸਬਰਗ ਫੋਰਮ 'ਚ ਹਿੱਸਾ ਲੈ ਚੁੱਕੀਆਂ ਹਨ ਪਰ ਹੁਣ ਤੱਕ ਸਿਰਫ ਛੋਟੀ ਭੈਣ ਕੈਟੇਰੀਨਾ ਹੀ ਸਪੀਕਰ ਰਹੀ ਹੈ।
ਪੁਤਿਨ ਦੀ ਛੋਟੀ ਬੇਟੀ ਕੈਟਰੀਨਾ ਰੂਸ ਦੇ ਰੱਖਿਆ ਖੇਤਰ ਲਈ ਤਕਨੀਕੀ ਸਹਾਇਤਾ ਵਿੱਚ ਕੰਮ ਕਰਦੀ ਹੈ। ਉਹ ਇਸ ਪ੍ਰੋਗਰਾਮ ਵਿੱਚ ਵਰਚੁਅਲ ਤੌਰ 'ਤੇ ਸ਼ਾਮਿਲ ਹੋਈ। ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਰੱਖਿਆ ਖੇਤਰ ਨਾਲ ਜੁੜੀਆਂ ਗੱਲਾਂ ਬਾਰੇ ਦੱਸਿਆ। ਉਨ੍ਹਾਂ ਨੇ ਫੌਜੀ ਤਕਨਾਲਾਜੀ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਅਤੇ ਤਕਨਾਲਾਜੀ ਦੀ ਦਰਾਮਦ ਨੂੰ ਖਤਮ ਕਰਨ 'ਤੇ ਜ਼ੋਰ ਦਿੱਤਾ।
ਪੁਤਿਨ ਦੀ ਵੱਡੀ ਬੇਟੀ ਮਾਰਿਆ ਵੋਰਾਂਤਸੋਵਾ ਇਸ ਸਮਾਗਮ ਵਿੱਚ ਨਿੱਜੀ ਤੌਰ 'ਤੇ ਮੌਜੂਦ ਸੀ। ਮਾਰੀਆ ਵੋਰੋਨਤਸੋਵਾ ਰੂਸ ਦੇ ਸਿਹਤ ਮੰਤਰਾਲੇ ਦੇ ਐਂਡੋਕਰੀਨੋਲੋਜੀ ਵਿਭਾਗ ਵਿੱਚ ਇੱਕ ਖੋਜਕਾਰ ਹੈ। ਐਂਡੋਕ੍ਰੋਨੋਲਾਜੀ ਵਿੱਚ ਹਾਰਮੋਨਾਂ ਬਾਰੇ ਖੋਜ ਕੀਤੀ ਜਾਂਦੀ ਹੈ। ਆਪਣੇ ਭਾਸ਼ਣ ਵਿੱਚ ਵੋਰਾਂਤਸੋਵਾ ਨੇ ਬਾਇਓਟੈਕਨਾਲਾਜੀ ਅਤੇ ਬਾਇਓਪ੍ਰੋਡਕਸ਼ਨ ਬਾਰੇ ਗੱਲ ਕੀਤੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਰੂਸ ਨੇ ਕਿਹਾ- ਅਮਰੀਕਾ ਸਾਡੇ ਨਾਲ ਸਿੱਧੀ ਗੱਲ ਕਰੇ, ਫਿਰ ਜੰਗਬੰਦੀ ਸੰਭਵ ਪੁਤਿਨ ਨੇ ਫੌਜੀ ਵਰਦੀ ਵਿੱਚ ਕੁਰਸਕ ਦਾ ਕੀਤਾ ਦੌਰਾ, ਯੂਕਰੇਨੀ ਫੌਜ ਨੂੰ ਕੱਢਣ ਦੇ ਹੁਕਮ ਸੁਨੀਤਾ ਵਿਲੀਅਮਜ਼ ਦੀ ਪੁਲਾੜ ਤੋਂ ਵਾਪਸੀ ਫਿਰ ਟਲੀ, ਰਾਕੇਟ ਲਾਂਚਿੰਗ ਸਿਸਟਮ ਵਿੱਚ ਆਈ ਖਰਾਬੀ ਪ੍ਰਧਾਨ ਮੰਤਰੀ ਮੋਦੀ ਨੂੰ ਮਾਰੀਸ਼ਸ ਦਾ ਸਰਵਉੱਚ ਸਨਮਾਨ ਦਿੱਤਾ ਗਿਆ, ਰਾਸ਼ਟਰੀ ਦਿਵਸ ਸਮਾਰੋਹ ਵਿੱਚ ਹੋਏ ਸ਼ਾਮਿਲ ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੇਂਸ ਆਪਣੀ ਪਤਨੀ ਊਸ਼ਾ ਨਾਲ ਇਸ ਮਹੀਨੇ ਜਾਣਗੇ ਭਾਰਤ ਬਲੋਚ ਲੜਾਕਿਆਂ ਦੀ ਹਿਰਾਸਤ ਵਿੱਚ ਹਾਲੇ ਵੀ 59 ਬੰਧਕ, ਹੁਣ ਤੱਕ 27 ਲੜਾਕਿਆਂ ਦੀ ਮੌਤ ਅਮਰੀਕਾ-ਯੂਕਰੇਨ ਮੀਟਿੰਗ: ਜ਼ੇਲੇਂਸਕੀ 30 ਦਿਨਾਂ ਦੀ ਜੰਗਬੰਦੀ ਲਈ ਤਿਆਰ ਡੋਮਿਨਿਕਨ ਦੇਸ਼ ਤੋਂ ਭਾਰਤੀ ਮੂਲ ਦਾ ਅਮਰੀਕੀ ਵਿਦਿਆਰਥਣ ਹੋਈ ਲਾਪਤਾ, ਸਮੁੰਦਰ ਵਿੱਚ ਡੁੱਬਣ ਦਾ ਸ਼ੱਕ ਜੰਗ ਦਾ ਹੱਲ ਕੱਢਣ ਲਈ ਯੂਕਰੇਨ ਨੂੰ ਜ਼ਮੀਨ ਛੱਡਣੀ ਪਵੇਗੀ : ਅਮਰੀਕੀ ਵਿਦੇਸ਼ ਮੰਤਰੀ ਬਿਹਾਰੀ ਗੀਤ ਨਾਲ ਪ੍ਰਧਾਨ ਮੰਤਰੀ ਮੋਦੀ ਦਾ ਮਾਰੀਸ਼ਸ ਵਿੱਚ ਸਵਾਗਤ, ਕੱਲ੍ਹ ਰਾਸ਼ਟਰੀ ਸਮਾਗਮ ਵਿੱਚ ਮੁੱਖ ਮਹਿਮਾਨ ਹੋਣਗੇ