Welcome to Canadian Punjabi Post
Follow us on

05

February 2025
ਬ੍ਰੈਕਿੰਗ ਖ਼ਬਰਾਂ :
ਫੋਰਡ ਨੇ ਕੀਤੀਆਂ ਤਲਖ਼ ਮਾਈਕ ਟਿੱਪਣੀਆਂ ਦਾ ਦਿੱਤਾ ਜਵਾਬ, ਕਿਹਾ, ਪਤਾ ਨਹੀਂ ਸੀ ਕਿ ਟਰੰਪ ਅਜਿਹੇ ਫ਼ੈਸਲੇ ਲੈਣਗੇਇਸਮਾਈਲੀ ਮੁਸਲਮਾਨਾਂ ਦੇ ਧਾਰਮਿਕ ਆਗੂ ਆਗਾ ਖਾਨ ਦਾ 88 ਸਾਲ ਦੀ ਉਮਰ ਵਿੱਚ ਦਿਹਾਂਤਸਵੀਡਨ ਦੇ ਐਜੂਕੇਸ਼ਨ ਸੈਂਟਰ 'ਤੇ ਗੋਲੀਬਾਰੀ, 10 ਦੀ ਮੌਤਟੇਕ ਬੈਕ ਅਲਬਰਟਾ `ਤੇ ਇਲੈਕਸ਼ਨਜ਼ ਅਲਬਰਟਾ ਵੱਲੋਂ ਇੱਕ ਲੱਖ ਡਾਲਰ ਤੋਂ ਵੱਧ ਦਾ ਜੁਰਮਾਨਾਈਟੋਬੀਕੋਕ ਅਪਾਰਟਮੈਂਟ ‘ਚ ਗੋਲੀਬਾਰੀ, ਇੱਕ ਦੀ ਮੌਤ, ਦੂਜਾ ਗੰਭੀਰਪੂਰਬੀ ਓਂਟਾਰੀਓ ਵਿੱਚ ਹਾਈਵੇਅ 401 ਤੋਂ ਚਾਰਟਰ ਬੱਸ ਖਿਸਕੀ, ਜਾਨੀ ਨੁਕਸਾਨ ਤੋਂ ਬਚਾਅਭਾਰਤੀ ਹਥਿਆਰਬੰਦ ਦਸਤਿਆਂ ਵਿੱਚ ਸੂਬੇ ਦੇ ਨੌਜਵਾਨਾਂ ਦੀ ਹਿੱਸੇਦਾਰੀ ਵਧਾਉਣ ਉਤੇ ਖ਼ਾਸ ਧਿਆਨ ਦਿੱਤਾ ਜਾਵੇਗਾ : ਮੁੱਖ ਮੰਤਰੀਜੇਕਰ ਵੱਡੀ ਵਾਰਦਾਤ ਵਾਪਰੀ ਤਾਂ ਉਸ ਇਲਾਕੇ ਦੇ ਪੁਲਿਸ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਹੋਵੇਗੀ
 
ਟੋਰਾਂਟੋ/ਜੀਟੀਏ

ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ

May 14, 2024 11:37 PM

ਬਰੈਂਪਟਨ, (ਡਾ. ਝੰਡ) -ਪ੍ਰਾਪਤ ਸੂਚਨਾ ਅਨੁਸਾਰ ਬ੍ਰਹਮ ਗਿਆਨੀ ਮਹਾਨ ਤਪੱਸਵੀ ਸ੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ ਟੋਰਾਂਟੋ ਏਰੀਏ ਦੀ ਸੰਗਤ ਵੱਲੋਂ 19 ਮਈ ਨੂੰ ਰਵੀਦਾਸ ਗੁਰਦੁਆਰਾ ਸਾਹਿਬ ਬਰਲਿੰਗਟਨ ਵਿਖੇ ਬੜੀ ਸ਼ਰਧਾ ਤੇ ਉਤਸਾਹ ਨਾਲ ਮਨਾਈ ਜਾ ਰਹੀ ਹੈ।

ਇਸ ਸਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦਾ ਆਰੰਭ ਸ਼ੁੱਕਰਵਾਰ 17 ਮਈ ਨੂੰ ਸਵੇਰੇ 11.00 ਵਜੇ ਹੋਵੇਗਾ ਅਤੇ ਇਸ ਦਾ ਭੋਗ ਐਤਵਾਰ 19 ਮਈ ਨੂੰ ਸਵੇਰੇ ਦਸ ਵਜੇ ਪਾਇਆ ਜਾਏਗਾ। ਉਪਰੰਤ, ਦੁਪਹਿਰ ਇੱਕ ਵਜੇ ਤੱਕ ਰਾਗੀ ਜੱਥਿਆਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਜਾਏਗਾ ਤੇ ਵਿਦਵਾਨਾਂ ਵੱਲੋਂ ਗੁਰਮਤਿ ਵਿਚਾਰਾਂ ਕੀਤੀਆਂ ਜਾਣਗੀਆਂ। ਇਸ ਦੌਰਾਨ ‘ਗੁਰੂ ਕਾ ਲੰਗਰ’ ਅਟੁੱਟ ਵਰਤੇਗਾ।

ਸਮੂਹ ਸੰਗਤ ਨੂੰ ਰਵੀਦਾਸ ਗੁਰਦੁਆਰਾ ਸਾਹਿਬ, 2284 ਕੁਈਨਜ਼ ਵੇਅ  ਡਰਾਈਵ, ਬਰਲਿੰਗਟਨ ਵਿਖੇ ਹੋ ਰਹੇ ਇਸ ਧਾਰਮਿਕ ਸਮਾਗ਼ਮ ਵਿਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਰਜਿੰਦਰ ਸਿੰਘ ਫਗਵਾੜਾ ਨਾਲ 289-242-9630 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਫੋਰਡ ਨੇ ਕੀਤੀਆਂ ਤਲਖ਼ ਮਾਈਕ ਟਿੱਪਣੀਆਂ ਦਾ ਦਿੱਤਾ ਜਵਾਬ, ਕਿਹਾ, ਪਤਾ ਨਹੀਂ ਸੀ ਕਿ ਟਰੰਪ ਅਜਿਹੇ ਫ਼ੈਸਲੇ ਲੈਣਗੇ ਈਟੋਬੀਕੋਕ ਅਪਾਰਟਮੈਂਟ ‘ਚ ਗੋਲੀਬਾਰੀ, ਇੱਕ ਦੀ ਮੌਤ, ਦੂਜਾ ਗੰਭੀਰ ਮਿਡਟਾਊਨ ਟੋਰਾਂਟੋ ਵਿੱਚ ਵਾਹਨ ਨੇ ਪੈਦਲ ਜਾ ਰਹੀ ਔਰਤ ਨੂੰ ਮਾਰੀ ਟੱਕਰ, ਗੰਭੀਰ ਜ਼ਖ਼ਮੀ ਦੱਖਣੀ ਗਲੇਨਗੈਰੀ ਵਿੱਚ ਘਰ ‘ਚ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼, ਦੋ ਨੂੰ ਮਾਰੀ ਗੋਲੀ, ਇਕ ਫ਼ਰਾਰ ਤਿੰਨ ਸਾਲ ਪਹਿਲਾਂ ਸਸਕੈਟੂਨ ਦੇ ਰੀਜੈਂਟ ਪਾਰਕ `ਚ ਹੋਏ ਕਤਲ ਦੇ ਮਾਮਲੇ ਵਿਚ ਇਕ ਗ੍ਰਿਫ਼ਤਾਰ ਟੈਰਿਫ ਦੇ ਖ਼ਤਰੇ ਦੇ ‘ਚ ਸਨੈਪ ਚੋਣਾਂ ਨਾਲ ਸੂਬਾ ਨਹੀਂ ਹੋਵੇਗਾ ਕਮਜ਼ੋਰ : ਫੋਰਡ ਓਂਟਾਰੀਓ ਚੋਣਾਂ 2025: ਅਮਰੀਕੀ ਸ਼ਰਾਬ `ਤੇ ਪਾਬੰਦੀ ਦਾ ਫ਼ੈਸਲਾ ਠੀਕ, ਪਰ ਲੋਕ ਨੌਕਰੀਆਂ ਬਾਰੇ ਵੀ ਚਿੰਤਤ : ਕਰੌਂਬੀ ਬਰੈਂਪਟਨ ਸਟੋਰ 'ਤੇ ਹਥਿਆਰਬੰਦ ਡਕੈਤੀ ਦੇ ਦੋਸ਼ ਵਿੱਚ ਦੋ ਨਾਬਾਲਿਗਾਂ ਸਮੇਤ ਚਾਰ ਗ੍ਰਿਫ਼ਤਾਰ ਬਰੈਂਪਟਨ ਵਾਸੀ ਵਿਸ਼ਵ ਪੱਧਰੀ ਆਵਾਜਾਈ ਤੱਕ ਪਹੁੰਚ ਦੇ ਹੱਕਦਾਰ : ਸਰਕਾਰੀਆ ਐੱਨ. ਐੱਸ. ਦੇ 21 ਸਾਲਾ ਨੌਜਵਾਨ `ਤੇ ਲੱਗੇ ਕਤਲ ਦੇ ਚਾਰਜਿਜ਼