ਅਹਿਮਦਾਬਾਦ, 9 ਜੂਨ (ਪੋਸਟ ਬਿਊਰੋ): ਜਿਵੇਂ ਹੀ ਅਰਬ ਸਾਗਰ ਵਿੱਚ ਚੱਕਰਵਾਤ ‘ਬਿਪਰਜੋਏ’ ਉੱਤਰ ਵੱਲ ਵਧਿਆ ਅਤੇ ਗੁਜਰਾਤ ਦੇ ਤੱਟਵਰਤੀ ਪੋਰਬੰਦਰ ਜ਼ਿਲ੍ਹੇ ਦੇ ਕਰੀਬ 900 ਕਿਲੋਮੀਟਰ ਦੱਖਣ-ਦੱਖਣ-ਪੱਛਮ ਵਿੱਚ ਕੇਂਦਰਿਤ ਹੋ ਗਿਆ ਹੈ, ਡੂੰਘੇ ਸਮੁੰਦਰੀ ਖੇਤਰਾਂ ਦੇ ਮਛੇਰਿਆਂ ਨੂੰ ਤੱਟ ਵੱਲ ਪਰਤਣ ਲਈ ਕਿਹਾ ਗਿਆ ਹੈ ਅਤੇ ਬੰਦਰਗਾਹਾਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਰਬ ਸਾਗਰ ਵਿੱਚ ਇਸ ਸਾਲ ਦੇ ਪਹਿਲੇ ਚੱਕਰਵਾਤ ਕਾਰਨ ਰਾਜ ਦੇ ਤੱਟਵਰਤੀ ਖੇਤਰਾਂ ਵਿੱਚ ਹਲਕੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਭਾਰਤ ਦੇ ਮੌਸਮ ਵਿਭਾਗ (ਆਈਐਮਡੀ) ਦੁਆਰਾ ਜਾਰੀ ਤਾਜ਼ਾ ਬੁਲੇਟਿਨ ਦੇ ਅਨੁਸਾਰ, ਪੂਰਬੀ-ਮੱਧ ਅਰਬ ਸਾਗਰ ਉੱਤੇ ਬਹੁਤ ਹੀ ਗੰਭੀਰ ਚੱਕਰਵਾਤੀ ਤੂਫ਼ਾਨ 'ਬਿਪਰਜੋਏ' ਇਸ ਸਮੇਂ ਪੋਰਬੰਦਰ ਤੋਂ 930 ਕਿਲੋਮੀਟਰ ਦੱਖਣ-ਦੱਖਣ-ਪੱਛਮ ਵੱਲ ਕੇਂਦਰਿਤ ਹੈ ਅਤੇ ਉੱਤਰ-ਪੱਛਮ ਵੱਲ ਵਧ ਰਿਹਾ ਹੈ।
ਅਹਿਮਦਾਬਾਦ ਵਿੱਚ ਆਈਐਮਡੀ ਦੇ ਮੌਸਮ ਵਿਿਗਆਨ ਕੇਂਦਰ ਦੀ ਡਾਇਰੈਕਟਰ ਮਨੋਰਮਾ ਮੋਹੰਤੀ ਨੇ ਕਿਹਾ, “ਚੱਕਰਵਾਤ ਕਾਰਨ 10, 11 ਅਤੇ 12 ਜੂਨ ਨੂੰ ਹਵਾ ਦੀ ਰਫ਼ਤਾਰ 45 ਤੋਂ 55 ਕਿ[ਮੀ[ ਪ੍ਰਤੀ ਘੰਟਾ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਦੌਰਾਨ ਹਵਾ ਦੀ ਰਫ਼ਤਾਰ 65 ਕਿ[ਮੀ[ ਨੂੰ ਵੀ ਛੂਹ ਸਕਦੀ ਹੈ। ਚੱਕਰਵਾਤ ਦੇ ਕਾਰਨ ਦੱਖਣੀ ਗੁਜਰਾਤ ਅਤੇ ਸੌਰਾਸ਼ਟਰ ਸਮੇਤ ਤੱਟਵਰਤੀ ਖੇਤਰਾਂ ਵਿੱਚ ਹਲਕੀ ਬਾਰਿਸ਼ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਸਾਰੀਆਂ ਪੋਰਟਾਂ ਨੂੰ ਰਿਮੋਟ ਚੇਤਾਵਨੀ ਸਿਗਨਲ ਜਾਰੀ ਕਰਨ ਲਈ ਕਿਹਾ ਗਿਆ ਹੈ। ,
ਇੱਕ ਸੀਨੀਅਰ ਨੌਕਰਸ਼ਾਹ ਨੇ ਦੱਸਿਆ ਕਿ ਗੁਜਰਾਤ ਵਿੱਚ ਰਾਹਤ ਕਾਰਜਾਂ ਲਈ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੀਆਂ 15 ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਦੀਆਂ 11 ਟੀਮਾਂ ਨੂੰ ਤਿਆਰ ਰੱਖਿਆ ਗਿਆ ਹੈ।