Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਭਾਰਤ

ਮੁੰਬਈ 'ਚ ਸ਼ਾਇਰ ਦੇ ਘਰ ਚੋਰ ਨੇ ਚੋਰੀ ਕਰਕੇ ਸਮਾਨ ਵਾਪਿਸ ਕੀਤਾ, ਨੋਟ ਛੱਡ ਕੇ ਮੰਗੀ ਮੁਆਫ਼ੀ

July 16, 2024 10:07 AM

ਮੁੰਬਈ, 16 ਜੁਲਾਈ (ਪੋਸਟ ਬਿਊਰੋ): ਮੁੰਬਈ ਤੋਂ ਚੋਰੀ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਚੋਰੀ ਕਰਨ ਤੋਂ ਬਾਅਦ ਜਦੋਂ ਚੋਰ ਨੂੰ ਪਤਾ ਲੱਗਾ ਕਿ ਉਸ ਨੇ ਸਮਾਨ ਪ੍ਰਸਿੱਧ ਕਵੀ ਦੇ ਘਰੋਂ ਚੋਰੀ ਕੀਤੀ ਹੈ ਤਾਂ ਉਸ ਨੇ ਕੀਮਤੀ ਸਮਾਨ ਵਾਪਿਸ ਕਰ ਦਿੱਤਾ।
ਮੁੰਬਈ ਪੁਲਿਸ ਨੇ ਮੰਗਲਵਾਰ ਨੂੰ ਦੱਸਿਆ ਕਿ ਚੋਰ ਰਾਏਗੜ੍ਹ ਜਿ਼ਲੇ ਦੇ ਨੇਰਲ 'ਚ ਸਥਿਤ ਨਾਰਾਇਣ ਸੁਰਵੇ ਦੇ ਘਰ 'ਚੋਂ ਐੱਲਈਡੀ ਸਮੇਤ ਕੀਮਤੀ ਸਮਾਨ ਚੋਰੀ ਕਰ ਲਏ ਸਨ। ਨਾਰਾਇਣ ਸੁਰਵੇ ਇੱਕ ਮਸ਼ਹੂਰ ਮਰਾਠੀ ਕਵੀ ਅਤੇ ਸਮਾਜ ਸੇਵਕ ਸਨ।
ਸੁਰਵੇ ਦੇ ਦੇਹਾਂਤ ਤੋਂ ਬਾਅਦ, ਉਨ੍ਹਾਂ ਦੀ ਬੇਟੀ ਸੁਜਾਤਾ ਅਤੇ ਉਨ੍ਹਾਂ ਦੇ ਪਤੀ ਗਣੇਸ਼ ਹੁਣ ਇਸ ਘਰ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਉਹ ਆਪਣੇ ਬੇਟੇ ਨੂੰ ਮਿਲਣ ਵਿਰਾਰ ਗਏ ਸਨ ਅਤੇ ਉਨ੍ਹ ਦਾ ਘਰ 10 ਦਿਨਾਂ ਤੋਂ ਬੰਦ ਸੀ। ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਚੋਰ ਘਰ ਵਿੱਚ ਦਾਖਲ ਹੋਏ ਅਤੇ ਐੱਲਈਡੀ ਟੀਵੀ ਸਮੇਤ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ।
ਅਗਲੇ ਦਿਨ ਜਦੋਂ ਚੋਰ ਕੁਝ ਹੋਰ ਸਾਮਾਨ ਚੋਰੀ ਕਰਨ ਆਇਆ ਤਾਂ ਉਸ ਨੇ ਇਕ ਕਮਰੇ ਵਿਚ ਨਾਰਾਇਣ ਸੁਰਵੇ ਦੀ ਫੋਟੋ ਅਤੇ ਉਸ ਨਾਲ ਸਬੰਧਤ ਯਾਦਗਾਰੀ ਸਾਮਾਨ ਦੇਖਿਆ। ਫਿਰ ਚੋਰ ਨੂੰ ਪਤਾ ਲੱਗਾ ਕਿ ਇਹ ਕਿਸੇ ਮਸ਼ਹੂਰ ਕਵੀ ਦਾ ਘਰ ਹੈ। ਇਸ ਤੋਂ ਬਾਅਦ ਚੋਰ ਨੇ ਪਛਤਾਵਾ ਕੀਤਾ ਅਤੇ ਜੋ ਵੀ ਸਾਮਾਨ ਉਸ ਨੇ ਚੁੱਕਿਆ ਸੀ, ਵਾਪਿਸ ਰੱਖ ਦਿੱਤਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਨੇ 73 ਹਜ਼ਾਰ ਅਮਰੀਕੀ ਰਾਈਫਲਾਂ ਮੰਗਵਾਈਆਂ, 837 ਕਰੋੜ ਰੁਪਏ 'ਚ ਹੋਈ ਡੀਲ ਕੋਲਕਤਾ ਬਲਾਤਕਾਰ-ਕਤਲ ਕੇਸ: ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ, ਕੱਢਿਆ ਮਾਰਚ, ਪੁਲਿਸ ਨੇ ਕੀਤਾ ਲਾਠੀਚਾਰਜ ਮਹਾਰਾਸ਼ਟਰ ਦੇ ਰਤਨਾਗਿਰੀ 'ਚ ਨਰਸਿੰਗ ਵਿਦਿਆਰਥਣ ਨਾਲ ਬਲਾਤਕਾਰ ਜੰਮੂ-ਕਸ਼ਮੀਰ ਵਿੱਚ ਕਾਂਗਰਸ ਅਤੇ ਐੱਨਸੀ ਵਿਚਕਾਰ ਸੀਟ ਸ਼ੇਰਿੰਗ ਫਾਈਨਲ, 90 ਵਿੱਚੋਂ, ਐੱਨਸੀ 51, ਕਾਂਗਰਸ 32 ਕਲਕੱਤਾ ਰੇਪ-ਕਤਲ ਮਾਮਲਾ, ਮੁਲਜ਼ਮ ਸੰਜੇ ਨੇ ਕਬੂਲ ਕੀਤਾ ਜ਼ੁਰਮ, ਘਟਨਾ ਤੋਂ ਪਹਿਲਾਂ ਪੀਤੀ ਸੀ ਸ਼ਰਾਬ, ਗਰਲਫਰੈਂਡ ਤੋਂ ਮੰਗੀਆਂ ਨਗਨ ਤਸਵੀਰਾਂ ਅਦਾਕਾਰਾ ਆਸ਼ਾ ਸ਼ਰਮਾ ਦਾ 88 ਸਾਲ ਦੀ ਉਮਰ ਦਿਹਾਂਤ ਮਿਸ ਇੰਡੀਆ 'ਚ ਇਕ ਵੀ ਦਲਿਤ-ਆਦੀਵਾਸੀ ਨਹੀਂ : ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨੇ ਕਿਹਾ- ਔਰਤਾਂ ਵਿਰੁੱਧ ਅਪਰਾਧ ਮੁਆਫ਼ੀਯੋਗ ਨਹੀਂ, ਦੋਸ਼ੀ ਬਚਣੇ ਨਹੀਂ ਚਾਹੀਦੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ- ਯੂਪੀਐੱਸ ਵਿੱਚ ਯੂ ਦਾ ਮਤਲਬ ਮੋਦੀ ਸਰਕਾਰ ਦਾ ਯੂ-ਟਰਨ 2026 ਦੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲੜ ਸਕਦੇ ਹਨ ਦੱਖਣੀ ਅਭਿਨੇਤਾ ਵਿਜੈ, ਆਪਣੀ ਪਾਰਟੀ ਦਾ ਝੰਡਾ ਅਤੇ ਚੋਣ ਨਿਸ਼ਾਨ ਦਾ ਕੀਤਾ ਜਾਰੀ