Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਭਾਰਤ

ਪਟਨਾ ਰੇਲਵੇ ਸਟੇਸ਼ਨ 'ਤੇ ਅਚਾਨਕ ਚੱਲੀ ਅਸ਼ਲੀਲ ਫਿਲਮ, ਏਜੰਸੀ ਕੀਤੀ ਗਈ ਬਲੈਕਲਿਸਟ

March 21, 2023 02:03 PM

ਪਟਨਾ, 21 ਮਾਰਚ (ਪੋਸਟ ਬਿਊਰੋ): ਬਿਹਾਰ ਦੀ ਰਾਜਧਾਨੀ ਪਟਨਾ ਰੇਲਵੇ ਸਟੇਸ਼ਨ 'ਤੇ ਮੌਜੂਦ ਲੋਕਾਂ ਨੂੰ ਐਤਵਾਰ ਸਵੇਰੇ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਇਸ ਦਾ ਕਾਰਨ ਇਹ ਸੀ ਕਿ ਸਟੇਸ਼ਨ 'ਤੇ ਵਿਿਗਆਪਨ ਪ੍ਰਸਾਰਣ ਲਈ ਲੱਗੇ ਦਰਜਨਾਂ ਟੈਲੀਵਿਜ਼ਨ ਸਕ੍ਰੀਨਾਂ ਨੇ ਅਚਾਨਕ ਅਸ਼ਲੀਲ ਫਿਲਮ ਦਾ ਪ੍ਰਸਾਰਣ ਸ਼ੁਰੂ ਹੋ ਗਿਆ। ਰੇਲਵੇ ਸਟੇਸ਼ਨ 'ਤੇ ਅਸ਼ਲੀਲ ਫਿਲਮ ਦੇ ਟੈਲੀਕਾਸਟ ਹੋਣ ਨਾਲ ਉੱਥੇ ਮੌਜੂਦ ਯਾਤਰੀਆਂ 'ਚ ਹਲਚਲ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਕਰੀਬ 3 ਮਿੰਟ ਤੱਕ ਐਡਲਟ ਫਿਲਮ ਦਰਜਨਾਂ ਟੈਲੀਵਿਜ਼ਨ ਸਕਰੀਨਾਂ 'ਤੇ ਚੱਲਦੀ ਰਹੀ, ਜਿਸ ਕਾਰਨ ਲੋਕ ਭੜਕ ਗਏ।
ਰੇਲਵੇ ਸਟੇਸ਼ਨ 'ਤੇ ਮੌਜੂਦ ਕੁਝ ਯਾਤਰੀਆਂ ਨੇ ਤੁਰੰਤ ਜੀਆਰਪੀ ਅਤੇ ਆਰਪੀਐਫ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਟੈਲੀਵਿਜ਼ਨ 'ਤੇ ਇਸ਼ਤਿਹਾਰ ਚਲਾਉਣ ਵਾਲੀ ਏਜੰਸੀ ਨਾਲ ਸੰਪਰਕ ਕੀਤਾ ਗਿਆ ਅਤੇ ਐਡਲਟ ਫਿਲਮ ਦੇ ਟੈਲੀਕਾਸਟ ਨੂੰ ਰੋਕਿਆ ਗਿਆ।
ਇਸ ਤੋਂ ਬਾਅਦ ਰੇਲਵੇ ਅਧਿਕਾਰੀ ਵੀ ਹਰਕਤ 'ਚ ਆ ਗਏ ਅਤੇ ਟੈਲੀਵਿਜ਼ਨ ਸਕ੍ਰੀਨ 'ਤੇ ਇਸ਼ਤਿਹਾਰ ਪ੍ਰਸਾਰਿਤ ਕਰਨ ਲਈ ਜ਼ਿੰਮੇਵਾਰ ਏਜੰਸੀ ਦੱਤਾ ਕਮਿਊਨੀਕੇਸ਼ਨ ਖਿਲਾਫ ਐੱਫਆਈਆਰ ਦਰਜ ਕਰ ਲਈ ਗਈ। ਇਸ ਦੇ ਨਾਲ ਹੀ ਰੇਲਵੇ ਵੱਲੋਂ ਏਜੰਸੀ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਹੈ ਅਤੇ ਜੁਰਮਾਨਾ ਵੀ ਲਗਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਟੈਲੀਵਿਜ਼ਨ ਸਕਰੀਨਾਂ 'ਤੇ ਇਸ਼ਤਿਹਾਰ ਪ੍ਰਸਾਰਿਤ ਕਰਨ ਲਈ ਏਜੰਸੀ ਨੂੰ ਦਿੱਤਾ ਗਿਆ ਠੇਕਾ ਵੀ ਖਤਮ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ, ਰੇਲਵੇ ਹੁਣ ਐਡਲਟ ਫਿਲਮਾਂ ਦੇ ਪ੍ਰਸਾਰਣ ਦੇ ਮਾਮਲੇ ਵਿੱਚ ਵੱਖਰੀ ਜਾਂਚ ਕਰ ਰਿਹਾ ਹੈ। ਜ਼ਿਕਰਯੋਗ ਹੈ ਕਿ ਸਾਲ 2017 'ਚ ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ 'ਚ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਸੀ। ਅਪ੍ਰੈਲ ਮਹੀਨੇ 'ਚ ਦਿੱਲੀ ਦੇ ਰਾਜੀਵ ਚੌਕ ਮੈਟਰੋ ਸਟੇਸ਼ਨ 'ਤੇ ਵਿਿਗਆਪਨ ਸਕ੍ਰੀਨ 'ਤੇ ਇਕ ਪੋਰਨ ਫਿਲਮ ਦਿਖਾਈ ਦੇਣ ਲੱਗੀ। ਸਟੇਸ਼ਨ 'ਤੇ ਮੌਜੂਦ ਯਾਤਰੀਆਂ ਨੇ ਆਪਣੇ ਮੋਬਾਈਲ ਕੈਮਰਿਆਂ ਨਾਲ ਸਕ੍ਰੀਨ 'ਤੇ ਚੱਲ ਰਹੀ ਕਲਿੱਪ ਨੂੰ ਰਿਕਾਰਡ ਕੀਤਾ ਸੀ। ਵੀਡੀਉ ਕਲਿੱਪ ਕੁਝ ਹੀ ਸਮੇਂ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਨਿਆਂਇਕ ਹਿਰਾਸਤ 8 ਅਗਸਤ ਤੱਕ ਵਧਾਈ, ਈਡੀ ਮਾਮਲੇ 'ਚ 31 ਜੁਲਾਈ ਤੱਕ ਜੇਲ 'ਚ ਰਹਿਣਗੇ ਰਾਹੁਲ ਗਾਂਧੀ ਨੇ ਕਿਸਾਨਾਂ ਨਾਲ ਕੀਤੀ ਮੁਲਾਕਾਤ, ਕਿਹਾ- ਐੱਮ.ਐੱਸ.ਪੀ. ਬਾਰੇ ਸਰਕਾਰ 'ਤੇ ਦਬਾਅ ਬਣਾਵਾਂਗੇ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਵਿਗੜੀ, ਪਿਸ਼ਾਬ ਵਿੱਚ ਸਮੱਸਿਆ ਤੋਂ ਬਾਅਦ ਏਮਜ਼ ਵਿੱਚ ਦਾਖਲ ਬਿਹਾਰ ਵਿਧਾਨ ਸਭਾ `ਚ ਪੇਪਰ ਲੀਕ ਵਿਰੋਧੀ ਬਿੱਲ ਪਾਸ, 10 ਸਾਲ ਦੀ ਕੈਦ, 1 ਕਰੋੜ ਦੇ ਜ਼ੁਰਮਾਨੇ ਦੀ ਵਿਵਸਥਾ ਸੰਸਦ 'ਚ ਬਜਟ `ਤੇ ਵਿਰੋਧੀ ਧਿਰ ਨੇ ਕਿਹਾ- ਇਹ ਸਰਕਾਰ ਬਚਾਓ ਬਜਟ ਜੰਮੂ-ਕਸ਼ਮੀਰ 'ਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਇੱਕ ਜਵਾਨ ਸ਼ਹੀਦ, ਇਕ ਅੱਤਵਾਦੀ ਵੀ ਮਾਰਿਆ ਗਿਆ ਸ਼ੰਭੂ ਬਾਰਡਰ ਹਾਲੇ ਨਹੀਂ ਖੁੱਲ੍ਹੇਗਾ, ਸੁਪਰੀਮ ਕੋਰਟ ਨੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਲਈ ਕਿਹਾ ਤੇਜਸਵੀ ਯਾਦਵ ਨੇ ਕਿਹਾ- ਥੱਕੇ ਹੋਏ ਲੀਡਰ ਅਤੇ ਸੇਵਾਮੁਕਤ ਅਧਿਕਾਰੀ ਚਲਾ ਰਹੇ ਹਨ ਬਿਹਾਰ ਨਿਤਿਨ ਗਡਕਰੀ ਨੇ ਕਿਹਾ- ਜ਼ਮੀਨ ਨਾ ਮਿਲੀ ਤਾਂ ਪੰਜਾਬ `ਚ ਚੱਲ ਰਹੇ ਨੈਸ਼ਨਲ ਹਾਈਵੇ ਪ੍ਰਾਜੈਕਟ ਰੱਦ ਹੋਣਗੇ ਮੁੰਬਈ 'ਚ ਸ਼ਾਇਰ ਦੇ ਘਰ ਚੋਰ ਨੇ ਚੋਰੀ ਕਰਕੇ ਸਮਾਨ ਵਾਪਿਸ ਕੀਤਾ, ਨੋਟ ਛੱਡ ਕੇ ਮੰਗੀ ਮੁਆਫ਼ੀ