Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਭਾਰਤ

ਤਿੰਨ ਰਾਜਾਂ ਵਿਚ ਵਾਂਟੇਡ ਡਾਕੂ ਕੇਸ਼ਵ ਗੁਰਜਰ ਰਾਜਸਥਾਨ ਵਿਚ ਮੁਕਾਬਲੇ ਤੋਂ ਬਾਅਦ ਗਿ੍ਰਫਤਾਰ

January 30, 2023 03:20 PM

ਜੈਪੁਰ, 30 ਜਨਵਰੀ (ਪੋਸਟ ਬਿਊਰੋ)- ਤਿੰਨ ਰਾਜਾਂ ਦੀ ਪੁਲਸ ਨੂੰ ਲੋੜੀਂਦੇ ‘ਵਾਂਟੇਡ‘ ਖੌਫਨਾਕ ਡਾਕੂ ਕੇਸ਼ਵ ਗੁਰਜਰ ਨੂੰ ਰਾਜਸਥਾਨ ਵਿਚ ਇਕ ਮੁਕਾਬਲੇ ਤੋਂ ਬਾਅਦ ਗਿ੍ਰਫਤਾਰ ਕਰ ਲਿਆ ਗਿਆ ਹੈ। ਰਾਜਸਥਾਨ ਦੇ 10 ਮੋਸਟ ਵਾਂਟੇਡ ਅਪਰਾਧੀਆਂ ਵਿੱਚੋਂ ਇੱਕ ਗੁਰਜਰ ਚੰਬਲ ਦੀਆਂ ਖੱਡਾਂ ਵਿਚ ਲੁਕਿਆ ਹੋਇਆ ਸੀ। ਪੁਲੀਸ ਪਿਛਲੇ ਛੇ ਮਹੀਨਿਆਂ ਤੋਂ ਉਸ ਦੀ ਭਾਲ ਕਰ ਰਹੀ ਸੀ। ਮੁਕਾਬਲੇ ਦੌਰਾਨ ਕੇਸ਼ਵ ਗੁਰਜਰ ਦੀ ਲੱਤ ਵਿੱਚ ਗੋਲੀ ਲੱਗੀ ਸੀ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਨੁਸਾਰ ਗੁਰਜਰ ਦੀ ਹਾਲਤ ਸਥਿਰ ਹੈ।
ਰਾਜਸਥਾਨ ਦੇ ਧੌਲਪੁਰ ਦੇ ਰਹਿਣ ਵਾਲੇ ਕੇਸ਼ਵ ਗੁਰਜਰ ਦੇ ਖਿਲਾਫ ਅਗਵਾ, ਫਿਰੌਤੀ ਅਤੇ ਕਤਲ ਦੇ ਕਈ ਮਾਮਲੇ ਦਰਜ ਹਨ। ਪੁਲੀਸ ਦੇ ਦਬਾਅ ਕਾਰਨ ਉਹ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਆਪਣਾ ਟਿਕਾਣਾ ਬਦਲ ਰਿਹਾ ਸੀ। ਧੌਲਪੁਰ ਦੇ ਐੱਸ.ਪੀ. ਗੌਰਵ ਸ੍ਰੀਵਾਸਤਵ ਨੇ ਕਿਹਾ, “ਅਸੀਂ ਉਸ ਨੂੰ ਗਿ੍ਰਫਤਾਰ ਕਰਨ ਲਈ ਜਮੀਨੀ ਪੱਧਰ ਦੀ ਖੁਫੀਆ ਜਾਣਕਾਰੀ ਇਕੱਠੀ ਕੀਤੀ ਸੀ। ਇਸ ਵਾਰ ਸਾਨੂੰ ਉਸ ਬਾਰੇ ਸਹੀ ਜਾਣਕਾਰੀ ਮਿਲੀ, ਅਸੀਂ ਬਿਨਾਂ ਸਮਾਂ ਬਰਬਾਦ ਕੀਤੇ ਤੁਰੰਤ ਹਰਕਤ ਵਿਚ ਆ ਗਏ ਅਤੇ ਉਸ ਨੂੰ ਘੇਰ ਲਿਆ। ਗੋਲੀਬਾਰੀ ਕੀਤੀ ਗਈ, ਜਿਸ ਵਿੱਚ ਪੁਲਿਸ ਵੱਲੋਂ ਕੋਈ ਜਖਮੀ ਨਹੀਂ ਹੋਇਆ। ਗੋਲੀਬਾਰੀ ’ਚ ਕੇਸ਼ਵ ਗੁਰਜਰ ਦੀ ਲੱਤ ’ਚ ਗੋਲੀ ਲੱਗੀ ਸੀ, ਜਿਸ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਨਿਆਂਇਕ ਹਿਰਾਸਤ 8 ਅਗਸਤ ਤੱਕ ਵਧਾਈ, ਈਡੀ ਮਾਮਲੇ 'ਚ 31 ਜੁਲਾਈ ਤੱਕ ਜੇਲ 'ਚ ਰਹਿਣਗੇ ਰਾਹੁਲ ਗਾਂਧੀ ਨੇ ਕਿਸਾਨਾਂ ਨਾਲ ਕੀਤੀ ਮੁਲਾਕਾਤ, ਕਿਹਾ- ਐੱਮ.ਐੱਸ.ਪੀ. ਬਾਰੇ ਸਰਕਾਰ 'ਤੇ ਦਬਾਅ ਬਣਾਵਾਂਗੇ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਵਿਗੜੀ, ਪਿਸ਼ਾਬ ਵਿੱਚ ਸਮੱਸਿਆ ਤੋਂ ਬਾਅਦ ਏਮਜ਼ ਵਿੱਚ ਦਾਖਲ ਬਿਹਾਰ ਵਿਧਾਨ ਸਭਾ `ਚ ਪੇਪਰ ਲੀਕ ਵਿਰੋਧੀ ਬਿੱਲ ਪਾਸ, 10 ਸਾਲ ਦੀ ਕੈਦ, 1 ਕਰੋੜ ਦੇ ਜ਼ੁਰਮਾਨੇ ਦੀ ਵਿਵਸਥਾ ਸੰਸਦ 'ਚ ਬਜਟ `ਤੇ ਵਿਰੋਧੀ ਧਿਰ ਨੇ ਕਿਹਾ- ਇਹ ਸਰਕਾਰ ਬਚਾਓ ਬਜਟ ਜੰਮੂ-ਕਸ਼ਮੀਰ 'ਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਇੱਕ ਜਵਾਨ ਸ਼ਹੀਦ, ਇਕ ਅੱਤਵਾਦੀ ਵੀ ਮਾਰਿਆ ਗਿਆ ਸ਼ੰਭੂ ਬਾਰਡਰ ਹਾਲੇ ਨਹੀਂ ਖੁੱਲ੍ਹੇਗਾ, ਸੁਪਰੀਮ ਕੋਰਟ ਨੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਲਈ ਕਿਹਾ ਤੇਜਸਵੀ ਯਾਦਵ ਨੇ ਕਿਹਾ- ਥੱਕੇ ਹੋਏ ਲੀਡਰ ਅਤੇ ਸੇਵਾਮੁਕਤ ਅਧਿਕਾਰੀ ਚਲਾ ਰਹੇ ਹਨ ਬਿਹਾਰ ਨਿਤਿਨ ਗਡਕਰੀ ਨੇ ਕਿਹਾ- ਜ਼ਮੀਨ ਨਾ ਮਿਲੀ ਤਾਂ ਪੰਜਾਬ `ਚ ਚੱਲ ਰਹੇ ਨੈਸ਼ਨਲ ਹਾਈਵੇ ਪ੍ਰਾਜੈਕਟ ਰੱਦ ਹੋਣਗੇ ਮੁੰਬਈ 'ਚ ਸ਼ਾਇਰ ਦੇ ਘਰ ਚੋਰ ਨੇ ਚੋਰੀ ਕਰਕੇ ਸਮਾਨ ਵਾਪਿਸ ਕੀਤਾ, ਨੋਟ ਛੱਡ ਕੇ ਮੰਗੀ ਮੁਆਫ਼ੀ