Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਭਾਰਤ

ਮਹਾਰਾਸ਼ਟਰ-ਕਰਨਾਟਕ ਸਰਹੱਦੀ ਵਿਵਾਦ ਹੋਇਆ ਡੂੰਘਾ, ਟਰੱਕਾਂ ਨੂੰ ਬਣਾਇਆ ਨਿਸਾਨਾ, ਮੰਤਰੀਆਂ ਨੇ ਰੱਦ ਕੀਤਾ ਦੌਰਾ

December 06, 2022 11:57 AM

ਬੇਲਾਗਾਵੀ (ਕਰਨਾਟਕ), 6 ਦਸੰਬਰ (ਪੋਸਟ ਬਿਊਰੋ) - ਕਰਨਾਟਕ ਅਤੇ ਮਹਾਰਾਸ਼ਟਰ ਵਿਚਾਲੇ ਸਰਹੱਦੀ ਵਿਵਾਦ ਹਿੰਸਕ ਰੂਪ ਲੈ ਰਿਹਾ ਹੈ। ਬੇਲਾਗਾਵੀ ਵਿਚ ਕਰਨਾਟਕ ਰਕਸਨਾ ਵੇਦੀਕੇ ਨਾਮਕ ਇੱਕ ਸੰਗਠਨ ਦੇ ਵਿਰੋਧ ਤੋਂ ਬਾਅਦ ਮਹਾਰਾਸਟਰ ਦੀ ਨੰਬਰ ਪਲੇਟ ਵਾਲੇ ਟਰੱਕਾਂ ਨੂੰ ਰੋਕਿਆ ਗਿਆ ਅਤੇ ਉਨ੍ਹਾਂ ’ਤੇ ਕਾਲੀ ਸਿਆਹੀ ਲਗਾ ਦਿੱਤੀ ਗਈ। ਇਕ ਟਰੱਕ ‘ਤੇ ਵੀ ਪਥਰਾਅ ਕੀਤਾ ਗਿਆ।
ਬੇਲਾਗਾਵੀ ਸ਼ਹਿਰ ਇਸ ਵਿਵਾਦ ਦੇ ਕੇਂਦਰ ਵਿਚ ਹੈ। ਮਹਾਰਾਸਟਰ ਲਗਾਤਾਰ ਦਾਅਵਾ ਕਰਦਾ ਰਿਹਾ ਹੈ ਕਿ 1960 ਦੇ ਦਹਾਕੇ ਵਿਚ ਰਾਜਾਂ ਦੇ ਭਾਸ਼ਾ-ਅਧਾਰਿਤ ਪੁਨਰਗਠਨ ਵਿਚ ਇਹ ਮਰਾਠੀ ਬਹੁਗਿਣਤੀ ਖੇਤਰ ਗਲਤ ਢੰਗ ਨਾਲ ਕੰਨੜ ਬਹੁਗਿਣਤੀ ਵਾਲੇ ਕਰਨਾਟਕ ਨੂੰ ਦਿੱਤਾ ਗਿਆ ਸੀ।
ਕਰਨਾਟਕ ਨੇ ਹਾਲ ਹੀ ਵਿਚ ਮਹਾਰਾਸ਼ਟਰ ਦੇ ਕੁਝ ਪਿੰਡਾਂ ’ਤੇ ਆਪਣਾ ਦਾਅਵਾ ਮੁੜ ਸ਼ੁਰੂ ਕੀਤਾ ਹੈ, ਜਿਸ ਨਾਲ ਇਕ ਨਵਾਂ ਦੌਰ ਸੁਰੂ ਹੋ ਗਿਆ ਹੈ, ਭਾਵੇਂ ਕਿ ਭਾਜਪਾ ਦੋਵਾਂ ਰਾਜਾਂ ਵਿਚ ਸੱਤਾ ਵਿੱਚ ਇਕਲੌਤੀ ਪਾਰਟੀ ਹੈ।
ਅੱਜ ਵਿਰੋਧ ਪ੍ਰਦਰਸ਼ਨਾਂ ਦੌਰਾਨ ਇਕ ਟਰੱਕ ਦੀ ਵਿੰਡਸ਼ੀਲਡ ਨੂੰ ਨੁਕਸਾਨ ਪਹੁੰਚਿਆ, ਕਿਉਂਕਿ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀਆਂ ਨੇ ਰਵਾਇਤੀ ਕੰਨੜ/ਕਰਨਾਟਕ ਝੰਡੇ ਲੈ ਕੇ ਆਵਾਜਾਈ ਨੂੰ ਰੋਕ ਦਿੱਤਾ। ਸਥਿਤੀ ਨੂੰ ਸ਼ਾਂਤ ਕਰਨ ਲਈ ਪੁਲਸ ਤਾਇਨਾਤ ਕੀਤੀ ਗਈ ਪਰ ਪ੍ਰਦਰਸ਼ਨਕਾਰੀ ਪੁਲਸ ਨਾਲ ਧੱਕਾ-ਮੁੱਕੀ ਕਰਦੇ ਰਹੇ ਅਤੇ ਸੜਕ ’ਤੇ ਹੀ ਲੇਟ ਗਏ।
ਇਸ ਵਿਰੋਧ ਕਾਰਣ ਮਹਾਰਾਸ਼ਟਰ ਦੇ ਦੋ ਮੰਤਰੀਆਂ ਚੰਦਰਕਾਂਤ ਪਾਟਿਲ ਅਤੇ ਸ਼ੰਭੂਰਾਜ ਦੇਸਾਈ ਨੇ ਬੇਲਾਗਾਵੀ ਦਾ ਆਪਣਾ ਨਿਰਧਾਰਿਤ ਦੌਰਾ ਮੁਲਤਵੀ ਕਰ ਦਿੱਤਾ। ਸੋਮਵਾਰ ਨੂੰ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਸੀ ਕਿ ਯਾਤਰਾ ਕਾਨੂੰਨ ਵਿਵਸਥਾ ਨੂੰ ਚੁਣੌਤੀ ਦੇ ਸਕਦੀ ਹੈ। ਮਹਾਰਾਸ਼ਟਰ ਨੇ ਪਾਟਿਲ ਅਤੇ ਦੇਸਾਈ ਨੂੰ ਤਾਲਮੇਲ ਮੰਤਰੀ ਨਿਯੁਕਤ ਕੀਤਾ ਹੈ, ਕਿਉਂਕਿ ਵਿਵਾਦ ਮੁੜ ਸੁਪਰੀਮ ਕੋਰਟ ਵਿਚ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੇਜਰੀਵਾਲ ਦੀ ਨਿਆਂਇਕ ਹਿਰਾਸਤ 8 ਅਗਸਤ ਤੱਕ ਵਧਾਈ, ਈਡੀ ਮਾਮਲੇ 'ਚ 31 ਜੁਲਾਈ ਤੱਕ ਜੇਲ 'ਚ ਰਹਿਣਗੇ ਰਾਹੁਲ ਗਾਂਧੀ ਨੇ ਕਿਸਾਨਾਂ ਨਾਲ ਕੀਤੀ ਮੁਲਾਕਾਤ, ਕਿਹਾ- ਐੱਮ.ਐੱਸ.ਪੀ. ਬਾਰੇ ਸਰਕਾਰ 'ਤੇ ਦਬਾਅ ਬਣਾਵਾਂਗੇ ਲਾਲੂ ਪ੍ਰਸਾਦ ਯਾਦਵ ਦੀ ਸਿਹਤ ਵਿਗੜੀ, ਪਿਸ਼ਾਬ ਵਿੱਚ ਸਮੱਸਿਆ ਤੋਂ ਬਾਅਦ ਏਮਜ਼ ਵਿੱਚ ਦਾਖਲ ਬਿਹਾਰ ਵਿਧਾਨ ਸਭਾ `ਚ ਪੇਪਰ ਲੀਕ ਵਿਰੋਧੀ ਬਿੱਲ ਪਾਸ, 10 ਸਾਲ ਦੀ ਕੈਦ, 1 ਕਰੋੜ ਦੇ ਜ਼ੁਰਮਾਨੇ ਦੀ ਵਿਵਸਥਾ ਸੰਸਦ 'ਚ ਬਜਟ `ਤੇ ਵਿਰੋਧੀ ਧਿਰ ਨੇ ਕਿਹਾ- ਇਹ ਸਰਕਾਰ ਬਚਾਓ ਬਜਟ ਜੰਮੂ-ਕਸ਼ਮੀਰ 'ਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਇੱਕ ਜਵਾਨ ਸ਼ਹੀਦ, ਇਕ ਅੱਤਵਾਦੀ ਵੀ ਮਾਰਿਆ ਗਿਆ ਸ਼ੰਭੂ ਬਾਰਡਰ ਹਾਲੇ ਨਹੀਂ ਖੁੱਲ੍ਹੇਗਾ, ਸੁਪਰੀਮ ਕੋਰਟ ਨੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਲਈ ਕਿਹਾ ਤੇਜਸਵੀ ਯਾਦਵ ਨੇ ਕਿਹਾ- ਥੱਕੇ ਹੋਏ ਲੀਡਰ ਅਤੇ ਸੇਵਾਮੁਕਤ ਅਧਿਕਾਰੀ ਚਲਾ ਰਹੇ ਹਨ ਬਿਹਾਰ ਨਿਤਿਨ ਗਡਕਰੀ ਨੇ ਕਿਹਾ- ਜ਼ਮੀਨ ਨਾ ਮਿਲੀ ਤਾਂ ਪੰਜਾਬ `ਚ ਚੱਲ ਰਹੇ ਨੈਸ਼ਨਲ ਹਾਈਵੇ ਪ੍ਰਾਜੈਕਟ ਰੱਦ ਹੋਣਗੇ ਮੁੰਬਈ 'ਚ ਸ਼ਾਇਰ ਦੇ ਘਰ ਚੋਰ ਨੇ ਚੋਰੀ ਕਰਕੇ ਸਮਾਨ ਵਾਪਿਸ ਕੀਤਾ, ਨੋਟ ਛੱਡ ਕੇ ਮੰਗੀ ਮੁਆਫ਼ੀ