ਇੱਕ ਵਿਅਕਤੀ ਲੇਖਕ ਨੂੰ ਬੋਲਿਆ, ‘‘ਤੁਸੀਂ ਕਦੇ ਫਿਲਮ ਬਣਾਈ ਨਹੀਂ, ਫਿਰ ਸਮੀਖਿਆ ਕੀ ਲਿਖੋਗੇ?”
ਲੇਖਕ, ‘‘ਮੈਂ ਕਦੇ ਮੁਰਗੀ ਵਾਂਗ ਆਂਡੇ ਨਹੀਂ ਦੇ ਸਕਦਾ, ਪਰ ਆਮਲੇਟ ਦੇ ਬਾਰੇ ਵਿੱਚ ਮੁਰਗੀ ਤੋਂ ਜ਼ਿਆਦਾ ਜਾਣਕਾਰੀ ਰੱਖਦਾ ਹਾਂ।”
********
ਰਾਜੀਵ ਨੇ ਸੰਜੀਵ ਨੂੰ ਦੱਸਿਆ, ‘‘ਇਹ ਸੋਨੇ ਦਾ ਕੱਪ ਮੈਂ ਦੌੜ ਵਿੱਚ ਫਸਟ ਆ ਕੇ ਪ੍ਰਾਪਤ ਕੀਤਾ ਹੈ।”
ਸੰਜੀਵ, ‘‘ਬਹੁਤ ਖੂਬ! ਤਾਂ ਤੇਰੇ ਪਿੱਛੇ ਕਿੰਨੇ ਲੋਕ ਸਨ।”
ਰਾਜੀਵ, ‘‘ਤਿੰਨ, ਇੱਕ ਕੱਪ ਦਾ ਮਾਲਕ ਅਤੇ ਦੋ ਸਿਪਾਹੀ।”
********
ਦੋ ਪਾਗਲ ਪਾਗਲਖਾਨੇ ਤੋਂ ਦੌੜ ਕੇ ਸ਼ਹਿਰ ਵਿੱਚ ਘੁੰਮ ਰਹੇ ਸਨ। ਉਨ੍ਹਾਂ ਨੂੰ ਇੱਕ ਕੁੱਤਾ ਦਿਖਾਈ ਦਿੱਤਾ। ਇੱਕ ਪਾਗਲ ਨੇ ਝੁਕ ਕੇ ਕਿਹਾ, ‘‘ਆਦਾਬ ਅਰਜ਼ ਕਰਦਾ ਹਾਂ ਹਾਥੀ ਸਾਹਿਬ।”
ਦੂਸਰੇ ਨੇ ਕਿਹਾ, ‘‘ਓਏ ਇਹ ਹਾਥੀ ਨਹੀਂ ਹੈ।”
ਪਹਿਲਾ, ‘‘ਮੈਨੂੰ ਪਤਾ ਹੈ, ਇਹ ਘੋੜਾ ਹੈ। ਮੈਂ ਤਾਂ ਮਜ਼ਾਕ ਕਰ ਰਿਹਾ ਹਾਂ।”