Welcome to Canadian Punjabi Post
Follow us on

26

September 2024
 
ਅੰਤਰਰਾਸ਼ਟਰੀ

ਵਿੰਡਸਰ ਕੈਸਲ ਵਿੱਚ ਗੈਰ ਕਾਨੂੰਨੀ ਦਾਖਲ ਹੋਏ ਬ੍ਰਿਟਿਸ਼ ਸਿੱਖ ਉੱਤੇ ਰਾਜ-ਧ੍ਰੋਹ ਦੇ ਦੋਸ਼

August 04, 2022 04:04 PM

ਲੰਡਨ, 4 ਅਗਸਤ (ਪੋਸਟ ਬਿਊਰੋ)- ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੀ ਸ਼ਾਹੀ ਰਿਹਾਇਸ਼ ਵਿੰਡਸਰ ਕੈਸਲ ਵਾਲੇ ਮੈਦਾਨ ਵਿੱਚ ਪਿਛਲੇ ਸਾਲ ਕ੍ਰਿਸਮਸ ਵਿੱਚ ਗੈਰ ਕਾਨੂੰਨੀ ਦਾਖ਼ਲ ਹੋਣ ਵਾਲੇ 20 ਸਾਲਾ ਇੱਕ ਬ੍ਰਿਟਿਸ਼ ਸਿੱਖ ਉੱਤੇ ਬੀਤੇ ਦਿਨੀਂ ਰਾਜ-ਧ੍ਰੋਹ ਦੇ ਦੋਸ਼ ਲਾਏ ਗਏ ਹਨ। ਸਾਊਥੈਂਟਨ ਦੇ ਵਾਸੀ ਜਸਵੰਤ ਸਿੰਘ ਚੈਲ ਨੂੰ ਹੱਤਿਆ ਦੀ ਧਮਕੀ ਦੇਣ ਵਾਲੇ ਖਤਰਨਾਕ ਹਥਿਆਰ ਰੱਖਣ ਦੇ ਮਾਮਲੇ ਵਿੱਚ ਵੀ ਦੋਸ਼ੀ ਬਣਾਇਆ ਗਿਆ ਹੈ।
ਚੈਲ ਖੁਦ ਨੂੰ ਇੱਕ ‘ਭਾਰਤੀ ਸਿੱਖ’ ਦੱਸਦਾ ਹੈ ਤੇ ਉਸ ਦਾ ਕਹਿਣਾ ਹੈ ਕਿ ਉਹ 1919 ਵਿੱਚ ਹੋਏ ਜੱਲ੍ਹਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਮਹਾਰਾਣੀ ਦਾ ਕਤਲ ਕਰਨਾ ਚਾਹੁੰਦਾ ਸੀ। ਉਹ ਇਸ ਸਮੇਂ ਪੁਲਸ ਹਿਰਾਸਤ ਵਿੱਚ ਹੈ ਅਤੇ ਉਸ ਨੂੰ ਲੰਡਨ ਦੀ ਵੈਸਟਮਿੰਸਟਰ ਮੈਜਿਸਟਰੇਟ ਕੋਰਟ ਵਿੱਚ 17 ਅਗਸਤ ਨੂੰ ਪੇਸ਼ ਕੀਤਾ ਜਾਏਗਾ। ਪੁਲਸ ਨੇ ਦੱਸਿਆ ਮੈਟਰੋਪਾਲੀਟਨ ਪੁਲਸ ਦੀ ਅੱਤਵਾਦ ਵਿਰੋਧੀ ਕਮਾਨ ਦੀ ਜਾਂਚ ਦੇ ਬਾਅਦ ਜਸਵੰਤ ਉੱਤੇ ਇਹ ਦੋਸ਼ ਲਾਏ ਗਏ ਹਨ। ਉਸ ਉੱਤੇ 1842 ਦੇ ਰਾਜ ਧ੍ਰੋਹ ਕਾਨੂੰਨ ਦੀ ਧਾਰਾ ਦੋ (ਮਹਾਰਾਣੀ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਹਥਿਆਰ ਜਾਂ ਕੋਈ ਖਤਰਨਾਕ ਵਸਤੂ ਰੱਖਣ ਜਾਂ ਉਸ ਤੋਂ ਨਿਸ਼ਾਨਾ ਲਾਉਣ) ਦੇ ਦੋਸ਼ ਵੀ ਲਾਏ ਗਏ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮੁਹੰਮਦ ਯੂਨਸ ਨੇ ਮੰਨਿਆ: ਹਸੀਨਾ ਨੂੰ ਸਾਜਿ਼ਸ਼ ਤਹਿਤ ਹਟਾਇਆ ਗਿਆ ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ- ਭਾਰਤ ਨੂੰ ਯੂਐੱਨਐੱਸਸੀ ਦਾ ਸਥਾਈ ਮੈਂਬਰ ਬਣਨਾ ਚਾਹੀਦਾ ਸ਼ੀਆ-ਸੁੰਨੀ ਵਿਚਾਲੇ ਜ਼ਮੀਨੀ ਵਿਵਾਦ ਨੂੰ ਲੈ ਕੇ ਪਾਕਿਸਤਾਨ 'ਚ ਝੜਪ, 36 ਲੋਕਾਂ ਦੀ ਮੌਤਾਂ, 80 ਤੋਂ ਵੱਧ ਜ਼ਖਮੀ ਨੇਤਨਯਾਹੂ ਨੇ ਲੇਬਨਾਨ ਵਿੱਚ ਜੰਗ ਰੋਕਣ ਤੋਂ ਕੀਤਾ ਇਨਕਾਰ ਤਾਲਿਬਾਨ ਸਰਕਾਰ ਨੇ ਮਰਦਾਂ ਲਈ ਵੀ ਸਖਤ ਇਸਲਾਮੀ ਨਿਯਮ ਕੀਤੇ ਲਾਗੂ, ਨਹੀਂ ਪਾ ਸਕਣਗੇ ਜੀਨਜ਼ 1951 ਵਿੱਚ ਕੈਲੇਫੋਰਨੀਆ ਪਾਰਕ ਤੋਂ ਅਗਵਾ ਹੋਇਆ ਲੜਕਾ 70 ਸਾਲ ਬਾਅਦ ਮਿਲਿਆ ਅਮਰੀਕਾ ਨੇ ਭਾਰਤ ਨੂੰ ਵਾਪਿਸ ਕੀਤੀਆਂ 297 ਪ੍ਰਾਚੀਨ ਮੂਰਤੀਆਂ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਧੰਨਵਾਦ ਡੋਨਾਲਡ ਟਰੰਪ ਨੇ ਕਿਹਾ: ਜੇਕਰ ਉਹ ਨਵੰਬਰ 'ਚ ਹਾਰ ਜਾਂਦੇ ਹਨ ਤਾਂ ਉਹ ਦੁਬਾਰਾ ਚੋਣ ਨਹੀਂ ਲੜਨਗੇ ਸ੍ਰੀਲੰਕਾ ਦੀਆਂ ਰਾਸ਼ਟਰਪਤੀ ਚੋਣਾਂ 'ਚ ਅਨੁਰਾ ਦਿਸਾਨਾਇਕੇ ਦੀ ਹੋਈ ਜਿੱਤ, ਕੱਲ੍ਹ ਚੁੱਕ ਸਕਦੇ ਹਨ ਸਹੁੰ ਅਮਰੀਕਾ ਦੇ ਰਾਸ਼ਟਰਪਤੀ ਬਾਇਡਨ ਕਵਾਡ ਸਮਿਟ ਵਿਚ ਭੁੱਲ ਗਏ ਪ੍ਰਧਾਨ ਮੰਤਰੀ ਮੋਦੀ ਦਾ ਨਾਮ, ਵੀਡੀਓ ਵਾਇਰਲ