Welcome to Canadian Punjabi Post
Follow us on

26

September 2024
 
ਅੰਤਰਰਾਸ਼ਟਰੀ

ਕੀਨੀਆ ਦੇ ਹੋਟਲ ਉੱਤੇ ਅੱਤਵਾਦੀ ਹਮਲੇ ਵਿੱਚ 14 ਮੌਤਾਂ

January 17, 2019 07:30 AM

ਨੈਰੋਬੀ, 16 ਜਨਵਰੀ (ਪੋਸਟ ਬਿਊਰੋ)- ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਅੱਤਵਾਦੀਆਂ ਨੇ ਇਕ ਆਲੀਸ਼ਾਨ ਹੋਟਲ ਨੂੰ ਨਿਸ਼ਾਨਾ ਬਣਾਇਆ ਅਤੇ ਇਸ ਹਮਲੇ 14 ਲੋਕਾਂ ਦੀ ਮੌਤ ਹੋ ਗਈ ਹੈ।
ਅੱਜ ਬੁੱਧਵਾਰ ਨੂੰ ਕੀਨੀਆ ਦੇ ਰਾਸ਼ਟਰਪਤੀ ਉਹਰੂਕ ਕੇਨਿਆਟਾ ਨੇ ਕਿਹਾ ਕਿ 20 ਘੰਟੇ ਚੱਲੀ ਮੁਹਿੰਮ ਦੇ ਦੌਰਾਨ ਸਾਰੇ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਤੇ ਕਰੀਬ 700 ਲੋਕਾਂ ਨੂੰ ਬਚਾ ਲਿਆ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਅਲ ਕਾਇਦਾ ਨਾਲ ਜੁੜੇ ਅੱਤਵਾਦੀ ਗਰੁੱਪ ਅਲ-ਸ਼ਬਾਬ ਨੇ ਲੈ ਲਈ ਹੈ। ਸਥਾਨਕ ਮੀਡੀਆ ਅਨੁਸਾਰ ਅੱਤਵਾਦੀ ਮੰਗਲਵਾਰ ਦੁਪਹਿਰ ਕਰੀਬ ਬਾਅਦ ਹੋਟਲ ਵਿੱਚ ਦਾਖ਼ਲ ਹੋਏ। ਕਈ ਧਮਾਕਿਆਂ ਤੇ ਗੋਲ਼ੀਆਂ ਦੀ ਆਵਾਜ਼ ਪਿੱਛੋਂ 101 ਕਮਰਿਆਂ ਦੇ ਇਸ ਹੋਟਲ ਵਿੱਚ ਭਾਜੜ ਮੱਚ ਗਈ ਤੇ ਫਸੇ ਹੋਏ ਲੋਕ ਮਦਦ ਲਈ ਟਵਿਟਰ ਉੱਤੇ ਪੁਕਾਰ ਕਰਨ ਲੱਗੇ। ਮੀਡੀਆ ਨੇ ਸੀ ਸੀ ਟੀ ਵੀ ਦੇ ਹਵਾਲੇ ਨਾਲ ਦੱਸਿਆ ਕਿ ਕਾਲੇ ਕੱਪੜਿਆਂ ਵਿੱਚ ਚਾਰ ਅੱਤਵਾਦੀ ਭਾਰੀ ਹਥਿਆਰਾਂ ਨਾਲ ਹੋਟਲ ਕੰਪੈਲਕਸ ਵਿਚ ਦਾਖ਼ਲ ਹੋਏ ਸਨ। ਇਨ੍ਹਾਂ ਵਿਚੋਂ ਇਕ ਨੇ ਸ਼ੁਰੂ ਵਿੱਚ ਖ਼ੁਦ ਨੂੰ ਧਮਾਕੇ ਨਾਲ ਉਡਾ ਲਿਆ ਤੇ ਦੋਂਹ ਨੂੰ ਬੁੱਧਵਾਰ ਸਵੇਰੇ ਸੁਰੱਖਿਆ ਬਲਾਂ ਨੇ ਮਾਰ ਦਿੱਤਾ। ਹਮਲੇ ਵਿੱਚ ਮਾਰੇ ਗਏ ਲੋਕਾਂ ਵਿਚ ਅਮਰੀਕਾ ਤੇ ਬ੍ਰਿਟੇੇਨ ਦਾ ਇਕ-ਇਕ ਨਾਗਰਿਕ ਵੀ ਹੈ। ਬਾਕੀ 11 ਜਣੇ ਕੀਨੀਆ ਦੇ ਨਾਗਰਿਕ ਦੱਸੇ ਗਏ ਹਨ। ਇਕ ਦੀ ਪਛਾਣ ਨਹੀਂ ਹੋ ਸਕੀ। ਅਲ-ਸ਼ਬਾਬ ਨੇ 2013 ਵਿੱਚ ਵੀ ਨੈਰੋਬੀ ਦੇ ਵੈਸਟਗੇਟ ਮਾਲ `ਤੇ ਵੱਡਾ ਹਮਲਾ ਬੋਲਿਆ ਸੀ। ਇਸ ਵਿਚ 67 ਲੋਕ ਮਾਰੇ ਗਏ ਸਨ। ਚਾਰ ਦਿਨ ਤਕ ਚੱਲੇ ਮੁਕਾਬਲੇ ਪਿੱਛੋਂ ਮਾਲ ਨੂੰ ਮੁਕਤ ਕਰਵਾਇਆ ਗਿਆ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮੁਹੰਮਦ ਯੂਨਸ ਨੇ ਮੰਨਿਆ: ਹਸੀਨਾ ਨੂੰ ਸਾਜਿ਼ਸ਼ ਤਹਿਤ ਹਟਾਇਆ ਗਿਆ ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ- ਭਾਰਤ ਨੂੰ ਯੂਐੱਨਐੱਸਸੀ ਦਾ ਸਥਾਈ ਮੈਂਬਰ ਬਣਨਾ ਚਾਹੀਦਾ ਸ਼ੀਆ-ਸੁੰਨੀ ਵਿਚਾਲੇ ਜ਼ਮੀਨੀ ਵਿਵਾਦ ਨੂੰ ਲੈ ਕੇ ਪਾਕਿਸਤਾਨ 'ਚ ਝੜਪ, 36 ਲੋਕਾਂ ਦੀ ਮੌਤਾਂ, 80 ਤੋਂ ਵੱਧ ਜ਼ਖਮੀ ਨੇਤਨਯਾਹੂ ਨੇ ਲੇਬਨਾਨ ਵਿੱਚ ਜੰਗ ਰੋਕਣ ਤੋਂ ਕੀਤਾ ਇਨਕਾਰ ਤਾਲਿਬਾਨ ਸਰਕਾਰ ਨੇ ਮਰਦਾਂ ਲਈ ਵੀ ਸਖਤ ਇਸਲਾਮੀ ਨਿਯਮ ਕੀਤੇ ਲਾਗੂ, ਨਹੀਂ ਪਾ ਸਕਣਗੇ ਜੀਨਜ਼ 1951 ਵਿੱਚ ਕੈਲੇਫੋਰਨੀਆ ਪਾਰਕ ਤੋਂ ਅਗਵਾ ਹੋਇਆ ਲੜਕਾ 70 ਸਾਲ ਬਾਅਦ ਮਿਲਿਆ ਅਮਰੀਕਾ ਨੇ ਭਾਰਤ ਨੂੰ ਵਾਪਿਸ ਕੀਤੀਆਂ 297 ਪ੍ਰਾਚੀਨ ਮੂਰਤੀਆਂ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਧੰਨਵਾਦ ਡੋਨਾਲਡ ਟਰੰਪ ਨੇ ਕਿਹਾ: ਜੇਕਰ ਉਹ ਨਵੰਬਰ 'ਚ ਹਾਰ ਜਾਂਦੇ ਹਨ ਤਾਂ ਉਹ ਦੁਬਾਰਾ ਚੋਣ ਨਹੀਂ ਲੜਨਗੇ ਸ੍ਰੀਲੰਕਾ ਦੀਆਂ ਰਾਸ਼ਟਰਪਤੀ ਚੋਣਾਂ 'ਚ ਅਨੁਰਾ ਦਿਸਾਨਾਇਕੇ ਦੀ ਹੋਈ ਜਿੱਤ, ਕੱਲ੍ਹ ਚੁੱਕ ਸਕਦੇ ਹਨ ਸਹੁੰ ਅਮਰੀਕਾ ਦੇ ਰਾਸ਼ਟਰਪਤੀ ਬਾਇਡਨ ਕਵਾਡ ਸਮਿਟ ਵਿਚ ਭੁੱਲ ਗਏ ਪ੍ਰਧਾਨ ਮੰਤਰੀ ਮੋਦੀ ਦਾ ਨਾਮ, ਵੀਡੀਓ ਵਾਇਰਲ