Welcome to Canadian Punjabi Post
Follow us on

26

September 2024
 
ਅੰਤਰਰਾਸ਼ਟਰੀ

ਸੱਤ ਮਹੀਨੇ ਦੀ ਗਰਭਵਤੀ ਦੇ ਢਿੱਡ ਵਿੱਚ ਗੋਲੀ ਲੱਗੀ, ਬੱਚੇ ਨੂੰ ਜਨਮ ਪਿੱਛੋਂ ਪ੍ਰਾਣ ਤਿਆਗੇ

May 21, 2022 04:37 PM

ਬਾਲਟੀਮੋਰ, 21 ਮਈ (ਪੋਸਟ ਬਿਊਰੋ)- ਮਾਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਹਰ ਮੁਸੀਬਤ ਨਾਲ ਲੜਦੀ ਹੈ। ਇਹੀਕੁਝ ਕੀਤਾ ਅਮਰੀਕਾ ਦੇ ਬਾਲਟੀਮੋਰ ਦੀ ਸੱਤ ਮਹੀਨੇ ਦੀ ਗਰਭਵਤੀ ਔਰਤ ਨੇ, ਜੋ ਆਪਣੇ ਬੱਚੇ ਨੂੰ ਜਨਮ ਦੇਣ ਲਈ ਮੌਤ ਨਾਲ ਲੜੀ ਅਤੇ ਬੱਚੇ ਨੂੰ ਸਹੀ ਸਲਾਮਤ ਜਨਮ ਦੇਣ ਤੋਂ ਬਾਅਦ ਦਮ ਤੋੜਿਆ।
ਇਸ ਮਹਿਲਾ ਦੇ ਢਿੱਡ ਵਿੱਚ ਗੋਲੀ ਲੱਗੀ ਸੀ, ਪਰ ਉਸ ਨੇ ਆਪਣੇ ਆਖ਼ਰੀ ਸਾਹਾਂ ਤੱਕ ਬੱਚੇ ਨੂੰ ਜ਼ਿੰਦਗੀ ਦੇਣ ਦੀ ਜੰਗ ਲੜੀ। ਇਸ ਹਮਲੇ ਵਿੱਚ ਬੱਚੇ ਦੀ ਮਾਂ 38 ਸਾਲਾ ਅੰਜੇਲ ਮੋਰਗਮ ਹੀਥਰ ਤੇ ਪਿਤਾ ਯਾਮੇਲ ਮੋਂਟੇਗ ਦੋਵਾਂ ਦੀ ਮੌਤ ਹੋ ਗਈ। ਅੰਜੇਲ ਮੋਰਗਨ ਹੀਥਰ ਅਤੇ ਯਾਮੇਲ ਮੋਂਟੇਗ ਗਰਲਫ਼ਰੈਂਡ ਅਤੇ ਬੁਆਏਫ਼ਰੈਂਡ ਸਨ। ਦੋਹਾਂ ਨੂੰ ਬੇਸਬਰੀ ਨਾਲ ਆਪਣੇ ਇਸ ਆਉਣ ਵਾਲੇ ਬੱਚੇ ਦਾ ਇੰਤਜ਼ਾਰ ਸੀ।ਡੇਲੀਮੇਲ ਦੀ ਖ਼ਬਰ ਮੁਤਾਬਕਪਰਸੋਂ ਰਾਤ ਦੀ ਹਿੰਸਾ ਵਿੱਚ ਸ਼ਹਿਰ ਬਾਲਟੀਮੋਰ ਵਿੱਚ ਜਦੋਂ ਇਹ ਜੋੜਾ ਸੜਕ ਕੰਢੇ ਖੜ੍ਹਾ ਸੀ ਤਾਂ ਕਾਰ ਵਿੱਚ ਆਏ ਕੁਝ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ। ਦੋਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਯਾਮੇਲ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤੇ ਅੰਜੇਲ ਨੇ ਗਰਭ ਵਿੱਚ ਪਲ ਰਹੇ ਸੱਤ ਮਹੀਨੇ ਦੇ ਬੱਚੇ ਨੂੰ ਜਨਮ ਦੇਣ ਦੇ ਬਾਅਦ ਦਮ ਤੋੜਿਆ। ਪੁਲਸ ਅਨੁਸਾਰ ਬੱਚੇ ਦੀ ਹਾਲਤ ਗੰਭੀਰ ਬਣੀ ਹੋਈ ਹੈ ਕਿਉਕਿ ਡਿਲੀਵਰੀ ਐਮਰਜੈਂਸੀ ਹੋਈ ਹੈ ਅਤੇ ਬੱਚਾ ਗੋਲੀ ਲੱਗਣ ਕਾਰਨ ਜ਼ਖ਼ਮੀ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮੁਹੰਮਦ ਯੂਨਸ ਨੇ ਮੰਨਿਆ: ਹਸੀਨਾ ਨੂੰ ਸਾਜਿ਼ਸ਼ ਤਹਿਤ ਹਟਾਇਆ ਗਿਆ ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ- ਭਾਰਤ ਨੂੰ ਯੂਐੱਨਐੱਸਸੀ ਦਾ ਸਥਾਈ ਮੈਂਬਰ ਬਣਨਾ ਚਾਹੀਦਾ ਸ਼ੀਆ-ਸੁੰਨੀ ਵਿਚਾਲੇ ਜ਼ਮੀਨੀ ਵਿਵਾਦ ਨੂੰ ਲੈ ਕੇ ਪਾਕਿਸਤਾਨ 'ਚ ਝੜਪ, 36 ਲੋਕਾਂ ਦੀ ਮੌਤਾਂ, 80 ਤੋਂ ਵੱਧ ਜ਼ਖਮੀ ਨੇਤਨਯਾਹੂ ਨੇ ਲੇਬਨਾਨ ਵਿੱਚ ਜੰਗ ਰੋਕਣ ਤੋਂ ਕੀਤਾ ਇਨਕਾਰ ਤਾਲਿਬਾਨ ਸਰਕਾਰ ਨੇ ਮਰਦਾਂ ਲਈ ਵੀ ਸਖਤ ਇਸਲਾਮੀ ਨਿਯਮ ਕੀਤੇ ਲਾਗੂ, ਨਹੀਂ ਪਾ ਸਕਣਗੇ ਜੀਨਜ਼ 1951 ਵਿੱਚ ਕੈਲੇਫੋਰਨੀਆ ਪਾਰਕ ਤੋਂ ਅਗਵਾ ਹੋਇਆ ਲੜਕਾ 70 ਸਾਲ ਬਾਅਦ ਮਿਲਿਆ ਅਮਰੀਕਾ ਨੇ ਭਾਰਤ ਨੂੰ ਵਾਪਿਸ ਕੀਤੀਆਂ 297 ਪ੍ਰਾਚੀਨ ਮੂਰਤੀਆਂ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਧੰਨਵਾਦ ਡੋਨਾਲਡ ਟਰੰਪ ਨੇ ਕਿਹਾ: ਜੇਕਰ ਉਹ ਨਵੰਬਰ 'ਚ ਹਾਰ ਜਾਂਦੇ ਹਨ ਤਾਂ ਉਹ ਦੁਬਾਰਾ ਚੋਣ ਨਹੀਂ ਲੜਨਗੇ ਸ੍ਰੀਲੰਕਾ ਦੀਆਂ ਰਾਸ਼ਟਰਪਤੀ ਚੋਣਾਂ 'ਚ ਅਨੁਰਾ ਦਿਸਾਨਾਇਕੇ ਦੀ ਹੋਈ ਜਿੱਤ, ਕੱਲ੍ਹ ਚੁੱਕ ਸਕਦੇ ਹਨ ਸਹੁੰ ਅਮਰੀਕਾ ਦੇ ਰਾਸ਼ਟਰਪਤੀ ਬਾਇਡਨ ਕਵਾਡ ਸਮਿਟ ਵਿਚ ਭੁੱਲ ਗਏ ਪ੍ਰਧਾਨ ਮੰਤਰੀ ਮੋਦੀ ਦਾ ਨਾਮ, ਵੀਡੀਓ ਵਾਇਰਲ