Welcome to Canadian Punjabi Post
Follow us on

26

September 2024
 
ਅੰਤਰਰਾਸ਼ਟਰੀ

ਪਾਕਿਸਤਾਨ ਭਾਰਤ ਸਮੇਤ ਸਾਰੇ ਗੁਆਂਢੀਆਂ ਨਾਲ ਅਮਨ ਚਾਹੁੰਦੈ!

January 13, 2022 07:41 PM

ਇਸਲਾਮਾਬਾਦ, 13 ਜਨਵਰੀ (ਪੋਸਟ ਬਿਊਰੋ)- ਪਾਕਿਸਤਾਨ ਆਪਣੀ ਪਲੇਠੀ ਕੌਮੀ ਸੁਰੱਖਿਆ ਨੀਤੀ ਹੇਠ ਭਾਰਤ ਸਮੇਤ ਆਪਣੇ ਸਾਰੇ ਗੁਆਂਢੀਆਂ ਨਾਲ ਅਮਨ ਦੇ ਰਿਸ਼ਤੇ ਰੱਖਣ ਦਾ ਚਾਹਵਾਨ ਹੈ। ਮੀਡੀਆ ਰਿਪੋਰਟ ਮੁਤਾਬਕ ਨਵੀਂ ਨੀਤੀ ਵਿੱਚ ਨਵੀਂ ਦਿੱਲੀ ਨਾਲ ਵਪਾਰ ਵਾਸਤੇ ਦਰ ਖੋਲ੍ਹਣ ਦੀ ਗੱਲ ਵੀ ਆਖੀ ਗਈ ਹੈ। ਜਿੱਥੋਂ ਤਕ ਕਸ਼ਮੀਰ ਮਸਲੇ ਦੀ ਗੱਲ ਹੈ ਤਾਂ ਕੌਮੀ ਸੁਰੱਖਿਆ ਨੀਤੀ ਇਹ ਕਹਿੰਦੀ ਹੈ ਕਿ ਦੁਵੱਲੀ ਗੱਲਬਾਤ ਜ਼ਰੀਏ ਇਸ ਦਿਸ਼ਾ ਵਿੱਚ ਕੰਮ ਜਾਰੀ ਹੈ। ਕੌਮੀ ਸੁਰੱਖਿਆ ਕਮੇਟੀ ਤੇ ਕੇਂਦਰੀ ਕੈਬਨਿਟ ਨੇ ਪਿਛਲੇ ਮਹੀਨੇ ਵੱਖੋ-ਵੱਖਰੇ ਤੌਰ ਉੱਤੇ ਕੌਮੀ ਸੁਰੱਖਿਆ ਨੀਤੀ ਦੀ ਤਾਈਦ ਕੀਤੀ ਸੀ। ਪ੍ਰਧਾਨ ਮੰਤਰੀ ਇਮਰਾਨ ਖਾਨ ਸ਼ੁੱਕਰਵਾਰ ਨੂੰ ਇਸ ਤੋਂ ਰਸਮੀ ਪਰਦਾ ਪਰਦਾ ਚੁੱਕਣਗੇ।

ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਵਿਦੇਸ਼ ਨੀਤੀ ਦਾ ਕੇਂਦਰੀ ਵਿਸ਼ਾ ਆਪਣੇ ਗੁਆਂਢੀਆਂ ਨਾਲ ਅਮਨ ਅਤੇ ਆਰਥਿਕ ਕੂਟਨੀਤੀ ਹੋਵੇਗਾ। ਪੰਜ ਸਾਲਾਂ (2022-26) ਦੀ ਨੀਤੀ ਵਾਲਾ ਇਹ ਪਾਲਿਸੀ ਦਸਤਾਵੇਜ਼ ਪਾਕਿਸਤਾਨੀ ਸਰਕਾਰ ਦਾ ਅਜਿਹਾ ਪਹਿਲਾ ਰਣਨੀਤਕ ਦਸਤਾਵੇਜ਼ ਹੈ, ਜੋ ਕੌਮੀ ਸੁਰੱਖਿਆ ਬਾਰੇ ਰਾਜਨੀਤਕ ਸੂਝ-ਬੂਝ ਨਾਲ ਹਾਸਲ ਕੀਤੇ ਜਾਣ ਵਾਲੇ ਟੀਚਿਆਂ ਲਈ ਰੂਪ ਰੇਖਾ ਬਿਆਨ ਕਰਦਾ ਹੈ। ਰਿਪੋਰਟ ਵਿੱਚ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸੌ ਸਫਿਆਂ ਵਾਲੀ ਇਸ ਅਸਲ ਪਾਲਿਸੀ, ਜਿਸ ਨੂੰ ਹਾਲੇ ਜਨਤਕ ਨਹੀਂ ਕੀਤਾ ਗਿਆ, ਦੇ ਤਹਿਤ ਲੰਮੇ ਸਮੇਂ ਤੋਂ ਜਾਰੀ ਕਸ਼ਮੀਰ ਵਿਵਾਦ ਨੂੰ ਹੱਲ ਕੀਤੇ ਬਿਨਾਂ ਭਾਰਤ ਨਾਲ ਵਣਜ ਤੇ ਕਾਰੋਬਾਰੀ ਸੰਬੰਧਾਂ ਦਾ ਰਾਹ ਖੁੱਲ੍ਹੇਗਾ। ਅਧਿਕਾਰੀ ਨੇ ਆਪਣਾ ਨਾਂਅ ਨਾ ਦੱਸੇ ਜਾਣ ਦੀ ਸ਼ਰਤ ਉੱਤੇਕਿਹਾ, ‘‘ਅਸੀਂ ਅਗਲੇ ਸੌ ਸਾਲਾਂ ਤਕ ਭਾਰਤ ਨਾਲ ਵੈਰ ਨਹੀਂ ਰੱਖ ਸਕਦੇ। ਨਵੀਂ ਪਾਲਿਸੀ ਆਪਣੇ ਗੁਆਂਢੀਆਂ ਨਾਲ ਅਮਨ ਰੱਖਣ ਦੀ ਹਾਮੀ ਹੈ।'' ਅਧਿਕਾਰੀ ਨੇ ਕਿਹਾ ਕਿ ਜੇ ਸੰਵਾਦ ਹੁੰਦਾ ਹੈ ਤਾਂ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਭਾਰਤ ਨਾਲ ਵਣਜ ਤੇ ਵਪਾਰਕ ਰਿਸ਼ਤੇ ਆਮ ਵਾਂਗ ਹੋ ਜਾਣ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮੁਹੰਮਦ ਯੂਨਸ ਨੇ ਮੰਨਿਆ: ਹਸੀਨਾ ਨੂੰ ਸਾਜਿ਼ਸ਼ ਤਹਿਤ ਹਟਾਇਆ ਗਿਆ ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ- ਭਾਰਤ ਨੂੰ ਯੂਐੱਨਐੱਸਸੀ ਦਾ ਸਥਾਈ ਮੈਂਬਰ ਬਣਨਾ ਚਾਹੀਦਾ ਸ਼ੀਆ-ਸੁੰਨੀ ਵਿਚਾਲੇ ਜ਼ਮੀਨੀ ਵਿਵਾਦ ਨੂੰ ਲੈ ਕੇ ਪਾਕਿਸਤਾਨ 'ਚ ਝੜਪ, 36 ਲੋਕਾਂ ਦੀ ਮੌਤਾਂ, 80 ਤੋਂ ਵੱਧ ਜ਼ਖਮੀ ਨੇਤਨਯਾਹੂ ਨੇ ਲੇਬਨਾਨ ਵਿੱਚ ਜੰਗ ਰੋਕਣ ਤੋਂ ਕੀਤਾ ਇਨਕਾਰ ਤਾਲਿਬਾਨ ਸਰਕਾਰ ਨੇ ਮਰਦਾਂ ਲਈ ਵੀ ਸਖਤ ਇਸਲਾਮੀ ਨਿਯਮ ਕੀਤੇ ਲਾਗੂ, ਨਹੀਂ ਪਾ ਸਕਣਗੇ ਜੀਨਜ਼ 1951 ਵਿੱਚ ਕੈਲੇਫੋਰਨੀਆ ਪਾਰਕ ਤੋਂ ਅਗਵਾ ਹੋਇਆ ਲੜਕਾ 70 ਸਾਲ ਬਾਅਦ ਮਿਲਿਆ ਅਮਰੀਕਾ ਨੇ ਭਾਰਤ ਨੂੰ ਵਾਪਿਸ ਕੀਤੀਆਂ 297 ਪ੍ਰਾਚੀਨ ਮੂਰਤੀਆਂ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਧੰਨਵਾਦ ਡੋਨਾਲਡ ਟਰੰਪ ਨੇ ਕਿਹਾ: ਜੇਕਰ ਉਹ ਨਵੰਬਰ 'ਚ ਹਾਰ ਜਾਂਦੇ ਹਨ ਤਾਂ ਉਹ ਦੁਬਾਰਾ ਚੋਣ ਨਹੀਂ ਲੜਨਗੇ ਸ੍ਰੀਲੰਕਾ ਦੀਆਂ ਰਾਸ਼ਟਰਪਤੀ ਚੋਣਾਂ 'ਚ ਅਨੁਰਾ ਦਿਸਾਨਾਇਕੇ ਦੀ ਹੋਈ ਜਿੱਤ, ਕੱਲ੍ਹ ਚੁੱਕ ਸਕਦੇ ਹਨ ਸਹੁੰ ਅਮਰੀਕਾ ਦੇ ਰਾਸ਼ਟਰਪਤੀ ਬਾਇਡਨ ਕਵਾਡ ਸਮਿਟ ਵਿਚ ਭੁੱਲ ਗਏ ਪ੍ਰਧਾਨ ਮੰਤਰੀ ਮੋਦੀ ਦਾ ਨਾਮ, ਵੀਡੀਓ ਵਾਇਰਲ