Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਗਿਰਗਟ ਵਾਂਗ ਰੰਗ ਬਦਲਦੇ ਨੇਤਾ

November 29, 2021 01:22 AM

-ਲਕਸ਼ਮੀ ਕਾਂਤਾ ਚਾਵਲਾ
ਪੰਜਾਬ ਅਤੇ ਕੁਝ ਹੋਰ ਰਾਜਾਂ ਵਿੱਚ ਅੱਜ ਕੱਲ੍ਹ ਡੇਂਗੂ ਦਾ ਬੜਾ ਕਹਿਰ ਹੈ। ਡਾਕਟਰ ਮੰਨਦੇ ਹਨ ਕਿ ਡੇਂਗੂ ਦਾ ਵੀ ਇੱਕ ਸੀਜ਼ਨ ਹੈ। ਜਿਵੇਂ-ਜਿਵੇਂ ਸਰਦੀ ਵਧੇਗੀ, ਡੇਂਗੂ ਦੇ ਮੱਛਰ ਨਸ਼ਟ ਹੋ ਜਾਣਗੇ। ਮੈਨੂੰ ਲੱਗਦਾ ਹੈ ਕਿ ਡੇਂਗੂ ਤੋਂ ਵੀ ਵੱਧ ਭਿਆਨਕ ਬਿਮਾਰੀ ਹੈ ਰਾਜਨੀਤੀ ਵਿੱਚ ਦਲ ਬਦਲੀ, ਗਿਰਗਟ ਵਾਂਗ ਰੰਗ ਬਦਲਣਾ ਤੇ ਵਫਾਦਾਰੀਆਂ ਬਦਲਣਾ। ਪਹਿਲਾਂ ਕਿਸੇ ਨੇਤਾ ਨੂੰ ਜਿਹੜੇ ਲੋਕ ਸਰਦਾਰ ਤੇ ਅਸਰਦਾਰ ਦਿਖਾਈ ਨਹੀਂ ਦਿੱਤੇ ਸਨ, ਪਾਰਟੀ ਬਦਲਦੇ ਸਾਰ ਉਹ ਸਰਦਾਰ ਵੀ ਦਿੱਸਣ ਲੱਗ ਪਏ ਅਤੇ ਅਸਰਦਾਰ ਵੀ। ਇਸ ਦੀ ਮੂੰਹ ਬੋਲਦੀ ਮਿਸਾਲ ਨਵਜੋਤ ਸਿੰਘ ਸਿੱਧੂ ਹਨ, ਜਿਨ੍ਹਾਂ ਦੇ ਭਾਸ਼ਣਾਂ ਨੂੰ ਰਾਸ਼ਟਰੀ ਪੱਧਰ ਦੇ ਚੈਨਲਾਂ ਨੇ ਵੀ ਬਹੁਤ ਸਥਾਨ ਦਿੱਤਾ ਹੈ। ਭਾਜਪਾ ਵਿੱਚ ਹੁੰਦਿਆਂ ਅਤੇ ਭਾਜਪਾ ਤੋਂ ਕਾਂਗਰਸ ਵਿੱਚ ਜਾਣ ਤੋਂ ਬਾਅਦ ਉਨ੍ਹਾਂ ਦੇ ਭਾਸ਼ਣਾਂ ਨੂੰ ਸਮਾਨੰਤਰ ਚਲਾ ਕੇ ਲੋਕਾਂ ਨੇ ਚੰਗਾ ਮਨੋਰੰਜਨ ਕੀਤਾ ਹੈ।
ਇਹ ਬਹੁਤ ਪੁਰਾਣੀ ਗੱਲ ਨਹੀਂ, ਜਦ ਬੰਗਾਲ ਦੇ ਇੱਕ ਟੀ ਐਮ ਸੀ ਪਾਰਲੀਮੈਂਟ ਮੈਂਬਰ, ਜੋ ਕੇਂਦਰ ਵਿੱਚ ਮੰਤਰੀ ਵੀ ਰਿਹਾ ਹੈ, ਨੇ ਕਿਹਾ ਸੀ ਕਿ ‘ਮੇਰਾ ਆਪਣੀ ਪਾਰਟੀ ਵਿੱਚ ਸਾਹ ਘੁੱਟਦਾ ਹੈ। ਬਹੁਤ ਘੁਟਣ ਮਹਿਸੂਸ ਹੋ ਰਹੀ ਹੈ। ਇਸੇ ਲਈ ਪਾਰਟੀ ਬਦਲ ਕੇ ਤਾਜ਼ੀ ਹਵਾ-ਪਾਣੀ ਚਾਹੁੰਦਾ ਹਾਂ।’ ਮੈਂ ਉਦੋਂ ਵੀ ਲਿਖਿਆ ਸੀ ਕਿ ਕੀ ਦਲ ਬਦਲਣ ਉੱਤੇ ਨਵੀਂ ਪਾਰਟੀ ਵਿੱਚ ਜਾਣ ਉੱਤੇ ਜਾਨ ਬਚਾਉਣ ਲਈ ਸਿਲੰਡਰ ਉਸ ਨੂੰ ਨਾਲ ਹੀ ਮਿਲ ਜਾਵੇਗਾ? ਸੱਚ ਇਹ ਹੈ ਕਿ ਜਿਸ ਕਿਸੇ ਸਿਆਸਤਦਾਨ ਵਿਧਾਇਕ ਅਤੇ ਪਾਰਲੀਮੈਂਟ ਮੈਂਬਰ ਨੂੰ ਉਸ ਦੀ ਪਾਰਟੀ ਵਿੱਚ ਇਹ ਅਹਿਸਾਸ ਹੋ ਜਾਂਦਾ ਹੈ ਕਿ ਉਹ ਚੋਣ ਜਿੱਤ ਨਹੀਂ ਸਕੇਗਾ ਜਾਂ ਪਾਰਟੀ ਦੀ ਹਾਰ ਹੋਣ ਵਾਲੀ ਹੈ, ਉਹ ਝਟਪਟ ਦਲ ਬਦਲ ਲੈਂਦਾ ਹੈ। ਨਾਮ ਕੁਝ ਵੀ ਰੱਖ ਦਿਓ, ਆਦਰਸ਼ਾਂ ਦੀ ਗੱਲ ਕਰਨ ਜਾਂ ਦਮ ਘੁੱਟਣ ਦੀ ਗੱਲ ਕਰਨ ਜਾਂ ਪਾਰਟੀ ਦੇ ਨੇਤਾਵਾਂ ਵੱਲੋਂ ਅਣਦੇਖੀ ਦਾ ਰਾਗ ਅਲਾਪਣਾ। ਹੈਰਾਨਕੁੰਨ ਇਹ ਹੈ ਕਿ ਜੋ ਵੱਡੇ ਵੱਡੇ ਮੰਚਾਂ ਉੱਤੇ ਇਹ ਕਹਿੰਦੇ ਹਨ ਕਿ ਪਾਰਟੀ ਉਨ੍ਹਾਂ ਦੀ ਮਾਂ ਹੈ, ਮਾਂ ਇੱਕ ਹੀ ਹੁੰਦੀ ਹੈ, ਉਹ ਵੀ ਮਾਂ ਨੂੰ ਛੱਡ ਕੇ ਕਿਸੇ ਹੋਰ ਮਾਂ ਦੀ ਗੋਦ ਵਿੱਚ ਚਲੇ ਜਾਂਦੇ ਹਨ। ਅਫਸੋਸ ਇਹ ਹੈ ਕਿ ਪਹਿਲੀ ਮਾਂ ਨੂੰ ਰਾਜਨੀਤਕ ਗਾਲ੍ਹਾਂ ਕੱਢਣ ਅਤੇ ਉਸ ਦੀ ਨਿੰਦਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਂਦੀ।
ਇਸ ਰੁਝਾਨ ਵਿੱਚ ਗੋਆ ਵੀ ਚਾਲੂ ਹੋ ਗਿਆ ਹੈ। ਗੋਆ ਦੇ ਭਾਜਪਾ ਵਿਧਾਇਕ ਆਮ ਆਦਮੀ ਪਾਰਟੀ ਦੀ ਗੋਦੀ ਵਿੱਚ ਜਾ ਰਹੇ ਹਨ ਅਤੇ ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਦੇ ਤਿੰਨ ਵਿਧਾਨ ਪ੍ਰੀਸ਼ਦ ਮੈਂਬਰ ਭਾਜਪਾ ਦਾ ਸਿਰੋਪਾ ਪਹਿਨਣ ਨੂੰ ਕਾਹਲੇ ਹਨ। ਸ਼ਾਇਦ ਹੀ ਕੋਈ ਪਾਰਟੀ ਅਜਿਹੀ ਹੋਵੇ ਜਿਸ ਦੇ ਨੇਤਾ ਮੌਸਮ ਅਨੁਸਾਰ ਪਾਰਟੀ ਬਦਲਣ ਦੀ ਜ਼ਹਿਮਤ ਨਹੀਂ ਕਰਦੇ। ਚੋਣਾਂ ਪਿੱਛੋਂ ਚਾਰ ਸਾਲ ਤੱਕ ਇਹ ਬਿਮਾਰੀ ਸ਼ਾਂਤ ਹੁੰਦੀ ਹੈ, ਪਰ ਚੋਣਾਂ ਤੋਂ ਸਾਲ ਕੁ ਪਹਿਲਾਂ ਇਹ ਬਿਮਾਰੀ ਪੂਰੇ ਦੇਸ਼ ਵਿੱਚ ਖਾਸ ਤੌਰ ਉੱਤੇ ਜਿਨ੍ਹਾਂ ਰਾਜਾਂ ਵਿੱਚ ਚੋਣਾਂ ਹੋਣੀਆਂ ਹਨ, ਉਥੇ ਪੂਰੀ ਤਰ੍ਹਾਂ ਫੈਲਦੀ ਹੈ। ਜਨਤਾ ਹੈਰਾਨ ਪ੍ਰੇਸ਼ਾਨ ਹੈ ਕਿ ਜਿਨ੍ਹਾਂ ਨੇਤਾਵਾਂ ਨੂੰ ਕੱਲ੍ਹ ਤੱਕ ਉਹ ਆਪਣਾ ਪ੍ਰਤੀਨਿਧ ਮੰਨਦੇ ਸਨ, ਉਹ ਦੂਸਰੀ ਪਾਰਟੀ ਵਿੱਚ ਚਲੇ ਗਏ ਅਤੇ ਨਵੇਂ ਨਾਅਰੇ ਲਾਉਣ ਲੱਗੇ ਹਨ। ਹੋਣਾ ਇਹ ਚਾਹੀਦਾ ਹੈ ਕਿ ਜਨਤਾ ਉਨ੍ਹਾਂ ਨੇਤਾਵਾਂ ਨੂੰ ਪੂਰੀ ਤਰ੍ਹਾਂ ਨਕਾਰ ਦੇਵੇ, ਜੋ ਆਪਣੇ ਸਵਾਰਥ ਲਈ ਧੋਖਾ ਕਰਦੇ ਹਨ। ਅਜੇ ਭਾਰਤ ਦੀ ਜਨਤਾ ਇੰਨੀ ਜਾਗਰੂਕ ਨਹੀਂ ਹੋ ਸਕੀ। ਇਸ ਲਈ ਦਲ ਬਦਲੂ ਸਿਆਸਤਦਾਨਾਂ ਨੂੰ ਇਹ ਭਰੋਸਾ ਰਹਿੰਦਾ ਹੈ ਕਿ ਉਹ ਜਿੱਥੇ ਜਾ ਕੇ ਨਾਅਰੇ ਲਾਉਣਗੇ, ਵੋਟਾਂ ਮੰਗਣਗੇ, ਵੋਟਰ ਅੱਖਾਂ ਬੰਦ ਕਰ ਕੇ ਉਨ੍ਹਾਂ ਮਗਰ ਤੁਰਨ ਪੈਣਗੇ। ਇੱਕ ਹੈਰਾਨੀ ਵਾਲਾ ਬਿਆਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸੁਣਨ-ਪੜ੍ਹਨ ਨੂੰ ਮਿਲਿਆ। ਉਨ੍ਹਾਂ ਕਿਹਾ ਕਿ ਜੋ ਦਲ ਬਦਲੀ ਕਰ ਰਹੇ ਹਨ, ਉਹ ਗੱਦਾਰ ਹਨ। ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੋ ਅਕਾਲੀ ਦਲ ਨੂੰ ਛੱਡ ਕੇ ਜਾ ਰਹੇ ਹਨ, ਉਹ ਗੱਦਾਰ ਹੋ ਗਏ, ਪਰ ਜੋ ਦੂਜੀਆਂ ਪਾਰਟੀਆਂ ਤੋਂ ਅਕਾਲੀ ਦਲ ਵਿੱਚ ਬੜੀ ਧੂਮਧਾਮ ਨਾਲ ਸ਼ਾਮਲ ਕਰਵਾਏ ਜਾ ਰਹੇ ਹਨ, ਉਨ੍ਹਾਂ ਨੂੰ ਕੀ ਕਹੋਗੇ: ਗੱਦਾਰ ਜਾਂ ਵਫਾਦਾਰੀ?
ਅੱਜ ਦੀ ਰਾਜਨੀਤੀ ਵਿੱਚ ਵਫਾਦਾਰੀ ਸ਼ਬਦ ਭਾਸ਼ਣਾਂ ਵਿੱਚ ਤਾਂ ਜਗ੍ਹਾ ਬਣਾ ਹੀ ਚੁੱਕਾ ਹੈ, ਜੋ ਮਨ ਦੀ ਤਸੱਲੀ ਲਈ ਚੰਗੀ ਗੱਲ ਹੈ, ਜਨਤਾ ਨਾਲ ਵਫਾਦਾਰੀ, ਆਪਣੀ ਪਾਰਟੀ ਨਾਲ ਵਫਾਦਾਰੀ, ਆਪਣੇ ਵੋਟਰਾਂ ਪ੍ਰਤੀ ਵਫਾ ਗਧੇ ਦੇ ਸਿਰ ਤੋਂ ਸਿੰਙ ਵਾਂਗ ਗਾਇਬ ਹੋ ਚੁੱਕੀ ਹੈ। ਪਿਛਲੇ ਘੱਟੋ-ਘੱਟ ਚਾਰ ਦਹਾਕਿਆਂ ਤੋਂ ਰਾਜਨੀਤੀ ਵਿੱਚ ‘ਆਇਆ ਰਾਮ, ਗਿਆ ਰਾਮ' ਦੀ ਖੇਡ ਚੱਲ ਰਹੀ ਹੈ ਜਿਸ ਦਾ ਸ੍ਰੀਗਣੇਸ਼ ਅਤੇ ਜਿਸ ਦੇ ਨਾਂਅ ਨੂੰ ਸਾਰਥਿਕਤਾ ਹਰਿਆਣਾ ਨੇ ਦਿੱਤੀ ਸੀ, ਅੱਜ ਇਹ ਰੋਗ ਪੂਰੇ ਦੇਸ਼ ਵਿੱਚ ਫੈਲ ਚੁੱਕਾ ਹੈ। ਲੋਕ ਨੁਮਾਇੰਦਿਆਂ ਦਾ ਇੰਝ ਪਾਰਟੀਆਂ ਬਦਲਣਾ ਉਨ੍ਹਾਂ ਵੋਟਰਾਂ ਨਾਲ ਧੋਖਾ ਹੁੰਦਾ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਵਿਧਾਇਕ ਜਾਂ ਪਾਰਲੀਮੈਂਟ ਮੈਂਬਰ ਬਣਾਇਆ ਹੁੰਦਾ ਹੈ। ‘ਆਇਆ ਰਾਮ, ਗਿਆ ਰਾਮ’ ਦਾ ਅਖਾਣ ਬਦਲਣ ਲਈ ‘ਦਲ ਬਦਲੂ ਵਿਰੋਧੀ ਕਾਨੂੰਨ’ ਬਣਿਆ ਸੀ। ਇਸ ਦੇ ਬਾਵਜੂਦ ਸਿਆਸਤਦਾਨ ਫਸਲੀ ਬਟੇਰਿਆਂ ਵਾਂਗ ਖੇਤ ਚੁਗਣ ਤੋਂ ਬਾਅਦ ਉਡਾਰੀਆਂ ਮਾਰਨੋਂ ਨਹੀਂ ਹਟੇ। ਜਿਸ ਸੂਬੇ ਵਿੱਚ ਚੋਣਾਂ ਹੋਣੀਆਂ ਹੋਣ, ਓਥੇ ਦਲ ਬਦਲੂਆਂ ਦੀਆਂ ਖਬਰਾਂ ਰੋਜ਼ ਮਿਲਦੀਆਂ ਹਨ। ਪਿੱਛੇ ਜਿਹੇ ਬੰੇਗਾਲ ਦੀਆਂ ਚੋਣਾਂ ਵਿੱਚ ਦੇਖਿਆ ਕਿ ਟੀ ਐੱਮ ਸੀ ਦੇ ਵਿਧਾਇਕ ਅਤੇ ਕਾਰਕੁੰਨ ਭਾਜਪਾ ਵਿੱਚ ਗਏ ਅਤੇ ਜਦੋਂ ਮਮਤਾ ਬੈਨਰਜੀ ਨੇ ਇੱਕ ਵਾਰ ਫਿਰ ਸਰਕਾਰ ਬਣਾ ਲਈ, ਫਿਰ ਭਾਜਪਾ ਤੋਂ ਟੀ ਐੱਮ ਸੀ ਵਿੱਚ ਵਾਪਸੀ ਦਾ ਕੰਮ ਸ਼ੁਰੂ ਹੋ ਗਿਆ। ਤਾਜ਼ਾ ਖਬਰ ਇਹ ਹੈ ਕਿ ਜਲਦੀ ਹੀ ਭਾਰਤੀ ਜਨਤਾ ਪਾਰਟੀ ਸਮਾਜਵਾਦੀਆਂ ਦੇ ਗੜ੍ਹ ਵਿੱਚ ਸੰਨ੍ਹ ਮਾਰ ਕੇ ਕੁਝ ਨੇਤਾਵਾਂ ਨੂੰ ਆਪਣੇ ਵਿਹੜੇ ਵਿੱਚ ਲਿਆ ਰਹੀ ਹੈ।
ਪੰਜਾਬ ਵਿੱਚ ਇਹ ਮੰਦਭਾਗਾ ਵਰਤਾਰਾ ਅੱਜਕੱਲ੍ਹ ਰੋਜ਼ ਦੀ ਖਬਰ ਹੈ। ਆਮ ਆਦਮੀ ਪਾਰਟੀ ਦੇ ਦੋ ਵਿਧਾਇਕ ਪਿੱਛੇ ਜਿਹੇ ਕਾਂਗਰਸ ਵਿੱਚ ਚਲੇ ਗਏ ਹਨ। ਇਸ ਪਾਰਟੀ ਦੇ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ ਨੇ ਇੱਕ ਨਵਾਂ ਕਾਂਡ ਲਿਖ ਦਿੱਤਾ। ਉਹ ਵਿਧਾਨ ਸਭਾ ਇਜਲਾਸ ਦੌਰਾਨ ਕਾਂਗਰਸ ਦੇ ਹੋ ਗਏ। ਆਪਣੇ ਲੰਬੇ ਸਿਆਸੀ ਜੀਵਨ ਵਿੱਚ ਮੈਂ ਏਦਾਂ ਕਦੇ ਨਹੀਂ ਵੇਖਿਆ। ਕੋਈ ਵੀ ਅਜਿਹਾ ਹਫਤਾ ਨਹੀਂ ਜਾਂਦਾ, ਜਦ ਅਕਾਲੀ ਦਲ ਦੇ ਨੇਤਾ ਕੁਝ ਲੋਕਾਂ ਨੂੰ ਆਪਣੇ ਨਾਲ ਖੜ੍ਹਾ ਕਰ ਕੇ ਉਨ੍ਹਾਂ ਨੂੰ ਕਾਂਗਰਸ ਜਾਂ ਆਮ ਆਦਮੀ ਪਾਰਟੀ ਤੋਂ ਆਪਣੀ ਪਾਰਟੀ ਵਿੱਚ ਲਿਆਉਣ ਦਾ ਦਾਅਵਾ ਕਰਦੇ ਹੋਏ ਦਿਖਾਈ ਨਾ ਦਿੰਦੇ ਹੋਏ। ਸੱਚ ਇਹ ਹੈ ਕਿ ਬਹੁਤ ਸਾਰੇ ਨੇਤਾ ਅਜਿਹੇ ਹਨ, ਜੋ ਦਲ ਬਦਲਣ ਤੋਂ ਬਾਅਦ ਉਨ੍ਹਾਂ ਬੁਲੰਦੀਆਂ ਉੱਤੇ ਪੁੱਜ ਗਏ, ਜੋ ਉਨ੍ਹਾਂ ਨੂੰ ਆਪਣੀ ਪਾਰਟੀ ਵਿੱਚ ਮਿਲਣ ਦੀ ਸੰਭਾਵਨਾ ਨਹੀਂ ਸੀ।
ਅਜਿਹੇ ਕੁਝ ਨੇਤਾ ਪਾਰਲੀਮੈਂਟ ਵਿੱਚ ਵੀ ਪਹਿਲੀ ਕਤਾਰ ਵਿੱਚ ਬੈਠੇ ਹਨ। ਹੈਰਾਨੀ ਇਹ ਹੈ ਕਿ ਜੇ ਕਾਂਗਰਸ ਦਾ ਪਾਰਲੀਮੈਂਟ ਮੈਂਬਰ ਪਹਿਲਾਂ ਭਾਜਪਾ ਨੂੰ ਪਾਣੀ ਪੀ-ਪੀ ਕੇ ਕੋਸਦਾ ਸੀ, ਉਹ ਰਾਮ ਨਾਮ ਜਪਦਾ ਭਾਜਪਾ ਦਾ ਪਾਰਲੀਮੈਂਟ ਮੈਂਬਰ ਵੀ ਬਣਿਆ ਤੇ ਸੀਨੀਅਰ ਨੇਤਾ ਵੀ। ਪੰਜਾਬ ਵਿੱਚ ਦੋ ਵੱਡੇ ਕਾਂਗਰਸੀ ਨੇਤਾ ਮਨਪ੍ਰੀਤ ਸਿੰਘ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਦਲ ਬਦਲੀ ਕਰ ਕੇ ਕਾਂਗਰਸ ਵਿੱਚ ਆਏ ਸਨ। ਨਵਜੋਤ ਸਿੰਘ ਸਿੱਧੂ ਨੂੰ ਭਾਜਪਾ ਨੇ ਫਰਸ਼ ਤੋਂ ਅਰਸ਼ ਤੱਕ ਪੁਚਾ ਦਿੱਤਾ ਅਤੇ ਉਸੇ ਪ੍ਰਸਿੱਧੀ ਦਾ ਲਾਹਾ ਲੈ ਕੇ ਅੱਜ ਉਹ ਕਾਂਗਰਸ ਨੂੰ ਉਂਗਲਾਂ ਉੱਤੇ ਨਚਾ ਰਹੇ ਹਨ। ਮਨਪ੍ਰੀਤ ਬਾਦਲ ਵਿੱਤ ਮੰਤਰੀ ਬਣ ਕੇ ਯਕੀਨਨ ਆਪਣੀ ਕਾਮਯਾਬੀ ਉੱਤੇ ਖੁਸ਼ ਹੋ ਰਹੇ ਹੋਣਗੇ।
ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਪੰਜ ਰਾਜਾਂ ਵਿੱਚ ਸਿਰੇ ਚੜ੍ਹ ਜਾਣਗੀਆਂ, ਕੁਝ ਸਮੇਂ ਲਈ ਦਲ ਬਦਲੀ ਦੀ ਖੇਡ ਇਨ੍ਹਾਂ ਰਾਜਾਂ ਵਿੱਚ ਰੁਕ ਜਾਵੇਗੀ, ਪਰ ਜਿੱਥੇ ਚੋਣਾਂ ਦੀ ਆਹਟ ਹੋਵੇਗੀ, ਉਥੇ ਰੁਝਾਨ ਜ਼ੋਰ ਫੜਨ ਲੱਗੇਗਾ। ਉਸੇ ਤਰ੍ਹਾਂ, ਜਿਵੇਂ ਅਸੀਂ ਉਡੀਕ ਰਹੇ ਹਾਂ ਕਿ ਸਰਦੀ ਆਉਣ ਉੱਤੇ ਡੇਂਗੂ ਦਾ ਮੱਛਰ ਆਪਣੇ ਆਪ ਸਮਾਪਤ ਹੋ ਜਾਵੇਗਾ ਅਤੇ ਅਗਲੇ ਸਾਲ ਦੀਆਂ ਗਰਮੀਆਂ ਵਿੱਚ ਡਰਾਵੇਗਾ। ਸਵਾਲ ਇਹ ਹੈ ਕਿ ਸਿਆਸੀ ਸੱਤਾ ਦੀ ਆਕਸੀਜਨ ਦੀ ਤਲਾਸ਼ ਵਿੱਚ ਭਟਕਣ ਤੇ ਬਹੁਤ ਕਾਮਯਾਬ ਹੋਣ ਵਾਲੇ ਇਨ੍ਹਾਂ ਨੇਤਾਵਾਂ ਨੂੰ ਜਨਤਾ ਕਦੋਂ ਸਬਕ ਸਿਖਾਵੇਗੀ। ਜਨਤਾ ਹੀ ਇਨ੍ਹਾਂ ਦੀ ਸ਼ਾਮਤ ਲਿਆ ਸਕਦੀ ਹੈ ਕਿਉਂਕਿ ਲੋਕਤੰਤਰ ਵਿੱਚ ਧੋਖਾ ਬਰਦਾਸ਼ਤ ਨਹੀਂ ਹੁੰਦਾ। ਲੋਕ ਤੈਅ ਕਰਨ ਕਿ ਜੋ ਜਨਤਾ ਦਾ ਵਫਾਦਾਰ ਨਹੀਂ, ਆਪਣੀ ਪਾਰਟੀ ਦਾ ਵਫਾਦਰ ਨਹੀਂ, ਉਸ ਨੂੰ ਕਦੇ ਵੀ ਸੱਤਾ ਦੇ ਸਿਖਰ ਉੱਤੇ ਨਹੀਂ ਪੁੱਜਣ ਦਿੱਤਾ ਜਾਵੇਗਾ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’