Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਪੁੰਨ ਦਾ ਵਿਆਹ

November 17, 2021 01:50 AM

-ਸੁਖਦੇਵ ਸਿੰਘ ਮਾਨ
ਮਾੜੀ ਜਿਹੀ ਸੁਰਤ ਸੰਭਲੀ ਤਾਂ ਵਿਹੜੇ ਵਿੱਚ ਕੁੜੀਆਂ ਦਾ ਝੁੰਡ ਫਿਰਦਾ ਦੇਖਦਾ। ਪੰਜ ਮੇਰੀਆਂ ਭੈਣਾਂ, ਸਾਰੀਆਂ ਮੈਥੋਂ ਵੱਡੀਆਂ, ਚਾਰ ਮੇਰੇ ਚਾਚੇ ਹਜ਼ੂਰੇ ਦੀਆਂ ਧੀਆਂ। ਮੇਰੇ ਪੈਦਾ ਹੋਏ ਬਿਨਾਂ ਘਰ ਦੀ ਜੜ੍ਹ ਅੱਗੇ ਨਹੀਂ ਤੁਰ ਸਕਦੀ ਸੀ। ਇਹ ਟੱਬਰ ਦੀ ਨਹੀਂ, ਸਾਰੇ ਸਮਾਜ ਦੀ ਧਾਰਨਾ ਸੀ। ਮਾੜੀ ਜਿਹੀ ਸੁਰਤ ਸੰਭਾਲਣ ਵੇਲੇ ਮੇਰੇ ਸੁਭਾਅ ਵਿੱਚ ਇੱਕ ਚੰਗਾ ਲੱਛਣ ਸੀ। ਘਰ ਦਾ ਕੋਈ ਜੀਅ ਬੋਲਦਾ, ਮੈਂ ਉਸ ਦੀ ਕਹੀ ਗੱਲ ਜ਼ਿਹਨ ਵਿੱਚ ਬਹਾ ਲੈਣ ਦੀ ਯੋਗਤਾ ਰੱਖਦਾ ਸੀ। ਇਹੀ ਕਾਰਨ ਹੋਵੇਗਾ, ਮੈਂ ਬਾਅਦ ਵਿੱਚ ਚਾਰ ਅੱਖਰ ਲਿਖਣ ਦੇ ਯੋਗ ਹੋ ਗਿਆ।
ਇੱਕ ਬਾਬਾ ਇੰਦਰ ਤਾਂ ਮੈਂ ਮੰਜੇ ਉੱਤੇ ਬੈਠਾ ਵੀ ਦੇਖਿਆ ਹੈ। ਬਾਬਾ ਇੰਦਰ ਮੇਰੇ ਮੋਢੇ ਉੱਤੇ ਹੱਥ ਰੱਖ ਕੇ ਬਾਹਰ ਝਾੜੀਆਂ ਤੱਕ ਵੀ ਜਾਂਦਾ ਰਿਹਾ, ਪਰ ਬਾਬੇ ਚੰਨਣ ਦਾ ਮੁਹਾਂਦਰਾ ਮੇਰੇ ਯਾਦ ਨਹੀਂ। ਉਂਝ ਉਸ ਦੇ ਖੂਹ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਪਿੱਛੋਂ ਖੂਹ ਉੱਤੇ ਜੁੜੀ ਭੀੜ ਮੇਰੇ ਚੇਤਿਆਂ ਅੰਦਰ ਹੀ ਉਕਰੀ ਹੋਈ ਹੈ। ਨੌਂ ਕੁੜੀਆਂ ਦਾ ਬੋਝ ਆਪਣੇ ਭਤੀਜਿਆਂ ਦੇ ਸਿਰ ਪਿਆ ਦੇਖ ਚੰਨਣ ਬੜਾ ਫਿਕਰਮੰਦ ਰਹਿੰਦਾ। ਉਸ ਦਾ ਚਿਹਰਾ ਮੇਰੇ ਜ਼ਿਹਨ ਵਿੱਚੋਂ ਅੱਜ ਵੀ ਨਹੀਂ ਉਤਰਦਾ, ਉਸ ਦੇ ਬੋਲ ਮੇਰੇ ਜ਼ਿਹਨ ਵਿੱਚ ਕਾਇਮ ਨੇ। ਵਿਹੜੇ ਵਿੱਚ ਫਿਰਦਾ ਬਾਬਾ ਚੰਨਣ ਕਹਿੰਦਾ, ‘ਹੇ ਮਹਾਰਾਜ! ਇਸ ਟੱਬਰ ਉੱਤੇ ਠੰਢੀ ਨਿਗ੍ਹਾ ਰੱਖੀਂ। ਏਨੇ ਵੱਡੀ ਕਬੀਲਦਾਰੀ ਨਜਿੱਠਣ ਦਾ ਬਲ ਬਖਸ਼ੀਂ। ਅਜਿਹਾ ਹੀ ਰੁਦਨ ਕਰਦਾ ਉਹ ਇੱਕ ਦਿਨ ਸਵੇਰ ਦੀ ਰੋਟੀ ਵੇਲੇ ਸਾਡੀ ਨਾਥੂ ਪੱਤੀ ਦੇ ਸਾਂਝੇ ਖੂਹ ਵਿੱਚ ਕੁੱਦ ਕੇ ਖੁਦਕੁਸ਼ੀ ਕਰ ਗਿਆ।
ਦੋਵਾਂ ਟੱਬਰਾਂ ਦੇ ਮਨ ਵਿੱਚ ਬਾਬੇ ਚੰਨਣ ਦਾ ਰੁਦਨ ਕਿਤੇ ਡੂੰਘਾ ਬੈਠਾ ਰਹਿੰਦਾ। ਅਫੀਮ ਖਾ ਕੇ ਬਾਪੂ ਅਤੇ ਚਾਚਾ ਹਜ਼ੂਰਾ ਟੱਬਰ ਦੀਆਂ ਸਮਾਜਕ ਜ਼ਿੰਮੇਵਾਰੀਆਂ ਨਿਭਾਉਣ ਲਈ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੁੰਦੇ ਰਹਿੰਦੇ। ਗ੍ਰਹਿਸਥੀ ਤੋਂ ਦੂਰ ਮੇਰਾ ਚਾਚਾ ਹਰੀ ਭਰਾਵਾਂ ਨੂੰ ਹਾੜ੍ਹੀ ਸਾਉਣੀ ਵਿੱਚ ਫਿਕਰ ਵਿੱਚੋਂ ਕੱਢਣ ਲਈ ਮੂਹਰੇ ਲੱਗ ਕੇ ਕੰਮ ਕਰਾਉਂਦਾ। ਹਾੜ੍ਹੀ ਵੇਲੇ ਮੇਰੀ ਭੂਆ ਦਾ ਪੁੱਤ ਗੁਰਬਖਸ਼ ਵੀ ਮਾਮਿਆਂ ਦਾ ਹੱਥ ਵਟਾਉਣ ਆ ਜਾਂਦਾ। ਗੁਰਬਖਸ਼ ਸਿਆਣਾ ਬੰਦਾ ਸੀ। ਮਾਮਿਆਂ ਦੀ ਵਧੀ ਕਬੀਲਦਾਰੀ ਦੀ ਚਿੰਤਾ ਗੁਰਬਖਸ਼ ਵੀ ਕਰਦਾ।
ਇੱਕ ਵਾਰ ਹਾੜ੍ਹੀ ਦੇ ਪਿੜ ਚੁੱਕਣ ਸਾਰ ਗੁਰਬਖਸ਼ ਬਾਪੂ ਨੂੰ ਆਪਣੇ ਪਿੰਡ ਨਵਾਂ ਪਿੰਡ ਬੀੜ ਲੈ ਗਿਆ। ਬਾਪੂ ਨੇ ਮੈਨੂੰ ਵੀ ਨਾਲ ਤੋਰ ਲਿਆ। ਗੁਰਬਖਸ਼ ਨੇ ਵੱਡੀ ਭੈਣ ਕਾਟੋ ਲਈ ਨਵੇਂ ਪਿੰਡ ਦਾ ਇੱਕ ਮੁੰਡਾ ਅੱਖ ਹੇਠ ਕਰ ਰੱਖਿਆ ਸੀ। ਮੁੰਡੇ ਵਾਲਿਆਂ ਦੇ ਘਰ ਜਾਣ ਵੇਲੇ ਮੇਰਾ ਫੁੱਫੜ ਚੰਦ ਸਿੰਘ ਵੀ ਨਾਲ ਤੁਰ ਪਿਆ। ਕਾਟੋ ਭੈਣ ਦੇ ਰਿਸ਼ਤੇ ਵਾਲਾ ਘਰ ਠੀਕ ਸੀ। ਮੁੰਡਾ ਦੇਖਿਆ ਤਾਂ ਕਿੱਕਰ ਸਿੰਘ ਕਾਟੋ ਭੈਣ ਤੋਂ ਉਮਰ ਵਿੱਚ ਵਾਹਵਾ ਵੱਡਾ ਸੀ। ਰੰਗ ਮੁਸ਼ਕੀ। ਬਾਪੂ ਕੁਝ ਬੋਲਣਾ ਵੀ ਚਾਹੁੰਦਾ ਸੀ ਕਿ ਫੁੱਫੜ ਚੰਦ ਸਿੰਘ ਕਹਿੰਦਾ, ‘‘ਜੰਗੀਰ ਸਿਆਂ, ਜੱਟ ਦੇ ਪੁੱਤ ਕੋਲ ਚਾਰ ਡਲੇ ਚਾਹੀਦੇ ਆ, ਜੱਟ ਦੇ ਪੁੱਤ ਦੇ ਰੰਗ ਨਹੀਂ ਦੇਖੀਦੇ ਹੁੰਦੇ। ਬਾਕੀ ਮੁੰਡੇ ਪਿੱਲੇ ਰੰਗ ਦੇ ਨਹੀਂ, ਮੁਸ਼ਕੀ ਰੰਗ ਦੇ ਈ ਕਾਮੇ ਹੁੰਦੇ ਆ।” ਬਾਪੂ ਕਿੱਕਰ ਸਿੰਘ ਨੂੰ ਰੁਪਈਆ ਫੜਾ ਕੇ ਮੁੜਿਆ। ਫੁੱਫੜ ਦੇ ਚਾਰ ਡਲਿਆਂ ਵਾਲੀ ਗੱਲ ਮੇਰੀ ਸਮਝ ਨਾ ਆਈ, ਪਰ ਕਾਟੋ ਭੈਣ ਦੇ ਨੈਣ-ਨਕਸ਼ ਯਾਦ ਆ ਰਹੇ ਸੀ। ਕਾਟੋ ਭੈਣ ਜਦੋਂ ਤੀਆਂ ਵਿੱਚ ਨੱਚਦੀ ਤਾਂ ਹਾਣ ਦੀਆਂ ਕੁੜੀਆਂ ਮੂੰਹ ਵਿੱਚ ਉਂਗਲਾਂ ਪਾ ਲੈਂਦੀਆਂ।
ਬਾਪੂ ਵਿਆਹ ਦੀ ਤਿਆਰੀ ਵਿੱਚ ਲੱਗ ਗਿਆ। ਹਾੜੀ ਸਾਉਣੀ ਵਿੱਚ ਬਚਣ ਵਾਲਾ ਅੰਸ਼ ਬਾਪੂ ਦੀ ਅਫੀਮ ਵਿੱਚ ਉਡ ਜਾਂਦਾ ਸੀ, ਫਿਰ ਵੀ ਬਾਪੂ ਦੇ ਸੱਚੇ ਤੇ ਦਿਆਨਤਦਾਰ ਸੁਭਾਅ ਦਾ ਅਸਰ ਸਮਾਜ ਉੱਤੇ ਸੀ। ਬਾਪੂ ਮੈਨੂੰ ਨਾਲ ਲੈ ਸੋਨੀ ਭਗਤ ਪ੍ਰਭੂ ਕੋਲ ਗਿਆ। ਪ੍ਰਭੂ ਸਾਡੀ ਮੌੜ ਮੰਡੀ ਦੇ ਸਭ ਬੰਦਿਆਂ ਤੋਂ ਸੋਹਣਾ ਸੀ। ਚਿੱਟੀ ਸਫੇਦ ਦਾੜ੍ਹੀ। ਸੋਨੇ ਵਰਗੇ ਲਿਸ਼ਕਦੇ ਹੱਥ ਪੈਰ। ਜਦੋਂ ਪ੍ਰਭੂ ਬੋਲਦਾ ਤਾਂ ਇੰਝ ਜਾਪਦਾ, ਜਿਵੇਂ ਚਾਰੇ ਪਾਸੇ ਫੁੱਲ ਪੱਤੀਆਂ ਦਾ ਮੀਂਹ ਪੈ ਰਿਹਾ ਹੋਵੇ। ਪ੍ਰਭੂ ਕੋਲ ਸਰਕਾਰ ਦੁਆਰਾ ਅਲਾਟ ਕੀਤਾ ਖੰਡ ਦਾ ਡੀਪੂ ਸੀ। 1967 ਦੇ ਲਾਗੇ ਚਾਗੇ ਕੁੜੀ ਦੇ ਵਿਆਹ ਵਾਸਤੇ ਕੁਇੰਟਲ ਖੰਡ ਬੜੇ ਵਾਜਿਬ ਰੇਟ ਉੱਤੇ ਮਿਲ ਜਾਂਦੀ ਸੀ।
ਬਾਪੂ ਤੋਂ ਕੁੜੀ ਦੇ ਵਿਆਹ ਬਾਰੇ ਸੁਣ ਕੇ ਪ੍ਰਭੂ ਖੁਸ਼ ਹੋ ਗਿਆ। ਪ੍ਰਭੂ ਨੂੰ ਬਾਪੂ ਦੀ ਡਿੱਗੀ ਕਬੀਲਦਾਰੀ ਬਾਰੇ ਪਤਾ ਸੀ। ਪ੍ਰਭੂ ਕਹਿੰਦਾ, ‘ਜੰਗੀਰ ਤੂੰ ਏਦਾਂ ਕਰ, ਆਂਢ ਗੁਆਂਢ ਵਿੱਚੋਂ ਖੰਡ ਵਾਲੇ ਕਾਰਡ ਫੜ ਲਿਆ। ਇਹ ਸਰਕਾਰੀ ਕੰਮ ਆ। ਪੈਸੇ ਜਮ੍ਹਾਂ ਕਰਾਉਣੇ ਪੈਂਦੇ ਆ। ਤਿੰਨ ਸੌ ਰੁਪਈਆ ਤੂੰ ਮੇਰੇ ਕੋਲੋਂ ਲੈ ਜਾ। ਹਾੜ੍ਹੀ ਸਾਉਣੀ ਥੋੜ੍ਹੇ ਥੋੜ੍ਹੇ ਕਰ ਕੇ ਮੋੜ ਦੇਈਂ।” ਬਾਪੂ ਵੀ ਖੁਸ਼। ਉਂਝ ਇਹ ਸੱਚ ਸੀ ਕਿ ਬਾਪੂ ਦਾ ਹੱਥ ਚਾਹੇ ਸਾਰਾ ਸਾਲ ਤੰਗ ਰਹਿੰਦਾ, ਪਰ ਉਹ ਲੈਣੇਦਾਰਾਂ ਦਾ ਉਧਾਰ ਹਾੜ੍ਹੀ ਸਾਉਣੀ ਜ਼ਰੂਰ ਮੋੜ ਕੇ ਆਉਂਦਾ। ਪ੍ਰਭੂ ਵਾਂਗ ਸੈਣ ਹਲਵਾਈ ਨੇ ਵੀ ਪਹਿਲੀ ਕੁੜੀ ਦਾ ਵਿਆਹ ਜਾਣ ਸੀਧਾ ਹਾੜ੍ਹੀ ਸਾਉਣੀ ਦੇ ਉਧਾਰ ਉਤੇ ਪਕਾ ਦਿੱਤਾ। ਵਿਆਹ ਵਾਲੇ ਦਿਨ ਚਾਚੇ ਹਰੀ ਨੇ ਥੋੜ੍ਹੇ ਥੋੜ੍ਹੇ ਜੋੜ ਕੇ ਰੱਖੇ ਪੈਸਿਆਂ ਨਾਲ ਸਾਡੀ ਮੌੜ ਮੰਡੀ ਵਿੱਚੋਂ ਕਾਟੋ ਭੈਣ ਲਈ ਵਰੀ ਸਾਂਭਣ ਵਾਲੀ ਪੇਟੀ ਲਿਆ ਦਿੱਤੀ। ਚਾਚਾ ਹਰੀ ਉਹ ਪੇਟੀ ਸਿਰ ਉੱਤੇ ਹੀ ਚੁੱਕ ਲਿਆਇਆ। ਜੰਞ ਨੂੰ ਸਾਡੀ ਨਾਥੂ ਪੱਤੀ ਦੀ ਨਵੀਂ ਬਣੀ ਧਰਮਸ਼ਾਲਾ ਨੇ ਸਾਂਭ ਲਿਆ।
ਉਨ੍ਹੀਂ ਦਿਨੀਂ ਤੇਜ਼ੀ ਨਾਲ ਬਦਲ ਰਹੇ ਸਮਾਜ ਦੇ ਸਭਿਆਚਾਰ ਦੇ ਬਾਵਜੂਦ ਕੋਈ ਕੋਈ ਘਰ ਪੁੱਤ ਵਾਲਿਆਂ ਤੋਂ ਧੀ ਦੇ ਪੈਸੇ ਲੈ ਲੈਂਦਾ ਸੀ, ਪਰ ਬਾਪੂ ਨੇ ਭੈਣ ਕਾਟੋ ਦਾ ਵਿਆਹ ਪੁੰਨ ਦਾ ਕੀਤਾ। ਵਿਆਹ ਬਾਰੇ ਪੁੱਛਣ ਵਾਲਿਆਂ ਨੂੰ ਬਾਪੂ ਇੱਕੋ ਜਵਾਬ ਦਿੱਤਾ, ‘‘ਅਸੀਂ ਭਾਈ ਧੀ ਦਾ ਵਿਆਹ ਪੁੰਨ ਦਾ ਕੀਤਾ।” ਨਾਲ ਹੀ ਬਾਪੂ ਵਿਆਹ ਵਿੱਚ ਚੰਗੇ ਜ਼ਮਾਨੇ ਦੇ ਲੋਕਾਂ ਦੇ ਪਾਏ ਯੋਗਦਾਨ ਦਾ ਇੱਕ-ਇੱਕ ਕਰ ਕੇ ਨਾਂਅ ਲੈਂਦਾ ਬੜੀ ਸੰਤੁਸ਼ਟੀ ਮਹਿਸੂਸ ਕਰਦਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”