Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਜੇ ਤੂੰ ਨਾ ਸੰਭਲਿਆ ਰਾਜਿਆ, ਵੇ ਤੈਨੂੰ ਕਰੂ ਮਖੌਲਾਂ ਜੱਗ

September 29, 2021 02:50 AM

-ਨਿੰਦਰ ਘੁਗਿਆਣਵੀ
ਨਿੱਕੇ ਹੁੰਦੇ ਸਾਂ ਤੇ ਗਲੀ-ਗੁਆਂਢੀ ਵਿਆਹਾਂ ਉਤੇ ਬੁੜ੍ਹੀਆਂ ਗੀਤ ਗਾਉਂਦੀਆਂ। ਮੁੱਢਲੇ ਬੋਲ ਇਹ ਹੁੰਦੇ ਸਨ-
ਰਾਜਿਆ ਰਾਜ ਕਰੇਂਦਿਆ
ਵੇ ਤੰੂ ਸਾਂਭ ਕੇ ਰੱਖੀਂ ਪੱਗ
ਜੇ ਤੂੰ ਨਾ ਸੰਭਲਿਆ ਰਾਜਿਆ
ਵੇ ਤੈਨੂੰ ਕਰੂ ਮਖੌਲਾਂ ਜੱਗ
ਭਾਵ ਬੜੇ ਸਿੱਧੇ ਸਪਾਟ ਹਨ ਇਸ ਲੋਕ ਗੀਤ ਦੇ ਬੋਲਾਂ ਦੇ। ਔਰਤਾਂ ਸਮੇਂ ਦੇ ਸ਼ਾਸਕ ਨੂੰ ਵਰਜ ਰਹੀਆਂ ਹਨ। ਸਮਝੌਤੀ ਦੇ ਰਹੀਆਂ ਹਨ ਕਿ ਜੇ ਤੂੰ ਆਪਣੀ ਪਗੜੀ ਨਾ ਸੰਭਾਲੀ ਤਾਂ ਜਗਤ ਵਿੱਚ ਮਜ਼ਾਕ ਦਾ ਪਾਤਰ ਬਣ ਜਾਵੇਂਗਾ। ਸਿਆਣੇ ਸ਼ਾਸਕ ਹਮੇਸ਼ਾ ਆਪਣੇ ਨਾਲ ਸਿਆਣਪ ਵਾਲੇ ਸਲਾਹਕਾਰ ਰੱਖਦੇ ਰਹੇ ਸਨ ਤੇ ਮੂਰਖਾਂ ਨਾਲ ਮੂਰਖ ਟੋਲੇ ਤੁਰੇ ਫਿਰਦੇ ਰਹਿੰਦੇ ਸਨ। ਉਨ੍ਹਾਂ ਦੀਆਂ ਪੁੱਠੀਆਂ ਸਲਾਹਾਂ ਸ਼ਾਸਕ ਨੂੰ ਮੂਧੇ ਮੂੰਹ ਮਾਰਦੀਆਂ ਸਨ, ਇਨ੍ਹਾਂ ਗੱਲਾਂ ਦਾ ਇਤਿਹਾਸ ਗਵਾਹ ਹੈ। ਰਾਜੇ ਅਕਬਰ ਦਾ ਸਲਾਹਕਾਰ ਬੀਰਬਲ ਬੜਾ ਚਰਚਿਤ ਸੀ ਤੇ ਸਿਆਣਾ ਵੀ ਬੜਾ ਸੀ। ਮਖੌਲੀ ਵੀ ਬੜਾ ਸੀ ਤੇ ਰਾਜੇ ਨੂੰ ਟਿੱਚਰਾਂ ਕਰਦਾ ਕਰਦਾ ਹੀ ਸਿਆਣੀ ਸਲਾਹ ਦੇ ਜਾਂਦਾ ਸੀ। ਉਹਨੇ ਸਮੇਂ-ਸਮੇਂ ਰਾਜੇ ਅਕਬਰ ਨੂੰ ਵੱਡੀਆਂ-ਵੱਡੀਆਂ ਮੁਸੀਬਤਾਂ ਵਿੱਚੋਂ ਨੇਕ ਸਲਾਹਾਂ ਦੇ ਕੱਢਿਆ ਸੀ.
ਅੱਜ ਅਸੀਂ ਕੁਝ ਅਜਿਹੇ ਸਲਾਹਕਾਰਾਂ ਦੀਆਂ ਸਲਾਹਾਂ ਦੀਆਂ ਬਾਤਾਂ ਪਾਉਂਦੇ ਹਾਂ।
ਜੇ ਅੱਜ ਸਾਡੇ ਰਾਜੇ ਦੇ ਸਲਾਹਕਾਰ ਸੂਝ ਰੱਖਦੇ ਹੁੰਦੇ ਤਾਂ ਰਾਜਾ ਆਪਣੇ ਰਾਜ ਭਾਗ ਦਾ ਵੇਲਾ ਪੂਰਾ ਜ਼ਰੂਰ ਕਰਦਾ। ਰਾਜੇ ਦੇ ਸਲਾਹਕਾਰਾਂ ਬਾਰੇ ਮੀਡੀਆ ਵਿੱਚ ਕਈ ਬੰਦਿਆਂ ਨੇ ਰਾਜੇ ਨੂੰ ਸਲਾਹਾਂ ਦਿੱਤੀਆਂ ਸਨ, ਪਰ ਉਹ ਅਣਗੌਲੀਆਂ ਕਰ ਦਿੱਤੀਆਂ ਗਈਆਂ। ਇੱਕ ਸਿਆਣੇ ਬੰਦੇ ਨੇ ਰਾਜੇ ਨੂੰ ਇਹ ਸਲਾਹ ਦਿੱਤੀ ਸੀ ਕਿ ਜਿੰਨੇ ਬਹੁਤੇ ਸਲਾਹਕਾਰ ਹੋਣਗੇ, ਓਨੀਆਂ ਹੀ ਸਲਾਹਾਂ ਪਤਲੀਆਂ ਹੋਣਗੀਆਂ, ਵਜ਼ਨਦਾਰ ਗੱਲ ਕਰਨ ਵਾਲਾ ਇੱਕੋ ਬੰਦਾ ਹੀ ਬੜਾ ਹੁੰਦਾ ਹੈ।
ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਨੂੰ ਕਿਸੇ ਨੇ ਸਿਆਣੀ ਸਲਾਹ ਦਿੱਤੀ ਕਿ ਪੰਜਾਬ ਦੀ ਮਾਂ ਬੋਲੀ ਪੰਜਾਬੀ ਦੇ ਵਿਕਾਸ ਤੇ ਪ੍ਰਚਾਰ ਲਈ ਪੰਜਾਬੀ ਮਹਿਕਮਾ ਕਾਇਮ ਕਰੋ, ਰਾਜੇ ਨੇ ਸਲਾਹ ਉਤੇ ਤੁਰੰਤ ਗੌਰ ਕਰਦਿਆਂ ਸੰਨ 1948 ਵਿੱਚ ਮਹਿਕਮਾ ਪੰਜਾਬੀ ਬਣਾਇਆ ਅਤੇ ਕਿਲੇ ਵਿੱਚ ਹੀ ਉਸਦਾ ਦਫ਼ਤਰ ਖੋਲ੍ਹ ਦਿੱਤਾ। ਬਾਅਦ ਵਿੱਚ ਇਸ ਮਹਿਕਮੇ ਦਾ ਨਾਂ ਬਦਲ ਕੇ ਭਾਸ਼ਾ ਵਿਭਾਗ ਪੰਜਾਬ ਰੱਖਿਆ ਗਿਆ ਅਤੇ ਭਾਸ਼ਾ ਦੇ ਵਿਕਾਸ ਤੇ ਸੇਵਾ ਖਾਤਿਰ ਇਸ ਵਿਭਾਗ ਦੀਆਂ ਬਹੁਤ ਉਪਲੱਬਧੀਆਂ ਹਨ। ਇਸ ਵਿਭਾਗ ਦੇ ਬੜੇ-ਬੜੇ ਮੰਤਰੀ ਬਣੇ। ਕਰੋੜਾਂ ਰੁਪਈਆ ਬਜਟ ਹੁੰਦਾ ਸੀ। ਅੱਜਕੱਲ੍ਹ ਮਾਂ ਬੋਲੀ ਦੇ ਇਸ ਵਿਭਾਗ ਦੀ ਹਾਲਤ ਖਸਤਾ ਤੋਂ ਵੀ ਖਸਤਾ ਹੋ ਗਈ ਹੈ ਤੇ ਫੁੱਟੀ ਕੌਡੀ ਨਹੀਂ ਹੈ ਇਸਦੇ ਪੱਲੇ।
ਸੱਤ ਸਾਲਾਂ ਤੋਂ ਸ਼੍ਰੋਮਣੀ ਲੇਖਕਾਂ ਨੂੰ ਦਿੱਤੇ ਜਾਣ ਵਾਲੇ ਪੁਰਸਕਾਰ ਬਕਾਇਆ ਪਏ ਹਨ ਤੇ ਲੇਖਕ ਪੈਨਸ਼ਨ ਉਡੀਕ-ਉਡੀਕ ਭੁੱਖੇ ਮਰ ਰਹੇ ਹਨ। ਜੇ ਕੋਈ ਸਿਆਣਾ ਸਲਾਹਕਾਰ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਬੈਠਾ ਹੋਇਆ ਉਨ੍ਹਾਂ ਦੇ ਕੰਨ ਵਿੱਚ ਆਖ ਦਿੰਦਾ ਕਿ ਰਾਜਾ ਜੀ, ਆਪ ਜੀ ਦੇ ਪਿਤਾ ਵੱਲੋਂ ਰੱਖੀ ਨੀਂਹ ਵਾਲਾ ਵਿਭਾਗ ਖੁਰ-ਭੂਰ ਰਿਹਾ ਹੈ ਤੇ ਮਾਂ ਬੋਲੀ ਦੀ ਦਿਨੋ-ਦਿਨ ਦੁਰਦਸ਼ਾ ਵੇਖੋ ਕਿਵੇਂ ਹੋ ਰਹੀ ਹੈ, ਕੁਛ ਹੱਛਾ ਕਰ ਦਿਓ। ਰਾਜੇ ਨੇ ਅਮਲ ਕਰਨਾ ਸੀ ਸਲਾਹ ਉਤੇ, ਪਰ ਕਿਸਨੂੰ ਸੁੱਝਣ ਇਹੋ ਜਿਹੀਆਂ ਸਲਾਹਾਂ? ਇੱਥੇ ਤਾਂ ਹੋਰ ਤਰ੍ਹਾਂ ਦੀਆਂ ਸਲਾਹਾਂ ਹੀ ਨਹੀਂ ਮੁੱਕਦੀਆਂ। ਇਹ ਅਹਿਮ ਸਵਾਲ ਹੈ ਸਾਡੇ ਸਭਨਾਂ ਅੱਗੇ।
ਸਭ ਨੂੰ ਪਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਪਕਰੋੜ ਨੇਤਾ ਦੇ ਨਾਲ ਸੂਝਵਾਨ ਲੇਖਕ ਵੀ ਹਨ ਤੇ ਅੱਜ ਤੀਕ ਕਈ ਕਿਤਾਬਾਂ ਲਿਖ ਚੁੱਕੇ ਹਨ ਤੇ ਹਾਲੇ ਲਿਖ ਰਹੇ ਹਨ। ਉਨ੍ਹਾਂ ਵੱਲੋਂ ਅੰਗਰੇਜ਼ੀ ਵਿੱਚ ਰਚੀਆਂ ਕਿਤਾਬਾਂ ਦਾ ਅਨੁਵਾਦ ਹਿੰਦੀ ਤੇ ਪੰਜਾਬੀ ਵਿੱਚ ਵੀ ਹੋਇਆ ਹੈ। ਕੈਪਟਨ ਸਾਹਬ ਦੀ ਨਿੱਜੀ ਲਾਇਬ੍ਰੇਰੀ ਤਾਂ ਹੈ ਹੀ ਕਮਾਲ ਦਾ ਖਜ਼ਾਨਾ। ਉਨ੍ਹਾਂ ਦੁਨੀਆ ਭਰ ਦੀਆਂ ਅਹਿਮ ਤੇ ਮਹਿੰਗੀਆਂ ਕਿਤਾਬਾਂ ਬੇਸ਼ੁਮਾਰ ਇਕੱਠੀਆਂ ਕੀਤੀਆਂ ਹੋਈਆਂ ਹਨ ਤੇ ਸੌਣ ਤੋਂ ਪਹਿਲਾਂ ਇੱਕ ਘੰਟਾ ਰੋਜ ਪੜ੍ਹਦੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਕਿਤਾਬਾਂ ਲਿਖਣ-ਪੜ੍ਹਨ ਵਾਲੇ ਮੁੱਖ ਮੰਤਰੀ ਨੂੰ ਕਿਤਾਬਾਂ ਵਾਲੇ ਮਹਿਕਮੇ ਦਾ ਰਤਾ ਵੀ ਖਿਆਲ ਨਹੀਂ ਆਇਆ। ਹੋਰ ਕਿਸੇ ਨੂੰ ਤਾਂ ਆਉਣਾ ਕੀ ਹੋਇਆ। ਕੈਪਟਨ ਸਰਕਾਰ ਤੋਂ ਪਹਿਲਾਂ ਤਿੰਨ ਸਾਲ ਦੇ ਸ਼੍ਰੋਮਣੀ ਪੁਰਸਕਾਰ ਬਾਦਲ ਸਰਕਾਰ ਦੇਣੇ ਭੁੱਲ ਗਈ ਤੇ ਫਿਰ ਕੈਪਟਨ ਸਾਹਬ ਚਾਰ ਸਾਲ ਦੇ ਭੁੱਲ ਗਏ।
ਇੱਕ ਵਾਰ ਵੱਡੇ ਬਾਦਲ ਨੂੰ ਇੱਕ ਲੇਖਕ ਨੇ ਪੁੱਛਿਆ ਸੀ ਕਦੇ ਕੋਈ ਕਿਤਾਬ ਪੜ੍ਹਦੇ ਹੋ? ਬਾਦਲ ਸਾਹਬ ਨੇ ਹੱਸ ਕੇ ਆਖਿਆ ਸੀ ਕਿ ਤੀਹ ਸਾਲ ਹੋ ਗਏ, ਮੈਂ ਕੋਈ ਕਿਤਾਬ ਨਹੀਂ ਪੜ੍ਹੀ ਤੇ ਨਾ ਭਾਈ ਵਕਤ ਹੁੰਦੈ ਇਨ੍ਹਾਂ ਕੰਮਾਂ ਵਾਸਤੇ। ਪੁੱਛਣ ਵਾਲਾ ਅੱਗੇ ਕੁਛ ਨਾ ਬੋਲਿਆ। ਇਸ ਲਈ ਅੱਜ ਦਾ ਏਨਾ ਹੀ ਬਹੁਤ ਹੈ, ਮੈਂ ਅੱਗੇ ਨਹੀਂ ਬੋਲਣਾ। ਰੱਬ ਖੈਰ ਕਰੇ। ਪਰ ਨਵੀਂ ਬਣੀ ਚੰਨੀ ਸਾਹਬ ਦੀ ਸਰਕਾਰ ਤੋਂ ਆਸ ਕਰਦੇ ਰਹਿੰਦੀਆਂ ਸਾਰੀਆਂ ਕਸਰਾਂ ਪੂਰੀਆਂ ਕਰ ਦੇਣ ਤੇ ਪੰਜਾਬੀ ਜਗਤ ਪਾਸੋਂ ਯਸ਼ ਖੱਟਣ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”