Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਕਾਂਗਰਸ ਵਿੱਚ ਔਕੜ ਕੀ ਹੈ, ਕਿਉਂ ਹੋ ਰਹੀ ਹੈ ਮੁੱਖ ਧਾਰਾ ਤੋਂ ਦੂਰ

September 14, 2021 01:50 AM

-ਐਮ ਐਸ ਚੋਪੜਾ
ਬਹੁਤ ਸਾਰੇ ਸਿਅਸੀਂ ਭਵਿੱਖ ਕਰਤਾ ਦੇਸ਼ ਦੀ ਆਜ਼ਾਦੀ ਲਈ ਸੁਤੰਤਰਤਾ ਅੰਦੋਲਨ ਦੀ ਅਗਵਾਈ ਕਰਨ ਵਾਲੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਭਾਰਤੀ ਰਾਸ਼ਟਰੀ ਕਾਂਗਰਸ ਦੇ ਖ਼ਤਮ ਹੋਣ ਦੀ ਭਵਿੱਖਬਾਣੀ ਕਰ ਰਹੇ ਹਨ। ਕੀ ਇਸ ਅਣਚਾਹੀ ਭਵਿੱਖਬਾਣੀ ਨੂੰ ਨਜ਼ਰ ਅੰਦਾਜ਼ ਕਰਨ ਦੀ ਲੋੜ ਹੈ ਜਾਂ ਇਹ ‘ਕੈਸੇਂਡ੍ਰਾ' ਦੀ ਤਰ੍ਹਾਂ ਖੁਦ ਗਲਤ ਸਾਬਤ ਹੋਵੇਗੀ? ਕਾਂਗਰਸ ਦੀ ਔਕੜ ਕੀ ਹੈ? ਕੀ ਲਾਰਡ ਮਾਊਂਟਬੈਟਨ ਵਾਂਗ ਭਾਰਤੀ ਰਾਸ਼ਟਰੀ ਕਾਂਗਰਸ ਦਾ ਖਾਤਮਾ ਰਾਹੁਲ ਗਾਂਧੀ ਦੇ ਹੱਥੋਂ ਹੋਵੇਗਾ, ਜਿਸ ਨੂੰ ਉਨ੍ਹਾਂ ਦੇ ਵੱਡੇ-ਵੱਡੇਰਿਆਂ ਨੇ ਆਪਣੇ ਖੂਨ-ਪਸੀਨੇ ਤੇ ਕੁਰਬਾਨੀ ਦੇ ਕੇ ਬੜੀ ਮਿਹਨਤ ਨਾਲ ਖੜ੍ਹਾ ਕੀਤਾ ਸੀ? ਰਾਸ਼ਟਰੀ ਸਿਆਸਤ ਵਿੱਚ ਮੁੱਖ ਭੂਮਿਕਾ ਨਿਭਾਉਣ ਲਈ ਪਾਰਟੀ ਨੂੰ ਕਿਵੇਂ ਮੁੜ ਜੀਵਤ ਕੀਤਾ ਜਾ ਸਕਦਾ ਹੈ? ਏਦਾਂ ਦੇ ਕਈ ਸਵਾਲ ਦੇਸ਼ ਦੇ ਵਿੱਚ ਲੋਕਾਂ ਦੇ ਦਿਲ-ਦਿਮਾਗ਼ ਵਿੱਚ ਘੁੰਮ ਰਹੇ ਹਨ ਅਤੇ ਕਾਂਗਰਸ ਪਾਰਟੀ ਦੇ ਅੰਦਰ ਅਤੇ ਬਾਹਰ ਸਿਆਸੀ ਹਲਕਿਆਂ ਵਿੱਚ ਵੀ ਇਸ ਉੱਤੇ ਜ਼ੋਰਦਾਰ ਬਹਿਸ ਹੋ ਰਹੀ ਹੈ।
ਪਾਰਟੀ ਨੂੰ ਮੁੜ ਤੋਂ ਖੜ੍ਹਾ ਕਰਨ ਦੇ ਯਤਨਾਂ ਨੂੰ ਦੱਸਣ ਤੋਂ ਪਹਿਲਾਂ ਉਨ੍ਹਾਂ ਬੀਮਾਰੀਆਂ ਨੂੰ ਦੂਰ ਕਰਨ ਦੀ ਲੋੜ ਹੈ ਜਿਨ੍ਹਾਂ ਨੇ ਕਾਂਗਰਸ ਦੀ ਜ਼ਿੰਦਗੀ ਅਤੇ ਤਾਕਤ ਨੂੰ ਖੋਰ ਦਿੱਤਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਕਾਂਗਰਸ ਦਾ ਇਤਿਹਾਸ ਹੈ। ਆਜ਼ਾਦੀ ਪਿੱਛੋਂ ਦੇਸ਼ ਦੀ ਵੰਡ ਦੇ ਦਰਦਨਾਕ ਦੌਰ ਨੂੰ ਝੱਲ ਕੇ ਵੀ ਪਾਰਟੀ ਨੇ ਸਰਕਾਰ ਨੂੰ ਮਹੱਤਵ ਪੂਰਨ ਲਗਾਤਾਰਤਾ ਦਿੱਤੀ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਕਾਇਮ ਰੱਖੀ, ਪਰ 80 ਦੇ ਦਹਾਕੇ ਦੌਰਾਨ ਕਾਂਗਰਸ ਸਮਾਜਵਾਦ, ਧਰਮ ਨਿਰਪੱਖਤਾ ਅਤੇ ਸਮਾਜਿਕ ਨਿਆਂ ਦੇ ਮਕਸਦਾਂ ਤੋਂ ਭਟਕਣੀ ਸ਼ੁਰੂ ਹੋ ਗਈ। ਇਸ ਦਾ ਨਤੀਜਾ ਇਹ ਹੋਇਆ ਕਿ ਆਮ ਲੋਕਾਂ ਵਿਚਾਲੇ ਇਸ ਦਾ ਅਸਰ ਘੱਟ ਹੋਣਾ ਸ਼ੁਰੂ ਹੋ ਗਿਆ।
ਕਾਂਗਰਸ ਵਿੱਚ ‘ਤਬਦੀਲੀ' ਅਤੇ ਪਾਰਟੀ ਨੂੰ ਭਿ੍ਰਸ਼ਟਾਚਾਰ ਸੱਤਾ ਦੇ ਦਲਾਲਾਂ, ਨਿਹਿਤ ਸਵਾਰਥਾਂ, ਅਸਮਰੱਥਾ ਅਤੇ ਮੰਦਭਾਵਨਾ ਤੋਂ ਮੁਕਤ ਕਰਨ ਲਈ ਰਾਜੀਵ ਗਾਂਧੀ ਦੀ ਤੇਜ਼ੀ ਤੇ ਬੇਚੈਨੀ ਨੇ ਸਿਆਸੀ ਤੌਰ ਉੱਤੇ ਪਾਰਟੀ ਵਿੱਚ ‘ਸਥਾਪਿਤ ਸਿਆਸੀ ਨੇਤਾਵਾਂ' ਨੂੰ ਪ੍ਰੇਸ਼ਾਨ ਕਰ ਦਿੱਤਾ ਅਤੇ ਉਨ੍ਹਾਂ ਨੂੰ ਹਾਸ਼ੀਏ ਉੱਤੇ ਪਹੁੰਚਾ ਦਿੱਤਾ। ਰਾਜੀਵ ਗਾਂਧੀ ਉਨ੍ਹਾਂ ਦੀ ਥਾਂ ਉੱਤੇ ਸਲਾਹਕਾਰਾਂ ਦੇ ਰੂਪ ਵਿੱਚ ਨਵੇਂ ਗ਼ੈਰ-ਸਿਆਸੀ, ਪਾਰਟੀ ਟਾਈਮ ਲੋਕਾਂ, ਕਾਰੋਬਾਰੀ ਪ੍ਰਚਾਰਕਾਂ ਨੂੰ ਲੈ ਆਏ, ਜਿਨ੍ਹਾਂ ਨੇ ਪਾਰਟੀ ਨੂੰ ਕੰਪਨੀ ਵਾਂਗ ਚਲਾਉਣਾ ਸ਼ੁਰੂ ਕਰ ਦਿੱਤਾ। ਇਸਦੇ ਕਾਰਨ ਪਾਰਟੀ ਲੋਕਾਂ ਤੋਂ ਹੋਰ ਦੂਰ ਹੋ ਗਈ ਅਤੇ ਉਸ ਦੇ ਵਰਕਰਾਂ ਦਾ ਮਨੋਬਲ ਡਿੱਗ ਗਿਆ। ਕਥਿਤ ਮੈਨੇਜਰਾਂ, ਜੋੜ-ਤੋੜ ਕਰਨ ਵਾਲਿਆਂ ਨੇ ਇਸ ਦੇ ਸਿਧਾਂਤਾਂ ਉੱਤੇ ਕਬਜ਼ਾ ਕਰ ਲਿਆ ਅਤੇ ਵਿਅਕਤੀਆਂ ਨੇ ਪਾਰਟੀ ਦੀ ਵਿਚਾਰਧਾਰਾ ਅਤੇ ਸੰਸਥਾਨ ਨੂੰ ਹੀ ਆਪਣੀ ਬੁੱਕਲ ਵਿੱਚ ਲੈ ਲਿਆ। ਸਿਆਸੀ ਫਾਇਦੇ ਅਤੇ ਫੌਜੀ ਕਦਮਾਂ ਨੇ ਇਸ ਦੇ ਸਿਧਾਂਤ ਦਾ ਮਹੱਤਵ ਘਟਾ ਦਿੱਤਾ ਅਤੇ ਜਗੀਰੂ ਧੜਿਆਂ ਨੇ ਇਸ ਦੀ ਅਨੁਕੂਲਤਾ ਨੂੰ ਤਬਾਹ ਕਰ ਦਿੱਤਾ। ਨਤੀਜੇ ਵਜੋਂ ਵਿਗੜੇ ਚਿਹਰੇ ਅਤੇ ਜ਼ਖ਼ਮੀ ਸਰੀਰ ਲਈ ਲਹੂ-ਲੁਹਾਨ ਕਾਂਗਰਸ ਭਾਰਤੀ ਸਿਆਸੀ ਦੀ ਮੁੱਖ ਧਾਰਾ ਵਿੱਚੋਂ ਬਾਹਰ ਹੁੰਦੀ ਚਲੀ ਗਈ। ਅਜੇ ਵੀ ਇਸ ਪਾਰਟੀ ਦੀ ਸਮਰੱਥਾ ਨੂੰ ਕਮਜ਼ੋਰ ਸਮਝਣਾ ਵੱਡੀ ਭੁੱਲ ਸਾਬਤ ਹੋਵੇਗੀ ਕਿਉਂਕਿ ਇਸ ਦੇ ਕੋਲ ਭਰੋਸੇਮੰਦ ਨੇਤਾ, ਸਮੇਂ ਦੀ ਕਸੌਟੀ ਉੱਤੇ ਖਰੀ ਵਿਚਾਰਧਾਰਾ ਅਤੇ ਲੋਕਾਂ ਦੀ ਸੇਵਾ ਕਰਨ ਦੀ ਇੱਛਾ ਸ਼ਕਤੀ ਹੈ। ਫਿਰ ਕਮੀ ਕੀ ਹੈ?
ਬਦਕਿਸਮਤੀ ਨਾਲ, ਫਰਾਂਸ ਦੇ ਰਾਜਾ ਲੂਈ ਵਾਂਗ ਕਾਂਗਰਸ ਨੇਤਾਵਾਂ ਨੇ ਕੁਝ ਵੀ ਨਹੀਂ ਸਿੱਖਿਆ ਅਤੇ ਕੁਝ ਵੀ ਨਹੀਂ ਭੁੱਲੇ। ਅਜਿਹੀ ਗਿਰਾਵਟ ਨੂੰ ਠੀਕ ਕਰਨ ਦੀ ਦਿਸ਼ਾ ਵਿੱਚ ਗੰਭੀਰ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ। ਲੱਗਦਾ ਹੈ ਕਿ ਉਨ੍ਹਾਂ ਨੂੰ ਕੁਝ ਨਾ ਕਰਨ ਦੀ ਕਲਾ ਵਿੱਚ ਮੁਹਾਰਤ ਹਾਸਲ ਹੈ।
ਖੁਦ ਨੂੰ ‘ਟੀਮ ਰਾਹੁਲ' ਦੱਸਣ ਵਾਲੇ ਸਿਆਸੀ ਸਿਖਾਂਦਰੂ, ਗ਼ੈਰ-ਸਿਆਸੀ ਸਹਿਯੋਗੀ ਇਸ ਪੁਰਾਣੀ ਪਾਰਟੀ ਨੂੰ ਇੱਕ ਸਿਆਸੀ ਸਟਾਰਟਅਪ ਵਜੋਂ ਚਲਾ ਰਹੇ ਹਨ ਜਾਂ ਕਹੋ ਕਿ ਬਰਬਾਦ ਕਰ ਰਹੇ ਹਨ। ਉਹ ਫੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਜ਼ਿਆਦਾਤਰ ਕਾਂਗਰਸ ਦੇ ਸੀਨੀਅਰਾਂ ਨੂੰ ਬਾਹਰ ਕਰ ਦਿੰਦੇ ਹਨ। ਦਿਸ਼ਾਹੀਣ ਅਤੇ ਬੇਖਬਰ ਕਾਂਗਰਸ ਜ਼ਮੀਨੀ ਪੱਧਰ ਉੱਤੇ ਪਾਰਟੀ ਦੀ ਕਿਸਮਤ ਸੰਵਾਰਨ ਲਈ ਜ਼ਮੀਨ ਤੋਂ ਕੱਟੇ ਲੋਕਾਂ ਨੂੰ ਅੱਗੇ ਵਧਾ ਰਹੀ ਹੈ ਜਿਨ੍ਹਾਂ ਦਾ ਸਫਲ ਹੋਣਾ ਅਸੰਭਵ ਹੈ। ਅਜਿਹੇ ਸਿਆਸੀ ਪਰਜੀਵੀਆਂ ਨੇ ਕਾਂਗਰਸ ਦੇ ਹਰੇ-ਭਰੇ ਰੁੱਖ ਨੂੰ ਸੁਕਾ ਦਿੱਤਾ ਹੈ। ਹਿੰਦੀ ਬੋਲ-ਚਾਲ ਵਿੱਚ ਇਸ ਨੂੰ ਅਮਰਵੇਲ ਜਾਂ ਆਕਾਸ਼ ਵੇਲ ਕਿਹਾ ਜਾਂਦਾ ਹੈ ਜੋ ਦਿਸਣ ਵਿੱਚ ਰੇਸ਼ਮੀ-ਮੁਲਾਇਮ, ਰਸਦਾਰ ਹੁੰਦੀ ਹੈ ਪਰ ਇਸ ਵਿੱਚ ਪੱਤੇ, ਫੁੱਲ, ਫਲ ਅਤੇ ਜਿਸ ਰੁੱਖ ਉੱਤੇ ਲੱਗਦੀ ਹੈ ਉਸ ਨੂੰ ਨਿਗਲ ਲੈਂਦੀ ਹੈ।
ਰਾਹੁਲ ਗਾਂਧੀ ਨੂੰ ਸੀਨੀਅਰ ਨੇਤਾਵਾਂ ਦੇ ਤਜ਼ਰਬੇ ਤੇ ਦੂਰਅੰਦੇਸ਼ੀ ਅਤੇ ਨੌਜਵਾਨ ਨੇਤਾਵਾਂ ਦੇ ਉਤਸ਼ਾਹ ਅਤੇ ਊਰਜਾ ਦਰਮਿਆਨ ਸੰਤੁਲਨ ਬਣਾਉਣ ਦੀ ਲੋੜ ਹੈ। ਉਹ ਪਾਰਟੀ ਦੀ ਜ਼ਰੂਰੀ ਸੰਗਠਨਾਤਮਕ ਲਗਾਤਾਰਤਾ ਅਤੇ ਅਨੁਕੂਲਤਾ ਬਣਾਈ ਰੱਖਦੇ ਹੋਏ ਉਸ ਦੀ ਰਫ਼ਤਾਰ ਵਿੱਚ ਤਬਦੀਲੀ ਕਰ ਕੇ ਦੋਵਾਂ ਗੱਲਾਂ ਵਿੱਚ ਸਫਲ ਹੋ ਸਕਦੇ ਹਨ। ਹਾਰੇ ਹੋਏ ਅਤੇ ਨਾਕਾਮ ਨੇਤਾ ਲੋਕਤੰਤਰੀ ਵਿਵਸਥਾ ਵਿੱਚ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਨੇਤਾ ਦਾ ਤੌਰ-ਤਰੀਕਾ ਤੇ ਭਾਸ਼ਾ, ਉਸ ਦੇ ਸ਼ਬਦਾਂ ਦੀ ਚੋਣ ਅਤੇ ਪ੍ਰਗਟਾਵਾ ਹੁਨਰ ਸਭ ਤੋਂ ਮਹੱਤਵ ਪੂਰਨ ਗੱਲ ਹੈ ਜੋ ਲੋਕਾਂ ਦੇ ਦਿਲ-ਦਿਮਾਗ਼ ਉੱਤੇ ਆਪਣਾ ਅਸਰ ਛੱਡਦੇ ਹਨ। ਕਾਂਗਰਸ ਲੀਡਰਸ਼ਿਪ ਨੇ ਬੀਤੇ ਸਮੇਂ ਵਿੱਚ ‘ਸੂਟ-ਬੂਟ ਕੀ ਸਰਕਾਰ', ‘ਚੌਕੀਦਾਰ ਚੋਰ ਹੈ', ‘ਮੌਤ ਕਾ ਸੌਦਾਗਰ', ‘ਸ਼ਹੀਦੋਂ ਕੇ ਖੂਨ ਕੀ ਦਲਾਲੀ', ‘ਖੇਤੀ ਕਾ ਖੂਨ', ‘ਦਿਲ ਮੇਂ ਖੰਜਰ' ਵਰਗੇ ਸ਼ਬਦਾਂ ਦੀ ਵਰਤੋਂ ਕੀਤੀ, ਜੋ ਉਨ੍ਹਾਂ ਦੇ ਅਕਸ ਅਤੇ ਵਿਰਾਸਤ ਨਾਲ ਮੇਲ ਨਹੀਂ ਖਾਂਦੇ। ਡਰਾਮੇਬਾਜ਼ੀ, ਖੋਖਲੀ ਉਚੀ ਆਵਾਜ਼ ਜਾਂ ਬਹੁਤ ਹੀ ਜ਼ਿਆਦਾ ਸਜਾਵਟੀ ਸ਼ਬਦਾਂ ਦਾ ਮਾਇਆਜਾਲ ਲੋਕਾਂ ਦੇ ਮੁੱਦਿਆਂ ਨੂੰ ਪਿੱਛੇ ਛੱਡ ਦਿੰਦਾ ਹੈ। ਇਸ ਦੇ ਉਲਟ ਅਸਲ ਮੁੱਦੇ ਸ਼ਾਂਤ ਅਤੇ ਸੱਭਿਅਕ ਭਾਸ਼ਾ ਵਿੱਚ ਜ਼ਿਆਦਾ ਅਸਰਦਾਇਕ ਢੰਗ ਨਾਲ ਲੋਕਾਂ ਦਾ ਦਿਲ ਜਿੱਤ ਸਕਦੇ ਹਨ।
ਕੋਈ ਵੀ ਸਿਆਸੀ ਪਾਰਟੀ ਇੱਕਜੁੱਟ ਅਤੇ ਜੀਵੰਤ ਸੰਗਠਨ ਦੇ ਬਿਨਾਂ ਅੱਗੇ ਨਹੀਂ ਵੱਧ ਸਕਦੀ ਜੋ ਮੌਜੂਦਾ ਝਰੋਖੇ ਵਿੱਚ ਜ਼ਿਆਦਾਤਰ ਸੂਬਿਆਂ ਵਿੱਚ ਮੌਜੂਦਾ ਨਹੀਂ ਹੈ। ਸੰਗਠਨ ਦਾ ਢਾਂਚਾ ਅਜਿਹਾ ਹੋਣਾ ਚਾਹੀਦਾ ਹੈ ਕਿ ਬੁੂਥ ਪੱਧਰ ਦੀਆਂ ਇਕਾਈਆਂ ਬਲਾਕ ਪੱਧਰ ਦੀਆਂ ਇਕਾਈਆਂ ਨੂੰ ਤਾਕਤ ਅਤੇ ਸਹਿਯੋਗ ਦੇ ਸਕਣ, ਜੋ ਅੱਗੇ ਜ਼ਿਲ੍ਹਾ ਇਕਾਈਆਂ ਨੂੰ ਅਤੇ ਇਸੇ ਤਰ੍ਹਾਂ ਉਪਰ ਤੱਕ ਸ਼ਕਤੀਸ਼ਾਲੀ ਸੰਗਠਨ ਦਾ ਨਿਰਮਾਣ ਪਾਰਦਰਸ਼ਿਤਾ ਅਤੇ ਅੰਦਰੂਨੀ ਲੋਕਤੰਤਰ ਜ਼ਮੀਨੀ ਪੱਧਰ ਤੱਕ ਵਰਕਰਾਂ ਨੂੰ ਉਤਸ਼ਾਹਿਤ ਕਰੇਗਾ। ਪਾਰਟੀ ਲੀਡਰਸ਼ਿਪ ਨੂੰ ਸਾਰੇ ਕਾਂਗਰਸੀਆਂ ਨਾਲ ਵਾਰ-ਵਾਰ ਅਤੇ ਸੁਤੰਤਰ ਤੌਰ ਉੱਤੇ ਗੱਲ ਕਰਨੀ ਚਾਹੀਦੀ ਹੈ ਅਤੇ ਆਪਣੇ ਸਮਰਪਿਤ ਜ਼ਮੀਨੀ ਵਰਕਰਾਂ ਦੀ ਸਖ਼ਤ ਮਿਹਨਤ ਨੂੰ ਪਛਾਣਨ, ਸਨਮਾਨਿਤ ਕਰਨ ਅਤੇ ਸਨਮਾਨ ਦੇਣ ਲਈ ਇੱਕ ਤੰਤਰ ਵਿਕਸਿਤ ਕਰਨਾ ਚਾਹੀਦਾ ਹੈ। ਲੋਕ ਸਭਾ, ਰਾਜ ਸਭਾ ਅਤੇ ਸੂਬਾ ਵਿਧਾਨ ਸਭਾਵਾਂ ਦੀਆਂ ਚੋਣਾਂ ਲਈ ਪਾਰਟੀ ਉਮੀਦਵਾਰਾਂ ਨੂੰ ਟਿਕਟ ਨਿਆਂ ਪੂਰਨ ਅਤੇ ਸਮਾਨ ਮਾਪਦੰਡਾਂ, ਪ੍ਰਕਿਰਿਆ ਦਾ ਪਾਲਣਾ ਕਰ ਕੇ ਦਿੱਤੀ ਜਾਣੀ ਚਾਹੀਦੀ ਹੈ। ਪਾਰਟੀ ਵਰਕਰਾਂ ਨੂੰ ਏਦਾਂ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਦਾ ਮਨੋਬਲ ਵਧੇ। ਮਿਸਾਲ ਲਈ ਇਸ ਸਮੇਂ ਕਾਂਗਰਸ ਦੇ ਰਾਜ ਸਭਾ ਮੈਂਬਰਾਂ ਵਿੱਚੋਂ ਲੱਗਭਗ 15 ਫੀਸਦੀ ਆਪਣੇ ਮੂਲ ਸੂਬਿਆਂ ਦੀ ਥਾਂ ਹੋਰ ਰਾਜਾਂ ਤੋਂ ਨਾਮਜ਼ਦ ਕੀਤੇ ਗਏ ਹਨ। ਇਸ ਪ੍ਰਵਿਰਤੀ ਉੱਤੇ ਰੋਕ ਲਾਉਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਇੱਕ ਵਿਅਕਤੀ ਨੂੰ ਤਾਂ ਫਾਇਦਾ ਹੋ ਸਕਦਾ ਹੈ ਪਰ ਇਸ ਨਾਲ ਦੋਵਾਂ ਸੂਬਿਆਂ ਵਿੱਚ ਪਾਰਟੀ ਨੂੰ ਨੁਕਸਾਨ ਪਹੁੰਚਦਾ ਹੈ।
ਰਾਹੁਲ ਗਾਂਧੀ ਨੇ 2019 ਦੀਆਂ ਆਮ ਚੋਣਾਂ ਵਿੱਚ ਪਾਰਟੀ ਦੀ ਖ਼ਰਾਬ ਕਾਰਗੁਜ਼ਾਰੀ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਦੀ ਸੋਚ ਹੋ ਸਕਦੀ ਹੈ ਕਿ ਉਨ੍ਹਾਂ ਨੂੰ ਕਾਂਗਰਸ ਦੀ ਲੋੜ ਨਹੀਂ ਹੈ। ਹੋ ਸਕਦਾ ਹੈ ਕਿ ਕਾਂਗਰਸ ਨੂੰ ਵੀ ਉਨ੍ਹਾਂ ਦੀ ਲੋੜ ਨਾ ਹੋਵੇ ਪਰ ਉਨ੍ਹਾਂ ਨੂੰ ਇਹ ਤਾਂ ਸਮਝਣਾ ਹੀ ਹੋਵੇਗਾ ਕਿ ਦੇਸ਼ ਨੂੰ ਕਾਂਗਰਸ ਦੀ ਲੋੜ ਹੈ। ਇਸ ਲਈ ਦੇਸ਼ ਦੇ ਭਵਿੱਖ ਲਈ ਲੋਕਾਂ ਨੂੰ ਨਾਲ ਜੋੜ ਕੇ ਪਾਰਟੀ ਦੇ ਮੁੜ ਨਿਰਮਾਣ ਦੀ ਇਤਿਹਾਸਕ ਜ਼ਿੰਮੇਵਾਰੀ ਨੂੰ ਉਨ੍ਹਾਂ ਨੂੰ ਨਿਭਾਉਣਾ ਹੋਵੇਗਾ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’