Welcome to Canadian Punjabi Post
Follow us on

21

October 2021
 
ਨਜਰਰੀਆ

ਬਹਾਦਰੀ ਦੀ ਵਡਮੁੱਲੀ ਵਿਰਾਸਤ ਸਾਰਾਗੜ੍ਹੀ

September 14, 2021 01:48 AM

-ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ (ਰਿਟਾ.)

ਭਾਰਤ ਦਾ ਇਤਿਹਾਸ ਦੇਸ਼ਵਾਸੀਆਂ, ਵਿਸ਼ੇਸ਼ ਤੌਰ ਉੱਤੇ ਪੰਜਾਬੀਆਂ ਵੱਲੋਂ ਦੇਸ਼ ਪ੍ਰਤੀ ਜਜ਼ਬਾ, ਭਾਵਨਾ, ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਪਾਏ ਯੋਗਦਾਨ ਤੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਇੱਕ ਸਾਹਸ, ਦਿ੍ਰੜ੍ਹਤਾ ਅਤੇ ਆਪਣੇ ਫਰਜ਼ ਦੀ ਪਾਲਣਾ ਕਰਨ ਵਾਲੀ ਵੀਰਤਾ ਭਰਪੂਰ ਇਤਿਹਾਸਕ ਘਟਨਾ ਅਦੁੱਤੀ ਜੰਗ ਸਾਰਾਗੜ੍ਹੀ ਨਾਂਅ ਨਾਲ ਜਾਣੀ ਜਾਂਦੀ ਹੈ। 19ਵੀਂ ਸਦੀ ਦੇ ਦੂਸਰੇ ਅੱਧ ਤੱਕ ਬ੍ਰਿਟਿਸ਼ ਭਾਰਤੀ ਸਾਮਰਾਜ ਅਫਗਾਨਿਸਤਾਨ ਦੀਆਂ ਹੱਦਾਂ ਤੱਕ ਫੈਲ ਚੁੱਕਾ ਸੀ, ਜੋ ਉਤਰ-ਪੱਛਮੀ ਫਰੰਟੀਅਰ ਸੂਬੇ-ਅਜੋਕੇ ਪਾਕਿਸਤਾਨ ਵਿੱਚ ਖੈਬਰ ਪਖਤੂਨਖਵਾ ਵਜੋਂ ਜਾਣਿਆ ਜਾਂਦਾ ਹੈ। ਇਹ ਇਲਾਕ ਪਠਾਣਾਂ ਤੇ ਅਫਰੀਦੀ ਆਦੀਵਾਸੀਆਂ ਦੇ ਕਬਜ਼ੇ ਵਿੱਚ ਸੀ ਜਿਨ੍ਹਾਂ ਨੇ ਅੰਗਰੇਜ਼ਾਂ ਦੀ ਸਰਬ ਉਚਤਾ ਮੰਨਣ ਤੋਂ ਨਾਂਹ ਕਰ ਦਿੱਤੀ ਸੀ ਤੇ ਅਕਸਰ ਬ੍ਰਿਟਿਸ਼ ਇੰਡੀਆ ਅਤੇ ਕਾਬੁਲ ਦੇ ਵਪਾਰੀਆਂ ਦੇ ਕਾਫਲਿਆਂ ਉੱਤੇ ਹਮਲੇ ਕਰਦੇ ਸਨ। ਬ੍ਰਿਟਿਸ਼ ਸਰਕਾਰ ਨੇ ਇਨ੍ਹਾਂ ਨਾਲ ਨਜਿੱਠਣ ਲਈ ਸੰਨ 1797-98 ਦਰਮਿਆਨ ‘ਤਿਰਹਾ ਮੁਹਿੰਮ’ ਸ਼ੁਰੂ ਕੀਤੀ।

ਸਾਲ 1896 ਵਿੱਚ ਉਤਰ-ਪੱਛਮੀ ਸਰਹੱਦੀ ਸੂਬੇ ਦੇ ਪਠਾਣਾਂ ਨੇ ਬ੍ਰਿਟਿਸ਼ ਵਪਾਰੀਆਂ ਨੂੰ ਹਮਲਿਆਂ ਤੋਂ ਬਚਾਉਣ ਦੀ ਨੀਤੀ ਵਿਰੁੱਧ ਵਿਦਰੋਹ ਕਰ ਦਿੱਤਾ ਤੇ ਇਸ ਇਲਾਕੇ ਵਿੱਚ ਬਰਤਾਨਵੀ ਫੌਜ ਦੀ ਤੈਨਾਤੀ ਵਿਰੁੱਧ ਜੇਹਾਦ ਛੇੜ ਦਿੱਤਾ। ਇਸ ਵੰਗਾਰ ਦੇ ਮੁਕਾਬਲੇ ਲਈ 31 ਦਸੰਬਰ 1896 ਨੂੰ 36 ਸਿੱਖ ਪਲਟਨ (ਚਾਰ ਸਿੱਖ) ਨੂੰ ਸਮਾਨਾ ਰਿਜ ਉੱਤੇ ਤੈਨਾਤ ਕਰਨ ਉਪਰੰਤ ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ, ਜਿਸ ਦੇ ਸਿੱਟੇ ਵਜੋਂ ਬਟਾਲੀਅਨ ਹੈੱਡਕੁਆਰਟਰ ਤੇ ਸੱਜੇ ਵਿੰਗ ਦੀ ਅਗਵਾਈ ਲੈਫਟੀਨੈਂਟ ਕਰਨਲ (ਕਮਾਂਡਿੰਗ ਅਫਸਰ) ਜਾਨ ਹਾਟਨ ਨੇ ਸੰਭਾਲੀ ਸੀ ਤੇ ਦੋ ਜਨਵਰੀ 1897 ਨੂੰ ਲੋਕਹਾਰਟ ਕਿਲ੍ਹੇ ਉੱਤੇ ਕਬਜ਼ਾ ਕਰ ਲਿਆ ਅਤੇ ਫੌਜਾਂ ਨੂੰ ਸਾਰਾਗੜ੍ਹੀ, ਧਾਰ ਸੰਗਰ, ਸਰਤ੍ਰੋਪ, ਕੁੰਗ ਤੇ ਗੁਲਸਿਤਾਨ ਕਿਲ੍ਹੇ ਤੱਕ ਫੈਲਾਅ ਦਿੱਤਾ, ਜੋ ਇੱਥੋਂ ਲਗਭਗ ਪੰਜ ਮੀਲ ਦੇ ਫਾਸਲੇ ਉੱਤੇ ਸਨ। ਖੱਬਾ ਹਿੱਸਾ, ਜੋ ਕੈਂਪ ਡਬਲਯੂ ਬੀ ਗੌਰਡਨ ਦੀ ਕਮਾਂਡ ਹੇਠ ਸੀ, ਨੇ ਅੱਠ ਜਨਵਰੀ ਨੂੰ ਪਰਚਨਾਰ ਉੱਤੇ ਕਬਜ਼ਾ ਕਰ ਲਿਆ ਅਤੇ ਟੁਕੜੀਆਂ ਥਾਲ ਤੇ ਸਾਧਾ ਪੋਸਟਾਂ ਉੱਤੇ ਤੈਨਾਤ ਕਰ ਦਿੱਤੀਆਂ ਗਈਆਂ। ਲੜਾਈ ਛਿੜਣ ਦੀ ਸੂਰਤ ਵਿੱਚ ਇਨ੍ਹਾਂ ਲਈ ਪੱਕਾ ਗੈਰੀਜਨ ਕੋਹਾਟ ਵਿਖੇ ਸੀ, ਜਿੱਥੇ ਰੀਇਨਫੋਰਸਮੈਂਟ ਦਾ ਬੰਦੋਬਸਤ ਸੀ, ਪਰ ਇਹ ਥਾਂ ਇਨ੍ਹਾਂ ਪੋਸਟਾਂ ਤੋਂ ਪੰਜਾਹ ਮੀਲ ਦੀ ਦੂਰ ਸੀ, ਜਿੱਥੇ ਪਹੁੰਚਣ ਲਈ ਲਾਂਘਾ ਦੁਸ਼ਮਣ ਦੇ ਇਲਾਕੇ ਵਿੱਚੋਂ ਸੀ। ਸਾਰਾਗੜ੍ਹੀ ਇੱਕ ਛੋਟਾ ਪਿੰਡ ਉਰਕਜ਼ਈ ਕਬੀਲੇ ਦੇ ਅਧੀਨ ਸੀ। ਇਸ 6200 ਫੁੱਟ ਉੱਚੀ ਸਾਰਾਗੜ੍ਹੀ ਪੋਸਟ ਦੀ ਸੁਰੱਖਿਆ ਲਈ ਜ਼ਿੰਮਾ ਹੌਲਦਾਰ ਈਸ਼ਰ ਸਿੰਘ ਦੀ ਕਮਾਂਡ ਹੇਠ 21 ਸਿੱਖ ਜਵਾਨਾਂ ਨੂੰ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚ ਇੱਕ ਸੇਵਾਦਾਰ ਵੀ ਸ਼ਾਮਲ ਸੀ। ਇਹ ਚੌਕੀ ਲੋਕਹਾਰਟ ਅਤੇ ਗੁਲਿਸਤਾਨ ਤੇ ਕਿਲ੍ਹਿਆਂ ਦੇ ਦਰਮਿਆਨ ਹੋਣ ਕਾਰਨ ਇਸ ਦੀ ਬੇਹੱਦ ਮਹੱਤਤਾ ਸੀ।

27 ਅਗਸਤ ਤੇ ਅੱਠ ਸਤੰਬਰ 1897 ਵਿਚਾਲੇ ਉਰਕਜ਼ਈ ਫਿਰਕੇ ਦੇ ਵੱਡੀ ਗਿਣਤੀ ਵਿੱਚ ਹਮਲਾਵਰਾਂ ਨੇ ਖੱਬੇ ਵਿੰਗ ਉੱਤੇ ਧਾਵਾ ਬੋਲ ਦਿੱਤਾ, ਪਰ 10 ਸਤੰਬਰ ਤੱਕ ਰੱਖਿਆ ਫੌਜੀਆਂ ਨੇ ਹਮਲਾ ਪਛਾੜ ਕੇ ਇਨ੍ਹਾਂ ਧਾੜਵੀਆਂ ਨੂੰ ਖਾਕੀ ਘਾਟੀ ਵਿੱਚ ਜਾਣ ਲਈ ਮਜਬੂਰ ਕਰ ਦਿੱਤਾ। ਜਲਦੀ ਹੀ 10 ਹਜ਼ਾਰ ਦੇ ਕਰੀਬ ਤਾਕਤਵਰ ਅਫਰੀਦੀ ਲਸ਼ਕਰ, ਜਿਨ੍ਹਾਂ ਦੇ ਨਾਲ ਉਰਕਜ਼ਈ ਵੀ ਸਨ, ਨੇ ਸਮਾਨਾ ਚੌਕੀ ਉੱਤੇ ਜ਼ਬਰਦਸਤ ਹਮਲਾ ਕਰ ਦਿੱਤਾ। ਜੰਗਜੂਆਂ ਨੇ ਇਨ੍ਹਾਂ ਦੇ ਹਰ ਹਮਲੇ ਨੂੰ ਅਸਫਲ ਕਰਦੇ ਹੋਏ ਦੁਸ਼ਮਣ ਨੂੰ ਕਾਫੀ ਜਾਨੀ ਨੁਕਸਾਨ ਪਹੁੰਚਾਇਆ। ਸਾਰਾਗੜ੍ਹੀ ਚੌਕੀ ਦੀ ਮਹੱਤਤਾ ਤੇ ਛੋਟੇ ਆਕਾਰ ਨੂੰ ਸਮਝਦੇ ਹੋਏ 12 ਸਤੰਬਰ 1897 ਨੂੰ ਲਗਭਗ ਅੱਠ ਹਜ਼ਾਰ ਅਫਰੀਦੀ ਤੇ ਉਰਕਜ਼ਈਆਂ ਨੇ ਹਮਲਾ ਕਰ ਕੇ ਚੌਕੀ ਨੂੰ ਘੇਰ ਲਿਆ। ਇਸ ਤਰ੍ਹਾਂ ਸਾਰਾਗੜ੍ਹੀ ਰੱਖਿਅਕਾਂ ਦਾ ਮੁੱਖ ਰੱਖਿਆ ਦਸਤਿਆਂ ਅਤੇ ਬਾਕੀ ਫੌਜ ਨਾਲ ਸੰਪਰਕ ਟੁੱਟ ਗਿਆ।

ਸਾਰਾਗੜ੍ਹੀ ਦੀ ਮਾਣਮੱਤੀ ਤੇ ਮਹੱਤਵ ਪੂਰਨ ਲੜਾਈ ਨੇ ਭਿਆਨਕ ਰੁਖ਼ ਉਦੋਂ ਧਾਰ ਲਿਆ ਜਦੋਂ ਦੁਸ਼ਮਣ ਦੇ ਵੱਡੇ ਲਸ਼ਕਰ ਨੇ 12 ਸਤੰਬਰ ਨੂੰ ਸਵੇਰੇ 9.30 ਵਜੇ ਸਾਰਾਗੜ੍ਹੀ ਚੌਕੀ ਦੀ ਹਿਫਾਜ਼ਤੀ ਟੁਕੜੀ ਉੱਤੇ ਪਹਿਲਾ ਹਮਲਾ ਕੀਤਾ। ਰਖਵਾਲਿਆਂ ਨੇ ਦੁਸ਼ਮਣ ਦੇ ਹਮਲੇ ਨੂੰ ਨਾ ਸਿਰਫ ਪਛਾੜਿਆ, ਸਗੋਂ ਸੈਂਕੜੇ ਹਮਲਾਵਰਾਂ ਨੂੰ ਮੌਤ ਦੇ ਘਾਟ ਉਤਾਰਦੇ ਚਲੇ ਗਏ। ਇਹ ਲੜਾਈ ਦਿਨ ਭਰ ਚੱਲਣ ਕਾਰਨ ਇੱਕ ਮੌਕਾ ਅਜਿਹਾ ਆਇਆ, ਜਦੋਂ ਦੁਸ਼ਮਣ ਦੇ ਚੀਫ ਗੁਲ ਬਾਦਸ਼ਾਹ ਦੀ ਅਗਵਾਈ ਵਿੱਚ ਲਗਾਤਾਰ ਸਖਤ ਹਮਲਿਆਂ ਨਾਲ ਸਾਰਾਗੜ੍ਹੀ ਦੇ ਜੁਝਾਰੂਆਂ ਦੀ ਗਿਣਤੀ ਲਗਾਤਾਰ ਘਟਣ ਲੱਗ ਪਈ। ਉਨ੍ਹਾਂ ਦੀ ਔਖ ਹੋਰ ਵਧਾਉਣ ਲਈ ਚੌਕੀ ਦੇ ਚਾਰ-ਚੁਫੇਰੇ ਝਾੜੀਆਂ ਨੂੰ ਅੱਗ ਲਾ ਕੇ ਧੂੰਆਂ ਕਰ ਦਿੱਤਾ ਜਿਸ ਦਾ ਫਾਇਦਾ ਉਠਾ ਕੇ ਧਾੜਵੀ ਪੋਸਟ ਅੰਦਰ ਘੁੱਸਣ ਵਿੱਚ ਕਾਮਯਾਬ ਹੋ ਗਏ ਅਤੇ ਬਾਕੀਆਂ ਨੂੰ ਅੰਦਰ ਵੜਨ ਵਿੱਚ ਸਹਾਈ ਹੋਏ।

ਸਾਰਾਗੜ੍ਹੀ ਪੋਸਟ ਦੇ ਕਮਾਂਡਰ ਹੌਲਦਾਰ ਈਸ਼ਰ ਸਿੰਘ ਦੀ ਦਲੇਰਾਨਾ ਤੇ ਪ੍ਰਭਾਵਸ਼ਾਲੀ ਕਮਾਨ ਹੇਠ ਜੰਗਜੂਆਂ ਨੇ ਮਤਾ ਪਕਾ ਲਿਆ ਕਿ ਉਹ ਆਪਣੀ ਕੌਮ ਤੇ ਪਲਟਨ ਦੀ ਉਚ ਕੋਟੀ ਦੀ ਪ੍ਰੰਪਰਾ ਅਨੁਸਾਰ ਸੌਂਪੇ ਹੋਏ ਇਸ ਕਾਰਜ ਦੀ ਸੰਪੂਰਨਤਾ ਲਈ ਜਾਨਾਂ ਕੁਰਬਾਨ ਕਰ ਦੇਣਗੇ। ਗੁਲਿਸਤਾਨ ਗੈਰੀਜਨ ਇਹ ਸਭ ਕਾਰਵਾਈਆਂ ਦੇਖਦਾ ਰਿਹਾ, ਪਰ ਦੋਵਾਂ ਪੋਸਟਾਂ ਵਿੱਚ ਦੂਰੀ ਹੋਣ ਕਰ ਕੇ ਕੋਈ ਮਦਦ ਕਰਨ ਤੋਂ ਅਸਮਰੱਥ ਰਿਹਾ। ਇਸ ਤਰ੍ਹਾਂ ਬਗੈਰ ਰੀਇਨਫੋਰਸਮੈਂਟ, ਗੋਲੀ-ਸਿੱਕਾ ਤੇ ਰਾਸ਼ਨ ਪਾਣੀ ਦੀ ਘਾਟ ਦੀ ਪ੍ਰਵਾਹ ਨਾ ਕਰਦਿਆਂ ਰਾਇਫਲ ਦੇ ਬੋਨਟ ਨਾਲ ਯੋਧੇ ਵੈਰੀਆਂ ਨੂੰ ਲਲਕਾਰਦਿਆਂ ਸਾਰੇ ਦੇ ਸਾਰੇ 22  ਸੂਰਮੇ ਸਾਰਾਗੜ੍ਹੀ ਪੋਸਟ ਦੀ ਰੱਖਿਆ ਕਰਦੇ ਹੋਏ ਆਖਰੀ ਗੋਲੀ ਤੇ ਆਖਰੀ ਸਾਹ ਤੱਕ ਲੜਦੇ ਹੋਏ ‘ਸਵਾ ਲਾਖ ਸੇ ਏਕ ਲੜਾਊਂ' ਦੀਆਂ ਨਿਰੋਲ ਖਾਲਸਾ ਪਰੰਪਰਾਵਾਂ ਮੁਤਾਬਕ ਆਪਣਾ ਫਰਜ਼ ਨਿਭਾਉਂਦਿਆਂ ਆਪਣੇ ਕਬਜ਼ੇ ਹੇਠ ਜਿਊਂਦੇ-ਜਾਗਦਿਆਂ ਇੱਕ ਇੰਚ ਵੀ ਹਿੱਸਾ ਦੁਸ਼ਮਣ ਨੂੰ ਨਹੀਂ ਲੈਣ ਦਿੱਤਾ ਤੇ ਜਾਨਾਂ ਕੁਰਬਾਨ ਕਰ ਗਏ।

ਇਨ੍ਹਾਂ ਸਰਬੀਰਾਂ ਦੀ ਚਮਤਕਾਰੀ ਬਹਾਦਰੀ ਦੇ ਅਮਿੱਟ ਕਾਰਨਾਮੇ ਨੂੰ ਸੁਣ ਕੇ ਬ੍ਰਿਟਿਸ਼ ਪਾਰਲੀਮੈਂਟ ਨੇ ਇਕਜੁੱਟ ਹੋ ਕੇ ਬਹਾਦਰ ਭਾਰਤੀ ਸਿਪਾਹੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਨ੍ਹਾਂ ਬਹਾਦਰ ਫੌਜੀਆਂ ਵਿੱਚੋਂ 21 ਨੂੰ ਇੰਡੀਅਨ ਆਰਡਰ ਆਫ ਮੈਰਿਟ (ਮਰਨ ਉਪਰੰਤ) ਦੇ ਨਾਲ ਸਨਮਾਨਿਤ ਕੀਤਾ ਗਿਆ, ਜੋ ਅੱਜਕੱਲ੍ਹ ਪਰਮਵੀਰ ਚੱਕਰ ਦੇ ਬਰਾਬਰ ਹੈ। ਹਰ ਸ਼ਹੀਦ ਦੇ ਪਰਵਾਰ ਨੂੰ ਪੰਜਾਹ ਏਕੜ ਜ਼ਮੀਨ ਅਤੇ 500 ਰੁਪਏ ਦੀ ਨਕਦੀ ਨਾਲ ਨਿਵਾਜਿਆ ਗਿਆ। ਇਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਦੀ ਵੀ ਇੰਨੀ ਵੱਡੀ ਗਿਣਤੀ ਵਿੱਚ ਮਰਨ ਉਪਰੰਤ ਕਿਸੇ ਇੱਕ ਯੂਨਿਟ ਨੂੰ ਇੱਕੋ ਸਮੇਂ ਉੱਤੇ ਅਜਿਹੇ ਬਹਾਦਰੀ ਤਮਗੇ ਨਹੀ ਦਿੱਤੇ ਗਏ ਸਨ।

ਸਾਰਾਗੜ੍ਹੀ ਦੀ ਲੜਾਈ ਸੰਸਾਰ ਦੀਆਂ 10 ਅਜਿਹੀਆਂ ਲੜਾਈਆਂ ਵਿੱਚੋਂ ਇੱਕ ਹੈ ਜਿੱਥੇ ਬਹੁਤ ਹੀ ਘੱਟ ਗਿਣਤੀ ਵਿੱਚ ਬਹਾਦਰ ਫੌਜੀਆਂ ਨੇ ਦੁਸ਼ਮਣ ਦੇ ਹਜ਼ਾਰਾਂ ਦੀ ਗਿਣਤੀ ਨਾਲ ਟੱਕਰ ਲਈ, ਪਰ ਜਿਊਂਦੇ ਜੀਅ ਦੁਸ਼ਮਣ ਨੂੰ ਚੌਕੀ ਉੱਤੇ ਕਬਜ਼ਾ ਨਹੀਂ ਕਰਨ ਦਿੱਤਾ। ਸਾਰਾਗੜ੍ਹੀ ਦਾ ਇਤਿਹਾਸ ਉਸ ਸਮੇਂ ਫਰਾਂਸ ਵਿੱਚ ਸਕੂਲੀ ਬੱਚਿਆਂ ਦੇ ਸਿਲੇਬਸ ਦਾ ਵਿਸ਼ਾ ਬਣ ਗਿਆ। ਯੂਨੈਸਕੋ ਵੱਲੋਂ ਸਮੂਹਿਕ ਤੌਰ ਉੱਤੇ ਛਾਪਣ ਵਾਲੀਆਂ ਅੱਠ ਇਤਿਹਾਸਕ ਕਹਾਣੀਆਂ ਵਿੱਚੋਂ ਸਾਰਾਗੜ੍ਹੀ ਦਾ ਇਤਿਹਾਸ ਵੀ ਸ਼ਾਮਲ ਹੈ। ਸਾਰਾਗੜ੍ਹੀ ਦੀ ਲੜਾਈ 12 ਸਤੰਬਰ 2021 ਨੂੰ 125ਵੇਂ ਸਾਲ ਵਿੱਚ ਪ੍ਰਵੇਸ਼ ਕਰ ਗਈ ਹੈ। 

bhfdrI dI vzmwulI ivrfsq sfrfgVHI

-ibRgyzIar kuldIp isµG kfhloN (irtf[)

Bfrq df ieiqhfs dyÈvfsIaF, ivÈyÈ qOr AuWqy pµjfbIaF vwloN dyÈ pRqI jËbf, Bfvnf, eykqf qy aKµzqf ƒ kfiem rwKx leI pfey Xogdfn qy kurbfnIaF nfl Biraf ipaf hY. iewk sfhs, id®VHqf aqy afpxy PrË dI pflxf krn vflI vIrqf BrpUr ieiqhfsk Gtnf aduwqI jµg sfrfgVHI nFa nfl jfxI jFdI hY. 19vIN sdI dy dUsry awD qwk ibRitÈ BfrqI sfmrfj aPgfinsqfn dIaF hwdF qwk PYl cuwkf sI, jo Auqr-pwCmI PrµtIar sUby-ajoky pfiksqfn ivwc KYbr pKqUnKvf vjoN jfixaf jFdf hY. ieh ielfk pTfxF qy aPrIdI afdIvfsIaF dy kbËy ivwc sI ijnHF ny aµgryËF dI srb Aucqf mµnx qoN nFh kr idwqI sI qy aksr ibRitÈ ieµzIaf aqy kfbul dy vpfrIaF dy kfPilaF AuWqy hmly krdy sn. ibRitsL srkfr ny ienHF nfl nijwTx leI sµn 1797-98 drimafn ‘iqrhf muihµm’ ÈurU kIqI.

sfl 1896 ivwc Auqr-pwCmI srhwdI sUby dy pTfxF ny ibRitÈ vpfrIaF ƒ hmilaF qoN bcfAux dI nIqI ivruwD ivdroh kr idwqf qy ies ielfky ivwc brqfnvI POj dI qYnfqI ivruwD jyhfd CyV idwqf. ies vµgfr dy mukfbly leI 31 dsµbr 1896 ƒ 36 iswK pltn (cfr iswK) ƒ smfnf irj AuWqy qYnfq krn Auprµq ies ƒ do ihwisaF ivwc vµz idwqf igaf, ijs dy iswty vjoN btflIan hYWzkuafrtr qy swjy ivµg dI agvfeI lYPtInYNt krnl (kmFizµg aPsr) jfn hftn ny sµBflI sI qy do jnvrI 1897 ƒ lokhfrt iklHy AuWqy kbËf kr ilaf aqy POjF ƒ sfrfgVHI, Dfr sµgr, srq®op, kuµg qy gulisqfn iklHy qwk PYlfa idwqf, jo iewQoN lgBg pµj mIl dy Pfsly AuWqy sn. Kwbf ihwsf, jo kYNp zblXU bI gOrzn dI kmFz hyT sI, ny awT jnvrI ƒ prcnfr AuWqy kbËf kr ilaf aqy tukVIaF Qfl qy sfDf postF AuWqy qYnfq kr idwqIaF geIaF. lVfeI iCVx dI sUrq ivwc ienHF leI pwkf gYrIjn kohft ivKy sI, ijwQy rIienPorsmYNt df bµdobsq sI, pr ieh QF ienHF postF qoN pµjfh mIl dI dUr sI, ijwQy phuµcx leI lFGf duÈmx dy ielfky ivwcoN sI. sfrfgVHI iewk Cotf ipµz AurkjLeI kbIly dy aDIn sI. ies 6200 Puwt AuWcI sfrfgVHI post dI surwiKaf leI i˵mf hOldfr eIÈr isµG dI kmFz hyT 21 iswK jvfnF ƒ idwqf igaf sI, ijnHF ivwc iewk syvfdfr vI Èfml sI. ieh cOkI lokhfrt aqy guilsqfn qy ikilHaF dy drimafn hox kfrn ies dI byhwd mhwqqf sI.

27 agsq qy awT sqµbr 1897 ivcfly AurkjLeI iPrky dy vwzI igxqI ivwc hmlfvrF ny Kwby ivµg AuWqy Dfvf bol idwqf, pr 10 sqµbr qwk rwiKaf POjIaF ny hmlf pCfV ky ienHF DfVvIaF ƒ KfkI GftI ivwc jfx leI mjbUr kr idwqf. jldI hI 10 hËfr dy krIb qfkqvr aPrIdI lÈkr, ijnHF dy nfl AurkjLeI vI sn, ny smfnf cOkI AuWqy Ëbrdsq hmlf kr idwqf. jµgjUaF ny ienHF dy hr hmly ƒ asPl krdy hoey duÈmx ƒ kfPI jfnI nuksfn phuµcfieaf. sfrfgVHI cOkI dI mhwqqf qy Coty afkfr ƒ smJdy hoey 12 sqµbr 1897 ƒ lgBg awT hËfr aPrIdI qy AurkjLeIaF ny hmlf kr ky cOkI ƒ Gyr ilaf. ies qrHF sfrfgVHI rwiKakF df muwK rwiKaf dsiqaF aqy bfkI POj nfl sµprk tuwt igaf.

sfrfgVHI dI mfxmwqI qy mhwqv pUrn lVfeI ny iBafnk ruÉ AudoN Dfr ilaf jdoN duÈmx dy vwzy lÈkr ny 12 sqµbr ƒ svyry 9[30 vjy sfrfgVHI cOkI dI ihPfËqI tukVI AuWqy pihlf hmlf kIqf. rKvfilaF ny duÈmx dy hmly ƒ nf isrP pCfiVaf, sgoN sYNkVy hmlfvrF ƒ mOq dy Gft Auqfrdy cly gey. ieh lVfeI idn Br cwlx kfrn iewk mOkf aijhf afieaf, jdoN duÈmx dy cIP gul bfdÈfh dI agvfeI ivwc lgfqfr sKq hmilaF nfl sfrfgVHI dy juJfrUaF dI igxqI lgfqfr Gtx lwg peI. AunHF dI aOK hor vDfAux leI cOkI dy cfr-cuPyry JfVIaF ƒ awg lf ky DUµaF kr idwqf ijs df Pfiedf AuTf ky DfVvI post aµdr Guwsx ivwc kfmXfb ho gey aqy bfkIaF ƒ aµdr vVn ivwc shfeI hoey.

sfrfgVHI post dy kmFzr hOldfr eIÈr isµG dI dlyrfnf qy pRBfvÈflI kmfn hyT jµgjUaF ny mqf pkf ilaf ik Auh afpxI kOm qy pltn dI Auc kotI dI pRµprf anusfr sONpy hoey ies kfrj dI sµpUrnqf leI jfnF kurbfn kr dyxgy. guilsqfn gYrIjn ieh sB kfrvfeIaF dyKdf irhf, pr dovF postF ivwc dUrI hox kr ky koeI mdd krn qoN asmrwQ irhf. ies qrHF bgYr rIienPorsmYNt, golI-iswkf qy rfÈn pfxI dI Gft dI pRvfh nf kridaF rfiePl dy bont nfl XoDy vYrIaF ƒ llkfridaF sfry dy sfry 22  sUrmy sfrfgVHI post dI rwiKaf krdy hoey afKrI golI qy afKrI sfh qwk lVdy hoey ‘svf lfK sy eyk lVfAUN' dIaF inrol Kflsf prµprfvF muqfbk afpxf PrË inBfAuNidaF afpxy kbËy hyT ijAUNdy-jfgidaF iewk ieµc vI ihwsf duÈmx ƒ nhIN lYx idwqf qy jfnF kurbfn kr gey.

ienHF srbIrF dI cmqkfrI bhfdrI dy aimwt kfrnfmy ƒ sux ky ibRitÈ pfrlImYNt ny iekjuwt ho ky bhfdr BfrqI ispfhIaF ƒ ÈrDFjlI Byt kIqI. ienHF bhfdr POjIaF ivwcoN 21 ƒ ieµzIan afrzr afP mYirt (mrn Auprµq) dy nfl snmfinq kIqf igaf, jo awjkwlH prmvIr cwkr dy brfbr hY. hr ÈhId dy prvfr ƒ pµjfh eykV ËmIn aqy 500 rupey dI nkdI nfl invfijaf igaf. ies qoN pihlF aqy bfad ivwc kdI vI ieµnI vwzI igxqI ivwc mrn Auprµq iksy iewk XUint ƒ iewko smyN AuWqy aijhy bhfdrI qmgy nhI idwqy gey sn.

sfrfgVHI dI lVfeI sµsfr dIaF 10 aijhIaF lVfeIaF ivwcoN iewk hY ijwQy bhuq hI Gwt igxqI ivwc bhfdr POjIaF ny duÈmx dy hËfrF dI igxqI nfl twkr leI, pr ijAUNdy jIa duÈmx ƒ cOkI AuWqy kbËf nhIN krn idwqf. sfrfgVHI df ieiqhfs Aus smyN PrFs ivwc skUlI bwicaF dy islybs df ivÈf bx igaf. XUnYsko vwloN smUihk qOr AuWqy Cfpx vflIaF awT ieiqhfsk khfxIaF ivwcoN sfrfgVHI df ieiqhfs vI Èfml hY. sfrfgVHI dI lVfeI 12 sqµbr 2021 ƒ 125vyN sfl ivwc pRvyÈ kr geI hY.

 

bwcy dy bol

-ipRµsIpl ivjY kumfr

ijs skUl ivwc lYkcrfr sF, AuQy afriQk pwKoN kmËor mfipaF vfly bwicaF dI igxqI kfPI iËafdf sI. kfPI igxqI bwcy Auh sn ijhVy mfipaF dI qµgI kfrn skUl dI vrdI pf ky nhIN afAuNdy sn. AunHF dy pYrF ivc srdIaF dy idnIN vI cwplF idsdIaF. Auh srdI ivwc ibnF kotIaF qoN kµb rhy huµdy. AudoN bwicaF ƒ skUl vwloN vrdIaF aqy pusqkF dyx df pRbµD nhIN sI huµdf. ÈihrI skUl hox kr ky bwicaF df vrdI pf ky afAuxf lfËmI sI. ijhVy bwcy vrdI pf ky nf afAuNdy, AunHF ƒ aiDafpk sËf idµdy. bhuqy bwcy vrdI nf hox kfrn aiDafpkF dI sËf qoN bcx leI Gr qoN hI nf afAuNdy ijs kfrn AunHF dI pVHfeI df nuksfn huµdf. keI pVHfeI Cwz jFdy. bhuq sfry bwicaF kol pUrIaF ikqfbF vI nf huµdIaF sn. AunHF dy bYg vI pfty huµdy. skUl dy aYWn aYWn aYWs XUint df pRogrfm aPsr hox kfrn mYN bYNk aqy dfnI swjxF dy sihXog nfl smfj BlfeI dy kµm krdf rihµdf sF. ijs qoN vI nyk kµm leI sihXog mµgdf, Auh kdy nFh nhIN krdf sI. afpxy ipRµsIpl qy aiDafpk sfQIaF nfl slfh kr ky AunHF bwicaF ƒ vrdIaF, kotIaF, joVy, pusqkF aqy bYg idvfAuxf imÈn bxf ilaf.

bwicaF ƒ pusqkF dyx df pRbµD krn leI asIN skUl ivwc buwk bYNk KolH idwqf. ies ivwc koeI vI bwcf afpxIaF pusqkF jmHF krvf skdf sI qy koeI vI AuQoN lY skdf sI. nvF ividak vrHf ÈurU ho igaf. asIN AunHF loVvµd ividafrQIaF dy nFa ilK ley ijnHF ƒ vrdI, kotI, bUt, bYg aqy pusqkF dyxIaF sn. PYslf sI ik hr loVvµd bwcy ƒ vDIaf smfn dyxf hY qF ik bwcy ƒ Gwto-Gwt iewk sfl dubfrf ieh smfn KrIdx dI loV nf pvy. ijs idn bwicaF ƒ smfn dyxf sI, Aus qoN iewk idn pihlF skUl ivwc iewk aiDafpk af ky kihx lwgf, ‘‘sfzI irÈqydfrI ivwcoN iewk muµzf igafrvIN jmfq ivwc pVHdf hY, Aus dy ipqf jI dI mOq ho cuwkI hY, afmdn df koeI sfDn nhIN, jy Aus muµzy ƒ vrdI, kotI, bUt, bYg qy pusqkF iml jfx qF cµgI gwl hovygI. Auh pVHn ivwc kfPI huiÈafr hY.” mYN muµzy df nFa aqy jmfq ilK leI. huiÈafr bwcy dI asIN hr hfl mdd krdy huµdy sF. Aus muµzy leI sfƒ KVHy pYr sB kuJ KrIdxf ipaf, ikAuNik sfzy kol Enf hI smfn sI, ijµny bwicaF dy nFa pihlF ilKy sn. dUjy idn Aus muµzy ƒ Aus dI jmfq ivwcoN bulf kyy sunyhf idwqf ik Aus df irÈqydfr aiDafpk Aus df nFa ilKvf igaf hY, Auh awDI CuwtI ipwCoN afpxI vrdI vgYr lYx leI skUl dy hfl ivwc puwj jfvy. loVvµd bwcy, ipRµsIpl, sµbµDq aiDafpk aqy dfnI swjx sfry idwqy smyN anusfr puwj gey. bwicaF ƒ smfn vµzxf ÈurU kIqf igaf. Aus muµzy df nFa vfr vfr boilaf, pr Auh nf afieaf. Auhƒ jmfq ivwcoN bulfieaf, Auh iPr vI nf afieaf. asIN ieh soc ky Aus df smfn rwK idwqf ik ho skdf hY ik Auh dUjy bwicaF dy sfhmxy nf afAuxf cfhuµdf hovy, ies leI Aus ƒ kmry ivwc bulf ky smfn idwqf jfvygf. dUjy idn Auhƒ smfn dyx leI ipRµsIpl dy dPqr bulfieaf. Auh af qF igaf, pr Aus ny ieh kih ky smfn lYx qoN nFh kr idwqI ik Auh grIb nhIN, Aus df smfn iksy hor bwcy ƒ dy idwqf jfvy. Auh ieh kih ky afpxI jmfq ivwc clf igaf, pr myry leI smwisaf KVHI ho geI. ipRµsIpl khy, qusIN ies bwcy df nFa iliKaf hI ikAuN? AunHF dy pRÈn df myry kol jvfb nhIN sI. Aus df smfn iksy hor ƒ dy idwqf, pr myry mn ivwcoN muµzy df jvfb inkilaf nhIN. muMzy dy irÈqydfr aiDafpk nfl gwl kIqI.

iewk idn srkfrI aYlfn kfrn awDI CuwtI kr idwqI geI. mYN Gr jfx dI iqafrI kr irhf sF ik Auh muµzf af ky kihx lwgf, ‘‘sr, sfzy irÈqydfr aiDafpk ny quhfzy nfl gwl krn nMU ikhf hY.” mYN soicaf, Auh mYƒ vrdI dyx leI khygf. mYN ikhf, ‘‘dwso puwqr, kI kihxf cfhuµdy ho?” Auh boilaf, ‘‘sr, asIN swcmuwc afriQk qOr AuWqy kmËor hF. myry ipqf dI mOq ho cuwkI hY. sfzI afmdn df koeI sfDn nhIN, pr asIN grIb nhIN. myrI mF aqy mYN nhIN cfhuµdy ik mYN iksy dI imhrbfnI df pfqr bxF. jy mYƒ qoN dUijaF AuWqy inrBr hox dI afdq pY geI qF imhnq dI afdq nhIN rhygI, sgoN afpxI pVHfeI df Krcf dukfn AuWqy kµm kr ky kwZ lYNdf hF. myrI bynqI hY ik qusIN ijnHF bwicaF dI shfieqf krdy ho, AunHF ƒ dUjy bwicaF dy sfhmxy nf idaf kro qy nf AunHF dI Poto aKbfr ivwc idaf kro, dUjy bwcy AunHF df mËfk AuTfAuNdy hn.” bwcy dy bolF ny myry pYrF hyToN ËmIn iKskf idwqI sI.

ikµnf cµgf hovy, jy srkfr dIaF muPq shUlqF AuWqy inrBr ho ky imhnq qoN dUr huµdy jFdy lokF aqy votF leI dysL dy lokF ƒ muPq shUlqF mµgx dI afdq pfAux vflIaF srkfrF ƒ Aus muµzy dI nsIhq smJ af jfvy. awj Auh muµzf afstrylIaf ivwc cµgI qnKfh lY irhf hY aqy afpxy ipµz dy loVvµd bwicaF dI shfieqf vI krdf hY.

 

 

 
Have something to say? Post your comment