Welcome to Canadian Punjabi Post
Follow us on

03

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਨਜਰਰੀਆ

ਭਵਿੱਖ ਵਿੱਚ ਦੇਸ਼ ਨਹੀਂ, ਸੱਭਿਆਤਾਵਾਂ ਲੜਨਗੀਆਂ

September 13, 2021 02:53 AM

-ਸ਼ਮਾ ਸ਼ਰਮਾ
ਅੱਜਕੱਲ੍ਹ ਹਰ ਪਾਸੇ ਤਾਲਿਬਾਨ ਦੀ ਚਰਚਾ ਹੈ। ਉਨ੍ਹਾਂ ਦੇ ਉਭਾਰ ਕਾਰਨ ਉਹ ਸਭ ਤਾਕਤਾਂ ਡਰੀਆਂ ਹੋਈਆਂ ਹਨ, ਜੋ ਕੱਲ੍ਹ ਤੱਕ ਆਪਣੇ ਵਿਚਾਰ ਅਤੇ ਸੰਸਕ੍ਰਿਤੀ ਦੇ ਆਧਾਰ ਉੱਤੇ ਦੁਨੀਆ ਨੂੰ ਦੇਖਦੀਆਂ ਸਨ। ਇਨ੍ਹਾਂ ਵਿੱਚ ਪੱਛਮੀ ਦੇਸ਼ ਪ੍ਰਮੁੱਖ ਹਨ। ਪ੍ਰਸਿੱਧ ਲੇਖਕ ਸੈਮੁਅਲ ਪੀ ਹਟਿੰਗਟਨ ਨੇ ਅੱਜ ਦੀ ਸਥਿਤੀ ਨੂੰ ਪਹਿਲਾਂ ਭਾਪ ਲਿਆ ਸੀ। ਉਨ੍ਹਾਂ ਦੀ ਕਿਤਾਬ ‘ਕਲੈਸ਼ ਆਫ ਸਿਵੀਲਾਈਜ਼ੇਸ਼ਨ' 1990 ਦੇ ਦਹਾਕੇ ਵਿੱਚ ਬਹੁਤ ਚਰਚਿਤ ਰਹੀ ਸੀ। ਉਸ ਕਾਰਨ ਦੁਨੀਆ ਛੋਟੀ ਹੋ ਗਈ ਹੈ। ਸਭ ਇੱਕ-ਦੂਜੇ ਨੂੰ ਪਰਖ ਰਹੇ ਹਨ। ਆਪੋ-ਆਪਣੀਆਂ ਸੱਭਿਆਚਾਰਾਂ ਦਾ ਇੱਕ-ਦੂਜੇ ਤੋਂ ਫ਼ਰਕ ਲਭ ਰਹੇ ਹਨ। ਇਸ ਤਰ੍ਹਾਂ ਸਭ ਆਪਣੇ ਆਪ ਨੂੰ ਹੋਰਨਾਂ ਤੋਂ ਵਧੀਆ ਮੰਨਣ ਲੱਗਦੇ ਹਨ। ਪੱਛਮ ਆਪਣੇ ਆਪ ਨੂੰ ਸਰਬੋਤਮ ਮੰਨਦਾ ਹੈ, ਇਸ ਲਈ ਅੱਗੇ ਤੋਂ ਜੰਗ ਦੇਸ਼ਾਂ ਦਰਮਿਆਨ ਨਹੀਂ, ਸਗੋਂ ਸੱਭਿਅਤਾਵਾਂ ਦਰਮਿਆਨ ਹੋਵੇਗੀ।
ਵੇਖਣ ਵਾਲੀ ਗੱਲ ਇਹ ਹੈ ਕਿ ਦੂਜੀਆਂ ਸੱਭਿਆਤਾਵਾਂ ਪੱਛਮੀ ਸੱਭਿਆਤਾਵਾਂ ਨੂੰ ਫਾਲਸ (ਝੂਠੀਆਂ), ਇਮਮਾਰਲ (ਅਨੈਤਿਕ) ਅਤੇ ਡੇਂਜਰਸ (ਖਤਰਨਾਕ) ਮੰਨਦੀਆਂ ਹਨ। ਪੱਛਮ ਆਪਣੇ ਸਾਰੇ ਰੌਲੇ-ਰੱਪੇ ਅਤੇ ਤਨਕੀਨੀ ਸਰਬ ਉਚਤਾ ਦੇ ਬਾਵਜੂਦ ਆਪਣੇ ਵਿਰੁੱਧ ਫੈਲੀ ਇਸ ਧਾਰਨਾ ਨੂੰ ਦੂਰ ਕਰਨ ਤੋਂ ਨਾਕਾਮ ਰਿਹਾ ਹੈ। ਹਟਿੰਗਟਨ ਨੇ ਕਿਹਾ ਸੀ ਕਿ ਚੀਨ ਇਸ ਨਾਲ ਮਿਲ ਜਾਏਗਾ। ਅਸੀਂ ਅਫਗਾਨਿਸਤਾਨ ਦੇ ਮਾਮਲੇ ਨੂੰ ਦੇਖ ਰਹੇ ਹਾਂ। ਇੱਕ ਪਾਸੇ ਚੀਨ ਆਪਣੇ ਦੇਸ਼ ਵਿੱਚ ਘੱਟ ਗਿਣਤੀ ਮੁਸਲਮਾਨਾਂ ਨੂੰ ਸਤਾ ਰਿਹਾ ਹੈ। ਉਨ੍ਹਾਂ ਦੀਆਂ ਪੂਜਾ ਵਾਲੀਆਂ ਥਾਵਾਂ ਖਤਮ ਕਰ ਰਿਹਾ ਹੈ। ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਆਜ਼ਾਦੀ ਨਹੀਂ ਦੇ ਰਿਹਾ। ਇਸ ਦੇ ਉਲਟ ਦੂਜੇ ਪਾਸੇ ਅਫਗਾਨਿਸਤਾਨ ਵਿੱਚ ਇਸਲਾਮੀ ਰਾਜ ਤੇ ਸ਼ਰੀਅਤ ਨੂੰ ਸ਼ਰੇਆਮ ਹਮਾਇਤ ਦੇ ਰਿਹਾ ਹੈ। ਆਪਣੇ ਦੇਸ਼ ਵਿੱਚ ਸਭ ਜਾਤਾਂ ਅਤੇ ਧਰਮਾਂ ਦੇ ਲੋਕ ਆਪਣੇ-ਆਪਣੇ ਢੰਗ ਨਾਲ ਖੁਦ ਨੂੰ ਸਭ ਤੋਂ ਚੰਗਾ ਦੱਸਦੇ ਹੋਏ ਹਟਿੰਗਟਨ ਦੀ ਧਾਰਨਾ ਨੂੰ ਹੀ ਸਹੀ ਸਾਬਤ ਕਰ ਰਹੇ ਹਨ।
ਅੱਜਕੱਲ੍ਹ ਤਾਲਿਬਾਨ ਦੇ ਉਭਾਰ ਨੂੰ ਅਫਗਾਨਿਸਤਾਨ ਦਾ ਆਪਣਾ ਮਾਮਲਾ ਮੰਨ ਲਿਆ ਗਿਆ ਹੈ, ਪਰ 20 ਸਾਲ ਪਹਿਲਾਂ ਇੰਝ ਨਹੀਂ ਸੀ। ਬਹੁਤ ਸਾਰੇ ਲੋਕ ਤਾਲਿਬਾਨ ਦੀ ਤਾਕਤ ਨੂੰ ਵਧਾ-ਚੜ੍ਹਾ ਕੇ ਪੇਸ਼ ਕਰ ਰਹੇ ਹਨ। ਉਹ ਕਹਿ ਰਹੇ ਹਨ ਕਿ ਉਨ੍ਹਾਂ ਦੇ ਡਰ ਕਾਰਨ ਮਹਾਬਲੀ ਅਮਰੀਕਾ ਉਥੋਂ ਭੱਜ ਗਿਆ ਹੈ ਤਾਂ ਬਾਕੀਆਂ ਦੀ ਕੀ ਹਸਤੀ ਹੈ। ਆਪਣੇ ਦੇਸ਼ ਦੇ ਬਹੁਤ ਸਾਰੇ ਲੋਕ, ਜੋ ਅਕਸਰ ਔਰਤਾਂ ਦੇ ਅਧਿਕਾਰਾਂ ਬਾਰੇ ਹਾਹਾਕਾਰ ਮਚਾਈ ਰੱਖਦੇ ਹਨ, ਅਫਗਾਨਿਸਤਾਨੀ ਔਰਤਾਂ ਦੇ ਮਾਮਲੇ ਵਿੱਚ ਬਿਲਕੁਲ ਚੁੱਪ ਹੋ ਕੇ ਬੈਠ ਗਏ ਹਨ। ਕੋਈ ਵੀ ਧਾਰਮਿਕ ਸੱਤਾ ਸਭ ਤੋਂ ਪਹਿਲਾ ਹਮਲਾ ਆਪਣੀਆਂ ਔਰਤਾਂ ਉੱਤੇ ਕਰਦੀ ਹੈ। ਔਰਤਾਂ ਦਾ ਮਤਲਬ ਹੈ ਅਗਲੀਆਂ ਔਲਾਦਾਂ, ਜੋ ਆਪੋ-ਆਪਣੀ ਸੱਭਿਅਤਾ ਤੇ ਉਸ ਨਾਲ ਜੁੜੇ ਧਰਮ ਲਈ ਜ਼ਰੂਰੀ ਹੈ। ਯਾਦ ਕਰੋ ਕਿ ਤਾਲਿਬਾਨ ਨੇ ਪਹਿਲਾਂ ਜੋ ਕੁਝ ਔਰਤਾਂ ਨਾਲ ਕੀਤਾ ਸੀ, ਉਹ ਤਾਂ ਹੈ ਹੀ, ਅੱਗੋਂ ਉਨ੍ਹਾਂ 12 ਸਾਲ ਤੋਂ 45 ਸਾਲ ਤੱਕ ਦੀਆਂ ਕੁੜੀਆਂ ਤੇ ਔਰਤਾਂ ਦੀ ਲਿਸਟ ਮੰਗੀ ਹੈ। ਇਸ ਸਬੰਧੀ ਕਈ ਦਹਾਕੇ ਪਹਿਲਾਂ ਬਣੀ ਸਾਰਾ ਸ਼ਾਹ ਦੀ ਫ਼ਿਲਮ ‘ਦਾ ਬਿਹਾਈਂਡਿਡ' ਨੂੰ ਵੇਖਿਆ ਜਾ ਸਕਦਾ ਹੈ।
ਹਟਿੰਗਟਨ ਅਨੁਸਾਰ ਸੱਭਿਆਤਾਵਾਂ ਉਹ ਹਨ ਜੋ ਇਤਿਹਾਸ, ਭਾਸ਼ਾ, ਸੱਭਿਆਚਾਰਕ ਰਵਾਇਤਾਂ ਅਤੇ ਸਭ ਤੋਂ ਵੱਧ ਧਰਮਾਂ ਵਜੋਂ ਇੱਕ-ਦੂਜੇ ਤੋਂ ਵੱਖ ਹੁੰਦੀਆਂ ਹਨ। ਉਹ ਕਹਿੰਦੇ ਹਨ ਕਿ ਉਹ ਸੱਭਿਆਤਾਵਾਂ, ਜੋ ਧਰਮ ਉੱਤੇ ਆਧਾਰਤ ਨਹੀਂ ਸਨ, ਖਤਮ ਹੋ ਗਈਆਂ ਹਨ। ਕਮਿਊਨਿਜ਼ਮ ਦੇ ਪਤਨ ਤੋਂ ਬਾਅਦ ਸਿਆਸੀ ਸੱਤਾ ਦਾ ਬੋਲਬਾਲਾ ਘੱਟ ਹੋਇਆ ਹੈ। ਇੱਕ ਦੂਜੇ ਦੇਸ਼ ਦੇ ਦੌਰੇ ਕਰਨ ਤੇ ਉਥੇ ਵੱਸਣ ਕਾਰਨ ਕੌਮੀ ਪਛਾਣ ਵੀ ਲਗਾਤਾਰ ਘੱਟ ਹੋ ਰਹੀ ਹੈ। ਇੰਨੇ ਸਾਰੇ ਗੈਪ ਨੂੰ ਭਰਨ ਲਈ ਸਮੁੱਚੀ ਦੁਨੀਆ ਵਿੱਚ ਧਾਰਮਿਕ ਪਛਾਣ ਸਿਰ ਉਠਾ ਰਹੀ ਹੈ। ਇਹ ਸੰਘਰਸ਼ ਕੌਮਾਂਤਰੀ, ਸਥਾਨਕ ਦੋਵੇਂ ਤਰ੍ਹਾਂ ਦਾ ਹੋਵੇਗਾ। ਮੱਧ ਪੂਰਬ ਵਿੱਚ ਯਾਹੂਦੀ, ਮੁਸਲਮਾਨ ਅਤੇ ਇਸਾਈ ਲੜ ਰਹੇ ਹਨ। ਅਮਰੀਕਾ ਦੇ ਵਰਲਡ ਟਰੇਡ ਟਾਵਰ ਨੂੰ ਤੋੜਣ ਨੂੰ ਵੀ ਇਸੇ ਤਰ੍ਹਾਂ ਵੇਖਿਆ ਗਿਆ ਸੀ। ਭਾਰਤ ਵਿੱਚ ਮੁਸਲਮਾਨਾਂ ਅਤੇ ਹਿੰਦੂਆਂ ਵਿਚਾਲੇ ਇਹ ਤਣਾਅ ਵੇਖਿਆ ਜਾ ਸਕਦਾ ਹੈ। ਏਦਾਂ ਲੱਗਦਾ ਹੈ ਕਿ ਜਲਦੀ ਹੀ ਸਮੁੱਚੀ ਦੁਨੀਆ ਦੇ ਸਿਆਸਤਦਾਨ ਆਪਣੀ-ਆਪਣੀ ਧਾਰਮਿਕ ਪਛਾਣ ਵੱਲ ਨੂੰ ਚਲੇ ਜਾਣਗੇ। ਭਾਰਤ ਵਿੱਚ ਅਸੀਂ ਵੇਖਦੇ ਹਾਂ ਕਿ ਕੱਲ੍ਹ ਤੱਕ ਜੋ ਲੋਕ ਰਾਮ ਮੰਦਰ ਦਾ ਵਿਰੋਧ ਕਰਦੇ ਸਨ, ਉਹ ਸਭ ਅੱਜ ਆਪਣੇ ਆਪ ਨੂੰ ਹਿੰਦੂ ਕਹਿ ਕੇ ਜ਼ੋਰ ਨਾਲ ਰਾਮ ਭਗਤ ਹੋਣ ਦਾ ਦਾਅਵਾ ਕਰਦੇ ਹਨ। ਇਸੇ ਅਨੁਪਾਤ ਵਿੱਚ ਕਈ ਮੁਸਲਮਾਨ ਆਗੂਆਂ ਤੇ ਬਹੁਤ ਸਾਰੇ ਬੁੱਧੀਜੀਵੀਆਂ ਦੀ ਤਾਲਿਬਾਨ ਵੱਲ ਪ੍ਰਤੀਕਿਰਿਆ ਵੇਖੀ ਜਾ ਸਕਦੀ ਹੈ।
ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਸੀਰੀਆ ਤੋਂ ਭਾਰੀ ਗਿਣਤੀ ਵਿੱਚ ਸ਼ਰਨਾਰਥੀ ਪੱਛਮੀ ਦੇਸ਼ਾਂ ਵਿੱਚ ਗਏ ਤਾਂ ਉਹ ਉਥੋਂ ਦੀਆਂ ਔਰਤਾਂ ਦੇ ਕੱਪੜੇ ਵੇਖ ਕੇ ਉਨ੍ਹਾਂ ਨਾਲ ਛੇੜਖਾਨੀ ਕਰਨ ਲੱਗੇ ਅਤੇ ਪੱਛਮੀ ਦੇਸ਼ਾਂ ਵਿੱਚ ਇਸ ਕਾਰਨ ਪ੍ਰੇਸ਼ਾਨੀ ਹੋਣ ਲੱਗੀ। ਇਹ ਗੱਲ ਹਟਿੰਗਟਨ ਦੀ ਧਾਰਨਾ ਦੀ ਪੁਸ਼ਟੀ ਕਰਦੀ ਹੈ। ਜਿਹੜੇ ਵਿਅਕਤੀ ਭਾਰਤ ਵਿੱਚ ਹਿੰਦੂ ਉਭਾਰ ਨੂੰ ਕਿਸੇ ਹੋਰ ਪੱਖ ਤੋਂ ਵੇਖਦੇ ਹਨ, ਉਨ੍ਹਾਂ ਨੂੰ ਹਟਿੰਗਟਨ ਦੀ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ।
ਪਿੱਛੇ ਜਿਹੇ ਕਾਂਗਰਸ ਦੇ ਇੱਕ ਦਲਿਤ ਨੇਤਾ ਨੇ ਤਾਲਿਬਾਨ ਦੀ ਆਲੋਚਨਾ ਕੀਤੀ ਅਤੇ 1960 ਦੇ ਦਹਾਕੇ ਵਿੱਚ ਅਫਗਾਨਿਸਤਾਨ ਦੀਆਂ ਔਰਤਾਂ ਦੀ ਸਕਰਟ ਪਾਈ ਤਸਵੀਰ ਲਾਈ ਤਾਂ ਬਹੁਤ ਸਾਰੇ ਲੋਕ ਉਨ੍ਹਾਂ ਦੇ ਪਿੱਛੇ ਪੈ ਗਏ। ਕਹਿਣ ਲੱਗੇ; ਤੂੰ ਆਪਣੀਆਂ ਔਰਤਾਂ ਨੂੰ ਨੰਗਾ ਘੁੰਮਾਉਂਦਾ ਹੈਂ ਤਾਂ ਘੁੰਮਾ, ਸਾਡੀਆਂ ਔਰਤਾਂ ਦੀ ਚਿੰਤਾ ਨਾ ਕਰ। ਅਜਿਹੀਆਂ ਗੱਲਾਂ ਵੀ ਸਾਹਮਣੇ ਆਈਆਂ ਕਿ ਲੋਕਾਂ ਨੇ ਕਿਹਾ ਕਿ ਆਪਣੀਆਂ ਔਰਤਾਂ ਨਾਲ ਰੋਜ਼ ਬਲਾਤਕਾਰ ਹੁੰਦੇ ਹਨ ਤੇ ਅਫਗਾਨਿਸਤਾਨ ਦੀਆਂ ਔਰਤਾਂ ਦੇ ਦੁੱਖ ਵਿੱਚ ਮਰੇ ਜਾ ਰਹੇ ਹਨ। ਕਿੱਥੇ ਕੌਮਾਂਤਰੀ ਪਹਿਰਾਵੇ ਦੀਆਂ ਗੱਲਾਂ ਹੁੰਦੀਆਂ ਸਨ ਅਤੇ ਕਿੱਥੇ ਤੇਰੀ ਔਰਤ, ਮੇਰੀ ਔਰਤ ਦੀਆਂ ਗੱਲਾਂ ਹੋਣ ਲੱਗ ਪਈਆਂ। ਹੋਰ ਕਿਸੇ ਨੇ ਇਸ ਵਿਚਾਰ ਉੱਤੇ ਇਤਰਾਜ਼ ਨਹੀਂ ਕੀਤਾ। ਸੋਚਦੀ ਹਾਂ ਕਿ ਕਿਤੇ ਹਟਿੰਗਟਨ ਤਾਂ ਸਹੀ ਨਹੀਂ ਹੋਣ ਵਾਲੇ?

 
Have something to say? Post your comment