Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਇੰਨੀ ਆਸਾਨੀ ਨਾਲ ਹਾਰ ਨਾ ਮੰਨੋ

September 09, 2021 10:19 PM

-ਰਾਬਰਟ ਕਲੀਮੈਂਟਸ
ਕਈ ਸਾਲ ਪਹਿਲਾਂ ਮੈਂ ਆਪਣੇ ਡੈਡ ਦੀ ਇੰਟੀਰੀਅਲ ਡੈਕੋਰੇਸ਼ਨ ਕੰਪਨੀ ਵਿੱਚ ਇੱਕ ਸੇਲਜ਼ਮੈਨ ਦਾ ਕੰਮ ਕਰਦਾ ਸੀ। ਜਿਸ ਚੀਜ਼ ਤੋਂ ਮੈਨੂੰ ਡਰ ਲੱਗਦਾ ਸੀ, ਉਹ ਸੀ ਸਵੇਰੇ-ਸਵੇਰੇ ਡੈਡ ਦੀ ਫ਼ੋਨ ਕਾਲ ਮਿਲਣੀ ਕਿ ਜਿਸ ਗਾਹਕ ਦੇ ਘਰ ਜਾਂ ਦਫ਼ਤਰ ਉੱਤੇ ਉਸ ਸਵੇਰੇ ਅਸੀਂ ਕੰਮ ਸ਼ੁਰੂ ਕਰਨਾ ਸੀ, ਉਸ ਨੇ ਆਪਣਾ ਮਨ ਬਦਲ ਲਿਆ ਹੈ। ਇਸ ਤੋਂ ਜੋ ਪਹਿਲੀ ਚੀਜ਼ ਹੁੰਦੀ ਸੀ, ਉਹ ਸੀ ਨਿਰਾਸ਼ਾ ਦੀ ਭਾਵਨਾ ਅਤੇ ਫਿਰ ਅਚਾਨਕ ਮੁਸਕਾਨ ਮੇਰੇ ਚਿਹਰੇ ਉੱਤੇ ਚਮਕ ਲਿਆ ਦਿੰਦੀ ਸੀ, ਕਿਉਂਕਿ ਮੈਂ ਫ਼ੈਸਲਾ ਕਰਦਾ ਸੀ ਕਿ ਇਹ ਸੇਲਜ਼ਮੈਨ ਵਜੋਂ ਮੇਰੇ ਹੁਨਰ ਨੂੰ ਤੇਜ਼ ਕਰਨ ਦਾ ਮੌਕਾ ਹੈ। ਮੈਂ ਗਾਹਕਾਂ ਦੇ ਘਰ ਵੱਲ ਭੱਜਦਾ। ਉਥੋਂ ਹੀ ਮੈਂ ਆਪਣੇ ਪਹਿਲੇ ਸਬਕ ਸਿੱਖੇ।
ਮੈਨੂੰ ਇੱਕ ਲਾਭ ਸੀ ਕਿਉਂਕਿ ਗਾਹਕ ਨੂੰ ਆਪਣੇ ਕੀਤੇ ਦਾ ਬੁਰਾ ਲੱਗਦਾ ਸੀ। ਉਹ ਮੈਨੂੰ ਆਪਣੇ ਘਰ ਆਉਣ ਦਿੰਦਾ ਤੇ ਬੜੀ ਨਿਮਰਤਾ ਨਾਲ ਪੁੱਛਦਾ ਕਿ ਕੀ ਤੁਸੀਂ ਇੱਕ ਕੱਪ ਚਾਹ ਪੀਣੀ ਪਸੰਦ ਕਰੋਗੇ। ਤੁਸੀਂ ਬੇਸ਼ੱਕ ਅੰਦਰੋਂ ਇਹ ਮਹਿਸੂਸ ਕਰੋ ਕਿ ਉਸ ਦੇ ਚਿਹਰੇ ਉੱਤੇ ਚਾਹ ਸੁੱਟ ਦਿਓ, ਪਰ ਮੈਂ ਏਦਾਂ ਨਹੀਂ ਕਰਦਾ, ਉਨ੍ਹਾਂ ਨੂੰ ਕਹਿੰਦਾ ਸੀ ਕਿ ਹਾਂ ਪੀ ਲਵਾਂਗਾ ਅਤੇ ਬੈਠ ਜਾਂਦਾ ਸੀ। ਉਹ ਮੇਰੇ ਕੋਲ ਬੈਠ ਜਾਂਦਾ ਤੇ ਮੈਂ ਹਰ ਚੀਜ਼ ਦੇ ਬਾਰੇ ਗੱਲ ਕਰਦਾ ਸਿਵਾਏ ਉਸ ਆਰਡਰ ਦੇ, ਜਿਸ ਨੂੰ ਅਸੀਂ ਗੁਆ ਦਿੱਤਾ ਸੀ। ਆਪਣੇ ਕੰਮ ਪ੍ਰਤੀ ਉਸ ਨੂੰ ਕਿਸੇ ਚੀਜ਼ ਲਈ ਲਗਨ ਜਾਂ ਜਨੂੰਨ ਸੀ ਅਤੇ ਜਦੋਂ ਤੱਕ ਉਹ ਚਾਹ ਬਣਾ ਰਿਹਾ ਸੀ, ਗਾਹਕ ਨੇ ਹੌਲੀ-ਹੌਲੀ ਮੇਰੇ ਨਾਲ ਗੱਲ ਕਰਨ ਲਈ ਮਨ ਬਣਾਉਣਾ ਸ਼ੁਰੂ ਕਰ ਦਿੱਤਾ। ਫਿਰ ਮੈਂ ਉਸ ਨੂੰ ਦੱਸਦਾ ਕਿ ਅਸੀਂ ਉਸ ਦੇ ਫ਼ੈਸਲੇ ਦਾ ਸਨਮਾਨ ਕਰਦੇ ਹਾਂ, ਪਰ ਇਸ ਦੇ ਨਾਲ ਕਿਉਂਕਿ ਮੈਂ ਰੰਗਾਂ, ਕੱਪੜਿਆਂ ਤੇ ਫਰਨੀਚਰ ਬਾਰੇ ਫੈਸਲਾ ਲੈਣ ਵਿੱਚ ਉਸ ਦੀ ਮਦਦ ਕੀਤੀ ਸੀ, ਮੈਂ ਫਿਰ ਵੀ ਉਸ ਦੀ ਮਦਦ ਕਰਨੀ ਚਾਹਾਂਗਾ ਭਾਵੇਂ ਉਹ ਕਿਸੇ ਨਵੇਂ ਠੇੇਕੇਦਾਰ ਨਾਲ ਕੰਮ ਕਰੇ। ਤੁਰੰਤ ਮੈਨੂੰ ਉਸ ਦੇ ਚਿਹਰੇ ਉੱਤੇ ਇੱਕ ਬੇਯਕੀਨੀ ਦੇ ਬੱਦਲ ਦਿਸਣ ਲੱਗਦੇ। ਏਨੇ ਨੂੰ ਮੈਂ ਆਪਣੀਆਂ ਭਾਵਨਾਵਾਂ ਨੂੰ ਦਬਾਉਂਦਿਆਂ ਉਸ ਨੂੰ ਹਰ ਕਮਰੇ ਬਾਰੇ ਯਾਦ ਦਿਵਾਉਂਦਾ ਤੇ ਕਹਿੰਦਾ ਕਿ ਨਵੇਂ ਆਦਮੀ ਨੂੰ ਕੀ ਕਹਿਣਾ ਹੈ ਅਤੇ ਇੱਕ ਵਿਸ਼ੇਸ਼ ਸ਼ੇਡ ਨੂੰ ਕਿਵੇਂ ਮਿਸ਼ਰਿਤ ਕਰਨਾ ਹੈ ਅਤੇ ਜਦੋਂ ਵੀ ਕਦੀ ਮੇਰੀ ਲੋੜ ਹੋਵੇ ਉਸ ਲਈ ਉਸ ਨੂੰ ਆਪਣਾ ਕੰਟੈਕਟ ਨੰਬਰ ਦੇ ਦਿੰਦਾ। ਦਸ ਵਿੱਚੋਂ ਸੱਤ ਵਾਰ ਗਾਹਕ ਆਪਣੇ ਕਮਰੇ ਵਿੱਚ ਜਾਂਦਾ, ਆਪਣੀ ਪਤਨੀ ਨਾਲ ਗੱਲ ਕਰਦਾ ਅਤੇ ਫਿਰ ਵਾਪਸ ਆ ਕੇ ਮੈਨੂੰ ਦੱਸਦਾ ਕਿ ਆਰਡਰ ਫਿਰ ਤੋਂ ਮੇਰਾ ਹੈ।
ਮੈਂ ਕੀ ਕੀਤਾ ਸੀ। ਪਹਿਲਾਂ ਮੈਂ ਆਪਣੀ ਹਾਰ ਮੰਨ ਕੇ ਨਹੀਂ ਬੈਠ ਗਿਆ। ਮੈਂ ਲੜਨ ਅਤੇ ਫਿਰ ਬਿਨਾਂ ਮਿਹਨਤਾਨੇ ਦੀ ਮੰਗ ਕੀਤੇ ਉਸ ਦੀ ਮਦਦ ਕਰਨ ਦਾ ਫੈਸਲਾ ਕੀਤਾ। ਹਾਂ, ਕਈ ਵਾਰ ਅਜਿਹੇ ਵੀ ਮੌਕੇ ਆਏ ਜਦੋਂ ਮੈਂ ਆਰਡਰ ਗੁਆ ਦਿੱਤਾ, ਪਰ ਮੈਂ ਉਸ ਦੇ ਘਰ ਜਾਂਦਾ ਜਾਂ ਉਸ ਗਾਹਕ ਨੂੰ ਫ਼ੋਨ ਕਰਦਾ ਅਤੇ ਉਸਦੀ ਮਦਦ ਕਰਦਾ ਅਤੇ ਜਦੋਂ ਉਹ ਆਪਣੇ ਕਿਸੇ ਮਿੱਤਰ ਨੂੰ ਸਿਫਾਰਿਸ਼ ਕਰਦਾ ਤਾਂ ਆਮ ਤੌਰ ਉੱਤੇ ਉਹ ਸਾਡੀ ਫਰਮ ਹੁੰਦੀ।
ਕਿਸੇ ਸੇਲਜ਼ਮੈਨ ਜਾਂ ਕਿਸੇ ਕਾਰੋਬਾਰ ਵਿੱਚ ਕਿਸੇ ਨੂੰ ਵੀ ਜੋ ਚੀਜ਼ ਸਮਝਣ ਦੀ ਲੋੜ ਹੈ, ਉਹ ਇਹ ਹੈ ਕਿ ਸੌਖਿਆਂ ਹਾਰ ਨਾ ਮੰਨੋ। ਕਿਸੇ ਸ਼ਮਸ਼ਾਨ ਘਾਟ ਵਿੱਚ ਜਾਓ ਤਾਂ ਤੁਸੀਂ ਪਾਓਗੇ ਕਿ ਉਹ ਅਜਿਹੇ ਲੋਕਾਂ ਨਾਲ ਭਰਿਆ ਪਿਆ ਹੈ, ਜਿਨ੍ਹਾਂ ਨੇ ਬੜੀ ਜਲਦੀ ਹਥਿਆਰ ਸੁੱਟ ਦਿੱਤੇ।
‘‘ਇਹ ਆਵਾਜ਼ ਕਿਹੋ ਜਿਹੀ ਹੈ?'' ਇੱਕ ਸ਼ਮਸ਼ਾਨਘਾਟ ਵਿੱਚ ਮੈਂ ਕਬਰ ਦੇ ਪੱਥਰ ਕੋਲੋਂ ਪੁੱਛਿਆ।
‘‘ਇੱਥੇ ਇੱਕ ਅਜਿਹਾ ਲੜਕਾ ਦਫਨ ਹੈ ਜਿਸ ਦਾ ਸਾਨੂੰ ਡਰ ਹੈ ਕਿ ਉਹ ਜਲਦੀ ਹੀ ਬਾਹਰ ਆ ਜਾਵੇਗਾ। ਉਸ ਨੇ ਆਪਣੀ ਮੌਤ ਮੰਨੀ ਨਹੀਂ।''
ਹੋ ਸਕਦਾ ਹੈ ਮੈਂ ਇੱਕ ਹੋਰ ਸਿਖਰ ਉੱਤੇ ਪਹੁੰਚ ਗਿਆ ਹਾਂ ਪਰ ਜੇਕਰ ਸਾਡੀ ਯੋਜਨਾ ਜਿੱਤਣ ਦੀ ਹੈ ਤਾਂ ਕੋਵਿਡ ਦੇ ਇਸ ਮੌਜੂਦਾ ਸਮੇਂ ਵਿੱਚ ਸਾਨੂੰ ਅਜਿਹਾ ਹੀ ਹੋਣ ਦੀ ਲੋੜ ਹੈ।
‘‘ਉਹ ਬਾਹਰ ਆ ਗਿਆ ਹੈ।'' ਸਾਰੀਆਂ ਕਬਰਾਂ ਇਕੱਠੀਆਂ ਚੀਕੀਆਂ ਅਤੇ ਇੱਕ ਲੜਕਾ ਜਿੱਤ ਦੀ ਖ਼ੁਸ਼ੀ ਵਿੱਚ ਤੇਜ਼ੀ ਨਾਲ ਦੌੜਦਾ ਹੋਇਆ ਨਿਕਲ ਗਿਆ..।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ