Welcome to Canadian Punjabi Post
Follow us on

03

December 2021
ਬ੍ਰੈਕਿੰਗ ਖ਼ਬਰਾਂ :
ਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ ਪੀ ਸੀ ਪਾਰਟੀ ਦੇ ਉਮੀਦਵਾਰ ਨਾਮਜਦ
 
ਨਜਰਰੀਆ

ਰਵਾਇਤੀ ਸੱਭਿਆਚਾਰ ਬਚਾਉਣ ਦੇ ਲਈ ਯਤਨ ਕਰਨ ਦੀ ਲੋੜ

September 09, 2021 10:18 PM

-ਆਕਾਰ ਪਟੇਲ
ਕੁਝ ਦਹਾਕੇ ਪਹਿਲਾਂ ਅਮਰੀਕੀ ਸੰਗੀਤਕਾਰ ਰਾਏ ਕੂਡਰ ਨੇ ਕਿਊਬਾ ਦਾ ਦੌਰਾ ਕੀਤਾ ਸੀ। ਉਨ੍ਹਾਂ ਦਾ ਇਰਾਦਾ ਦੋ ਟਾਪੂਆਂ ਵਾਲੇ ਦੇਸ਼ ਦੇ ਮਹਾਨ ਸੰਗੀਤਕਾਰਾਂ ਨਾਲ ਮੁੜ ਮਿਲਣ ਦਾ ਸੀ, ਜਿਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਉੱਤੇ ਅਮਰੀਕਾ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦੇ ਕਾਰਨ ਭੁਲਾ ਦਿੱਤਾ ਗਿਆ ਸੀ ਤੇ ਜਿਸ ਦਾ ਮਕਸਦ ਇਹ ਸੀ ਕਿ ਉਹ ਪ੍ਰਫਾਰਮ ਨਹੀਂ ਸੀ ਕਰ ਸਕਦੇ। ਇਨ੍ਹਾਂ ਵਿੱਚੋਂ ਗਾਇਕ ਇਬ੍ਰਾਹੀਮ ਫੇਰੇਰ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਜੁੱਤੀਆਂ ਪਾਲਿਸ਼ ਕਰ ਰਹੇ ਸਨ ਅਤੇ ਪਿਆਨਿਸਟ ਰੂਬੇਨ ਗੋਂਜਾਲੇਜ਼ ਕੋਲ ਪਿਆਨੋ ਖਰੀਦਣ ਲਈ ਪੈਸੇ ਸਨ ਤੇ ਗਿਟਾਰ ਵਾਦਕ ਕੌਂਪੇ ਸੇਗੁੰਡੇ ਉਨ੍ਹਾਂ ਦੇ ਨਾਲ ਸ਼ਾਮਲ ਸਨ। ਕੂਡਰ ਦੀ ਦਿਲਚਸਪੀ ਨੇ ਇਨ੍ਹਾਂ ਸੰਗੀਤਕਾਰਾਂ ਨੂੰ ਦੁਬਾਰਾ ਮਹੱਤਵ ਦਿਵਾਇਆ ਅਤੇ ‘ਦਿ ਬਿਊਨਾ ਵਿਸਟਾ ਸੋਸ਼ਲ ਕਲੱਬ' ਨਾਂ ਦੀ ਇੱਕ ਫ਼ਿਲਮ ਉਨ੍ਹਾਂ ਉੱਤੇ ਬਣਾਈ ਗਈ, ਜੋ ਇੱਕ ਕੌਮਾਂਤਰੀ ਹਿੱਟ ਬਣ ਗਈ।
ਦਿੱਲੀ ਦੇ ਦੋ ਜਣੇ ਆਸ਼ੂਤੋਸ਼ ਸ਼ਰਮਾ ਤੇ ਅੰਕੁਰ ਮਲਹੋਤਰਾ ਰਾਜਸਥਾਨ ਦੇ ਸੰਗੀਤਕਾਰਾਂ ਨਾਲ ਇਹ ਹੀ ਕਰ ਰਹੇ ਹਨ। ਮੰਗਾਨੀਅਰਸ ਰਾਜਸਥਾਨ ਦੇ ਪੱਛਮੀ ਹਿੱਸਿਆਂ ਵਿੱਚ ਰਹਿਣ ਵਾਲਾ ਇੱਕ ਭਾਈਚਾਰਾ ਹੈ, ਜੋ ਸਦੀਆਂ ਤੋਂ ਭਾਰਤ ਦੇ ਉਸ ਹਿੱਸੇ ਵਿੱਚ ਲੋਕ ਸੰਗੀਤ ਪੇਸ਼ ਕਰ ਰਿਹਾ ਹੈ। ਕਈ ਸਾਲਾਂ ਤੋਂ ਮਲਹੋਤਰਾ ਅਤੇ ਸ਼ਰਮਾ (ਜਿਨ੍ਹਾਂ ਨੂੰ ਮੈਂ ਲੱਗਭਗ 25 ਸਾਲਾਂ ਤੋਂ ਜਾਣਦਾ ਹਾਂ) ਇੰਨੇ ਜ਼ਿਆਦਾ ਪ੍ਰਤਿਭਾਸ਼ਾਲੀ ਲੋਕਾਂ ਦੇ ਸੰਗੀਤ ਨੂੰ ਉਤਸ਼ਾਹਿਤ ਕਰਨ ਲਈ ਯਾਤਰਾਵਾਂ ਕਰ ਰਹੇ ਹਨ, ਜਿਨ੍ਹਾਂ ਨੂੰ ਆਪਣੇ ਦੇਸ਼ ਵਿੱਚ ਵੀ ਲੋਕ ਨਹੀਂ ਜਾਣਦੇ, ਪਰ ਆਗਾ ਖਾਨ ਮਿਊਜ਼ੀਅਮ ਨੇ ਇਨ੍ਹਾਂ ਦੋਵਾਂ ਜਣਿਆਂ ਦੀ ਰਿਕਾਰਡ ਫਰਮ ਐਮਾਰਾਮ ਵੱਲੋਂ ਫਿਲਮਾਏ ਅਤੇ ਰਿਕਾਰਡ ਮਟੀਰੀਅਲ ਦੇ ਨਾਲ ਸੰਗੀਤਕਾਰਾਂ ਉੱਤੇ ‘ਸਰਚਿੰਗ ਫਾਰ ਦਿ ਬਲਿਊਜ਼' ਨਾਂ ਦੀ ਇੱਕ ਦੋ ਹਿੱਸਿਆਂ ਵਾਲੀ ਦਸਤਾਵੇਜ਼ੀ ਲੜੀ ਪੇਸ਼ ਕੀਤੀ ਹੈ। ਇਸ ਦੇ ਸਾਰੇ ਹਿੱਸੇ ਜੋੜੇ ਜਾਣ ਦੇ ਬਾਅਦ ਮੈਂ ਇਹ ਦਸਤਾਵੇਜ਼ੀ ਪੂਰੀ ਦੇਖੀ ਹੈ, ਜਿਸ ਨੂੰ ਆਗਾ ਖਾਨ ਮਿਊਜ਼ੀਅਮ ਦੀ ਵੈਬਸਾਈਟ ਉੱਤੇ ਪਾਇਆ ਗਿਆ ਹੈ ਅਤੇ ਮੇਰਾ ਮੰਨਣਾ ਹੈ ਕਿ ਇਹ ਸਾਡੇ ਸਮੇਂ ਦੀਆਂ ਸਭ ਤੋਂ ਵੱਧ ਵਰਨਣ ਯੋਗ ਕਹਾਣੀਆਂ ਵਿੱਚੋਂ ਇੱਕ ਬਿਆਨ ਕਰਦੀ ਹੈ, ਜੋ ਬਿਊਨਾ ਵਿਸਟਾ ਸੋਸ਼ਲ ਕਲੱਬ ਵਾਂਗ ਹੀ ਮਹੱਤਵ ਪੂਰਨ ਹੈ।
ਇੱਕ ਦਹਾਕਾ ਪਹਿਲਾਂ ਜਿਹੜੇ ਸੰਗੀਤਕਾਰਾਂ ਦੇ ਸੰਪਰਕ ਵਿੱਚ ਉਹ ਆਏ, ਜਦੋਂ ਉਹ ਇੱਕ ਬਸਤੀ ਤੋਂ ਦੂਸਰੀ ਬਸਤੀ ਤੱਕ ਡਰਾਈਵਿੰਗ ਕਰ ਰਹੇ ਸਨ। ਉਨ੍ਹਾਂ ਵਿੱਚੋਂ ਇੱਕ ਸੀ ਜੋਧਪੁਰ ਦੇ ਰਾਨੇਰੀ ਪਿੰਡ ਦਾ ਲੱਖਾ ਖਾਨ। ਉਸ ਸਮੇਂ ਖਾਨ ਅੱਧੀ ਸਦੀ ਤੋਂ ਵਜਾ ਅਤੇ ਗਾ ਰਿਹਾ ਸੀ ਅਤੇ ਵਿਆਹਾਂ ਤੇ ਜਨਮ ਦਿਨ ਵਰਗੇ ਸਥਾਨਕ ਪ੍ਰੋਗਰਾਮਾਂ ਵਿੱਚ ਪ੍ਰਫਾਰਮ ਕਰ ਕੇ ਆਪਣੀ ਰੋਜ਼ੀ-ਰੋਟੀ ਕਮਾ ਰਿਹਾ ਸੀ। ਲੱਖਾ ਖਾਨ ਉਨ੍ਹਾਂ ਪਰਵਾਰਾਂ ਲਈ ਵਜਾਉਂਦਾ ਸੀ, ਜਿਨ੍ਹਾਂ ਲਈ ਉਸਦੇ ਪਿਤਾ ਅਤੇ ਦਾਦਾ ਤੇ ਪੜਦਾਦਾ ਵਜਾਉਂਦੇ ਰਹੇ ਸਨ। ਇੱਥੋਂ ਤੱਕ ਕਿ ਉਨ੍ਹਾਂ ਦਾ ਸਾਜ਼ ਵੀ ਵੱਡੇ-ਵੱਡੇਰਿਆਂ ਤੋਂ ਉਨ੍ਹਾਂ ਨੂੰ ਮਿਲਿਆ ਸੀ, ਜਿਸ ਨੂੰ ਉਹ ਹਾਲੇ ਤੱਕ ਵਜਾ ਰਿਹਾ ਸੀ। ਇਹ ਸਾਜ਼ ਸੀ ਸਿੰਧੀ ਸਾਰੰਗੀ, ਜਿਸ ਦੀ ਆਵਾਜ਼ ਮਨੁੱਖੀ ਆਵਾਜ਼ ਨਾਲ ਮਿਲਦੀ ਸੀ। ਲੱਖਾਂ ਖਾਨ ਉਸ ਸਾਜ਼ ਨੂੰ ਬਚਾਉਣ ਵਾਲਾ ਆਪਣੇ ਪਰਵਾਰ ਦੀ 7ਵੀਂ ਪੀੜ੍ਹੀ ਦਾ ਮੈਂਬਰ ਸੀ ਅਤੇ ਜਦੋਂ ਉਹ ਦਿੱਲੀ ਦੇ ਵਿਅਕਤੀ ਨੂੰ ਮਿਲਿਆ ਤਾਂ ਉਸ ਨੇ ਉਨ੍ਹਾਂ ਲਈ ਵਜਾਇਆ। ਉਸ ਨੇ ਜੋ ਕੰਪੋਜ਼ੀਸ਼ਨ ਗਾਈ, ਉਸ ਵਿੱਚ ਹਿੰਦੂ ਭਜਨ, ਸੂਫ਼ੀ ਕਲਾਮ ਅਤੇ ਪੰਜ ਭਾਸ਼ਾਵਾਂ (ਸੇਰਾਇਕੀ, ਸਿੰਧੀ, ਮਾਰਵਾੜੀ, ਪੰਜਾਬੀ ਅਤੇ ਹਿੰਦੀ) ਦੇ ਲੋਕ ਗੀਤ ਸਨ।
ਸੰਗੀਤ ਦੀ ਗੁਣਵੱਤਾ ਤੋਂ ਹੈਰਾਨ ਉਨ੍ਹਾਂ ਲੋਕਾਂ ਨੂੰ ਉਸ ਨੇ ਬਲਿਊਜ਼ ਦੀ ਯਾਦ ਦਿਵਾ ਦਿੱਤੀ, ਦੋਵਾਂ ਜਣਿਆਂ ਨੇ ਖਾਨ ਨੂੰ ਰਿਕਾਰਡ ਅਤੇ ਪ੍ਰਮੋਟ ਕੀਤਾ। ਉਸ ਨੇ ਕੌਮਾਂਤਰੀ ਸਮੇਤ ਵੱਡੇ ਪੱਧਰ ਉੱਤੇ ਫਿਰ ਤੋਂ ਸਾਜ਼ ਵਜਾਉਣ ਸ਼ੁਰੂ ਕਰ ਦਿੱਤਾ। (ਦਸਤਾਵੇਜ਼ੀ ਵਿੱਚ ਇਨ੍ਹਾਂ ਦੀ ਕੌਮਾਂਤਰੀ ਕੰਸਰਟਸ ਦੀ ਫੁਟੇਜ ਸ਼ਾਮਲ ਹੈ)। 2021 ਵਿੱਚ ਲੱਖਾ ਖਾਨ ਨੇ ਪਦਮਸ਼੍ਰੀ ਹਾਸਲ ਕੀਤਾ, ਜਿਸ ਦੇ ਉਹ ਪੂਰੀ ਤਰ੍ਹਾਂ ਨਾਲ ਹੱਕਦਾਰ ਸਨ।
ਇਹ ਦੇਖੋ ਕਿ ਕਿਵੇਂ ਏਦਾਂ ਦੇ ਵਿਸ਼ਵ ਪੱਧਰੀ ਪੇਸ਼ਕਾਰ ਬਾਰੇ ਉਨ੍ਹਾਂ ਦੀ ਆਪਣੀ ਜ਼ਮੀਨ ਉੱਤੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ। ਦਸਤਾਵੇਜ਼ੀ ਦੇ ਲਾਸਟ ਐਪੀਸੋਡ ਵਿੱਚ ਲੱਖਾਂ ਖਾਨ ਦਾ ਬੇਟਾ ਦਾਨੇ ਖਾਨ ਸ਼ਾਮਲ ਕੀਤਾ ਗਿਆ ਹੈ। ਅਜੇ ਕੁਝ ਸਮਾਂ ਪਹਿਲਾਂ ਤੱਕ ਦਾਨੇ ਖਾਨ ਟਰੱਕ ਚਲਾਉਂਦਾ ਸੀ ਕਿਉਂਕਿ ਪਰਵਾਰਕ ਰਵਾਇਤ ਅਨੁਸਾਰ ਰੋਜ਼ੀ ਕਮਾਉਣੀ ਸੰਭਵ ਨਹੀਂ ਸੀ, ਪਰ ਖ਼ੁਸ਼ੀ ਦੀ ਗੱਲ ਹੈ ਕਿ ਉਸ ਦੇ ਪਿੱਤਾ ਦੇ ਵੱਕਾਰ ਅਤੇ ਲਗਾਤਾਰ ਦੌਰਿਆਂ ਨੇ ਦਾਨੇ ਖ਼ਾਨ ਨੂੰ 8ਵੀਂ ਪੀੜ੍ਹੀ ਲਈ ਪਰੰਪਰਾ ਜਾਰੀ ਰੱਖਣ ਦਾ ਮੌਕਾ ਦਿੱਤਾ ਹੈ।
ਯਕੀਨੀ ਤੌਰ ਉੱਤੇ ਇਹ ਸਾਡੇ ਸੱਭਿਆਚਾਰ ਲਈ ਬਹੁਤ ਚੰਗੀ ਖ਼ਬਰ ਹੈ ਜਿਸ ਨੂੰ ਇੱਕ ਵਾਹਕ ਮਿਲ ਗਿਆ ਹੈ ਜੋ ਕੁਝ ਹੋਰ ਦਹਾਕਿਆਂ ਤੱਕ ਇਸ ਨੂੰ ਅੱਗੇ ਲੈ ਜਾਵੇਗਾ, ਪਰ ਇਹ ਸਾਨੂੰ ਯਾਦ ਵੀ ਦਿਵਾਉਂਦਾ ਹੈ ਕਿ ਅਜੇ ਕਿੰਨਾ ਕੁਝ ਕਰਨ ਦੀ ਲੋੜ ਹੈ। ਲੱਖਾ ਖਾਨ ਵਰਗੇ ਕਿੰਨੇ ਹਜ਼ਾਰ ਲੋਕ ਸਾਂਝੀ ਵਿਰਾਸਤ ਨੂੰ ਸੰਭਾਲੇ ਹੋਏ ਲੱਗਭਗ ਗੁੰਮਨਾਮੀ ਦੇ ਵਿੱਚ ਰਹਿੰਦੇ ਹਨ। ਦਾਨੇ ਖਾਨ ਵਰਗੇ ਕਿੰਨੇ ਇਸ ਖਜ਼ਾਨੇ ਨੂੰ ਹਾਸਲ ਕਰਦੇ ਹਨ, ਪਰ ਇੱਕ ਹੋਰ ਪੀੜ੍ਹੀ ਨੂੰ ਬਦਲਣ ਦੇ ਸਮਰੱਥ ਨਹੀਂ ਹੁੰਦੇ। ਸਾਨੂੰ ਇਸ ਗੱਲ ਦੀ ਖ਼ੁਸ਼ੀ ਮਨਾਉਣੀ ਚਾਹੀਦੀ ਹੈ, ਪਰ ਇਸ ਦੇ ਨਾਲ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਤੋਂ ਅਸੀਂ ਕੀ ਸਬਕ ਸਿੱਖ ਸਕਦੇ ਹਾਂ। ਸਰਕਾਰ ਵੱਲੋਂ ਉਚ ਸੱਭਿਆਚਾਰ ਭਾਵ ਸ਼ਾਸਤਰੀ ਤੇ ਲੋਕ ਸੰਗੀਤ ਅਤੇ ਨਾਚ ਅਤੇ ਥੀਏਟਰ ਨੂੰ ਉਤਸ਼ਾਹਿਤ ਕਰਨਾ ਸ਼ਾਇਦ ਸਾਡੇ ਇਤਿਹਾਸ ਵਿੱਚ ਇਸ ਦੇ ਹੇਠਲੇ ਪੱਧਰ ਉੱਤੇ ਹੈ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਸੱਭਿਆਚਾਰ ਨਾਲ ਘੱਟ ਲੋਕ ਸਬੰਧਤ ਹਨ ਅਤੇ ਉਸ ਪਾਸੇ ਵੱਧ ਆਕਰਸ਼ਿਤ ਹਨ, ਜੋ ਸ਼ਾਸਤਰੀ ਅਤੇ ਰਵਾਇਤ ਤੋਂ ਵੱਧ ਪ੍ਰਸਿੱਧ ਹਨ।
ਦੂਸਰੇ ਪਾਸੇ ਸਰਕਾਰ ਨੇ ਖੁਦ ਇਨ੍ਹਾਂ ਖੇਤਰਾਂ ਵਿੱਚੋਂ ਆਪਣੇ ਕਦਮ ਵਾਪਸ ਖਿੱਚ ਲਏ ਹਨ। ਕਈ ਦਹਾਕੇ ਪਹਿਲਾਂ ਬਣੇ ਸਾਡੇ ਕੋਲ ਤਿੰਨ ਸੱਭਿਆਚਾਰਕ ਸੰਸਥਾਨ ਸਨ, ਜਿਨ੍ਹਾਂ ਵਿੱਚ ਸੰਗੀਤ ਅਤੇ ਥੀਏਟਰ ਲਈ ਸੰਗੀਤ ਨਾਟਕ ਅਕਾਦਮੀ (1953) ਅਤੇ ਸਾਹਿਤ ਅਕਾਦਮੀ ਅਤੇ ਕਲਾ ਲਈ 1954 ਵਿੱਚ ਬਣੀ ਲਲਿਤ ਕਲਾ ਅਕਾਦਮੀ ਹਨ, ਪਰ ਰਵਾਇਤੀ ਸੱਭਿਆਚਾਰ ਦੇ ਤੇਜ਼ੀ ਨਾਲ ਹੋ ਰਹੇ ਖੋਰੇ ਨੂੰ ਰੋਕਣ ਲਈ ਮੁਕੰਮਲ ਤੌਰ ਉੱਤੇ ਕੁਝ ਨਹੀਂ ਕੀਤਾ ਗਿਆ ਤੇ ਅਜਿਹਾ ਸਾਡੀ ਆਮ ਜਨਤਾ, ਸਾਡੇ ਕਾਰਪੋਰੇਟਸ, ਲੋਕ ਉਪਕਾਰਕਾਂ ਤੇ ਉਚ ਸਿੱਖਿਆ ਸੰਸਥਾਨਾਂ ਵੱਲੋਂ ਕੀਤਾ ਜਾ ਰਿਹਾ ਹੈ।
ਬਿਊਨਾਵਿਸਟਾ ਸੋਸ਼ਲ ਕਲੱਬ ਨੂੰ ਯਾਦ ਕਰਦੇ ਹੋਏ ਦਿਮਾਗ਼ ਵਿੱਚ ਇਹ ਵੀ ਆਉਂਦਾ ਹੈ ਕਿ ਮੰਗਾਨੀਅਰਸ ਉੱਤੇ ਬਣੀ ਦਸਤਾਵੇਜ਼ੀ ਵੀ ਦੇਖੀ ਜਾਵੇ।

 
Have something to say? Post your comment