Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਮੂਲ ਤਿੱਬਤੀਆਂ ਨੂੰ ਆਪਣਾ ਗੁਲਾਮ ਬਣਾਉਣਾ ਚਾਹੁੰਦਾ ਹੈ ਚੀਨ

September 08, 2021 02:38 AM

(ਕੌਮਾਂਤਰੀ ਟਿਪਣੀਕਾਰ ਦੀ ਕਲਮ ਤੋਂ)
ਚੀਨ ਹਮੇਸ਼ਾ ਤੋਂ ਤਿੱਬਤ ਨੂੰ ਆਪਣੇ ਦੇਸ਼ ਦਾ ਅੰਗ ਮੰਨਦਾ ਰਿਹਾ ਹੈ। ਸਾਲ 1959 ਵਿੱਚ ਚੀਨ ਨੇ ਤਿੱਬਤ ਉੱਤੇ ਆਪਣਾ ਨਾਜਾਇਜ਼ ਕਬਜ਼ਾ ਕਰ ਕੇ ਆਪਣਾ ਇਰਾਦਾ ਦੁਨੀਆ ਨੂੰ ਦਿਖਾ ਦਿੱਤਾ। ਤਿੱਬਤ ਉੱਤੇ ਚੀਨ ਕਬਜ਼ੇ ਨੂੰ ਜਾਇਜ਼ ਠਹਿਰਾਉਣ ਲਈ ਇਤਿਹਾਸ ਦੇ ਪੰਨਿਆਂ ਵਿੱਚੋਂ ਕੁਝ ਤੱਥਾਂ ਨੂੰ ਆਪਣੀ ਜਨਤਾ ਤੇ ਦੁਨੀਆ ਦੇ ਸਾਹਮਣੇ ਰੱਖਦਾ ਹੈ।
634 ਈਸਵੀ ਵਿੱਚ ਤਿੱਬਤ ਉੱਤੇ ਰਾਜ ਕਰਨ ਵਾਲੇ ਤੋਬੂ ਸਾਮਰਾਜ ਦੇ ਰਾਜਾ ਸੋਂਗਤਸਾਨ ਗਾਂਬੋ ਨੇ ਆਪਣੇ ਇੱਕ ਮੰਤਰੀ ਗਾਰ ਬੁੰਗਸਾਨ ਨੂੰ ਸ਼ਿਆਨ ਭੇਜਿਆ। ਓਦੋਂ ਚੀਨ ਦੀ ਰਾਜਧਾਨੀ ਸ਼ਿਆਨ ਸੀ, ਜਿੱਥੇ ਥਾਂਗ ਸਾਮਰਾਜ ਦਾ ਗਲਬਾ ਸੀ। ਗਾਂਬੋ ਨੇ ਥਾਂਗ ਰਾਜਕੁਮਾਰੀ ਵਾਨਛੇਂਗ ਨਾਲ ਵਿਆਹ ਲਈ ਪੇਸ਼ਕਸ਼ ਭੇਜੀ, ਜਿਸ ਨੂੰ ਥਾਂਗ ਰਾਜਾ ਥਾਈਚੁੰਗ ਨੇ ਖ਼ੁਸ਼ੀ ਨਾਲ ਪ੍ਰਵਾਨ ਕਰ ਲਿਆ। ਗਾਂਬੋ ਅਤੇ ਵਾਨਛੇਂਗ ਦੇ ਵਿਆਹ ਨਾਲ ਤੋਬੂ ਤੇ ਥਾਂਗ ਸਾਮਰਾਜ ਦੇ ਸਬੰਧ ਨਿੱਘੇ ਹੋ ਗਏ। ਇਸ ਨਾਲ ਤਿੱਬਤ ਦੇ ਤੋਬੂ ਸਾਮਰਾਜ ਦੇ ਰਾਜਾ ਸੋਂਗਤਸਾਂਗ ਗਾਂਬੋ ਨੂੰ ਪੱਛਮ ਦੇ ਪਠਾਰ ਅਤੇ ਪਹਾੜੀ ਇਲਾਕਿਆਂ ਵਿੱਚ ਕਬਜ਼ਾ ਕਰਨ ਵਿੱਚ ਮਦਦ ਮਿਲੀ। ਦੁਨੀਆ ਦੇ ਬਾਕੀ ਵੱਡੇ ਸਮਾਜਾਂ ਵਾਂਗ ਚੀਨ ਦਾ ਸਮਾਜ ਵੀ ਪਿਤਾ-ਪੁਰਖੀ ਪ੍ਰਬੰਧ ਮੰਨਦਾ ਸੀ ਤਾਂ ਫਿਰ ਚੀਨ ਉੱਤੇ ਤਿੱਬਤ ਦੀ ਸਰਦਾਰੀ ਚਾਹੀਦੀ ਸੀ, ਪਰ ਚੀਨ ਨੇ ਧੱਕੇ ਨਾਲ ਤਿੱਬਤ ਉੱਤੇ ਕਬਜ਼ਾ ਕਰ ਲਿਆ।
ਅਸੀਂ ਸਾਰੇ ਜਾਣਦੇ ਹਾਂ, ਤਿੱਬਤ ਬੋਧੀ ਮੱਤ ਪ੍ਰਧਾਨ ਦੇਸ਼ ਹੈ। ਇੱਥੇ ਹਰ ਪਰਵਾਰ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਬੋਧ ਵਿਹਾਰਾਂ ਵਿੱਚ ਭੇਜਦਾ ਹੈ, ਜਿਸ ਤੋਂ ਉਹ ਸਿੱਖਿਆ ਨਾਲ ਬੋਧੀ ਜ਼ਿੰਦਗੀ ਪ੍ਰਣਾਲੀ ਦੇ ਤਰੀਕੇ ਸਿੱਖਦੇ ਹਨ। ਚੀਨ ਦਾ ਤਿੱਬਤ ਉੱਤੇ ਕਬਜ਼ਾ ਹੋਣ ਪਿੱਛੋਂ ਵੀ ਤਿੱਬਤੀ ਜਨਤਾ ਆਪਣੇ ਬੱਚਿਆਂ ਨੂੰ ਬੋਧ ਵਿਹਾਰਾਂ ਵਿੱਚ ਸਿੱਖਿਆ ਲਈ ਭੇਜਦੀ ਸੀ। ਕਿਉਂਕਿ ਬੋਧੀ ਲੋਕ ਉਈਗਰ ਮੁਸਲਮਾਨਾਂ ਵਾਂਗ ਹਿੰਸਕ ਸੁਭਾਅ ਦੇ ਨਹੀਂ, ਇਸ ਲਈ ਚੀਨ ਨੇ ਇਨ੍ਹਾਂ ਦੀ ਧਾਰਮਿਕ ਆਸਥਾ ਉੱਤੇ ਵਾਰ ਕਰਨ ਦਾ ਵੱਖਰਾ ਤਰੀਕਾ ਲੱਭ ਲਿਆ।
ਸੀ ਪੀ ਟੀ ਸੀ ਦੇ ਮੈਂਬਰ ਤਿੱਬਤ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਜਾ ਕੇ ਨਿੱਜੀ ਤੌਰ ਉੱਤੇ ਮਾਤਾ-ਪਿਤਾ ਨੂੰ ਇਹ ਚਿਤਾਵਨੀ ਦਿੰਦੇ ਸਨ ਕਿ ਜੇ ਤੁਸੀਂ ਆਪਣੇ ਬੱਚਿਆਂ ਨੂੰ ਸਿੱਖਿਆ ਲਈ ਬੋਧ ਵਿਹਾਰਾਂ ਵਿੱਚ ਭੇਜਣਾ ਸ਼ੁਰੂ ਕੀਤਾ ਤਾਂ ਓਥੇ ਉਨ੍ਹਾਂ ਨੂੰ ਹਾਨ ਜਾਤੀ ਦੀ ਭਾਸ਼ਾ ਮੰਡਾਰਿਨ ਵਿੱਚ ਸਿੱਖਿਆ ਦਿੱਤੀ ਜਾਣ ਲੱਗੇਗੀ। ਤਿੱਬਤ ਦੇ ਮਰਖਾਮ ਇਲਾਕੇ ਵਿੱਚ ਕੁਝ ਬੋਧੀ ਆਪਣਾ ਮੱਠ ਬਣਾ ਰਹੇ ਸਨ, ਪਰ ਕਮਿਊਨਿਸਟ ਪਾਰਟੀ ਦੇ ਵਰਕਰਾਂ ਨੇ ਉਥੇ ਪਹੁੰਚ ਕੇ ਪਹਿਲਾਂ ਉਨ੍ਹਾਂ ਨੂੰ ਮੱਠ ਨਾ ਬਣਾਉਣ ਲਈ ਕਿਹਾ ਤੇ ਅਗਲੇ ਦਿਨ ਪੁਲਸ ਨਾਲ ਬੁਲਡੋਜ਼ਰ ਲਿਆ ਕੇ ਮੱਠ ਦੀ ਇਮਾਰਤ ਡੇਗ ਦਿੱਤੀ। ਜਦੋਂ ਉਥੋਂ ਦੇ ਬੋਧੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਪੁਲਸ ਨੇ ਉਨ੍ਹਾਂ ਨੂੰ ਬਹੁਤ ਮਾਰਿਆ ਅਤੇ ਜੇਲ ਭੇਜਣ ਦੀ ਧਮਕੀ ਦਿੱਤੀ। ਇਸ ਦੇ ਬਾਅਦ ਕਮਿਊਨਿਸਟ ਪਾਰਟੀ ਦੇ ਵਰਕਰਾਂ ਨੇ ਕੁਝ ਬੋਧੀ ਭਿਕਸ਼ੂਆਂ ਨੂੰ ਇਕੱਠਾ ਕਰ ਕੇ ਇੱਕ ਹੋਰ ਇਮਾਰਤ ਬਣਵਾਈ ਜਿਸ ਨੂੰ ਬਣਾਉਂਦੇ ਸਮੇਂ ਉਨ੍ਹਾਂ ਨੂੰ ਹਾਸੇ-ਖ਼ੁਸ਼ੀ ਵਾਲਾ ਗਾਣਾ ਗਾਉਂਦੇ ਰਹਿਣ ਦੀ ਹਦਾਇਤ ਦਿੱਤੀ ਅਤੇ ਇਸ ਦਾ ਵੀਡੀਓ ਸ਼ੂਟ ਕਰਕੇ ਪੇਈਚਿੰਗ ਭੇਜ ਦਿੱਤਾ ਅਤੇ ਇਸ ਤਸਵੀਰ ਨੂੰ ਚੀਨ ਨੇ ਪੂਰੀ ਦੁਨੀਆ ਨੂੰ ਦਿਖਾਇਆ।
ਇਸ ਦੇ ਇਲਾਵਾ ਚੀਨ ਨੇ ਲਾਰੁੰਗ ਗਾਰ ਅਤੇ ਯਾਛੇਂਗ ਗਾਰ ਵਿੱਚ ਵੀ ਦੋ ਵਿਸ਼ਵ ਪ੍ਰਸਿੱਧ ਬੋਧੀ ਸਿੱਖਿਆ ਕੇਂਦਰਾਂ ਦੀਆਂ ਇਮਾਰਤਾਂ ਨੂੰ ਡੇਗ ਕੇ ਤਬਾਹ ਕਰ ਦਿੱਤਾ। ਇਸ ਦੇ ਇਲਾਵਾ ਤਿੱਬਤ ਦੇ ਆਮ ਇਲਾਕੇ ਵਿੱਚ ਵੀ ਇਮਾਰਤ ਨੂੰ ਡੇਗਣ ਦਾ ਵਿਰੋਧ ਕਰਨ ਵਾਲੀਆਂ ਬੋਧੀ ਔਰਤਾਂ ਨੂੰ ਜ਼ਬਰਦਸਤੀ ਬੱਸਾਂ ਵਿੱਚ ਬਿਠਾ ਕੇ ਦੂਰ ਛੱਡਿਆ ਗਿਆ।
ਭਾਸ਼ਾ ਦੇ ਨਾਲ ਚੀਨ ਨੇ ਤਿੱਬਤ ਵਿੱਚ ਧਰਮ ਅਤੇ ਸੱਭਿਆਚਾਰ ਉੱਤੇ ਵੀ ਵਾਰ ਕੀਤਾ। ਚੀਨ ਦਾ ਸਿੱਧਾ ਅਸੂਲ ਹੈ ਆਪਣੇ ਸੱਭਿਆਚਾਰ ਤੇ ਸੋਚ ਨੂੰ ਦੂਸਰਿਆਂ ਉੱਤੇ ਮੜ੍ਹਨਾ, ਜਿਸ ਵਿੱਚ ਚੀਨ ਬਹੁਤ ਹੱਦ ਤੱਕ ਸਫਲ ਰਿਹਾ ਹੈ। ਇਸ ਦੇ ਨਾਲ ਚੀਨ ਨੇ ਹਾਨ ਜਾਤੀ ਦੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਤਿੱਬਤ ਆ ਕੇ ਵੱਸਣ। ਸ਼ਿਨਚਿਆਂਗ ਵੇਵੂਰ ਖੁਦ-ਮੁਖਤਿਆਰ ਸੂਬੇ ਵਾਂਗ ਉੱਤੇ ਚੀਨ ਨੇ ਤਿੱਬਤੀ ਬੋਧੀਆਂ ਨੂੰ ਘੱਟ ਗਿਣਤੀ ਭਾਈਚਾਰਾ ਬਣਾਉਣ ਦੇ ਮਕਸਦ ਨਾਲ ਵੱਡੀ ਗਿਣਤੀ ਵਿੱਚ ਹਾਨ ਜਾਤੀ ਦੇ ਲੋਕਾਂ ਨੂੰ ਤਿੱਬਤ ਵਿੱਚ ਵਸਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਚੀਨ ਸਰਕਾਰ ਨੇ ਇਸ ਗੱਲ ਉੱਤੇ ਵੀ ਲੁਕਵੇਂ ਢੰਗ ਨਾਲ ਕੰਮ ਕਰਨਾ ਸ਼ੁਰੂ ਕੀਤਾ, ਜਿਸ ਨਾਲ ਹਾਨ ਜਾਤੀ ਅਤੇ ਤਿੱਬਤੀ ਲੋਕਾਂ ਵਿੱਚ ਵਿਆਹੁਤਾ ਸਬੰਧ ਹੋਣ ਤਾਂ ਕਿ ਅਗਲੀ ਨਸਲ ਵਿੱਚ ਚੀਨ ਲਈ ਨਫ਼ਰਤ ਘੱਟ ਹੋਵੇ ਅਤੇ ਤਿੰਨ ਪੀੜ੍ਹੀਆਂ ਆਉਂਦੇ-ਆਉਂਦੇ ਨਫ਼ਰਤ ਖਤਮ ਹੋ ਜਾਵੇ। ਦੁਨੀਆ ਨੂੰ ਤਿੱਬਤ ਦੀ ਤਰੱਕੀ ਦੀ ਜੋ ਤਸਵੀਰ ਚੀਨ ਦਿਖਾਉਂਦਾ ਹੈ, ਉਹ ਸਿਰਫ਼ ਪ੍ਰੋਪੇਗੰਡਾ ਹੈ, ਹੋਰ ਕੁਝ ਨਹੀਂ। ਤਿੱਬਤ ਵਿੱਚ ਆਰਥਿਕ ਤਰੱਕੀ ਦੀ ਚਾਬੀ ਹਾਨ ਜਾਤੀ ਦੇ ਲੋਕਾਂ ਕੋਲ ਹੈ, ਤਿੱਬਤੀਆਂ ਕੋਲ ਨਹੀਂ। ਛਿੰਗਹਾਈ ਰੇਲਵੇ, ਸੜਕਾਂ, ਪੁਲਸ, ਸਕੂਲ, ਹਸਪਤਾਲ ਤੇ ਦੂਸਰੇ ਮੁੱਢਲੇ ਸੰਸਥਾਨ ਜੋ ਚੀਨ ਨੇ ਬਣਾਏ, ਉਨ੍ਹਾਂ ਦਾ ਅਸਲ ਫਾਇਦਾ ਚੀਨ ਤੋਂ ਆ ਕੇ ਤਿੱਬਤ ਵਿੱਚ ਵੱਸੀ ਹਾਨ ਜਾਤੀ ਨੂੰ ਹੈ। ਛਿੰਗਹਾਈ ਰੇਲਵੇ ਲਾਈਨ ਵਿਛਾਉਣ ਦੇ ਪਿੱਛੇ ਚੀਨ ਦਾ ਇਰਾਦਾ ਤਿੱਬਤ ਉੱਤੇ ਕਬਜ਼ਾ ਹੋਰ ਮਜ਼ਬੂਤ ਕਰਨ ਦਾ ਹੈ। ਰੇਲਵੇ ਰਾਹੀਂ ਤਿੱਬਤ ਵਿੱਚ ਬਹੁਤ ਘੱਟ ਸਮੇਂ ਵਿੱਚ ਚੀਨੀ ਫ਼ੌਜੀਆਂ ਨੂੰ ਭੇਜਿਆ ਜਾ ਸਕਦਾ ਹੈ। ਇਸ ਦੇ ਇਲਾਵਾ ਤਿੱਬਤ ਵਿੱਚ ਚੀਨ ਨੇ ਆਪਣੇ ਫ਼ੌਜੀ ਹਵਾਈ ਅੱਡੇ ਤੱਕ ਬਣਵਾ ਰੱਖੇ ਹਨ।
ਵਿਦੇਸ਼ੀ ਸੈਲਾਨੀਆਂ ਅਤੇ ਪੱਤਰਕਾਰਾਂ ਦੇ ਨਾਲ ਡੈਲੀਗੇਸ਼ਨ ਨੂੰ ਤਿੱਬਤ ਵਿੱਚ ਜਾਣ ਦੀ ਇਜਾਜ਼ਤ ਤਾਂ ਹੈ, ਪਰ ਉਥੇ ਵਿਦੇਸ਼ੀਆਂ ਉੱਤੇ ਸਖ਼ਤ ਪਹਿਰਾ ਰਹਿੰਦਾ ਹੈ, ਤਾਂ ਕਿ ਉਹ ਕਿਸੇ ਸਥਾਨਕ ਵਾਸੀ ਨਾਲ ਗੱਲ ਨਾ ਕਰ ਸਕਣ ਅਤੇ ਤਿੱਬਤ ਦੀਆਂ ਉਹੀ ਤਸਵੀਰਾਂ ਦੇਖਣ, ਜੋ ਚੀਨ ਨੇ ਦੁਨੀਆ ਨੂੰ ਦਿਖਾਉਣ ਲਈ ਬਣਾਈਆਂ ਹਨ। ਚੀਨ ਤਿੱਬਤੀਆਂ ਨੂੰ ਦਬਾਉਣ ਲਈ ਸਿਰਫ਼ ਇੱਥੇ ਨਹੀਂ ਰੁਕਿਆ, ਉਸ ਨੇ ਇਨ੍ਹਾਂ ਨੂੰ ਖ਼ਤਮ ਕਰਨ ਲਈ ਭਾਰਤ ਦੇ ਧਰਮਸ਼ਾਲਾ ਸ਼ਹਿਰ ਤੱਕ ਆਪਣੇ ਜਾਸੂਸ ਭੇਜੇ ਤਾਂ ਕਿ ਪਹਿਲਾਂ ਚੀਨ ਇਹ ਜਾਣ ਸਕੇ ਕਿ ਤਿੱਬਤੀ ਭਾਰਤ ਵਿੱਚ ਕਿਹੜੀਆਂ ਸਰਗਰਮੀਆਂ ਵਿੱਚ ਸ਼ਾਮਲ ਹਨ, ਉਨ੍ਹਾਂ ਦੀ ਜੀਵਨ ਸ਼ੈਲੀ ਕਿਹੋ ਜਿਹੀ ਹੈ ਅਤੇ ਉਹ ਭਵਿੱਖ ਵਿੱਚ ਤਿੱਬਤ ਬਾਰੇ ਕੀ ਯੋਜਨਾ ਬਣਾ ਰਹੇ ਹਨ। ਇਸ ਦੇ ਬਾਅਦ ਚੀਨ ਭਾਰਤ ਵਿੱਚ ਰਹਿਣ ਵਾਲੇ ਤਿੱਬਤੀਆਂ ਉੱਤੇ ਹਮਲਾ ਕਰ ਕੇ ਖ਼ਤਮ ਕਰਨ ਦੀ ਰਣਨੀਤੀ ਬਣਾਵੇਗਾ ਤਾਂ ਕਿ ਚੀਨ ਦਾ ਵਿਰੋਧ ਕਰਨ ਵਾਲਾ ਕੋਈ ਵੀ ਭਾਈਚਾਰਾ ਅਤੇ ਸੂਬਾਈ ਲੋਕ ਖ਼ਤਮ ਹੋ ਜਾਣ।
ਚੀਨ ਨੇ ਜੋ ਘਾਣਕਾਰੀ ਨੀਤੀਆਂ, ਸ਼ਿਨਚਿਆਂਗ ਵੇਵੂਰ ਖੁਦਮੁਖਤਿਆਰ ਸੂਬੇ ਵਿੱਚ ਫੈਲਾਈਆਂ, ਹਾਂਗਕਾਂਗ ਵਿੱਚ ਲੋਕਤੰਤਰਿਕ ਅੰਦੋਲਨ ਨੂੰ ਦਰੜਿਆ, ਅੰਦਰੂਨੀ ਮੰਗੋਲੀਆ ਵਿੱਚ ਮੰਗੋਲੀਆਈ ਭਾਈਚਾਰੇ ਦੀ ਭਾਸ਼ਾ ਨੂੰ ਸਕੂਲਾਂ ਵਿੱਚ ਵਰਤੋਂ ਨਾ ਕਰਨ ਦਾ ਫੈਸਲਾ ਲਿਆ, ਇਸ ਨਾਲ ਚੀਨ ਤਿੱਬਤ ਦੇ ਮੂਲ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦਾ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”