Welcome to Canadian Punjabi Post
Follow us on

12

July 2025
 
ਨਜਰਰੀਆ

ਭਾਰਤ ਦੀ ਅੰਦਰੂਨੀ ਸੁਰੱਖਿਆ ਨੂੰ ਮਜ਼ਬੂਤ ਕਰਨ ਦਾ ਸਮਾਂ

September 07, 2021 02:20 AM

-ਆਰ ਵਿਕਰਮ ਸਿੰਘ
ਪਿਛਲੇ ਦਿਨੀਂ ਕਾਬੁਲ ਹਵਾਈ ਅੱਡੇ ਉੱਤੇ ਹੋਏ ਅੱਤਵਾਦੀ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਅਮਰੀਕਾ ਨੇ ਜਿਸ ਨਾਂਗਰਹਾਰ ਵਿੱਚ ਏਅਰਸਟਰਾਈਕ ਕੀਤੀ ਹੈ, ਜਿੱਥੋਂ ਪਾਕਿਸਤਾਨ ਦਾ ਪਿਸ਼ਾਵਰ ਸ਼ਹਿਰ ਢਾਈ ਘੰਟੇ ਦੀ ਦੂਰੀ ਉੱਤੇ ਹੈ। ਇਸੇ ਨਾਗਰਹਾਰ ਵਿੱਚ ਆਈ ਐੱਸ-ਖੁਰਾਸਾਨ ਦਾ ਹੈੱਡਕੁਆਰਟਰ ਹੈ, ਜਿਸ ਨੇ ਕੁਝ ਦਿਨ ਪਹਿਲਾਂ ਕਾਬੁਲ ਹਵਾਈ ਅੱਡੇ ਉੱਤੇ ਆਤਮਘਾਤੀ ਹਮਲੇ ਕੀਤੇ ਅਤੇ ਸੈਂਕੜੇ ਲੋਕ ਮਾਰੇ ਸਨ। ਨਾਂਗਰਹਾਰ ਉਹ ਅਫਗਾਨ ਇਲਾਕਾ ਹੈ, ਜਿਸ ਦੀ ਹੱਦ ਪੂਰੀ ਤਰ੍ਹਾਂ ਪਾਕਿਸਤਾਨ ਨਾਲ ਲੱਗਦੀ ਹੈ। ਪਾਕਿਸਤਾਨ ਤਾਲਿਬਾਨ ਅਤੇ ਆਈ ਐਸ ਦੋਵਾਂ ਨਾਲ ਜੱਫੀਆਂ ਪਾਉਂਦਾ ਆਇਆ ਹੈ। ਆਈ ਐੱਸ-ਖੁਰਾਸਾਨ ਉਹ ਲਗਾਮ ਹੈ, ਜਿਸ ਨਾਲ ਪਾਕਿਸਤਾਨ ਤਾਲਿਬਾਨ ਨੂੰ ਕੰਟਰੋਲ ਕਰੇਗਾ। ਇਸ ਦੀ ਕੀਮਤ ਅਫਗਾਨਿਸਤਾਨ ਸਣੇ ਪੂਰੀ ਦੁਨੀਆ ਨੂੰ ਚੁਕਾਉਣੀ ਪਵੇਗੀ। ਜੇ ਦੋਹਾ ਵਿੱਚ ਤਾਲਿਬਾਨ ਨਾਲ ਹੋਈ ਗੱਲਬਾਤ ਵਿੱਚ ਅਫਗਾਨਿਸਤਾਨ ਦੀ ਚੁਣੀ ਹੋਈ ਅਸ਼ਰਫ ਗਨੀ ਸਰਕਾਰ ਨੂੰ ਵੀ ਮਹੱਤਤਾ ਮਿਲੀ ਹੁੰਦੀ ਤੇ ਕਿਸੇ ਮਨਜ਼ੂਰਸ਼ੁਦਾ ਸਮਝੌਤੇ ਵਿੱਚ ਅਮਰੀਕਾ ਗਾਰੰਟਰ ਦੀ ਭੂਮਿਕਾ ਵਿੱਚ ਹੁੰਦਾ ਤਾਂ ਕੀ ਅਮਰੀਕਾ ਦੀ ਵਾਪਸੀ ਦੀ ਸਥਿਤੀ ਵਿੱਚ ਅਜਿਹੀ ਹੀ ਹਫੜਾ-ਦਫੜੀ ਮੱਚੀ ਹੁੰਦੀ? ਅਜਿਹਾ ਨਹੀਂ ਹੋਇਆ ਤੇ ਇਸ ਦਾ ਨਤੀਜਾ ਹੈ ਕਿ ਵੀਹ ਸਾਲ ਬਾਅਦ ਉਹੋਂ ਤਾਲਿਬਾਨ ਫਿਰ ਤੋਂ ਅਫਗਾਨਿਸਤਾਨ ਉੱਤੇ ਕਾਬਜ਼ ਹੋ ਗਿਆ, ਜਿਸ ਨੂੰ ਅਮਰੀਕਾ ਨੇ ਹੀ ਬੇਦਖਲ ਕੀਤਾ ਸੀ।
ਅਫਗਾਨਿਸਤਾਨ ਕਾਰਨ ਨਿਸ਼ਾਨੇ ਉੱਤੇ ਆਏ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਕਿਹਾ ਕਿ ਅਸੀਂ ਉਥੇ ਦੇਸ਼ ਦੀ ਉਸਾਰੀ ਲਈ ਨਹੀਂ ਗਏ ਸੀ। ਜੇ ਅਜਿਹਾ ਹੈ ਤਾਂ ਦੋ ਮਈ 2011 ਨੂੰ ਪਾਕਿਸਤਾਨ ਵਿੱਚ ਓਸਾਮਾ ਬਿਨ ਲਾਦੇਨ ਨੂੰ ਮਾਰਨ ਪਿੱਛੋਂ ਅਮਰੀਕਾ ਨੂੰ ਅਫਗਾਨਿਸਤਾਨ ਵਿੱਚੋਂ ਨਿਕਲ ਜਾਣਾ ਚਾਹੀਦਾ ਸੀ, ਪਰ ਉਸ ਨੇ ਅਜਿਹਾ ਨਹੀਂ ਕੀਤਾ। ਅਮਰੀਕਾ ਨੇ ਅਫਗਾਨਿਸਤਾਨ ਨੂੰ ਉਸ ਦੇ ਕਬੀਲਾ ਸਭਿਆਚਾਰ ਤੋਂ ਦੂਰ ਪੱਛਮੀ ਮਾਨਤਾ ਵਾਲਾ ਦੇਸ਼ ਬਣਾਉਣਾ ਚਾਹਿਆ ਸੀ। ਉਸ ਨੇ ਉਥੇ ਲੋਆ ਜਿਰਗਾ ਦੀਆਂ ਬੈਠਕਾਂ ਨਹੀਂ ਕਰਾਈਆਂ। ਸਿੱਖਿਆ, ਲੋਕਤੰਤਰ, ਮਨੁੱਖੀ ਅਧਿਕਾਰ, ਔਰਤਾਂ ਦੇ ਸ਼ਕਤੀਕਰਨ ਜਿਹੇ ਮਹੱਤਵ ਪੂਰਨ ਕੰਮਾਂ ਵਿੱਚ ਸ਼ਾਮਲ ਰਿਹਾ ਅਤੇ ਜਦੋਂ ਉਸ ਨੇ ਆਧੁਨਿਕ ਨਗਰ, ਪ੍ਰਸ਼ਾਸਨ, ਪੁਲਸ ਤੇ ਨਿਆਂ ਵਿਵਸਥਾ ਸਥਾਪਤ ਕੀਤੀ ਤਾਂ ਫਿਰ ਉਹ ਦੇਸ਼ ਉਸਾਰੀ ਵਿੱਚ ਆਪਣੀ ਭੂਮਿਕਾ ਤੋਂ ਇਨਕਾਰ ਕਿਉਂ ਕਰਦਾ ਹੈ?
ਆਖਰ ਅਫਗਾਨ ਦਾ ਮੁੱਖ ਖਲਨਾਇਕ ਕੌਣ ਹੈ? ਪਾਕਿਸਤਾਨ। ਪਾਕਿਸਤਾਨ ਦੇ ਫੌਜੀ ਸ਼ਾਸਨ ਦੀ ਮਨਸ਼ਾ ਹਮੇਸ਼ਾ ਤੋਂ ਅਫਗਾਨਿਸਤਾਨ ਨੂੰ ਆਪਣੇ ਸੱਚੇ ਵਿੱਚ ਢਾਲਣ ਦੀ ਰਹੀ ਹੈ। ਜਦੋਂ ਡੂਰੰਡ ਰੇਖਾ ਅਤੇ ਪਖਤੂਨਿਸਤਾਨ ਬਾਰੇ ਵਿਵਾਦ ਵਧਿਆ, ਉਦੋਂ ਪਾਕਿਸਤਾਨ ਨੇ ਪਖਤੂਨ ਰਾਸ਼ਟਰਵਾਦ ਦੀ ਕਾਟ ਲਈ ਇਸਲਾਮਕ ਮੁਹਿੰਮ ਦਾ ਦਾਅ ਖੇਡਿਆ। ਇਸ ਨਾਲ ਪਖਤੂਨਿਸਤਾਨ ਦਾ ਮੁੱਦਾ ਖੂੰਜੇ ਲੱਗ ਗਿਆ। ਇਸ ਦੌਰਾਨ ਅਫਗਾਨ ਰਾਸ਼ਟਰਪਤੀ ਦਾਊਦ ਦਾ ਝੁਕਾਅ ਸੋਵੀਅਤ ਰੂਸ ਦੀ ਬਜਾਏ ਪੱਛਮ ਵੱਲ ਹੋ ਰਿਹਾ ਸੀ। ਇਸ ਦੀ ਪ੍ਰਤੀਕਿਰਿਆ ਵਜੋਂ ਉਥੇ ਰੂਸੀ ਦਖਲ ਵਧਦਾ ਰਿਹਾ। ਇਸ ਦੇ ਟਾਕਰੇ ਵਿੱਚ ਅਮਰੀਕਾ ਤੇ ਸਾਊਦ ਅਰਬ ਦੀ ਮਦਦ ਨਾਲ ਪਾਕਿਸਤਾਨ ਨੇ ਅਫਗਾਨਿਸਤਾਨ ਲਈ ਮੁਜ਼ਾਹਦੀਨ ਦਾ ਢਾਂਚਾ ਖੜ੍ਹਾ ਕੀਤਾ। ਹੈਰਾਨੀ ਦੀ ਗੱਲ ਸੀ ਕਿ ਪਾਕਿਸਤਾਨ ਦੀ ਸਿੱਧੀ ਭੂਮਿਕਾ ਦਿੱਸਣ ਦੇ ਬਾਵਜੂਦ ਸੋਵੀਅਤ ਰੂਸ ਨੇ ਕਦੇ ਪਾਕਿਸਤਾਨ ਉੱਤੇ ਫੌਜੀ ਕਾਰਵਾਈ ਨਹੀਂ ਕੀਤੀ। ਆਈ ਐੱਸ ਆਈ ਵਿੱਚ ਅਫਗਾਨ ਮੋਰਚੇ ਦੇ ਮੁਖੀ ਬ੍ਰਿਗੇਡੀਅਰ ਯੂਸਫ ਨੇ ਲਿਖਿਆ ਕਿ ਜਨਰਲ ਜ਼ੀਆ ਉਲ ਹੱਕ ਵੀ ਬ੍ਰੈਜ਼ਨੇਵ ਤੋਂ ਡਰਦੇ ਸਨ। ਉਨ੍ਹਾਂ ਨੇ ਕਿਹਾ ਕਿ ਪਾਣੀ ਬੱਸ ਓਨਾ ਗਰਮ ਰੱਖਿਆ ਜਾਵੇ ਜਿਸ ਨਾਲ ਸੋਵੀਅਤ ਰੂਸ ਨੂੰ ਪਾਕਿਸਤਾਨ ਵਿੱਚ ਸਿੱਧੇ ਦਖਲ ਦਾ ਮੌਕਾ ਨਾ ਮਿਲੇ। ਉਦੋਂ ਮੁਜ਼ਾਹਿਦੀਨ ਦੀ ਜੜ੍ਹ ਪਾਕਿਸਤਾਨ ਉੱਤੇ ਹਮਲਾ ਨਾ ਕਰਨਾ ਸੋਵੀਅਤ ਰੂਸ ਦੀ ਵੱਡੀ ਰਣਨੀਤਕ ਗਲਤੀ ਸੀ, ਜਿਸ ਦੇ ਬੁਰੇ ਨਤੀਜੇ ਉਸ ਨੂੰ ਝੱਲਣੇ ਪਏ।
ਰੂਸੀਆਂ ਦੀ ਤਰ੍ਹਾਂ ਅਮਰੀਕੀ ਵੀ ਜਾਣਦੇ ਰਹੇ ਕਿ ਉਨ੍ਹਾਂ ਦੀ ਅਫਗਾਨ ਸਮੱਸਿਆ ਦੀ ਜੜ੍ਹ ਪਾਕਿਸਤਾਨ ਵਿੱਚ ਹੈ, ਪਰ ਉਨ੍ਹਾਂ ਨੇ ਪਾਕਿਸਤਾਨ ਨੂੰ ਨਿਸ਼ਾਨਾ ਨਹੀਂ ਬਣਾਇਆ, ਜਦ ਕਿ ਪਾਕਿਸਤਾਨ ਦੀਆਂ ਫੌਜੀ ਆਸਾਂ ਇਸ ਪੂਰੇ ਇਲਾਕੇ ਦੀ ਅਸਥਿਰਤਾ ਦਾ ਕਾਰਨ ਰਹੀਆਂ ਹਨ। ਆਪਣੇ ਪੂਰਬ ਵਿੱਚ ਪਾਕਿਸਤਾਨ ਕਸ਼ਮੀਰ ਚਾਹੁੰਦਾ ਹੈ ਅਤੇ ਅਫਗਾਨਿਸਤਾਨ ਵਿੱਚ ਉਸ ਦੀ ਇੱਛਾ ਰਣਨੀਤਕ ਦਬਦਬੇ ਦੀ ਹੈ। ਏਨੇ ਅੰਦਰੂਨੀ ਤੇ ਬਾਹਰੀ ਵਿਰੋਧਾਂ ਨੂੰ ਸਮੇਟਦਿਆਂ ਪਾਕਿਸਤਾਨ ਪੂਰੇ ਦੱਖਣੀ ਏਸ਼ੀਆ ਉੱਤੇ ਇੱਕ ਬਦਕਿਸਮਤ ਪ੍ਰਛਾਵੇਂ ਵਾਂਗ ਹੈ। ਅਮਰੀਕੀਆਂ ਨੇ ਵੀ ਪਾਕਿਸਤਾਨ ਸਿੰਡਰੋਮ ਨੂੰ ਲੰਘਣ ਦੀ ਕੋਸ਼ਿਸ਼ ਨਹੀਂ ਕੀਤੀ। ਪਿਛਲੀ ਸੋਵੀਅਤ ਮੁਹਿੰਮ ਦੇ ਵਕਤ ਅਮਰੀਕੀ ਏਨੀ ਦੁਬਿਧਾ ਵਿੱਚ ਸਨ ਕਿ ਉਨ੍ਹਾਂ ਨੇ ਪ੍ਰੈੱਸਲਰ ਸੋਧ ਵਰਗੀਆਂ ਪਾਬੰਦੀਆਂ ਦੇ ਬਾਵਜੂਦ ਪਾਕਿਸਤਾਨ ਦੇ ਐਟਮੀ ਤਾਕਤ ਬਣਨ ਤੱਕ ਉੱਤੇ ਇਤਰਾਜ਼ ਨਹੀਂ ਕੀਤਾ।
9/11 ਤੋਂ ਬਾਅਦ ਜਦੋਂ ਅਮਰੀਕਾ ਨੂੰ ਅਫਗਾਨਿਸਤਾਨ ਵਿੱਚ ਫੌਜਾਂ ਉਤਾਰਨੀਆਂ ਪਈਆਂ ਤਾਂ ਇਸ ਦੇਸ਼ ਵਿੱਚ ਮੁਹਿੰਮ ਲਈ ਪਾਕਿਸਤਾਨ ਅਮਰੀਕਾ ਦੇ ਸਹਿਯੋਗ ਨਾਲ ਤਾਲਿਬਾਨ ਵਿਰੁੱਧ ਮੁਹਿੰਮ ਰਣਨੀਤਕ ਵਿਰੋਧ ਦੀ ਮਿਸਾਲ ਹੈ। ਇਸ ਲੜਾਈ ਵਿੱਚ ਪਾਕਿਸਤਾਨ ਦੋਵੇਂ ਪਾਸਿਆਂ ਤੋਂ ਸ਼ਾਮਲ ਰਿਹਾ। ਦੂਜੇ ਪਾਸੇ ਪਾਕਿਸਤਾਨੀ ਐਸ਼ਗਾਹ ਵਿੱਚ ਤਾਲਿਬਾਨ ਵਿੱਚ ਫੌਜ ਅਤੇ ਮਜ਼੍ਹਬ ਦਾ ਅਜਿਹਾ ਸੱਤਾ ਤੰਤਰ ਸੀ, ਜਿਸ ਕੋਲ ਅੱਤਵਾਦੀ ਜਥੇਬੰਦੀ, ਡਰੱਗ ਮਨੀ ਤੇ ਐਟਮ ਬੰਬ ਨਾਲ ਲੋਕਤੰਤਰ ਦਾ ਨਕਾਬ ਵੀ ਸੀ। ਪਾਕਿਸਤਾਨ ਤੇ ਅਫਗਾਨਿਸਤਾਨ ਵਿੱਚ ਘਿਰਿਆ ਅਮਰੀਕਾ ਅਜਿਹਾ ਯੁੱਧ ਲੜਦਾ ਰਿਹਾ ਜਿਸ ਵਿੱਚ ਜਿੱਤ ਦਾ ਬਦਲ ਨਹੀਂ ਸੀ। ਅਮਰੀਕਾ ਦੇ ਜਾਂਦੇ ਸਾਰ ਅਫਗਾਨਿਸਤਾਨ ਦੇ ਹਾਲਾਤ ਪਹਿਲਾਂ ਵਾਂਗ ਹੋਣੇ ਹਨ। ਤਾਲਿਬਾਨ ਦੀ ਨਵੀਂ ਪੀੜ੍ਹੀ ਸੱਤਾ ਵਿੱਚ ਆਈ ਤਾਂ ਇਤਿਹਾਸ ਇੱਕ ਚੱਕਰ ਪੂਰਾ ਕਰ ਕੇ ਫਿਰ ਉਥੇ ਆ ਕੇ ਖੜੋਤਾ ਹੈ।
ਅਜਿਹੇ ਹਾਲਾਤ ਵਿੱਚ ਭਾਰਤ ਕਿੱਥੇ ਹੈ? ਅਸੀਂ ਉਥੇ ਵਿਕਾਸ ਕੰਮਾਂ ਉੱਤੇ ਖਰਚ ਕਰਦੇ ਰਹੇ। ਬੀਤੇ ਵਿੱਚ ਵਿਦੇਸ਼ ਨੀਤੀ ਨੂੰ ਢਿੱਲੇ-ਮੱਠੇ ਤਰੀਕੇ ਨਾਲ ਚਲਾਉਣ ਕਾਰਨ ਦੱਖਣੀ ਏਸ਼ੀਆ ਵਿੱਚ ਸਭ ਤੋਂ ਵੱਡਾ ਦੋਸ਼ ਹੋਣ ਦੇ ਬਾਵਜੂਦ ਸਾਡੀ ਸ਼ਕਤੀਸ਼ਾਲੀ ਭੂਮਿਕਾ ਨਹੀਂ ਬਣ ਸਕੀ। ਦੂਜੇ ਪਾਸੇ ਪਾਕਿਸਤਾਨ ਅਫਗਾਨਿਸਤਾਨ ਵਿੱਚ ਹਾਵੀ ਰਿਹਾ। ਅਫਗਾਨਿਸਤਾਨ ਦੀ ਹੱਦ ਸਾਡੇ ਨਾਲ ਨਹੀਂ ਮਿਲਦੀ, ਪਾਕਿਸਤਾਨ ਦੀਆਂ ਮਜ਼੍ਹਬੀ ਨੀਤੀਆਂ ਸਾਡੀ ਅੰਦਰੂਨੀ ਰਾਜਨੀਤੀ ਨੂੰ ਸਿੱਧਾ ਪ੍ਰਭਾਵਤ ਕਰਦੀਆਂ ਹਨ। ਡਰ ਹੈ ਕਿ ਤਾਲਿਬਾਨ ਦੀ ਇਹ ਜਿੱਤ ਪੂਰੇ ਭਾਰਤੀ ਉਪ ਮਹਾਂਦੀਪ ਨੂੰ ਇੱਕ ਧਾਰਮਿਕ ਯੁੱਧ ਦੀ ਦਿਸ਼ਾ ਵਿੱਚ ਲੈ ਜਾਵੇਗੀ। ਤਾਲਿਬਾਨ ਦਾ ਤਾਜ਼ਾ ਟੀਚਾ ਧਾਰਮਿਕ ਰਾਜ ਕਾਇਮ ਕਰਨਾ ਹੈ, ਜਦ ਕਿ ਪਾਕਿਸਤਾਨ ਕਸ਼ਮੀਰ ਅਤੇ ਚੀਨ ਸੰਪੂਰਨ ਹਿਮਾਲਿਆ ਖੇਤਰ ਉੱਤੇ ਕਬਜ਼ਾ ਚਾਹੁੰਦਾ ਹੈ। ਭਾਰਤ ਇਨ੍ਹਾਂ ਤਿੰਨਾਂ ਦਾ ਨਿਸ਼ਾਨਾ ਹੈ। ਚੰਗੀ ਗੱਲ ਹੈ ਕਿ ਭਾਰਤ ਦੀਆਂ ਨੁਕਸਦਾਰ ਫੌਜੀ ਨੀਤੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰ ਵਿੱਚ ਕੁਝ ਬਦਲੀਆਂ ਹਨ। ਭਾਰਤ-ਅਮਰੀਕੀ ਫੌਜੀ ਸਹਿਯੋਗ ਨੂੰ ‘ਹਿਮਾਲੀਅਨ ਰਾਸ਼ਟਰ ਰੱਖਿਆ ਸਹਿਯੋਗ ਸੰਗਠਨ’ ਦੇ ਕਿਸੇ ਵਿਚਾਰ ਨਾਲ ਧਰਾਤਲ ਉੱਤੇ ਉਤਾਰਨ ਦੀ ਲੋੜ ਹੈ। ਇਹ ਤਿੰਨ ਦੇਸ਼ ਭਾਰਤ ਦੀਆਂ ਨਕਸਲੀ-ਮਾਓਵਾਦੀ ਸ਼ਕਤੀਆਂ ਨਾਲ ਜਿਹਾਦੀ-ਮਜ਼੍ਹਬੀ ਅਤੇ ਦੇਸ਼ ਵਿਰੋਧੀ ਵੰਡ-ਪਾਊ ਜਥੇਬੰਦੀਆਂ ਨੂੰ ਰਸਾਤਲ ਵੱਲ ਲੈ ਜਾਣਗੇ। ਇਹ ਸਾਨੂੰ ਸਰਹੱਦ ਸੰਬੰਧੀ ਤੇ ਅੰਦਰੂਨੀ ਵਿਵਾਦਾਂ ਵਿੱਚ ਉਲਝਾਈ ਰੱਖਣਾ ਚਾਹੁਣਗੇ। ਸਰਹੱਦ ਉੱਤੇ ਤਾਂ ਭਾਰਤ ਦੀ ਫੌਜ ਤਕੜੀ ਹੈ, ਪਰ ਸਾਨੂੰ ਅੰਦਰੂਨੀ ਸੁਰੱਖਿਆ ਮਸ਼ੀਨਰੀ ਨੂੰ ਬਿਹਤਰ ਬਣਾਉਣਾ ਪਵੇਗਾ ਕਿਉਂਕਿ ਹੁਣ ਉਨ੍ਹਾਂ ਦੀ ਘੋਰ ਪ੍ਰੀਖਿਆ ਦਾ ਸਮਾਂ ਸ਼ੁਰੂ ਹੋ੍ਹਏਘਆ.

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ