Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਕਲੀਰੇ ਬੰਨ੍ਹਣਾ ਤੇ ਵੰਡਣਾ

August 05, 2021 03:28 AM

-ਡਾਕਟਰ ਪ੍ਰਿਤਪਾਲ ਸਿੰਘ ਮਹਿਰੋਕ
ਪੰਜਾਬੀ ਸਭਿਆਚਾਰ ਦੀ ਆਪਣੀ ਬੋਲੀ, ਪਹਿਰਾਵੇ, ਸੁਭਾਅ, ਸਮਾਜਕ ਕਦਰਾਂ-ਕੀਮਤਾਂ ਅਤੇ ਰਸਮਾਂ ਰਿਵਾਜ਼ਾਂ ਕਾਰਨ ਵਿਸ਼ਵ ਵਿੱਚ ਵੱਖਰੀ ਪਛਾਣ ਹੈ। ਪਹਿਲੇ ਸਮਿਆਂ ਵਿੱਚ ਇੱਥੇ ਵਿਆਹਾਂ ਵਿੱਚ ਪ੍ਰਚੱਲਤ ਰਹੇ ਰੀਤੀ ਰਿਵਾਜਾਂ ਦੀਆਂ ਗੱਲਾਂ ਅੱਜ ਤੱਕ ਕੀਤੀਆਂ ਜਾਂਦੀਆਂ ਹਨ। ਕੁੜੀ ਦੇ ਵਿਆਹ ਉੱਤੇ ਵਿਆਹ ਵਾਲੀ ਕੁੜੀ ਨੂੰ ਕਲੀਰੇ ਬੰਨ੍ਹਣ ਤੇ ਉਸ ਪਿੱਛੋਂ ਕਲੀਰੇ ਵੰਡਣ ਦੀ ਰਸਮ ਬੜੀ ਪੁਰਾਣੀ ਹੈ। ਇਹ ਪੰਜਾਬੀ ਸਭਿਆਚਾਰ ਦਾ ਹਿੱਸਾ ਰਹੀ ਹੈ। ਕਲੀਰਾ ਨਾਰੀਅਲ ਤੇ ਗਿਰੀ ਗੋਲੇ ਦੀਆਂ ਠੂਠੀਆਂ ਸਜਾ ਕੇ ਲਾਲ ਸੂਤੀ ਡੋਰਾਂ ਵਿੱਚ ਪਰੋਇਆ /ਗੁੰਦਿਆਂ ਜਾਂਦਾ ਹੈ। ਕਲੀਰਿਆਂ ਨੂੰ ਸਜਾਉਣ ਲਈ ਲਾਲ ਸੂਤੀ ਮੌਲੀ ਦੇ ਧਾਗਿਆਂ ਵਿੱਚ ਕੌਡੀਆਂ ਪਰੋਈਆਂ ਜਾਂਦੀਆਂ ਹਨ। ਉਨ੍ਹਾਂ ਨੂੰ ਮਖਾਣਿਆਂ ਅਤੇ ਵਿਸ਼ੇਸ਼ ਤਰ੍ਹਾਂ ਦੀਆਂ ਫੁੱਲੀਆਂ ਨਾਲ ਸਜਾਇਆ ਜਾਂਦਾ ਹੈ ਤੇ ਕਲੀਰਿਆਂ ਨਾਲ ਬੰਨ੍ਹਿਆ ਜਾਂਦਾ ਹੈ।
ਪੁਰਾਣੇ ਸਮਿਆਂ ਵਿੱਚ ਘਰ ਦੀਆਂ ਸਕੇ-ਸੰਬੰਧੀਆਂ, ਗਲੀ ਮੁਹੱਲੇ ਅਤੇ ਪਿੰਡ ਦੀਆਂ ਔਰਤਾਂ, ਕੁੜੀਆਂ ਵਿਆਹ ਤੋਂ ਕੁਝ ਦਿਨ ਪਹਿਲਾਂ ਕੁੜੀ ਲਈ ਕਲੀਰੇ ਪਰੋਅ ਲੈਂਦੀਆਂ ਸਨ। ਚਾਂਦੀ ਦੇ ਕਲੀਰਿਆਂ ਨੂੰ ਗਹਿਣਿਆਂ ਵਾਂਗ ਕੀਮਤੀ ਕਲੀਰੇ ਸਮਝਿਆ ਜਾਂਦਾ ਹੈ। ਉਨ੍ਹਾਂ ਵਿੱਚ ਨਿੱਕੀਆਂ ਗੋਲਾਈਦਾਰ ਕਟੋਰੀਆਂ ਅਤੇ ਘੁੰਗਰੂ ਲੱਗੇ ਹੁੰਦੇ ਹਨ। ਘੁੰਗਰੂਆਂ ਨਾਲ ਜੜੇ ਕਲੀਰਿਆਂ, ਫੁੱਲਾਂ ਵਾਲੇ ਕਲੀਰਿਆਂ, ਰੰਗ ਬਿਰੰਗੇ ਧਾਗਿਆਂ ਦੇ ਕੰਮ ਵਾਲੇ ਕਲੀਰਿਆਂ, ਰੰਗਦਾਰ ਚਮਕੀਲੇ ਕਾਗਜ਼ਾਂ ਨਾਲ ਸਜਾਏ ਕਲੀਰਿਆਂ, ਭਾਰੇ ਜਾਂ ਹਲਕੇ ਝੁੰਮਰ ਵਾਲੇ ਕਲੀਰਿਆਂ ਦੀਆਂ ਵੰਨਗੀਆਂ ਨੂੰ ਕੁੜੀਆਂ ਵਧੇਰੇ ਪਸੰਦ ਕਰਦੀਆਂ ਹਨ। ਵਿਆਹ ਵਾਲੇ ਦਿਨ ਕੁੜੀ ਨੂੰ ਵਰੀ ਦਾ ਸੂਟ ਪਵਾਉਣ ਪਿੱਛੋਂ ਨੇੜਲੇ ਰਿਸ਼ਤੇਦਾਰ ਉਸ ਨੂੰ ਕਲੀਰੇ ਬੰਨ੍ਹਦੇ ਹਨ। ਕੁੜੀ ਨੂੰ ਚੂੜਾ ਪਵਾਉਣ ਪਿੱਛੋਂ ਉਸ ਨੂੰ ਕਲੀਰੇ ਬੰਨ੍ਹੇ ਜਾਂਦੇ ਹਨ। ਕੁੜੀ ਦੀ ਮਾਂ ਤੇ ਮਾਮਿਆਂ ਵੱਲੋਂ ਸਭ ਤੋਂ ਪਹਿਲਾਂ ਬੰਨ੍ਹੇ ਜਾਣ ਵਾਲੇ ਕਲੀਰਿਆਂ ਨੂੰ ਜੇਠੇ ਕਲੀਰੇ ਕਿਹਾ ਜਾਂਦਾ ਹੈ। ਫਿਰ ਬਾਕੀ ਰਿਸ਼ਤੇਦਾਰਾਂ, ਸ਼ਰੀਕੇ-ਭਾਈਚਾਰੇ ਦੀਆਂ ਔਰਤਾਂ/ ਕੁੜੀਆਂ ਵੱਲੋਂ ਕੁੜੀ ਨੂੰ ਕਲੀਰੇ ਬੰਨ੍ਹੇ ਜਾਂਦੇ ਹਨ। ਵਿਆਹ ਵਾਲੀ ਕੁੜੀ ਆਪਣੀਆਂ ਦੋਵਾਂ ਬਾਹਵਾਂ ਦੀਆਂ ਕਲਾਈਆਂ ਉੱਤੇ ਕਲੀਰੇ ਬੰਨ੍ਹਦੀ ਹੈ। ਡਾਕਟਰ ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ ਇਸ ਨੂੰ ‘ਸੁੱਖ ਮੰਗਲ ਦਾ ਸੂਚਕ' ਸਮਝਿਆ ਜਾਂਦਾ ਹੈ।
ਕੁੜੀ ਦੀਆਂ ਕਲਾਈਆਂ ਨਾਲ ਲਟਕਦੇ ਚਾਂਦੀ ਦੇ ਕਲੀਰੇ, ਨਾਰੀਅਲ ਦੇ ਕਲੀਰੇ, ਕੌਡੀਆਂ ਆਦਿ ਨਾਲ ਸਜਾਏ ਗਏ ਕਲੀਰੇ ਬਹੁਤ ਸੁੰਦਰ ਲੱਗਦੇ ਹਨ। ਕੁੜੀ ਨੂੰ ਕਲੀਰੇ ਬੰਨ੍ਹਣ ਦੀ ਇਸ ਰਸਮ ਦਾ ਵਿਸ਼ੇਸ਼ ਮਹੱਤਵ ਹੈ ਅਤੇ ਇਸ ਨੂੰ ਸ਼ੁਭ ਸ਼ਗਨ ਸਮਝਿਆ ਜਾਂਦਾ ਹੈ। ਕਲੀਰੇ ਵੰਡਣ ਦੀ ਰਸਮ ਕੁੜੀ ਦੀ ਡੋਲੀ ਤੁਰਨ ਤੋਂ ਪਹਿਲਾਂ ਹੁੰਦੀ ਹੈ। ਕੁੜੀ ਕੋਲ ਉਸ ਦੀਆਂ ਭੈਣਾਂ, ਭਰਜਾਈਆਂ, ਵੀਰਾਂ ਨੂੰ ਬੁਲਾਇਆ ਜਾਂਦਾ ਹੈ। ਬੰਨ੍ਹੇ ਗਏ, ਇਕੱਠੇ ਹੋਏ ਕਲੀਰਿਆਂ ਵਿੱਚੋਂ ਕੁਝ ਨੂੰ ਤੋੜ ਕੇ ਕੁੜੀ ਆਪਣੀਆਂ ਭੈਣਾਂ, ਭਰਾਵਾਂ, ਭਰਜਾਈਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ ਵੰਡਦੀ ਹੈ। ਇਸ ਰਸਮ ਨੂੰ ਵਿਆਹ ਪਿੱਛੋਂ ਘਰ ਵਿੱਚ ਪਿਆਰ, ਇਤਫਾਕ, ਖੁਸ਼ਹਾਲੀ, ਬਰਕਤਾਂ ਆਦਿ ਬਣੀਆਂ ਰਹਿਣ ਲਈ ਦੁਆ ਕਰਨ ਵਜੋਂ ਨਿਭਾਇਆ ਜਾਂਦਾ ਹੈ। ਘਰ ਵਿੱਚ ਖੁਸ਼ੀਆਂ ਨਾਲ ਭਰਪੂਰ ਤੇ ਸ਼ੁਭ ਕਾਰਜ ਹੁੰਦੇ ਰਹਿਣ ਲਈ ਵੀ ਦੁਆ ਕੀਤੀ ਜਾਂਦੀ ਹੈ।
ਕਲੀਰੇ ਵੰਡਦਿਆਂ ਕੁੜੀ ਆਪਣੇ ਪੇਕੇ ਘਰ ਦੀ ਖ਼ੈਰ ਸੁੱਖ ਮੰਗਦੀ ਹੈ। ਬਾਹਾਂ ਵਿੱਚ ਪਾਏ ਕਲੀਰਿਆਂ ਦੇ ਕੁਝ ਹਿੱਸੇ ਨੂੰ ਕੁੜੀ ਆਪਣੇ ਸਹੁਰੇ ਘਰ ਲੈ ਜਾਂਦੀ ਹੈ। ਸਮਾਂ ਬਦਲ ਗਿਆ ਹੈ। ਅੱਜ ਬਣੇ-ਬਣਾਏ ਕਲੀਰੇ ਬਾਜ਼ਾਰ ਵਿੱਚੋਂ ਖਰੀਦੇ ਜਾ ਸਕਦੇ ਹਨ। ਉਨ੍ਹਾਂ ਬਣੇ-ਬਣਾਏ ਸੁੰਦਰ ਕਲੀਰਿਆਂ ਵਿੱਚੋਂ ਆਪਣੇਪਣ ਦਾ ਅਹਿਸਾਸ ਗੈਰ ਹਾਜ਼ਰ ਹੁੰਦਾ ਹੈ, ਪਰ ਬਦਲਦੇ ਸਮੇਂ ਨੇ ਚੀਜ਼ਾਂ ਦੇ ਵਿਕਲਪ ਦੀ ਤਲਾਸ਼ ਵੀ ਕਰਨੀ ਹੁੰਦੀ ਹੈ। ਕਲੀਰੇ ਬੰਨ੍ਹਣ ਤੇ ਵੰਡਣ ਦੀ ਰਸਮ ਬੇਸ਼ੱਕ ਘਟਦੀ ਜਾ ਰਹੀ ਹੈ, ਪਰ ਉਸ ਦਾ ਮਹੱਤਵ ਅਜੇ ਬਣਿਆ ਹੋਇਆ ਹੈ। ਪਹਿਲਾਂ ਜਿਹੜੇ ਸ਼ਗਨ-ਵਿਹਾਰ ਗਲੀ ਮੁਹੱਲਾ ਰਲ ਮਿਲ ਕੇ ਕਰਦਾ ਸੀ, ਅੱਜ ਘਰ ਵਾਲਿਆਂ ਜਾਂ ਕੁਝ ਨਜ਼ਦੀਕੀ ਰਿਸ਼ਤੇਦਾਰਾਂ ਤੱਕ ਸਿਮਟ ਗਏ ਹਨ। ਕਲੀਰੇ ਬੰਨ੍ਹਣ ਤੇ ਵੰਡਣ ਦੀ ਰਸਮ ਦੇ ਮਹੱਤਵ ਨੂੰ ਵਿਸਾਰਿਆ ਨਹੀਂ ਜਾ ਸਕਦਾ। ਕਲੀਰਿਆਂ ਨਾਲ ਕਈ ਲੋਕ ਵਿਸ਼ਵਾਸ ਅਤੇ ਰਵਾਇਤਾਂ ਵੀ ਜੁੜੀਆਂ ਹੋਈਆਂ ਹਨ। ਕੁਝ ਵੀ ਹੋਵੇ ਪੰਜਾਬੀ ਸਭਿਆਚਾਰ ਵਿੱਚ ਕਲੀਰਿਆਂ ਦੇ ਮਹੱਤਵ ਨੇ ਆਪਣਾ ਸਥਾਨ ਬਣਾਈ ਰੱਖਣਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’