Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਜਦੋਂ ਪੰਜਾਬ ਦੇ ਅਜੋਕੇ ਰਾਜ-ਕਰਤੇ ਅਗਲੇ ਸਾਲ ਲੋਕਾਂ ਤੋਂ ਵੋਟਾਂ ਲੈਣ ਜਾਣਗੇ ਤਾਂ ਕੀ ਹੋਵੇਗਾ!

July 12, 2021 03:12 AM

-ਜਤਿੰਦਰ ਪਨੂੰ
ਭਾਰਤ ਦੇ ਆਖਰੀ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦਾ ਇੱਕ ਸ਼ੇਅਰ ਆਮ ਚਰਚਾ ਵਿੱਚ ਆਉਂਦਾ ਰਹਿੰਦਾ ਹੈ, ਓਸੇ ਬਹਾਦਰ ਸ਼ਾਹ ਜ਼ਫਰ ਦਾ, ਜਿਹੜਾ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਵਿੱਚ ਅੰਗਰੇਜ਼ਾਂ ਵਿਰੁੱਧ ਲੜਿਆ ਅਤੇ ਉਸ ਨੂੰ ਅੰਗਰੇਜ਼ਾਂ ਨੇ ਜਲਾਵਤਨ ਕਰ ਦਿੱਤਾ ਸੀ। ਉਸ ਦੇ ਪਰਵਾਰ ਅਤੇ ਪੁੱਤਰਾਂ ਦਾ ਕੀ ਬਣਿਆ, ਇਹ ਸਭ ਵੱਖਰਾ ਵਿਸ਼ਾ ਹੈ। ਗੱਲ ਉਸ ਦੇ ਇਸ ਸ਼ੇਅਰ ਦੀ ਹੈ ਕਿ ‘ਉਮਰ-ਇ-ਦਰਾਜ਼ ਮਾਂਗ ਕੇ ਲਾਏ ਥੇ ਚਾਰ ਦਿਨ, ਦੋ ਆਰਜ਼ੂ ਮੇਂ ਕਟ ਗਏ, ਦੋ ਇੰਤਜ਼ਾਰ ਮੇਂ।’ ਇਸ ਸ਼ੇਅਰ ਦੀ ਕਹਾਣੀ ਵੀ ਪਾਈਏ ਤਾਂ ਗੱਲ ਏਥੇ ਪੁੱਜ ਜਾਣੀ ਹੈ ਕਿ ਸ਼ੇਅਰ ਉਸ ਦਾ ਸੀ ਜਾਂ ਉਸ ਦੇ ਨਾਂਅ ਨਾਲ ਜੁੜ ਗਿਆ। ਕਿਹਾ ਜਾਂਦਾ ਹੈ ਕਿ ਬਹਾਦਰ ਸ਼ਾਹ ਜ਼ਫਰ ਨੇ ਸਿਰਫ ਏਨਾ ਲਿਖਿਆ ਸੀ:
‘ਲਗਤਾ ਨਹੀਂ ਹੈ ਦਿਲ ਮੇਰਾ, ਉਜੜੇ ਦਿਆਰ ਮੇਂ।
ਕਿਸ ਕੀ ਬਨੀ ਹੈ ਆਲਮ-ਇ-ਨਾ-ਪਾਏਦਾਰ ਮੇਂ।
ਕਿਤਨਾ ਹੈ ਬਦ-ਨਸੀਬ ‘ਜ਼ਫਰ’ ਦਫਨ ਕੇ ਲੀਏ,
ਦੋ ਗਜ਼ ਜ਼ਮੀਂ ਭੀ ਨਾ ਮਿਲੀ ਕੂ-ਇ-ਯਾਰ ਮੇਂ।’
ਸੀਮਾਬ ਅਕਬਰਾਬਾਦੀ ਵੱਲੋਂ ਲਿਖਿਆ ‘ਉਮਰ-ਇ-ਦਰਾਜ਼ ਮਾਂਗ ਕੇ ਲਾਏ ਥੇ ਚਾਰ ਦਿਨ, ਦੋ ਆਰਜ਼ੂ ਮੇਂ ਕਟ ਗਏ, ਦੋ ਇੰਤਜ਼ਾਰ ਮੇਂ’ ਇਸ ਸ਼ੇਅਰ ਨਾਲ ਏਨਾ ਤੇ ਬਹਾਦਰ ਸ਼ਾਹ ਜ਼ਫਰ ਦੀ ਜਿ਼ੰਦਗੀ ਨਾਲ ਏਨਾ ਮਿਲਦਾ ਸੀ ਕਿ ਕਿਹਾ ਜਾਂਦਾ ਹੈ ਕਿ ਸਿਰਫ ਏਸੇ ਲਈ ਬਹਾਦਰ ਸ਼ਾਹ ਜ਼ਫਰ ਦਾ ਮੰਨਿਆ ਗਿਆ। ਇਹ ਗੱਲ ਕਿੰਨੀ ਠੀਕ ਅਤੇ ਕਿੰਨੀ ਗਲਤ ਹੈ, ਮੈਂ ਨਹੀਂ ਜਾਣ ਸਕਿਆ, ਪਰ ਮੈਂ ਇਸ ਨੂੰ ਅਜੋਕੀਆਂ ਹਕੂਮਤਾਂ ਦੇ ਚੱਲਣ ਨਾਲ ਜੋੜ ਕੇ ਵੇਖਦਾ ਹਾਂ।
ਇਸ ਵਕਤ ਭਾਰਤ ਚੋਣਾਂ ਦੇ ਇੱਕ ਹੋਰ ਦੌਰ ਲਈ ਗੇਅਰ ਵਿੱਚ ਪੈ ਚੁੱਕਾ ਹੈ। ਅਜੇ ਦੋ-ਢਾਈ ਮਹੀਨੇ ਪਹਿਲਾਂ ਹੀ ਅਸੀਂ ਭਾਰਤ ਦੀਆਂ ਪੰਜ ਵਿਧਾਨ ਸਭਾਵਾਂ ਦੇ ਲਈ ਚੋਣਾਂ ਦਾ ਇੱਕ ਗੇੜ ਵੇਖਿਆ ਤੇ ਵੇਖਣ ਤੋਂ ਵੱਧ ਭੁਗਤਿਆ ਹੈ। ਨਵਾਂ ਸਾਲ ਚੜ੍ਹਨ ਵਿੱਚ ਮਸਾਂ ਸਾਢੇ ਪੰਜ ਮਹੀਨੇ ਬਾਕੀ ਹਨ ਤੇ ਉਹ ਸਾਲ ਚੜ੍ਹਦੇ ਸਾਰ ਪੰਜ ਹੋਰ ਰਾਜਾਂ ਦੀਆਂ ਵਿਧਾਨ ਸਭਾਵਾਂ ਲਈ ਚੋਣਾਂ ਦਾ ਦੌਰ ਚੱਲ ਪਵੇਗਾ। ਸਾਡੇ ਪੰਜਾਬ ਦੇ ਨਾਲ ਭਾਰਤ ਦਾ ਸਭ ਤੋਂ ਵੱਡਾ ਰਾਜ ਉੱਤਰ ਪ੍ਰਦੇਸ਼ ਵੀ ਉਸ ਵਕਤ ਚੋਣਾਂ ਕਰਾਵੇਗਾ, ਉਸ ਤੋਂ ਕੱਟ ਕੇ ਬਣਾਇਆ ਉੱਤਰਾ ਖੰਡ ਵੀ, ਉੱਤਰ ਪੂਰਬ ਦਾ ਰਾਜ ਮਨੀਪੁਰ ਵੀ ਤੇ ਸੰਸਾਰ ਪ੍ਰਸਿੱਧ ਟੂਰਿਸਟ ਟਿਕਾਣੇ ਵਾਲੇ ਰਾਜ ਗੋਆ ਵਿੱਚ ਵੀ ਚੋਣਾਂ ਹੋਣਗੀਆਂ। ਮਨੀਪੁਰ ਅਤੇ ਗੋਆ ਵਿੱਚ ਇਸ ਵੇਲੇ ਕਿੱਦਾਂ ਦੀ ਹਾਲਤ ਹੈ, ਇਸ ਬਾਰੇ ਨਾ ਬਹੁਤਾ ਕੁਝ ਅਸੀਂ ਜਾਣਦੇ ਹਾਂ, ਨਾ ਜਾਣਨ ਦੀ ਇੱਛਾ ਹੁੰਦੀ ਹੈ, ਪਰ ਉੱਤਰ ਪ੍ਰਦੇਸ਼ ਅਤੇ ਉੱਤਰਾ ਖੰਡ ਦਾ ਸਾਨੂੰ ਪੰਜਾਬ ਜਿੰਨਾ ਪਤਾ ਭਾਵੇਂ ਨਹੀਂ ਹੋ ਸਕਦਾ, ਫਿਰ ਵੀ ਬਹੁਤ ਕੁਝ ਪਤਾ ਲੱਗਦਾ ਰਹਿੰਦਾ ਹੈ। ਜਦੋਂ ਅਗਲੇ ਸਾਲ ਇਹ ਤਿੰਨੇ ਰਾਜ ਚੋਣਾਂ ਵਿੱਚ ਜਾਣ ਵਾਸਤੇ ਤਿਆਰ ਹਨ, ਇਨ੍ਹਾਂ ਵਿੱਚੋਂ ਕਿਸੇ ਇੱਕ ਦੇ ਹਾਲਾਤ ਵੀ ਇਹੋ ਜਿਹੇ ਨਹੀਂ ਕਹੇ ਜਾ ਸਕਦੇ ਕਿ ਅੱਜ ਦੇ ਰਾਜ-ਕਰਤੇ ਆਪਣੇ ਕੀਤੇ ਕੰਮਾਂ ਦੇ ਨਾਂਅ ਉੱਤੇ ਲੋਕਾਂ ਕੋਲੋਂ ਵੋਟਾਂ ਮੰਗ ਸਕਦੇ ਹੋਣ।
ਉੱਤਰ ਪ੍ਰਦੇਸ਼਼ ਵਿੱਚ ਘਰੋਂ ਸਾਰੀ ਮੋਹ-ਮਾਇਆ ਛੱਡ ਕੇ ਰੱਬ ਦੀ ਭਗਤੀ ਕਰਨ ਦੇ ਰਾਹ ਪਿਆ ਵਿਅਕਤੀ ਰਾਜ-ਸੁਖ ਮਾਨਣ ਵਿੱਚ ਏਨਾ ਜਿ਼ਆਦਾ ਗਲਤਾਨ ਹੈ ਕਿ ਸਿਰਫ ਚੋਲਾ ਸਾਧ ਦਾ ਹੈ, ਬਾਕੀ ਸਭ ਕੰਮ ਦੇਸ਼ ਦੇ ਰਾਜਸੀ ਆਗੂਆਂ ਵਾਲੇ ਹਨ। ਲੋਕਾਂ ਲਈ ਕੁਝ ਕੀਤਾ ਨਹੀਂ ਤੇ ਆਪਣੀ ਪਾਰਟੀ ਵਿੱਚ ਸਾਥੀਆਂ ਨਾਲ ਏਦਾਂ ਭਿੜਦਾ ਰਿਹਾ ਕਿ ਅਗਲੀ ਵਾਰੀ ਸਾਰੀ ਭਾਜਪਾ ਟੀਮ ਮਿਲ ਕੇ ਨਹੀਂ ਚੱਲ ਸਕਦੀ। ਭਾਜਪਾ ਦੀ ਮਾਂ ਦਾ ਦਰਜਾ ਰੱਖਦੇ ਸੰਘ ਪਰਵਾਰ ਦੇ ਆਗੂ ਓਥੇ ਆ ਕੇ ਭਾਜਪਾ ਆਗੂਆਂ ਨੂੰ ਮਿਲ ਕੇ ਚੱਲਣ ਦੀਆਂ ਹਦਾਇਤਾਂ ਕਰਦੇ ਹਨ, ਪਰ ਮੰਨਦਾ ਕੋਈ ਨਹੀਂ। ਏਨਾ ਕੁ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਾਂਗ ਲੋਕਾਂ ਅੱਗੇ ਵਿਖਾਲਾ ਨਹੀਂ ਪਾ ਰਹੇ। ਉੱਤਰਾ ਖੰਡ ਦਾ ਮੁੱਖ ਮੰਤਰੀ ਸਵਾ ਚਾਰ ਸਾਲਾਂ ਵਿੱਚ ਤਿੰਨ ਵਾਰੀ ਬਦਲਿਆ ਜਾਣਾ ਦੱਸਦਾ ਹੈ ਕਿ ਓਥੇ ਭਾਜਪਾ ਦੀ ਅੰਦਰੂਨੀ ਹਾਲਤ ਕਿਸ ਤਰ੍ਹਾਂ ਨਿੱਘਰੀ ਹੋਈ ਹੈ ਅਤੇ ਭ੍ਰਿਸ਼ਟਾਚਾਰ ਵੀ ਲੁਕਾਇਆ ਨਹੀਂ ਜਾ ਰਿਹਾ। ਕੇਂਦਰੀ ਲੀਡਰ ਇਸ ਕਾਰਨ ਫਿਕਰਾਂ ਵਿੱਚ ਹਨ।
ਇਨ੍ਹਾਂ ਦੋਵਾਂ ਵੱਲੋਂ ਹਟ ਕੇ ਜਦੋਂ ਅਸੀਂ ਪੰਜਾਬ ਦੀ ਹਾਲਤ ਵੇਖਦੇ ਹਾਂ ਤਾਂ ਏਥੇ ਚਾਰ ਸਾਲ ਬੀਤ ਜਾਣ ਪਿੱਛੋਂ ਹਾਲਤ ਏਦਾਂ ਦੀ ਹੈ ਕਿ ਭਲਕੇ ਸਰਕਾਰ ਦਾ ਮੁਖੀ ਕੌਣ ਹੋਵੇਗਾ, ਏਹੋ ਚਰਚਾ ਚੱਲੀ ਜਾਂਦੀ ਹੈ। ਦਿੱਲੀ ਬੈਠੀ ਪਾਰਟੀ ਹਾਈ ਕਮਾਂਡ ਅਣਹੋਈ ਤੋਂ ਵੀ ਵੱਧ ਬੇਅਸਰ ਹੋ ਚੁੱਕੀ ਹੈ। ਅਸੀਂ ਕਿਸੇ ਇੱਕ ਪੱਖ ਨੂੰ ਠੀਕ ਤੇ ਕਿਸੇ ਨੂੰ ਗਲਤ ਨਹੀਂ ਕਹਿਣਾ ਚਾਹੁੰਦੇ, ਇਹ ਕੰਮ ਉਹ ਸਾਰੇ ਜਣੇ ਖੁਦ ਕਰ ਰਹੇ ਹਨ, ਸਾਡੀ ਦਿਲਚਸਪੀ ਦਾ ਵੱਡਾ ਨੁਕਤਾ ਇਹ ਹੈ ਕਿ ਜਿਹੜੀਆਂ ਗੱਲਾਂ ਇਸ ਸਰਕਾਰ ਦੇ ਵਿਰੋਧੀਆਂ ਨੂੰ ਕਹਿਣੀਆਂ ਚਾਹੀਦੀਆਂ ਹਨ, ਰਾਜ ਕਰਦੀ ਇਸ ਪਾਰਟੀ ਦੇ ਆਪਣੇ ਆਗੂ ਇੱਕ ਦੂਸਰੇ ਬਾਰੇ ਖੁਦ ਹੀ ਕਹੀ ਜਾਂਦੇ ਹਨ। ਕੱਲ੍ਹ ਨੂੰ ਜਦੋਂ ਇਨ੍ਹਾਂ ਦੇ ਵਿਰੋਧੀਆਂ ਨੇ ਆਪਣੇ ਚੋਣ ਪ੍ਰਚਾਰ ਦੇ ਨੁਕਤੇ ਲੱਭਣੇ ਹਨ ਤਾਂ ਉਨ੍ਹਾਂ ਨੂੰ ਖੇਚਲ ਕਰਨ ਦੀ ਲੋੜ ਨਹੀਂ, ਜਿੰਨਾ ਕੁਝ ਇਹ ਲੋਕ ਅੱਜਕੱਲ੍ਹ ਖੁਦ ਕਹਿੰਦੇ ਅਤੇ ਫਿਰ ਮੀਡੀਏ ਵਾਲਿਆਂ ਨੂੰ ਲੱਭ-ਲੱਭ ਕੇ ਪਰੋਸਦੇ ਪਏ ਹਨ, ਉਹ ਇਨ੍ਹਾਂ ਦੇ ਵਿਰੋਧੀਆਂ ਦੇ ਕੰਮ ਆ ਜਾਵੇਗਾ। ਕਾਂਗਰਸ ਪਾਰਟੀ ਦੇ ਕਿਸੇ ਵੀ ਲੀਡਰ ਨੂੰ ਉਨ੍ਹਾਂ ਦੇ ਰਾਜ ਦੇ ਚਾਰ ਸਾਲਾਂ ਤੋਂ ਵੱਧ ਦੇ ਸਮੇਂ ਦੀਆਂ ਪ੍ਰਾਪਤੀਆਂ ਬਾਰੇ ਪੁੱਛੋ ਤਾਂ ਉਹ ਇਹ ਕਦੇ ਨਹੀਂ ਕਹੇਗਾ ਕਿ ਉਸ ਨੇ ਖੁਦ ਕੀ ਕੀਤਾ ਹੈ, ਸਗੋਂ ਇਹ ਦੱਸਣ ਲੱਗ ਜਾਵੇਗਾ ਕਿ ਉਸ ਦੇ ਵਿਰੋਧੀ ਧੜੇ ਨੇ ਇਸ ਦੌਰਾਨ ਬੇੜਾ ਗਰਕ ਕਰਨ ਲਈ ਆਹ ਕੁਝ ਕੀਤਾ ਹੈ। ਲੋਕਾਂ ਨੂੰ ਬਿਜਲੀ ਚਾਹੀਦੀ ਹੈ, ਮਿਲਦੀ ਨਹੀਂ ਅਤੇ ਰੁਜ਼ਗਾਰ ਵੀ ਮਿਲਿਆ ਨਹੀਂ। ਨਸ਼ੀਲੇ ਪਦਾਰਥਾਂ ਦਾ ਵਹਿਣ ਬੰਦ ਕਰਨ ਦਾ ਦਾਅਵਾ ਕੀਤਾ ਸੀ, ਉਹ ਕਰ ਨਹੀਂ ਸਕੇ ਤੇ ਸਿੱਖ ਭਾਈਚਾਰੇ ਦੇ ਜਿਹੜੇ ਦੋ ਭਾਵੁਕ ਮੁੱਦਿਆਂ ਉੱਤੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਦਾ ਵਾਅਦਾ ਕੀਤਾ ਸੀ, ਕੋਟਕਪੂਰਾ ਅਤੇ ਬਹਿਬਲ ਕਲਾਂ ਦੇ ਗੋਲੀ ਕਾਂਡ ਵਾਲਾ ਮੁੱਦਾ ਹੋਵੇ ਜਾਂ ਬਰਗਾੜੀ ਦਾ ਬੇਅਦਬੀ ਕਾਂਡ ਹੋਵੇ, ਕਿਸੇ ਵਿੱਚ ਵੀ ਲੋਕਾਂ ਦੀ ਤਸੱਲੀ ਕਰਵਾ ਸਕਣ ਵਰਗਾ ਕੁਝ ਨਹੀਂ ਕੀਤਾ ਗਿਆ। ਜਿਹੜਾਂ ਸਮਾਂ ਅਤੇ ਸ਼ਕਤੀ ਲੋਕਾਂ ਦੇ ਕੰਮਾਂ ਲਈ ਲਾਉਣੀ ਚਾਹੀਦੀ ਸੀ, ਉਹ ਕਾਂਗਰਸ ਦੇ ਲੀਡਰਾਂ ਦੀ ਆਪਸੀ ਖਹਿਬਾਜ਼ੀ ਵਿੱਚ ਲੱਗਦੀ ਰਹੀ ਹੈ ਅਤੇ ਜਨਤਕ ਮੁੱਦੇ ਅੱਜ ਤੱਕ ਓਦਾਂ ਹੀ ਠੱਪੇ ਪਏ ਸੁਣੀਂਦੇ ਹਨ।
ਪੰਜਾਬ ਵਿੱਚ ਰਾਜ ਕਰਦੀ ਕਾਂਗਰਸ ਪਾਰਟੀ ਦੇ ਕੋਲ ਜਦੋਂ ਬਹੁਤ ਥੋੜ੍ਹਾ ਸਮਾਂ ਰਹਿ ਗਿਆ ਹੈ, ਇਸ ਦੇ ਅੰਦਰਲਾ ਕਲੇਸ਼ ਅਜੇ ਵੀ ਠੱਲ੍ਹਣ ਦਾ ਨਾਂਅ ਨਹੀਂ ਲੈ ਰਿਹਾ ਤਾਂ ਇਸ ਦੇ ਇਹੋ ਜਿਹੇ ਪਿਛਲੇ ਤਜਰਬੇ ਤੋਂ ਕੋਈ ਸਬਕ ਲੈਣ ਦੀ ਲੋੜ ਵੀ ਕਿਸੇ ਲੀਡਰ ਨੂੰ ਜਾਪਦੀ। ਮੁੱਖ ਮੰਤਰੀ ਬੇਅੰਤ ਸਿੰਘ ਦੀ ਮੌਤ ਮਗਰੋਂ ਹਰਚਰਨ ਸਿੰਘ ਬਰਾੜ ਅਤੇ ਰਜਿੰਦਰ ਕੌਰ ਭੱਠਲ ਦਾ ਆਖਰੀ ਸਾਲ ਦਾ ਆਢਾ ਇਸ ਪਾਰਟੀ ਨੂੰ ਲੈ ਬੈਠਾ ਸੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ ਦੇ ਆਖਰੀ ਸਾਲ ਵਿੱਚ ਵੀ ਕੈਪਟਨ ਅਤੇ ਭੱਠਲ ਧੜਿਆਂ ਦੀ ਖਹਿਬਾਜ਼ੀ ਆਖਰੀ ਦਿਨ ਤੱਕ ਚੱਲਦੀ ਰਹੀ ਸੀ, ਜਿਸ ਨੇ ਦੋਵਾਂ ਨੂੰ ਲੋਕਾਂ ਕੋਲ ਜਾਣ ਜੋਗੇ ਨਹੀਂ ਸੀ ਛੱਡਿਆ। ਉਹੀ ਕੁਝ ਇਸ ਵਾਰ ਹੋਈ ਜਾਂਦਾ ਹੈ। ਕੋਈ ਵਕਤ ਸੀ ਕਿ ਅਕਾਲੀ ਦਲ ਦੇ ਲੀਡਰ ਇਹ ਰੋਣਾ ਰੋਇਆ ਕਰਦੇ ਸਨ ਕਿ ਸਾਡੇ ਵਿੱਚ ਕਾਂਗਰਸ ਪਾਟਕ ਪਾਉਂਦੀ ਹੈ ਅਤੇ ਸਾਡੇ ਅੱਧੇ ਆਗੂ ਕਾਂਗਰਸ ਦੇ ਇੱਕ ਲੀਡਰ ਅਤੇ ਅੱਧੇ ਦੂਸਰੇ ਦੇ ਹੱਥਾਂ ਵਿੱਚ ਖੇਡਦੇ ਹਨ। ਅੱਜ ਇਹੋ ਜਿਹਾ ਹਾਲ ਕਾਂਗਰਸ ਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਕਾਂਗਰਸ ਦੇ ਆਪਣੇ ਲੀਡਰ ਹੀ ਬਾਦਲ ਪਰਵਾਰ ਨਾਲ ਮਿਲਿਆ ਹੋਣ ਦਾ ਦੋਸ਼ ਲਾਈ ਜਾਂਦੇ ਹਨ ਤੇ ਨਵਜੋਤ ਸਿੰਘ ਸਿੱਧੂ ਨੂੰ ਕਦੀ ਇੱਕ ਪਾਰਟੀ ਤੇ ਕਦੀ ਦੂਸਰੀ ਵਿੱਚ ਜਾਣ ਨੂੰ ਤਿਆਰ ਦੱਸਿਆ ਜਾਂਦਾ ਹੈ। ਪੰਜਾਂ ਸਾਲਾਂ ਦਾ ਸਮਾਂ ਇਨ੍ਹਾਂ ਨੇ ਜਿੰਨਾ ਗੁਜ਼ਾਰਨਾ ਸੀ, ਉਸ ਦਾ ਬਹੁਤਾ ਲੰਘ ਗਿਆ ਅਤੇ ਥੋੜ੍ਹਾ ਜਿਹਾ ਬਾਕੀ ਹੈ, ਜਿਸ ਦੇ ਬਾਅਦ ਇਹ ਆਪਣੀ ਇਸ ਸਰਕਾਰ ਦੌਰਾਨ ਕੀਤੀ ਆਪੋ-ਆਪਣੀ ਕਮਾਈ ਗਿਣਨਗੇ, ਪਰ ਜਿਹੜੇ ਲੋਕਾਂ ਨੇ ਇਨ੍ਹਾਂ ਨੂੰ ਰਾਜ ਦਿੱਤਾ ਸੀ, ਉਹ ਦੇ ਪੱਲੇ ਕਿੰਨਾ ਪਾਇਆ ਹੈ, ਇਸ ਸਵਾਲ ਦਾ ਜਵਾਬ ਦੇਣਾ ਪਵੇ ਤਾਂ ਖਾਲੀ ਪਰਚਾ ਦੇਣਾ ਪਵੇਗਾ। ਮਿਲੀ ਮਿਆਦ ਦਾ ਅੱਧਾ ਸਮਾ ਭ੍ਰਿਸ਼ਟ ਤਰੀਕਿਆਂ ਨਾਲ ਕਮਾਈਆਂ ਕਰਨ ਉੱਤੇ ਲਾ ਦਿੱਤਾ ਤੇ ਅੱਧ ਸਮਾਂ ਆਪਸੀ ਭੇੜ ਕਰਨ ਉੱਤੇ ਲਾਉਣ ਪਿੱਛੋਂ ਲੋਕਾਂ ਕੋਲ ਜਾਣ ਵੇਲੇ ਉਹ ਸ਼ੇਅਰ ਹੀ ਪੱਲੇ ਰਹਿ ਜਾਵੇਗਾ, ਜਿਹੜਾ ਭਾਵੇਂ ਬਹਾਦਰ ਸ਼ਾਹ ਜ਼ਫਰ ਦਾ ਕਹਿ ਲਓ ਤੇ ਭਾਵੇਂ ਅਕਬਰਾਬਾਦੀ, ਇਸ ਪਾਰਟੀ ਦੇ ਇਨ੍ਹਾਂ ਲੀਡਰਾਂ ਉੱਤੇ ਪੂਰੀ ਤਰ੍ਹਾਂ ਫਿੱਟ ਬੈਠ ਸਕਦਾ ਹੈ:
ਉਮਰ-ਇ-ਦਰਾਜ਼ ਮਾਂਗ ਕੇ ਲਾਏ ਥੇ ਚਾਰ ਦਿਨ,
ਦੋ ਆਰਜ਼ੂ ਮੇਂ ਕਟ ਗਏ, ਦੋ ਇੰਤਜ਼ਾਰ ਮੇਂ।
ਜਦੋਂ ਅੱਜ ਦੇ ਪੰਜਾਬ ਦੇ ਰਾਜ-ਕਰਤਿਆਂ ਨੂੰ ਅਗਲੇ ਸਾਲ ਲੋਕਾਂ ਦੇ ਸਾਹਮਣੇ ਜਾਣਾ ਪਿਆ ਤਾਂ ਉਸ ਵਕਤ ਇਸ ਸ਼ੇਅਰ ਵਿੱਚ ਬੱਸ ਜ਼ਰਾ ਜਿੰਨੀ ਤੋੜ-ਭੰਨ ਕਰਨੀ ਪਵੇਗੀ ਕਿ:
ਰਾਜ ਕਰਨ ਨੂੰ ਮਿਲੇ ਸਨ, ਮਸਾਂ ਪੰਜ ਹੀ ਸਾਲ,
ਦੋ ਕਮਾਈ ਵਿੱਚ ਗੁਜ਼ਰ ਗਏ, ਦੋ ਖਾ ਗਈ ਲੜਾਈ।
ਸਾਨੂੰ ਕਿਸੇ ਨੂੰ ਇਹੋ ਨਾ, ਰਿਹਾ ਸੀ ਕਦੀ ਯਾਦ,
ਘੜੀ ਵੀ ਲੇਖਾ ਦੇਣ ਦੀ, ਬਸ ਆਈ ਆ ਕਿ ਆਈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’