Welcome to Canadian Punjabi Post
Follow us on

25

September 2021
 
ਨਜਰਰੀਆ

ਸਾਡੀ ਭਾਰਤੀਆਂ ਦੀ ਦੌਲਤ ਕੁਝ ਲੋਕਾਂ ਵੱਲੋਂ ਨਿਗਲੀ ਜਾ ਰਹੀ ਹੈ

July 05, 2021 02:35 AM

-ਆਕਾਰ ਪਟੇਲ
ਚਾਰ ਸਾਲ ਪਹਿਲਾਂ ਤੱਕ ਭਾਰਤ ਸਰਕਾਰ ‘ਸਭ ਤੋਂ ਤੇਜ਼ ਵਾਧੇ ਵਾਲੀ ਅਰਥ ਵਿਵਸਥਾ' ਦਾ ਮੁਹਾਵਰਾ ਵਰਤਦੀ ਹੁੰਦੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ‘ਵਿਸ਼ਵ ਅਰਥ ਵਿਵਸਥਾ' ਵਿੱਚ ਇੱਕ ਚਮਕਦਾ ਬਿੰਦੂ’ ਵਰਗੇ ਮੁਹਾਵਰੇ ਨੂੰ ਦੁਹਰਾਇਆ ਤੇ 8 ਨਵੰਬਰ 2016 ਤੱਕ ਇਸ ਦੀ ਵਰਤੋਂ ਕੀਤੀ ਸੀ, ਜਦੋਂ ਉਨ੍ਹਾਂ ਨੇ ਨੋਟਬੰਦੀ ਉੱਤੇ ਆਪਣਾ ਭਾਸ਼ਣ ਦਿੱਤਾ ਸੀ। ਉਸ ਦੇ ਬਾਅਦ ਇਸ ਤਰ੍ਹਾਂ ਦੇ ਮੁਹਾਵਰੇ ਬਾਰੇ ਸੁਣਿਆ ਨਹੀਂ ਗਿਆ। ਅਰਥ ਵਿਵਸਥਾ ਬਾਰੇ ਵਧੇਰੇ ਗੱਲਬਾਤ ਹੀ ਨਹੀਂ ਹੋਈ ਤੇ ਪਿਛਲੇ ਚਾਰ ਸਾਲਾਂ ਵਿੱਚ ਇਸ ਉੱਤੇ ਕੋਈ ਚਰਚਾ ਨਹੀਂ ਹੋਈ। ਭਾਰਤੀ ਅਰਥ ਵਿਵਸਥਾ ਸੰਕਟ ਵਿੱਚ ਦੌੜ ਰਹੀ ਹੈ। ਇਸਦੇ ਵਾਧੇ ਉੱਤੇ ਰੋਕ ਲੱਗੀ ਹੈ। ਇਹ ਸਪੱਸ਼ਟ ਹੈ ਕਿ ਭਾਰਤ ਦੀ ਅਰਥ ਵਿਵਸਥਾ ਹਵਾ ਹੋ ਚੁੱਕੀ ਹੈ ਤੇ ਇਸ ਉੱਤੇ ਅਸੀਂ ਪੂਰੀ ਤਰ੍ਹਾਂ ਬੋਲਣਾ ਬੰਦ ਕਰ ਚੁੱਕੇ ਹਾਂ।
ਬੇਸ਼ੱਕ ਭਾਰਤ ਸਰਕਾਰ ਬੋਲਦੀ ਨਹੀਂ, ਕਿਉਂਕਿ ਉਹ ਮੰਨਦੀ ਹੈ ਕਿ ਸਮੱਸਿਆ ਹੈ ਹੀ ਨਹੀਂ, ਸਾਨੂੰ ਇਹ ਕੋਸ਼ਿਸ਼ ਸਮਝਣੀ ਚਾਹੀਦੀ ਹੈ ਕਿ ਭਾਰਤ ਨਾਲ ਕੀ ਹੋਇਆ ਹੈ? ਸਰਕਾਰੀ ਅੰਕੜਿਆਂ ਦੇ ਅਨੁਸਾਰ ਸਾਡੇ ਆਰਥਿਕ ਵਾਧੇ ਉੱਤੇ ਜਨਵਰੀ 2018 ਤੋਂ ਪਹਿਲਾਂ ਤੇਜ਼ੀ ਨਾਲ ਬੇ੍ਰਕ ਲੱਗ ਰਹੀ ਸੀ। ਇੱਥੇ ਕੁਝ ਕਾਰਨਾਂ ਕਰ ਕੇ ਸਾਨੂੰ ਅੱਜ ਇਸ ਦੇ ਵਾਧੇ ਦੀ ਆਸ ਨਹੀਂ। ਅਸੀਂ ਹੇਠਾਂ ਡਿੱਗ ਚੁੱਕੇ ਹਾਂ, ਜਿਸ ਤੋਂ ਬਾਹਰ ਆ ਨਹੀਂ ਸਕਦੇ। 2018 ਦੀਆਂ ਚਾਰ ਤਿਮਾਹੀਆਂ, 2019 ਦੀਆਂ ਚਾਰ ਅਤੇ 2020 ਦੀ ਪਹਿਲੀ ਤਿਮਾਹੀ ਵਿੱਚ ਅਸੀਂ ਡਿੱਗਦੇ ਗਏ। ਇਹ ਸਭ ਕੁਝ ਕੋਵਿਡ ਮਹਾਮਾਰੀ ਤੋਂ ਪਹਿਲਾਂ ਸੀ ਅਤੇ ਉਸ ਸਮੇਂ ਤੱਕ ਰਾਸ਼ਟਰੀ ਲਾਕਡਾਊਨ ਦਾ ਐਲਾਨ ਹੋ ਚੁੱਕਾ ਸੀ। ਅਸੀਂ ਪੂਰੀ ਤਰ੍ਹਾਂ ਵਾਧੇ ਨੂੰ ਰੋਕ ਦਿੱਤਾ।
ਸਰਕਾਰ ਨੇ ਸਾਨੂੰ ਇਹ ਨਹੀਂ ਦੱਸਿਆ ਕਿ ਆਖ਼ਿਰ ਕਿਉਂ ਸਾਡੀ ਅਰਥ ਵਿਵਸਥਾ ਖਿੱਲਰ ਚੁੱਕੀ ਹੈ। ਇਸ ਵਿਸ਼ੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੋਲਣਾ ਹੀ ਛੱਡ ਦਿੱਤਾ। ਫਿਰ 14 ਅਕਤੂਬਰ 2019 ਨੂੰ ਇੱਕ ਅਖ਼ਬਾਰ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਪਤੀ ਪਰਕਲਾ ਪ੍ਰਭਾਕਰ ਦਾ ਲਿਖਿਆ ਲੇਖ ਛਾਪਿਆ। ਅਰਥ ਵਿਵਸਥਾ ਦਾ ਮੁਲਾਂਕਣ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ‘ਦੇਸ਼ ਵਿੱਚ ਸਾਰੇ ਪਾਸੇ ਆਰਥਿਕ ਗਿਰਾਵਟ ਦੇ ਬਾਰੇ ਉਤਸੁਕਤਾ ਹੈ, ਜਦ ਕਿ ਸਰਕਾਰ ਅਜੇ ਵੀ ਇਸ ਬਾਰੇ ਨਾਂਹ ਕਰਦੀ ਹੈ। ਇੱਕ ਦੇ ਬਾਅਦ ਇੱਕ ਖੇਤਰ ਗੰਭੀਰ ਚੁਣੌਤੀ ਪੂਰਵਕ ਸਥਿਤੀ ਵੱਲ ਨਜ਼ਰਾਂ ਦੌੜਾ ਰਿਹਾ ਹੈ। ਨਿੱਜੀ ਵਰਤੋਂ ਸੰੁਗੜ ਗਈ ਅਤੇ ਇਹ 18 ਤਿਮਾਹੀਆਂ ਉੱਤੇ 3.1 ਫ਼ੀਸਦੀ ਦੀ ਦਰ ਤੋਂ ਹੇਠਾਂ ਹੈ। ਪੇਂਡੂ ਵਰਤੋਂ ਨੇ ਵੀ ਡੂੰਘੀ ਛਾਲ ਮਾਰੀ ਹੈ ਅਤੇ ਇਹ ਸ਼ਹਿਰੀ ਗਿਰਾਵਟ ਤੋਂ ਦੁੱਗਣੀ ਹੈ। ਸੂਖਮ ਅਤੇ ਲਘੂ ਉਦਯੋਗ ਦਾ ਕਰਜ਼ਾ ਜਿਉਂ ਦਾ ਤਿਉਂ ਖੜ੍ਹਾ ਹੈ। ਕੁਲ ਐਕਸਪੋਰਟ ਨੇ ਕੋਈ ਵੀ ਵਾਧਾ ਨਹੀਂ ਦਿਖਾਇਆ। ਜੀ ਡੀ ਪੀ ਵਾਧਾ ਛੇ ਸਾਲਾਂ ਦੇ ਹੇਠਲੇ ਪੱਧਰ ਉੱਤੇ ਹੈ ਅਤੇ ਵਿੱਤੀ ਸਾਲ 2020 ਦੀ ਪਹਿਲੀ ਤਿਮਾਹੀ ਨਾਲ ਇਸ ਨੇ ਪੰਜ ਫ਼ੀਸਦੀ ਦੀ ਮਾਮੂਲੀ ਦਰ ਰਜਿਸਟਰ ਕੀਤੀ ਹੈ। ਬੇਰੋਜ਼ਗਾਰੀ 45 ਸਾਲ ਦੇ ਸਭ ਤੋਂ ਉਚੇ ਪੱਧਰ ਉੱਤੇ ਹੈ। ਸਰਕਾਰ ਨੇ ਅਜੇ ਉਨ੍ਹਾਂ ਸੰਕੇਤਾਂ ਨੂੰ ਦਰਸਾਉਣਾ ਹੈ, ਜਿਸ ਵਿੱਚ ਇਹ ਕਹਿਣਾ ਚਾਹੇਗੀ ਕਿ ਅਰਥ ਵਿਵਸਥਾ ਨੂੰ ਬੀਮਾਰ ਕਰਨ ਵਾਲੀਆਂ ਚੀਜ਼ਾਂ ਉਸ ਦੀ ਪਕੜ ਵਿੱਚ ਹਨ।’
ਇਹ ਮਹਾਮਾਰੀ ਤੋਂ ਪਹਿਲਾਂ, 20 ਮਹੀਨੇ ਪਹਿਲਾਂ, 2020 ਦੀ ਮੰਦੀ ਅਤੇ ਕੋਵਿਡ ਦੀ ਦੂਸਰੀ ਲਹਿਰ ਤੋਂ ਪਹਿਲਾਂ ਦੀਆਂ ਗੱਲਾਂ ਹਨ। ਇਸ ਹਫ਼ਤੇ ਮੈਂ ਇੱਕ ਬਿਜ਼ਨੈਸ ਡੇਲੀ ਤੋਂ ਇੱਕ ਪੱਤਰ ਪ੍ਰਾਪਤ ਕੀਤਾ, ਜਿਸ ਵਿੱਚ ਪਿਛਲੇ ਵਿੱਤੀ ਸਾਲ ਲਈ ਸਥਿਤੀ ਬਾਰੇ ਕਿਹਾ ਗਿਆ, ਜਿਸ ਦੀ ਸਮਾਪਤੀ ਕੁਝ ਹਫ਼ਤੇ ਪਹਿਲਾਂ ਅਪ੍ਰੈਲ ਵਿੱਚ ਹੋਈ ਹੈ। ਖਪਤਕਾਰ ਦੀ ਖ਼ਰਚ ਕਰਨ ਦੀ ਸ਼ਕਤੀ 9 ਫ਼ੀਸਦੀ ਤੱਕ ਸੁੰਗੜੀ ਅਤੇ ਨਿਵੇਸ਼ 10 ਫ਼ੀਸਦੀ ਤੋਂ ਵੱਧ ਸੁੰਗੜਿਆ ਹੈ। ਵਿਨਿਰਮਾਣ, ਸੇਵਾਵਾਂ ਅਤੇ ਨਿਰਮਾਣ ਨੇ ਆਪਣਾ ਮੁੱਲ ਗੁਆ ਦਿੱਤਾ ਹੈ, ਜੋ 8 ਫ਼ੀਸਦੀ ਰੇਂਜ ਵਿੱਚ ਆਉਂਦਾ ਹੈ। ਪਿਛਲੇ ਵਿੱਤੀ ਸਾਲ ਵਿੱਚ ਜੋ ਕੁਝ ਵਾਪਰਿਆ, ਉਸ ਤੋਂ ਬਾਅਦ ਅਸੀਂ ਵਧਣਾ ਬੰਦ ਕਰ ਦਿੱਤਾ। ਉਸਦੇ ਬਾਅਦ ਅਸੀਂ ਫਿਰ ਪਿੱਛੇ ਮੁੜ ਗਏ। ਪੂਰਾ ਵਿਸ਼ਵ ਵਾਧਾ ਪਾਉਂਦਾ ਰਿਹਾ ਤੇ ਸਾਨੂੰ ਬਹੁਤ ਪਿੱਛੇ ਛੱਡ ਗਿਆ। ਇਸ ਦਾ ਇੱਕ ਕਾਰਨ ਇਹ ਹੈ ਕਿ ਔਸਤਨ ਇੱਕ ਭਾਰਤੀ ਅੱਜ ਇੱਕ ਔਸਤਨ ਬੰਗਲਾ ਦੇਸ਼ੀ ਨਾਲੋਂ ਵੱਧ ਗ਼ਰੀਬ ਹੈ, ਜੋ ਪਿਛਲੇ 48 ਮਹੀਨਿਆਂ ਦੀ ਸਥਿਤੀ ਹੈ।
ਅਪ੍ਰੈਲ 2021ਤੱਕ ਵਿਨਿਰਮਾਣ, ਟ੍ਰੇਡ, ਟਰਾਂਸਪੋਰਟ ਅਤੇ ਸੰਚਾਰ ਏਨੇ ਹੇਠਾਂ ਸਨ ਜਿੰਨਾ ਉਹ 2018 ਵਿੱਚ ਸਨ। ਆਟੋ ਸੈਕਟਰ ਕਈ ਸਾਲਾਂ ਤੋਂ ਪ੍ਰਭਾਵਿਤ ਹੈ ਤੇ ਇਹ ਸਪੱਸ਼ਟ ਹੈ ਕਿ ਮੱਧ ਵਰਗ ਨੇ ਵਾਧਾ ਪਾਉਣਾ ਰੋਕ ਦਿੱਤਾ ਹੈ। ਅੱਜ ਦੋਪਹੀਆ ਵਾਹਨਾਂ ਦੀ ਵਿਕਰੀ ਜਿਉਂ ਦੀ ਤਿਉਂ ਹੈ, ਜਿਵੇਂ 10 ਸਾਲ ਪਹਿਲਾਂ ਸੀ। ਟਰੱਕਾਂ ਵਰਗੇ ਕਮਰਸ਼ੀਅਲ ਵਾਹਨਾਂ ਦੀ ਵਿਕਰੀ ਅੱਜ ਉਸੇ ਪੱਧਰ ਉੱਤੇ ਖੜ੍ਹੀ ਹੈ, ਜਦੋਂ ਨਰਿੰਦਰ ਮੋਦੀ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸਨ।
ਕੀ ਇਹ ਸਾਰੇ ਨਵੇਂ ਅੰਕੜੇ ਹਨ, ਜਿਨ੍ਹਾਂ ਦਾ ਵਰਨਣ ਮੈਂ ਕਰ ਰਿਹਾ ਹਾਂ? ਨਹੀਂ ਤਾਂ ਜਨਤਕ ਤੌਰ ਜ਼ਾਹਰ ਅੰਕੜੇ ਹਨ। ਜੇ ਸਾਡੇ ਵਿੱਚੋਂ ਕੋਈ ਵੀ ਇਸ ਗੰਭੀਰ ਹਾਲਤ ਬਾਰੇ ਨਹੀਂ ਜਾਣਦਾ ਤਾਂ ਉਸ ਦਾ ਕਾਰਨ ਇਹ ਹੈ ਕਿ ‘ਮਨ ਕੀ ਬਾਤ' ਪ੍ਰੋਗਰਾਮ ਵਿੱਚ ਇਸ ਉੱਤੇ ਅਜੇ ਬੋਲਿਆ ਨਹੀਂ ਗਿਆ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਅਰਥ ਵਿਵਸਥਾ ਦੇ ਬਾਰੇ ਪਿਛਲੇ ਸਾਲ ਕਿਹਾ ਸੀ ਕਿ ‘‘ਜੇ ਤੁਸੀਂ ਸਮੱਸਿਆ ਨੂੰ ਪ੍ਰਵਾਨ ਨਾ ਕਰੋਗੇ ਤਾਂ ਉਸ ਨੂੰ ਸੁਲਝਾ ਨਹੀਂ ਸਕੋਗੇ।’ ਇਹੀ ਕਾਰਨ ਹੈ ਕਿ ਅਸੀਂ ਸਮੱਸਿਆ ਨੂੰ ਨਹੀਂ ਸੁਲਝਾਇਆ। ਭਾਰਤ ਦੇ ਨੇਤਾ ਇਹ ਗੱਲ ਮਾਣ ਨਾਲ ਕਹਿੰਦੇ ਹਨ ਕਿ ਅਰਥ ਵਿਵਥਾ ਉੱਤੇ ਮੋਦੀ ਅਸਫਲ ਹੋਏ ਹਨ, ਪਰ ਉਨ੍ਹਾਂ ਦੀ ਕੈਬਨਿਟ ਦੇ ਮੰਤਰੀ ਏਨਾ ਕਹਿਣ ਦੀ ਹਿੰਮਤ ਨਹੀਂ ਰੱਖਦੇ। ਵਿੱਤ ਮੰਤਰੀ ਨਿਰਮਾਲਾ ਦੇ ਪਤੀ ਨੂੰ ਭਾਰਤ ਦੇ ਸਭ ਤੋਂ ਵੱਧ ਵੱਕਾਰੀ ਅਖ਼ਬਾਰਾਂ ਵਿੱਚ ਇੱਕ ਲੇਖ ਲਿਖਣਾ ਚਾਹੀਦਾ ਹੈ ਅਤੇ ਪੂਰੇ ਵਿਸ਼ਵ ਦੇ ਨੋੋਟਿਸ ਵਿੱਚ ਇਹ ਗੱਲ ਲਿਆਉਣੀ ਚਾਹੀਦੀ ਹੈ ਕਿ ਅਸੀਂ ਡੁੱਬ ਰਹੇ ਹਾਂ।
ਭਾਰਤੀਆਂ ਦੀ ਭਿਆਨਕ ਹਾਲਤ ਅਤੇ ਸਾਡੀ ਅਰਥ ਵਿਵਸਥਾ ਦਾ ਨਸ਼ਟ ਹੋਣਾ ਇੱਕ ਹੀ ਸਮੇਂ ਵਿੱਚ ਉਸ ਸਮੇਂ ਹੋ ਰਿਹਾ ਹੈ, ਜਦੋਂ ਸਾਡੀ ਦੌਲਤ ਕੁਝ ਲੋਕਾਂ ਵੱਲੋਂ ਨਿਗਲੀ ਜਾ ਰਹੀ ਹੈ। ਏਸ਼ੀਆ ਦੇ ਸਭ ਤੋਂ ਦੋ ਅਮੀਰ ਵਿਅਕਤੀ ਚੀਨ ਦੇ ਨਹੀਂ ਹਨ, ਜਿਨ੍ਹਾਂ ਦੀ ਅਰਥ ਵਿਵਸਥਾ ਭਾਰਤ ਦੀ ਅਰਥ ਵਿਵਸਥਾ ਨਾਲੋਂ ਛੇ ਗੁਣਾ ਵੱਡੀ ਹੈ। ਇਹ ਦੋ ਜਣੇ ਗੁਜਰਾਤੀ ਹਨ, ਜੋ ਭਾਰਤ ਵਿੱਚ ਵਾਧੇ ਦੇ ਮਾਡਲ ਦੀ ਪ੍ਰਤੀਨਿਧਤਾ ਕਰਦੇ ਹਨ।

 

 
Have something to say? Post your comment