Welcome to Canadian Punjabi Post
Follow us on

10

May 2021
ਬ੍ਰੈਕਿੰਗ ਖ਼ਬਰਾਂ :
ਬਿੱਲ ਤੇ ਮੈਲਿੰਡਾ ਗੇਟਸ ਲੈ ਰਹੇ ਹਨ ਤਲਾਕਮਈ ਦੇ ਅੰਤ ਤੱਕ ਓਨਟਾਰੀਓ ਵਿੱਚ 18 ਪਲੱਸ ਦੇ ਲੋਕ ਕੋਵਿਡ-19 ਵੈਕਸੀਨੇਸ਼ਨ ਲਈ ਹੋਣਗੇ ਯੋਗ!ਅੱਜ ਤੋਂ ਕੋਵਿਡ-19 ਵੈਕਸੀਨ ਬੁੱਕ ਕਰਵਾ ਸਕਣਗੇ ਓਨਟਾਰੀਓ ਦੇ ਚਾਈਲਡ ਕੇਅਰ ਵਰਕਰਜ਼ਇੱਕ ਵਾਰੀ ਫਿਰ ਭਰੋਸੇ ਦਾ ਵੋਟ ਜਿੱਤੇ ਲਿਬਰਲਮੁੱਖ ਮੰਤਰੀ 1 ਮਈ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਜਸ਼ਨਾਂ ਮੌਕੇ ਸੰਗਤਾਂ ਨਾਲ ਵਰਚੁਅਲ ਤੌਰ ’ਤੇ ਅਰਦਾਸ ’ਚ ਸ਼ਾਮਲ ਹੋਣਗੇਚਾਈਲਡ ਬੈਨੇਫਿਟ ਤਹਿਤ ਅੱਜ ਤੋਂ ਮਾਪਿਆਂ ਨੂੰ ਹਾਸਲ ਹੋਣੀ ਸ਼ੁਰੂ ਹੋਵੇਗੀ ਸਿੱਧੀ ਆਰਥਿਕ ਮਦਦਵੈਂਸ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਮਹਿਲਾ ਨੇ ਦੱਸਿਆ ਉਸ ਨੂੰ ਆਪਣੇ 2 ਬੱਚਿਆਂ ਦਾ ਪਿਤਾਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਉੱਤੇ 30 ਦਿਨ ਲਈ ਕੈਨੇਡਾ ਨੇ ਲਾਈ ਰੋਕ
ਨਜਰਰੀਆ

ਪਰਵਾਸੀ ਕਿਰਤੀਆਂ ਨੂੰ ਮੁੜ ਸਤਾਉਣ ਲੱਗਾ ਲਾਕਡਾਊਨ ਦਾ ਡਰ

April 16, 2021 08:19 AM

-ਆਮਨਾ ਮਿਰਜ਼ਾ
ਕੋਰੋਨਾ ਮਹਾਮਾਰੀ ਕਾਰਨ ਫਿਰ ਪਰਵਾਸੀ ਮਜ਼ਦੂਰਾਂ ਵਿੱਚ ਲਾਕਡਾਊਨ ਦੇ ਡਰ ਨਾਲ ਜੁੜੀਆਂ ਖ਼ਬਰਾਂ ਚਰਚਾ ਵਿੱਚ ਹਨ। ਘਰਾਂ ਵੱਲ ਕਈ ਮੀਲਾਂ ਤੱਕ ਪੈਦਲ ਚੱਲਣ ਵਾਲੇ ਮਜ਼ਦੂਰਾਂ ਦੀਆਂ ਦਿਲ ਕੰਬਾਊ ਤਸਵੀਰਾਂ ਹੋਣ ਜਾਂ ਦੇਸ਼ ਦੇ ਬਾਹਰ ਕਿਸੇ ਵੀ ਨਿਯੋਜਤ ਵਿਅਕਤੀ ਲਈ ਵੀਜ਼ਾ ਵਿਵਸਥਾ ਵਿੱਚ ਬਦਲਾਅ ਦੀਆਂ ਚਿਤਾਵਾਂ ਦੀ ਰਿਪੋਰਟ, ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਇਨ੍ਹਾਂ ਦੋਵਾਂ ਵਿਚਾਲੇ ਇੱਕ ਸਮਾਨ ਸੰਦਰਭ ਹੈ ਜਿੱਥੇ ਵਿਕਾਸ ਅਤੇ ਰੋਜ਼ਗਾਰ ਨਾਲ ਸਬੰਧਿਤ ਪ੍ਰਕਿਰਿਆ ਨੇ ਕਈ ਇਲਾਕਿਆਂ ਦੀ ਅਣਦੇਖੀ ਕੀਤੀ ਹੈ।
ਪਿਛਲੇ ਸਾਲ ਵਰਲਡ ਬੈਂਕ ਨੇ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਸੀ ਕਿ ਕੋਵਿਡ-19 ਕਾਰਨ 2020 ਵਿੱਚ ਵਿਸ਼ਵ ਪੱਧਰੀ ਵਿਕਾਸ ਦਰ ਵਿੱਚ ਲੱਗਭਗ 20 ਫੀਸਦੀ ਗਿਰਾਵਟ ਦਾ ਅੰਦਾਜ਼ਾ ਹੈ। ਇਸ ਵਿੱਚ ਪਰਵਾਸੀ ਮਜ਼ਦੂਰ ਦੀ ਤਨਖ਼ਾਹ ਅਤੇ ਰੋਜ਼ਗਾਰ ਵਿੱਚ ਗਿਰਾਵਟ ਪ੍ਰਮੁੱਖ ਵਿਸ਼ਾ ਦੱਸਿਆ ਗਿਆ ਸੀ। ਸਾਨੂੰ ਆਰਥਿਕ ਸੰਕਟ ਦੌਰਾਨ ਰੋਜ਼ਗਾਰ ਅਤੇ ਮਜ਼ਦੂਰੀ ਦੇ ਨੁਕਸਾਨ ਦੇ ਪ੍ਰਤੀ ਵੱਧ ਸੰਦੇਵਨਸ਼ੀਲ ਹੋਣਾ ਪਵੇਗਾ। ਮੁੱਢਲੇ ਸੁਧਾਰ ਲਈ ਕੋਸ਼ਿਸ਼ ਹੋਣੀ ਚਾਹੀਦੀ ਹੈ, ਜਿਸ ਵਿੱਚ ਉਨ੍ਹਾਂ ਕਾਰਨਾਂ ਤੇ ਪ੍ਰਤੀਕਿਰਿਆ ਨੂੰ ਠੀਕ ਕਰਨਾ ਹੋਵੇਗਾ, ਜਿਸ ਪਿੱਛੇ ਵਿਅਕਤੀ ਨੂੰ ਨਵੇਂ ਹਰਿਆਲੀ ਬਾਗ ਆਪਣੇ ਘਰ ਤੋਂ ਦੂਰ ਦਿੱਸਦੇ ਹਨ। ਇਹ ਕਹਿਣਾ ਗਲਤ ਹੋਵੇਗਾ ਕਿ ਬੀਤੇ ਵਿੱਚ ਵਸਤੂਆਂ ਅਤੇ ਸੇਵਾ ਦਾ ਲੈਣ-ਦੇਣ ਨਹੀਂ ਕੀਤਾ ਗਿਆ, ਪਰ ਨਿਰਭਰਤਾ ਅਤੇ ਵਟਾਂਦਰੇ ਦੀ ਪ੍ਰਕਿਰਿਆ ਜੋ ਅੱਜ ਵਿਸ਼ਵ ਪੱਧਰੀ ਦੁਨੀਆ ਤੇ ਵਿਸ਼ਵੀਕਰਣ ਦੀ ਪਛਾਣ ਹੈ, ਉਹ ਆਪਣੇ ਪੈਮਾਨੇ, ਪਹੁੰਚ ਅਤੇ ਪ੍ਰਭਾਵ ਤੋਂ ਵੱਡੀਆਂ ਹਨ। ਇਸ ਦੇ ਕਾਰਨ ਵਿਸ਼ਵੀਕਰਨ ਦੇ ਅਧੀਨ ਪ੍ਰਵਾਸ ਦੀ ਕਿਸਮ ਨੂੰ ਬਦਲ ਦਿੱਤਾ ਗਿਆ ਹੈ।
ਮਨੁੱਖੀ ਪ੍ਰਵਾਸ ਦੇ ਬਿਨਾਂ ਵਿਸ਼ਵੀਕਰਨ ਅਧੂਰਾ ਹੈ। ਬਿਹਤਰ ਕੰਮ ਦੇ ਮੌਕਿਆਂ ਲਈ ਇਨਸਾਨ ਨੇ ਨਵੇਂ ਸਥਾਨਾਂ ਉੱਤੇ ਹਿਜਰਤ ਕੀਤੀ ਹੈ। ਵਧਿਆ ਹੋਇਆ ਪ੍ਰਵਾਸ ਵਿਸ਼ਵੀਕਰਨ ਦੇ ਸਭ ਤੋਂ ਮਹੱਤਵ ਪੂਰਨ ਪਹਿਲੂਆਂ ਵਿੱਚੋਂ ਇੱਕ ਹੈ। ਜੇ ਅਸੀਂ ਵਿਸ਼ਵੀਕਰਣ ਅਤੇ ਅੰਤਰਰਾਸ਼ਟਰੀ ਕਿਰਤ ਪ੍ਰਵਾਸ ਦੇ ਸਬੰਧਾਂ ਦੇ ਪ੍ਰਮੁੱਖ ਪੈਟਰਨ ਦਾ ਅਧਿਐਨ ਕਰੀਏ ਤਾਂ ਕਈ ਰਿਪੋਰਟਾਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵੱਲ ਸਾਡਾ ਧਿਆਨ ਖਿੱਚਦੀਆਂ ਹਨ। ਇਸ ਪ੍ਰਕਿਰਿਆ ਨੇ ਸਾਨੂੰ ਲਾਭ ਜ਼ਰੂਰ ਦਿੱਤੇ, ਪਰ ਦੂਜੇ ਪਹਿਲੂ ਵੀ ਅਣਦੇਖੇ ਨਹੀਂ ਕੀਤੇ ਜਾ ਸਕਦੇ, ਜਿੱਥੇ ਕੁਝ ਸ਼ਹਿਰਾਂ ਦਾ ਪੱਖਪਾਤ ਹਜ਼ਾਰਾਂ ਪਿੰਡਾਂ ਦੀ ਲੋੜ ਉੱਤੇ ਕੀਤਾ ਗਿਆ ਹੈ। ਕੈਪੀਟਲ ਅਤੇ ਇਸ ਨਾਲ ਜੁੜੇ ਪੂੰਜੀ ਨਿਵੇਸ਼ ਤੈਅ ਕਰਨ ਲਈ ਸਹੀ ਹਾਲਤਾਂ ਅਤੇ ਇਨਫ੍ਰਾਸਟਰੱਕਚਰ ਦੀ ਲੋੜ ਹੁੰਦੀ ਹੈ। ਅਜੀਬ ਗੱਲ ਹੈ ਕਿ ਇੱਕ ਪ੍ਰਕਿਰਿਆ, ਜੋ ਹਰ ਵਿਅਕਤੀ ਨੂੰ ਪ੍ਰਭਾਵਿਤ ਕਰਦੀ ਹੈ, ਪਿੰਡਾਂ, ਛੋਟੇ ਸ਼ਹਿਰਾਂ ਵਿੱਚ ਜਿੱਥੇ ਬਾਕੀ ਲੋਕ ਰਹਿੰਦੇ ਹਨ, ਉਥੇ ਇਸ ਦੇ ਪ੍ਰਭਾਵ ਨੂੰ ਪਹੁੰਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਕਈ ਖ਼ਬਰਾਂ ਹਨ, ਜਿਵੇਂ ਕਿਸ ਤਰ੍ਹਾਂ ਡਬਲਿਊ ਟੀ ਓ ਦਾ ਸੁਧਾਰ ਅਮਰੀਕਾ ਤੇ ਉਸ ਦੇ ਵਪਾਰਕ ਭਾਈਵਾਲ ਖਾਸ ਤੌਰ ਉੱਤੇ ਯੂਰਪੀ ਯੂਨੀਅਨ ਲਈ ਇੱਕ ਪਹਿਲ ਦਾ ਮੁੱਦਾ ਹੈ ਅਤੇ ਬਾਈਡੇਨ ਦੇ ਰਾਸ਼ਟਰਪਤੀ ਅਹੁਦੇ ਦੀ ਅਸਲੀ ਪ੍ਰੀਖਿਆ ਉਸ ਦੀ ਇਮੀਗ੍ਰੇਸ਼ਨ ਨੀਤੀ ਨਾਲ ਹੈ, ਸੁਣਨ ਵਿੱਚ ਆਈਆਂ ਹਨ। ਵੱਖ-ਵੱਖ ਕੌਮਾਂਤਰੀ ਪੱਧਰਾਂ ਉੱਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਿਸ਼ਵੀਕਰਨ ਵਿੱਚ ਸੁਧਾਰ ਦੀ ਗੱਲ ਰੱਖੀ।
ਅਸੀਂ ਸਭ ਜਾਣਦੇ ਹਾਂ ਕਿ ਕਿਸ ਤਰ੍ਹਾਂ ਲਾਕਡਾਊਨ ਨੇ ਵਿਸ਼ਵ ਪੱਧਰੀ ਆਰਥਿਕ ਸਰਗਰਮੀ ਨੂੰ ਰੋਕ ਦਿੱਤਾ ਸੀ ਅਤੇ ਉਹ ਡਰ ਅੱਜ ਵੀ ਸਭ ਦੇ ਮਨ ਵਿੱਚ ਹੈ। ਮੇਜ਼ਬਾਨ ਦੇਸ਼ ਨੂੰ ਪਰਵਾਸੀ ਮਜ਼ਦੂਰਾਂ ਦੀ ਸਿਹਤ ਅਤੇ ਵਾਧੂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੇਂਡੂ ਖੇਤਰਾਂ ਦੇ ਵਿਕਾਸ ਲਈ ਇੱਕਜੁੱਟਤਾ ਦੀ ਪ੍ਰਤਿਗਿਆ ਲਈ ਇੱਕ ਵਿਸ਼ਵ ਪੱਧਰੀ ਗੱਲ ਹੋਣੀ ਚਾਹੀਦੀ ਹੈ, ਕਿਉਂਕਿ ਕਿਸੇ ਵੀ ਦੇਸ਼ ਨੂੰ ਰਾਸ਼ਟਰੀ ਹਿੱਤ ਨੂੰ ਸਿਰਫ ਸ਼ਹਿਰੀਕ੍ਰਿਤ ਖੇਤਰਾਂ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ। ਪਰਵਾਸੀ ਮਜ਼ਦੂਰਾਂ ਦੇ ਵਿਸ਼ੇ ਵਿੱਚ ਮਹੱਤਵ ਪੂਰਨ ਵਿਸ਼ਵ ਪੱਧਰੀ ਸ਼ਾਸਨ ਚੁਣੌਤੀਆਂ ਹਨ। ਕੋਈ ਵੀ ਦੇਸ਼ ਵੱਖਵਾਦ ਵਿੱਚ ਇਸ ਨੂੰ ਸੰਭਾਲ ਨਹੀਂ ਸਕਦਾ। ਵਿਸ਼ਵੀਕਰਨ ਵਿੱਚ ਸਮੱਸਿਆਵਾਂ ਹੋ ਸਕਦੀਆਂ ਹਨ, ਪਰ ਕੋਈ ਵੀ ਸਾਡੀ ਜ਼ਿੰਦਗੀ ਉੱਤੇ ਤਕਨਾਲੋਜੀ, ਨਵਾਚਾਰ, ਰੋਜ਼ਗਾਰ, ਗਤੀਸ਼ੀਲ ਉਦਯੋਗ ਮਾਡਲ ਦੇ ਨਾਲ ਇਸ ਦੇ ਵੱਡੇ ਪ੍ਰਭਾਵ ਤੋਂ ਇਨਕਾਰ ਨਹੀਂ ਕਰ ਸਕਦਾ। ਇਹੀ ਕਾਰਨ ਹੈ ਕਿ ਵਿਸ਼ਵ ਪੱਧਰੀ ਪ੍ਰਕਿਰਿਆਵਾਂ ਨੂੰ ਆਮ ਆਦਮੀ ਦੀ ਚਿੰਤਾਵਾਂ ਦੇ ਲਈ ਵੱਧ ਲਾਭਕਾਰੀ ਬਣਾਉਣ ਦੇ ਲਈ ਇਸ ਨੂੰ ਕੌਮਾਂਤਰੀ ਤਾਲਮੇਲ ਦੀ ਲੋੜ ਹੈ।

 

Have something to say? Post your comment