Welcome to Canadian Punjabi Post
Follow us on

10

May 2021
ਬ੍ਰੈਕਿੰਗ ਖ਼ਬਰਾਂ :
ਬਿੱਲ ਤੇ ਮੈਲਿੰਡਾ ਗੇਟਸ ਲੈ ਰਹੇ ਹਨ ਤਲਾਕਮਈ ਦੇ ਅੰਤ ਤੱਕ ਓਨਟਾਰੀਓ ਵਿੱਚ 18 ਪਲੱਸ ਦੇ ਲੋਕ ਕੋਵਿਡ-19 ਵੈਕਸੀਨੇਸ਼ਨ ਲਈ ਹੋਣਗੇ ਯੋਗ!ਅੱਜ ਤੋਂ ਕੋਵਿਡ-19 ਵੈਕਸੀਨ ਬੁੱਕ ਕਰਵਾ ਸਕਣਗੇ ਓਨਟਾਰੀਓ ਦੇ ਚਾਈਲਡ ਕੇਅਰ ਵਰਕਰਜ਼ਇੱਕ ਵਾਰੀ ਫਿਰ ਭਰੋਸੇ ਦਾ ਵੋਟ ਜਿੱਤੇ ਲਿਬਰਲਮੁੱਖ ਮੰਤਰੀ 1 ਮਈ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਜਸ਼ਨਾਂ ਮੌਕੇ ਸੰਗਤਾਂ ਨਾਲ ਵਰਚੁਅਲ ਤੌਰ ’ਤੇ ਅਰਦਾਸ ’ਚ ਸ਼ਾਮਲ ਹੋਣਗੇਚਾਈਲਡ ਬੈਨੇਫਿਟ ਤਹਿਤ ਅੱਜ ਤੋਂ ਮਾਪਿਆਂ ਨੂੰ ਹਾਸਲ ਹੋਣੀ ਸ਼ੁਰੂ ਹੋਵੇਗੀ ਸਿੱਧੀ ਆਰਥਿਕ ਮਦਦਵੈਂਸ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਮਹਿਲਾ ਨੇ ਦੱਸਿਆ ਉਸ ਨੂੰ ਆਪਣੇ 2 ਬੱਚਿਆਂ ਦਾ ਪਿਤਾਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਉੱਤੇ 30 ਦਿਨ ਲਈ ਕੈਨੇਡਾ ਨੇ ਲਾਈ ਰੋਕ
ਨਜਰਰੀਆ

ਫੇਕ ਨਿਊਜ਼ ਦੀ ਫੈਕਟਰੀ ਚਲਾ ਰਿਹਾ ਹੈ ਪਾਕਿਸਤਾਨ

April 15, 2021 12:50 AM

-ਸ਼ੁਜਾਅਤ ਅਲੀ ਕਾਦਰੀ
ਭਾਰਤ ਵਿਰੁੱਧ ਪਾਕਿਸਤਾਨ ਕਿੰਨੇ ਗਿਣੇ-ਮਿੱਥੇ ਢੰਗ ਨਾਲ ਫੇਕ ਨਿਊਜ਼ ਫੈਕਟਰੀ ਚਲਾ ਰਿਹਾ ਹੈ, ਇਹ ਜਾਣਨਾ ਬਹੁਤ ਜ਼ਰੂਰੀ ਹੈ। ਉਸ ਨੇ ਭਾਰਤ ਵਿਰੁੱਧ ਸੂਚਨਾ ਜੰਗ ਛੇੜੀ ਹੋਈ ਹੈ। ਇਸ ਦੇ ਲਈ ਉਹ ਖੁੱਲ੍ਹ ਕੇ ਫੇਕ ਨਿਊਜ਼ ਦੀ ਵਰਤੋਂ ਕਰਦਾ ਹੈ। ਇਸ ਕਾਂਡ ਵਿੱਚ ਉਸ ਨੇ ਆਈ ਐਸ ਆਈ ਦੇ ਨਾਲ ਸਰਕਾਰੀ ਮਸ਼ੀਨਰੀ ਦੀ ਵੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ।
ਕਈ ਭਾਸ਼ਾਵਾਂ ਵਿੱਚ ਭਾਰਤ ਵਿਰੁੱਧ ਚਲਾਈ ਜਾ ਰਹੀ ਇਸ ਸੂਚਨਾ ਜੰਗ ਵਿੱਚ ਪਾਕਿਸਤਾਨ ਆਪਣੇ ਘਰ ਵਿੱਚੋਂ ਫੇਕ ਆਈ ਡੀ ਦੀ ਪੂਰੀ ਵਰਤੋਂ ਕਰਦਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਾਕਿਸਤਾਨ ਇਸ ਦੇ ਲਈ ਟਵਿਟਰ ਦੀ ਵਰਤੋਂ ਕਰਦਾ ਹੈ। ਪਾਕਿਸਤਾਨੀ ਖੁਫੀਆ ਏਜੰਸੀ ਦੀ ਇਸ ਯੋਜਨਾ ਵਿੱਚ ਇਮਰਾਨ ਖਾਨ ਦੀ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਅਤੇ ਆਈ ਐਸ ਆਈ ਦੀ ਸੂਚਨਾ ਯੂਨਿਟ ਮਿਲ ਕੇ ਕੰਮ ਕਰਦੇ ਹਨ। ਇਮਰਾਨ ਸਰਕਾਰ ਦੇ ਕਈ ਮੰਤਰੀ ਵੀ ਫੇਕ ਨਿੳਜ਼ ਏਜੰਡੇ ਵਿੱਚ ਸ਼ਾਮਲ ਹਨ। ਉਨ੍ਹਾਂ ਦਾ ਮਕਸਦ ਨਾ ਸਿਰਫ਼ ਭਾਰਤ ਵਿਰੁੱਧ ਮਾਹੌਲ ਬਣਾਉਣਾ ਹੈ, ਸਗੋਂ ਭਾਰਤ ਦੇ ਪਾਕਿਸਤਾਨ ਦੇ ਨਾਲ ਹੋਰ ਗੁਆਂਢੀ ਦੇਸ਼ਾਂ ਨਾਲ ਸੰਬੰਧ ਖ਼ਰਾਬ ਕਰਨਾ ਵੀ ਹੈ।
ਟਵਿਟਰ ਨੇ ਯੂਜ਼ਰ ਨੂੰ ਇੱਕ ਸਹੂਲਤ ਦਿੱਤੀ ਹੋਈ ਹੈ ਕਿ ਕੋਈ ਵੀ ਯੂਜ਼ਰ ਨਾਮ ਕਿੰਨੀ ਵਾਰ ਬਦਲ ਸਕਦਾ ਹੈ। ਪਾਕਿਸਤਾਨ ਦੇ ਖੁਫੀਆ ਸੂਚਨਾ ਸੰਗਠਨ ਦੇ ਚਿਹਰੇ ਇਸ ਸਹੂਲਤ ਦਾ ਲਾਭ ਉਠਾ ਕੇ ਕਦੇ ਓਮਾਨੀ ਰਾਜਕੁਮਾਰੀ ਬਣ ਜਾਂਦੇ ਹਨ, ਕਦੀ ਸ਼੍ਰੀਲੰਕਾ ਦੇ ਬ੍ਰਿਗੇਡੀਅਰ, ਕਦੀ ਵਿਦੇਸ਼ੀ ਬਲਾਗਰ ਤੇ ਕਦੇ ਚੀਨ ਦੀ ਫੌਜ ਵੱਲੋਂ ਟਵੀਟ ਕਰਦੇ ਹਨ। ਸ਼ੁੱਧ ਰੂਪ ਵਿੱਚ ਪਾਕਿਸਤਾਨ ਤੋਂ ਚੱਲਦੇ ਸਾਊਥ ਏਸ਼ੀਅਨ ਯੂਨਾਈਟਿਡ ਸੋਸ਼ਲ ਫਰੰਟ ਭਾਵ (ਐਸ ਏ ਯੂ ਐਸ ਐਨ) ਵੈਬਸਾਈਟ ਰਾਹੀਂ ਭਾਰਤ ਵਿਰੁੱਧ ਝੂਠਾ ਪ੍ਰਚਾਰ ਤੰਤਰ ਚਲਾਇਆ ਜਾਂਦਾ ਹੈ। ਇਹ ਵੈਬਸਾਈਟ ਮਾਲਵੇਅਰ ਨਾਲ ਭਰੀ ਹੋਈ ਹੈ। ਵਿਜ਼ਿਟਰ ਦੀਆਂ ਸੂਚਨਾਵਾਂ ਨੂੰ ਚੁਰਾਉਣ ਲਈ ਕਈ ਤਰ੍ਹਾਂ ਦੇ ਇੰਸਟਾਲ ਪਰਮਿਸ਼ਨ ਮੰਗਦੇ ਹਨ।
ਡੀ ਐਨ ਐਸ ਇਨਫੋ ਭਾਵ ਸਰਵਰ ਦੀ ਜਾਣਕਾਰੀ ਦੇ ਆਧਾਰ ਉੱਤੇ ਪਤਾ ਲੱਗਾ ਹੈ ਕਿ ਇਸ ਵੈਬਸਾਈਟ ਨੂੰ ਪਾਕਿਸਤਾਨ ਦੇ ਇੱਕ ਮੰਤਰੀ ਦੇ ਸਰਵਰ ਉੱਤੇ ਸਪੇਸ ਦਿੱਤੀ ਗਈ ਹੈ। ਇਹ ਦੱਸਣ ਲਈ ਕਾਫੀ ਹੈ ਕਿ ਪਾਕਿਸਤਾਨ ਸਰਕਾਰ ਕਿਵੇਂ ਐਸ ਏ ਯੂ ਐਸ ਐਨ ਐਫ ਦੇ ਨਾਂ ਉੱਤੇ ਭਾਰਤ ਵਿਰੁੱਧ ਏਜੰਡਾ ਚਲਾ ਰਹੀ ਹੈ। ਇਸ ਸੰਗਠਨ ਨੇ ਭਾਰਤ ਦੇ ਨਾਲ ਦੱਖਣੀ ਏਸ਼ੀਆ ਦੇ ਕਈ ਹੋਰ ਦੇਸ਼ਾਂ ਅਫਗਾਨਿਸਤਾਨ, ਸ਼੍ਰੀਲੰਕਾ, ਚੀਨ, ਨੇਪਾਲ, ਬੰਗਲਾ ਦੇਸ਼ ਅਤੇ ਮਾਲਦੀਵ ਦੇ ਲੋਕਾਂ ਨੂੰ ਜੋੜਨ ਦਾ ਦਾਅਵਾ ਕੀਤਾ ਗਿਆ ਹੈ। ਅਖੌਤੀ ਸੰਗਠਨ ਐਸ ਏ ਯੂ ਐਸ ਐਨ ਐਫ ਦੇ ਸਭ ਅਹੁਦੇਦਾਰ ਪਾਕਿਸਤਾਨੀ ਖੁਫੀਆ ਏਜੰਸੀ ਆਈ ਐਸ ਆਈ ਅਤੇ ਇਮਰਾਨ ਖਾਨ ਦੀ ਸਰਕਾਰ ਨਾਲ ਜੁੜੇ ਹੋਏ ਹਨ। ਸਰਕਾਰ ਸ਼੍ਰੀਲੰਕਾ, ਨੇਪਾਲ, ਚੀਨ ਅਤੇ ਬੰਗਲਾ ਦੇਸ਼ ਦੇ ਨਾਂ ਉੱਤੇ ਚਿਹਰੇ ਅਤੇ ਆਈ ਡੀ ਦਿਖਾ ਰਹੀ ਹੈ। ਇਹ ਜਾਂ ਤਾਂ ਸਭ ਝੂਠ ਹੈ ਜਾਂ ਪਾਕਿਸਤਾਨ ਤੋਂ ਹੀ ਉਨ੍ਹਾਂ ਨੂੰ ਹੈਂਡਲ ਕੀਤਾ ਜਾ ਰਿਹਾ ਹੈ।
ਇਸ ਗਰੁੱਪ ਨਾਲ ਜੁੜੀ ਇੱਕ ਟਵਿਟਰ ਆਈ ਡੀ ਦਾ ਦਿਲਚਸਪ ਕਿੱਸਾ ਹੈ। ਪਾਕਿਸਤਾਨੀ ਝੂਠ ਦੀ ਫੈਕਟਰੀ ਐਸ ਏ ਯੂ ਐਸ ਐਨ ਐਫ ਨਾਲ ਜੁੜੇ ਹੋਏ ਗਰੀਬ ਬਿਲਾਨੀ ਨਾਂ ਦੇ ਇੱਕ ਟਵਿਟਰ ਯੂਜ਼ਰ ਨੇ ਪਹਿਲਾਂ ਤਿੰਨ ਵਾਰ ਸ਼੍ਰੀਲੰਕਾ ਦੇ ਨਾਗਰਿਕ ਵਜੋਂ ਨਾਂ ਬਦਲੇ। ਫਿਰ ਖੁਦ ਨੂੰ ਭਾਰਤੀ ਦੱਸਿਆ। ਅੰਤ ਵਿੱਚ ਪਾਕਿਸਤਾਨੀ ਕਿਹਾ। ਟਵਿਟਰ ਨੇ ਤੰਗ ਆ ਕੇ ਇਹ ਆਈ ਡੀ ਬਲਾਕ ਕਰ ਦਿੱਤੀ। ਇਸ ਗੱਲ ਦਾ ਮਕਸਦ ਭਾਰਤ ਨੂੰ ਦੁਨੀਆ ਵਿੱਚ ਬਦਨਾਮ ਕਰਨਾ, ਪਾਕਿਸਤਾਨ ਦਾ ਉਸਾਰੂ ਅਕਸ ਬਣਾਉਣਾ ਅਤੇ ਭਾਰਤ ਦੇ ਬਾਕੀ ਦੇਸ਼ਾਂ ਨਾਲ ਸੰਬੰਧਾਂ ਨੂੰ ਖਰਾਬ ਕਰਨਾ ਹੈ।
ਓ ਐਸ ਆਈ ਐਨ ਟੀ ਦੀ ਰਿਪੋਰਟ ਮੁਤਾਬਕ ਆਫਤਾਬ ਅਫਰੀਦੀ, ਅਵੈਸ ਜਾਵੇਦ ਸੱਤੀ ਤੇ ਆਸਿਮ ਖਾਨ ਨਾਂ ਦੇ ਲੋਕ ਭਾਰਤ ਵਿਰੋਧੀ ਇਸ ਫੈਕਟਰੀ ਦੇ ਸੰਚਾਲਕ ਹਨ। ਇਨ੍ਹਾਂ ਤਿੰਨਾਂ ਦੇ ਪਾਕਿਸਤਾਨੀ ਫੌਜ ਤੇ ਕੈਬਨਿਟ ਮੰਤਰੀ ਜਹਾਂਗੀਰ ਤਰੀਨ ਨਾਲ ਗੂੜ੍ਹੇ ਸੰਬੰਧ ਹਨ। ਮੈਸਾਚੁਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐਮ ਆਈ ਟੀ) ਵਿੱਚ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ ਨਕਲੀ ਖ਼ਬਰ ਸੋਸ਼ਲ ਮੀਡੀਆ ਉੱਤੇ ਅਸਲ ਖ਼ਬਰ ਦੇ ਮੁਕਾਬਲੇ ਛੇ ਗੁਣਾ ਤੇਜ਼ੀ ਨਾਲ ਯਾਤਰਾ ਕਰਦੀ ਹੈ। ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਝੂਠੀਆਂ ਕਹਾਣੀਆਂ ਸਭ ਸੂਚਨਾਵਾਂ ਦੀਆਂ ਸਾਰੀਆਂ ਸ਼੍ਰੇਣੀਾਆਂ ਵਿੱਚ ਸੱਚਾਈ ਦੇ ਮੁਕਾਬਲੇ ਵੱਧ ਤੇਜ਼ੀ ਨਾਲ, ਡੂੰਘਾਈ ਨਾਲ ਅਤੇ ਵੱਡੇ ਪੱਧਰ ਉੱਤੇ ਫੈਲੀਆਂ ਹਨ। ਇਨ੍ਹਾਂ ਪਲੇਟਫਾਰਮਾਂ ਉੱਤੇ ਪ੍ਰਸਾਰਤ ਕੀਤੀ ਜਾ ਰਹੀ ਜਾਣਕਾਰੀ ਅਖੀਰ ਸਿਆਸੀ ਅਤੇ ਭੂ-ਰਣਨੀਤਕ ਨਤੀਜਿਆਂ ਨੂੰ ਪ੍ਰਭਾਵਿਤ ਕਰਦੀ ਹੈ। ਇਸੇ ਲਈ ਸੂਚਨਾ ਜੰਗ ਪਾਕਿਸਤਾਨ ਨੂੰ ਬਹੁਤ ਰਾਸ ਆ ਰਹੀ ਹੈ।
ਭਾਰਤ ਤੋਂ ਚੱਲਣ ਵਾਲੀ ਇੱਕ ਵੈਬਸਾਈਟ ਦਿ ਡਿਸਇਨਫੋਲੈਬ ਓ ਆਰ ਜੀ ਨੇ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਜਿਵੇਂ ਅਸੀਂ ਇਸ ਨੈਟਵਰਕ ਦੇ ਪੈਟਰਨ ਨੂੰ ਡੀਕੋਡ ਕਰਨ ਲਈ ਪਹਿਲ ਕੀਤੀ, ਅਸੀਂ ਇਸ ਖੇਤਰ ਵਿੱਚ ਚਲਾਏ ਜਾ ਰਹੇ ਇੱਕ ਵੱਡੇ ਪੈਮਾਨੇ ਉੱਤੇ ਸੋਸ਼ਲ ਮੀਡੀਆ ਡਿਜ਼ਾਈਨ ਦਾ ਵੀ ਪਤਾ ਲਾਇਆ, ਜਿਸ ਦਾ ਮੰਤਵ ਦੱਖਣੀ ਏਸ਼ੀਆ ਵਿੱਚ ਗੁਆਂਢੀ ਦੇਸ਼ਾਂ ਵਿਚਾਲੇ ਸੰਘਰਸ਼ ਪੈਦਾ ਕਰਨਾ ਜਾਂ ਗਲਤ ਸੂਚਨਾਵਾਂ ਦੇ ਨਾਲ ਮੌਜੂਦਾ ਸੰਘਰਸ਼ਾਂ ਨੂੰ ਵਧਾਉਣਾ ਸੀ।
ਸ਼੍ਰੀਲੰਕਾ ਵਿੱਚ ਈਸਟਰ ਦੇ ਮੌਕੇ ਉੱਤੇ 2019 ਵਿੱਚ ਹੋਏ ਬੰਬ ਧਮਾਕਿਆਂ ਦੇ ਤੁਰੰਤ ਬਾਅਦ ਪਾਕਿਸਤਾਨ ਦਾ ਇਹ ਸੰਗਠਨ ਸਰਗਰਮ ਹੋ ਗਿਆ ਸੀ ਤੇ ਉਥੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਭਾਰਤ ਦਾ ਇਨ੍ਹਾਂ ਧਮਾਕਿਆਂ ਪਿੱਛੇ ਹੱਥ ਹੈ। ਓਦੋਂ ਇਹ ਗੱਲ ਸਪੱਸ਼ਟ ਹੋ ਗਈ ਕਿ ਪਾਕਿਸਤਾਨ ਕਿਸ ਤਰ੍ਹਾਂ ਭਾਰਤ ਦੇ ਸੰਬੰਧ ਗੁਆਂਢੀ ਦੇਸ਼ਾਂ ਨਾਲ ਖਰਾਬ ਕਰਨ ਲਈ ਫੇਕ ਨਿਊਜ਼ ਦੀ ਵਰਤੋਂ ਕਰ ਰਿਹਾ ਹੈ।

 

Have something to say? Post your comment