Welcome to Canadian Punjabi Post
Follow us on

10

May 2021
ਬ੍ਰੈਕਿੰਗ ਖ਼ਬਰਾਂ :
ਬਿੱਲ ਤੇ ਮੈਲਿੰਡਾ ਗੇਟਸ ਲੈ ਰਹੇ ਹਨ ਤਲਾਕਮਈ ਦੇ ਅੰਤ ਤੱਕ ਓਨਟਾਰੀਓ ਵਿੱਚ 18 ਪਲੱਸ ਦੇ ਲੋਕ ਕੋਵਿਡ-19 ਵੈਕਸੀਨੇਸ਼ਨ ਲਈ ਹੋਣਗੇ ਯੋਗ!ਅੱਜ ਤੋਂ ਕੋਵਿਡ-19 ਵੈਕਸੀਨ ਬੁੱਕ ਕਰਵਾ ਸਕਣਗੇ ਓਨਟਾਰੀਓ ਦੇ ਚਾਈਲਡ ਕੇਅਰ ਵਰਕਰਜ਼ਇੱਕ ਵਾਰੀ ਫਿਰ ਭਰੋਸੇ ਦਾ ਵੋਟ ਜਿੱਤੇ ਲਿਬਰਲਮੁੱਖ ਮੰਤਰੀ 1 ਮਈ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਜਸ਼ਨਾਂ ਮੌਕੇ ਸੰਗਤਾਂ ਨਾਲ ਵਰਚੁਅਲ ਤੌਰ ’ਤੇ ਅਰਦਾਸ ’ਚ ਸ਼ਾਮਲ ਹੋਣਗੇਚਾਈਲਡ ਬੈਨੇਫਿਟ ਤਹਿਤ ਅੱਜ ਤੋਂ ਮਾਪਿਆਂ ਨੂੰ ਹਾਸਲ ਹੋਣੀ ਸ਼ੁਰੂ ਹੋਵੇਗੀ ਸਿੱਧੀ ਆਰਥਿਕ ਮਦਦਵੈਂਸ ਉੱਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਣ ਵਾਲੀ ਮਹਿਲਾ ਨੇ ਦੱਸਿਆ ਉਸ ਨੂੰ ਆਪਣੇ 2 ਬੱਚਿਆਂ ਦਾ ਪਿਤਾਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ਉੱਤੇ 30 ਦਿਨ ਲਈ ਕੈਨੇਡਾ ਨੇ ਲਾਈ ਰੋਕ
ਨਜਰਰੀਆ

ਭਾਰਤ ਵਿੱਚ ਵਧ ਰਹੀ ਭਿਆਨਕ ਭੁੱਖ ਦੀ ਸਮੱਸਿਆ

April 12, 2021 02:59 AM

-ਰੰਜਨਾ ਮਿਸ਼ਰਾ
ਯੂ ਐੱਨ ਦੀ ਇੱਕ ਰਿਪੋਰਟ ਅਨੁਸਾਰ ਦੁਨੀਆ ਵਿੱਚ ਹਰ ਸਾਲ ਭੁੱਖ ਨਾਲ ਮਰਨ ਵਾਲਿਆਂ ਦੀ ਗਿਣਤੀ ਏਡਜ਼, ਟੀ ਬੀ ਅਤੇ ਮਲੇਰੀਆ ਨਾਲ ਮਰਨ ਵਾਲਿਆਂ ਦੀ ਗਿਣਤੀ ਤੋਂ ਕਿਤੇ ਵੱਧ ਹੈ। ਰਿਪੋਰਟ ਅਨੁਸਾਰ ਪੂਰੀ ਦੁਨੀਆ ਵਿੱਚ ਹਰ ਸਾਲ ਭੁੱਖ ਨਾਲ ਮਰਨ ਵਾਲਿਆਂ ਦੀ ਗਿਣਤੀ ਲੱਗਭਗ 90 ਲੱਖ ਹੈ। ਸਾਲ 2020 ਦੇ ‘ਗਲੋਬਲ ਹੰਗਰ ਇੰਡੈਕਸ' ਵਿੱਚ ਸ਼ਾਮਲ ਕੁੱਲ 107 ਦੇਸ਼ਾਂ ਵਿੱਚ ਭਾਰਤ 94ਵੇਂ ਥਾਂ ਹੈ, ਜਦ ਕਿ ਪਾਕਿਸਤਾਨ, ਬੰਗਲਾ ਦੇਸ਼, ਸ਼੍ਰੀਲੰਕਾ, ਨੇਪਾਲ, ਤੰਜਾਨੀਆ, ਬੁਰਕੀਨਾ ਫਾਸੋ ਅਤੇ ਇਥੋਪੀਆ ਵਰਗੇ ਦੇਸ਼ਾਂ ਦੀ ਹਾਲਤ ਭਾਰਤ ਤੋਂ ਚੰਗੀ ਹੈ। ਇਸ ਰਿਪੋਰਟ ਅਨੁਸਾਰ ਬੱਚਿਆਂ ਵਿੱਚ ਕੁਪੋਸ਼ਣ ਦੇ ਮਾਮਲੇ ਵਿੱਚ ਭਾਰਤ ਪਹਿਲੇ ਨੰਬਰ ਉੱਤੇ ਹੈ। ਪਿਛਲੇ ਸਾਲ ਭਾਰਤ ਇਸ ਇੰਡੈਕਸ ਵਿੱਚ 117 ਦੇਸ਼ਾਂ ਦੀ ਸੂਚੀ ਵਿੱਚ 102 ਨੰਬਰ ਉੱਤੇ ਸੀ। ਭਾਰਤ ਦੀ ਇਹ ਹਾਲਤ ਬੇਹੱਦ ਚਿੰਤਾ ਜਨਕ ਹੈ।
ਏਸੇ ਤਰ੍ਹਾਂ ਯੂ ਐੱਨ ਦੀ ਇੱਕ ਸੰਸਥਾ ‘ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ' ਦੇ ਅਨੁਸਾਰ ਪੂਰੀ ਦੁਨੀਆ ਵਿੱਚ ਪੈਦਾ ਹੋਣ ਵਾਲਾ 33 ਫ਼ੀਸਦੀ ਭੋਜਨ ਲੋੜਵੰਦਾਂ ਕੋਲ ਪਹੁੰਚਦਾ ਹੀ ਨਹੀਂ। 45 ਫ਼ੀਸਦੀ ਫਲ ਅਤੇ ਸਬਜ਼ੀਆਂ, 30 ਫ਼ੀਸਦੀ ਅਨਾਜ, 35 ਫ਼ੀਸਦੀ ਸੀ ਫੂਡ, 20 ਫ਼ੀਸਦੀ ਦੁੱਧ ਦੇ ਉਤਪਾਦ ਤੇ 20 ਫ਼ੀਸਦੀ ਮੀਟ ਲੋਕਾਂ ਦੀ ਭੁੱਖ ਮਿਟਾਉਣ ਦੇ ਕੰਮ ਨਹੀਂ ਆਉਂਦੇ ਅਤੇ ਬਰਾਬਦ ਹੋ ਜਾਂਦੇ ਹਨ। ਪੂਰੀ ਦੁਨੀਆ ਵਿੱਚ ਬਰਬਾਦ ਹੋਣ ਵਾਲੇ ਭੋਜਨ ਦਾ 25 ਫ਼ੀਸਦੀ ਵੀ ਬਚਾ ਲਿਆ ਜਾਵੇ ਤਾਂ ਦੁਨੀਆ ਦੇ ਲੱਗਭਗ 82 ਕਰੋੜ ਲੋਕਾਂ ਦਾ ਢਿੱਡ ਭਰ ਸਕਦਾ ਹੈ। ਯੂ ਐੱਨ ਰਿਪੋਰਟ ਅਨੁਸਾਰ ਹਰ ਸਾਲ ਬਰਬਾਦ ਹੋਣ ਵਾਲੇ ਭੋਜਨ ਦਾ ਭਾਰ 130 ਕਰੋੜ ਟਨ ਤੋਂ ਵੱਧ ਹੈ। ਵਿਕਸਿਤ ਦੇਸ਼ਾਂ ਵਿੱਚ ਲੱਗਭਗ 47 ਲੱਖ ਕਰੋੜ ਰੁਪਏ ਕੀਮਤ ਦਾ ਅਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਲੱਗਭਗ 22 ਲੱਖ ਕਰੋੜ ਰੁਪਏ ਦਾ ਭੋਜਨ ਬਰਬਾਦ ਕੀਤਾ ਜਾਂਦਾ ਹੈ।
ਵਧੇਰੇ ਲੋਕ ਭੋਜਨ ਕਰਦੇ ਹਨ, ਪਰ ਉਨ੍ਹਾਂ ਨੂੰ ਸਹੀ ਜਾਣਕਾਰੀ ਨਹੀਂ ਹੁੰਦੀ ਕਿ ਤੰਦਰੁਸਤ ਰਹਿਣ ਲਈ ਉਨ੍ਹਾਂ ਨੂੰ ਕਿਹੋ-ਜਿਹਾ ਅਤੇ ਕਿੰਨਾ ਭੋਜਨ ਕਰਨਾ ਚਾਹੀਦਾ ਹੈ। ਭਾਰਤ ਵਿੱਚ ਪੋਸ਼ਣ ਦਾ ਪੈਮਾਨਾ ਤੈਅ ਕਰਨ ਵਾਲੀ ਸੰਸਥਾ ‘ਨੈਸ਼ਨਲ ਇੰਸਟੀਚਿਊਟ ਆਫ ਨਿਊਟ੍ਰੀਸ਼ਨ' ਦੀ ਰਿਪੋਰਟ, ਜਿਸ ਦਾ ਵਿਸ਼ਾ ਹੈ ‘ਵ੍ਹਟ ਇੰਡੀਆ ਈਟਸ' (ਭਾਰਤੀ ਲੋਕ ਕੀ ਖਾਂਦੇ ਹਨ) ਦੇ ਅਨੁਸਾਰ ਦਿਨ ਵਿੱਚ ਵਿਅਕਤੀ ਨੂੰ ਡੇਢ ਸੌਂ ਗ੍ਰਾਮ ਫਲ, 90 ਗ੍ਰਾਮ ਦਾਲ, ਆਂਡੇ ਜਾਂ ਮੀਟ, 20 ਗ੍ਰਾਮ ਡ੍ਰਾਈ ਫਰੂਟ, 27 ਗ੍ਰਾਮ ਤੇਲ ਜਾਂ ਘਿਓ, 270 ਗ੍ਰਾਮ ਅਨਾਜ, 350 ਗ੍ਰਾਮ ਹਰੀਆਂ ਸਬਜ਼ੀਆਂ, ਘੱਟੋ-ਘੱਟ 300 ਮਿਲੀਲੀਟਰ ਦੁੱਧ ਜਾਂ ਦਹੀ ਖਾਣਾ ਚਾਹੀਦਾ ਹੈ। ਇਹ ਇੱਕ ਸਟੈਂਡਰਡ ਡਾਈਟ ਹੈ। ਆਮ ਵਿਅਕਤੀ ਨੂੰ ਔਸਤਤ ਇੱਕ ਦਿਨ 2000 ਕੈਲੋਰੀਜ਼ ਦੀ ਲੋੜ ਹੁੰਦੀ ਹੈ। ਭਾਰਤ ਦੇ ਸ਼ਹਿਰਾਂ ਵਿੱਚ ਇੱਕ ਵਿਅਕਤੀ ਕਰੀਬ 1943 ਕੈਲੋਰੀਜ਼ ਤੇ ਪਿੰਡ ਵਿੱਚ 2081 ਕੈਲੋਰੀਜ਼ ਲੈਂਦਾ ਹੈ। ਪਿੰਡਾਂ ਤੇ ਸ਼ਹਿਰਾਂ ਦੇ ਭੋਜਨ ਵਿੱਚ ਬਹੁਤ ਫਰਕ ਹੈ। ਪਿੰਡ ਦੀ ਥਾਲੀ ਵਿੱਚ ਜੌਂਅ, ਕਣਕ, ਬਾਜਰਾ ਤੇ ਮੱਕੀ ਆਦਿ ਅਨਾਜ ਲੱਗਭਗ 65 ਫ਼ੀਸਦੀ ਹੁੰਦੇ ਹਨ, ਸ਼ਹਿਰੀ ਥਾਲੀ ਵਿੱਚ ਅਨਾਜ ਸਿਰਫ਼ 51 ਫ਼ੀਸਦੀ ਹੁੰਦੇ ਹਨ। ਪਿੰਡਾਂ ਦੇ ਮੁਕਾਬਲੇ ਸ਼ਹਿਰੀ ਲੋਕਾਂ ਦੇ ਭੋਜਨ ਵਿੱਚ ਫੈਟ ਤੇ ਤੇਲ ਦੀ ਮਾਤਰਾ ਦੁੱਗਣੀ ਹੁੰਦੀ ਹੈ। ਸ਼ਹਿਰੀ ਲੋਕ ਕਰੀਬ 13 ਫ਼ੀਸਦੀ ਫੈਟ: ਘਿਓ ਤੇ ਤੇਲ ਨਾਲ ਬਣੀਆਂ ਚੀਜ਼ਾਂ ਖਾਂਦੇ ਹਨ, ਜਿਨ੍ਹਾਂ ਵਿੱਚ ਜੰਕ ਫੂਡਜ਼ ਜਾਂ ਫਸਟ ਫੂਡਜ਼ ਦਾ ਸਭ ਤੋਂ ਵੱਧ ਹਿੱਸਾ ਹੈ। ਪਿੰਡਾਂ ਦੇ ਲੋਕਾਂ ਦੇ ਭੋਜਨ ਵਿੱਚ ਫੈਟ: ਘਿਓ ਤੇ ਤੇਲ ਨਾਲ ਬਣੀਆਂ ਚੀਜ਼ਾਂ ਸਿਰਫ਼ ਸੱਤ ਫ਼ੀਸਦੀ ਤੱਕ ਸ਼ਾਮਲ ਹਨ।
ਇੱਕ ਰੋਟੀ ਵਿੱਚ 80 ਕੈਲੋਰੀਜ਼ ਹੁੰਦੀਆਂ ਹਨ, ਜਦ ਕਿ ਪਰੌਂਠੇ ਵਿੱਚ ਰੋਟੀ ਤੋਂ ਦੁੱਗਣੀਆਂ ਭਾਵ 150 ਕੈਲੋਰੀਜ਼ ਹੁੰਦੀਆਂ ਹਨ। 250 ਗ੍ਰਾਮ ਚੌਲਾਂ ਵਿੱਚ 170 ਕੈਲੋਰੀਜ਼ ਹੁੰਦੀਆਂ ਹਨ। ਇੱਕ ਉਬਲੇ ਆਂਡੇ ਵਿੱਚ 90 ਕੈਲੋਰੀਜ਼, 250 ਗ੍ਰਾਮ ਕਾਰਨਫਲੈਕ ਵਿੱਚ 220 ਕੈਲੋਰੀਜ਼, 250 ਗ੍ਰਾਮ ਪੋਹਾ ਵਿੱਚ 270 ਕੈਲੋਰੀਜ਼, ਦੋ ਇਡਲੀ ਵਿੱਚ 150 ਕੈਲੋਰੀਜ਼ ਅਤੇ ਇੱਕ ਸਮੋਸੇ ਵਿੱਚ 200 ਕੈਲੋਰੀਜ਼ ਮਿਲਦੀਆਂ ਹਨ। ਇੱਕ ਕੱਪ ਚਾਹ ਵਿੱਚ 75 ਕੈਲੋਰੀਜ਼ ਹਨ, 200 ਮਿਲੀਲੀਟਰ ਕੋਲਡ ਡ੍ਰਿੰਕਸ ਵਿੱਚ 150 ਕੈਲੋਰੀਜ਼, ਪਿੱਜ਼ਾ ਦੀ ਸਲਾਈਸ ਵਿੱਚ 200 ਕੈਲੋਰੀਜ਼, 100 ਗ੍ਰਾਮ ਕੇਸਰ ਦੇ ਹਲਵੇ ਵਿੱਚ 320 ਕੈਲੋਰੀਜ਼ ਹੁੰਦੀਆਂ ਹਨ।
ਭਾਰਤ ਦੇ ਪਿੰਡਾਂ ਵਿੱਚ ਲੱਗਭਗ 63 ਫ਼ੀਸਦੀ ਲੋਕ ਪੌਸ਼ਟਿਕ ਭੋਜਨ ਤੋਂ ਵਾਂਝੇ ਰਹਿੰਦੇ ਹਨ। ਪਿੰਡਾਂ ਵਿੱਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਥਾਲੀ ਦੀ ਕੀਮਤ ਲੱਗਭਗ 45 ਰੁਪਏ ਹੈ, ਜਿਸ ਨੂੰ ਖਰੀਦਣ ਵਿੱਚ ਪਿੰਡ ਦਾ ਵਿਅਕਤੀ ਅਸਮਰੱਥ ਹੁੰਦਾ ਹੈ। ਜੇ ਅਸੀਂ ਆਪਣੀ ਭੁੱਖ ਮਿਟਾਉਣ ਦੇ ਨਾਲ ਗਰੀਬ ਅਤੇ ਲੋੜਵੰਦ ਲੋਕਾਂ ਦੀ ਭੁੱਖ ਮਿਟਾਉਣ ਦੀ ਜ਼ਿੰਮੇਵਾਰੀ ਵੀ ਲੈ ਲੈਂਦੇ ਹਾਂ ਤਾਂ ਬਹੁਤ ਹੱਦ ਤੱਕ ਸਾਡੇ ਦੇਸ਼ ਦੀ ਇਸ ਭਿਆਨਕ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ।

Have something to say? Post your comment