Welcome to Canadian Punjabi Post
Follow us on

26

September 2024
 
ਅੰਤਰਰਾਸ਼ਟਰੀ

ਬ੍ਰਿਟੇਨ ਵਿੱਚ ਚੋਣਾਂ ਤੋਂ ਪਹਿਲਾਂ 58 ਹਜ਼ਾਰ ਲੋਕ ਨੌਕਰੀਆਂ ਤੋਂ ਕੱਢ ਦਿੱਤੇ ਗਏ

November 14, 2019 08:19 AM

ਲੰਡਨ, 13 ਨਵੰਬਰ (ਪੋਸਟ ਬਿਊਰੋ)- ਬ੍ਰਿਟੇਨ ਵਿਚ ਪਾਰਲੀਮੈਂਟ ਚੋਣਾਂ ਨੇੜੇ ਆਉਣ ਤੋਂ ਪਹਿਲਾਂ ਦੇ ਚਾਰ ਸਾਲਾਂ ਵਿਚ ਨੌਕਰੀਆਂ ਵਿਚ ਸਭ ਤੋਂ ਭਾਰੀ ਕਟੌਤੀ ਹੋਈ ਹੈ। ਅੰਕੜਿਆਂ ਮੁਤਾਬਕ ਜੁਲਾਈ-ਸਤੰਬਰ ਦੀ ਤਿਮਾਹੀ ਵਿਚ 58 ਹਜ਼ਾਰ ਲੋਕਾਂ ਦੀ ਨੌਕਰੀ ਚਲੀ ਗਈ ਹੈ। ਬੇਰੁਜ਼ਗਾਰੀ ਦਰ 1975 ਦੇ ਬਾਅਦ ਤੋਂ ਸਭ ਤੋਂ ਹੇਠਲੇ ਪੱਧਰ 3.8 ਫੀਸਦੀ ਉੱਤੇ ਚਲੀ ਗਈ। ਨੌਕਰੀਆਂ ਵਿਚ ਕਟੌਤੀ ਅਰਥ ਸ਼ਾਸਤਰੀਆਂ ਦੇ ਅਨੁਮਾਨ ਤੋਂ ਹਾਲੇ ਘੱਟ ਹੋਈ ਹੈ।
ਬ੍ਰੈਗਜ਼ਿਟ (ਯੂਰਪੀ ਯੂਨੀਅਨ ਤੋਂ ਬ੍ਰਿਟੇਨ ਦਾ ਨਿਕਲਣਾ) ਵਾਲੇ ਅੜਿੱਕੇ ਨੂੰ ਖਤਮ ਕਰਨ ਦੀ ਸੋਚ ਦੇ ਨਾਲ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ 12 ਦਸੰਬਰ ਨੂੰ ਚੋਣਾਂ ਕਰਾਉਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਨੌਕਰੀਆਂ ਵਿਚ ਕਟੌਤੀ ਮੁਸੀਬਤ ਖੜ੍ਹੀ ਕਰ ਸਕਦੀ ਹੈ। ਕੰਪਨੀ ਮਾਲਕਾਂ ਦਾ ਕਹਿਣਾ ਹੈ ਕਿ ਬੋਰਿਸ ਜੌਨਸਨ ਦੇ ਜਿੱਤਣ ਦੇ ਬਾਅਦ ਵੀ ਨੌਕਰੀਆਂ ਵਿਚ ਕਟੌਤੀ ਜਾਰੀ ਰਹਿ ਸਕਦੀ ਹੈ। ਇਸ ਲਈ ਪ੍ਰਧਾਨ ਮੰਤਰੀ ਨੂੰ 2020 ਦੀ ਤੈਅ ਸੀਮਾ ਤੋਂ ਪਹਿਲਾਂ ਯੂਰਪੀ ਯੂਨੀਅਨ ਦੇ ਨਾਲ ਨਵੇਂ ਵਪਾਰ ਸਮਝੌਤੇ ਨੂੰ ਆਖਰੀ ਰੂਪ ਦੇਣਾ ਹੋਵੇਗਾ।
ਐੱਚ ਐੱਸ ਬੀ ਬੀ ਦੇ ਅਰਥ ਸ਼ਾਸਤਰੀ ਕ੍ਰਿਸ ਹੈਰੇ ਨੇ ਕਿਹਾ, ‘ਮੰਨ ਲੈਂਦੇ ਹਾਂ ਕਿ ਰੋਜ਼ਗਾਰ ਦੇ ਅੰਕੜੇ ਅਸਥਿਰ ਹੋ ਸਕਦੇ ਹਨ। ਨੌਕਰੀਆਂ ਦੀ ਇਹ ਗਿਰਾਵਟ ਪਾਰਟ ਟਾਈਮ ਰੋਜ਼ਗਾਰ ਦੀ ਹੋ ਸਕਦੀ ਹੈ।` ਵਰਨਣ ਯੋਗ ਹੈ ਕਿ ਨੌਕਰੀਆਂ ਵਿਚ ਕਟੌਤੀ ਪਿੱਚੋਂ ਬੈਂਕ ਆਫ ਇੰਗਲੈਂਡ ਨੇ ਵਿਆਜ਼ ਦਰਾਂ ਘਟਾ ਦਿੱਤੀਆਂ ਹਨ। ਉਂਜ ਅਰਥ ਸ਼ਾਸਤਰੀਆਂ ਦਾ ਇਸ ਮੌਕੇ ਕਰੀਬ 94 ਹਜ਼ਾਰ ਲੋਕਾਂ ਦੀ ਨੌਕਰੀ ਜਾਣ ਦਾ ਅਨੁਮਾਨ ਸੀ, ਪਰ ਕਰੀਬ 58 ਹਜ਼ਾਰ ਲੋਕਾਂ ਦੀ ਨੌਕਰੀ ਹੀ ਗਈ ਹੈ। ਅੰਕੜਿਆਂ ਮੁਤਾਬਕ ਕੁੱਲ ਤੇ ਮੂਲ ਆਮਦਨ ਵਿਚ 3.6 ਫੀਸਦੀ ਦਾ ਮਾਮੂਲੀ ਵਾਧਾ ਹੋਇਆ ਹੈ, ਜੋ ਅਨੁਮਾਨ ਤੋਂ ਕਾਫੀ ਘੱਟ ਹੈ। ਬ੍ਰਿਟੇਨ ਦੀ ਅਰਥ ਵਿਵਸਥਾ ਵਿਚ ਵਾਧਾ ਇਸ ਸਾਲ ਸਤੰਬਰ ਤੱਕ ਮਸਾਂ 1 ਫੀਸਦੀ ਰਿਹਾ, ਜੋ ਪੂਰੇ ਦਹਾਕੇ ਵਿਚ ਸਭ ਤੋਂ ਘੱਟ ਹੈ। ਮਾਹਰ ਇਸ ਨੂੰ ਅਮਰੀਕਾ, ਚੀਨ ਦੇ ਤਣਾਅ ਦਾ ਅਸਰ ਮੰਨਦੇ ਹਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮੁਹੰਮਦ ਯੂਨਸ ਨੇ ਮੰਨਿਆ: ਹਸੀਨਾ ਨੂੰ ਸਾਜਿ਼ਸ਼ ਤਹਿਤ ਹਟਾਇਆ ਗਿਆ ਫਰਾਂਸ ਦੇ ਰਾਸ਼ਟਰਪਤੀ ਨੇ ਕਿਹਾ- ਭਾਰਤ ਨੂੰ ਯੂਐੱਨਐੱਸਸੀ ਦਾ ਸਥਾਈ ਮੈਂਬਰ ਬਣਨਾ ਚਾਹੀਦਾ ਸ਼ੀਆ-ਸੁੰਨੀ ਵਿਚਾਲੇ ਜ਼ਮੀਨੀ ਵਿਵਾਦ ਨੂੰ ਲੈ ਕੇ ਪਾਕਿਸਤਾਨ 'ਚ ਝੜਪ, 36 ਲੋਕਾਂ ਦੀ ਮੌਤਾਂ, 80 ਤੋਂ ਵੱਧ ਜ਼ਖਮੀ ਨੇਤਨਯਾਹੂ ਨੇ ਲੇਬਨਾਨ ਵਿੱਚ ਜੰਗ ਰੋਕਣ ਤੋਂ ਕੀਤਾ ਇਨਕਾਰ ਤਾਲਿਬਾਨ ਸਰਕਾਰ ਨੇ ਮਰਦਾਂ ਲਈ ਵੀ ਸਖਤ ਇਸਲਾਮੀ ਨਿਯਮ ਕੀਤੇ ਲਾਗੂ, ਨਹੀਂ ਪਾ ਸਕਣਗੇ ਜੀਨਜ਼ 1951 ਵਿੱਚ ਕੈਲੇਫੋਰਨੀਆ ਪਾਰਕ ਤੋਂ ਅਗਵਾ ਹੋਇਆ ਲੜਕਾ 70 ਸਾਲ ਬਾਅਦ ਮਿਲਿਆ ਅਮਰੀਕਾ ਨੇ ਭਾਰਤ ਨੂੰ ਵਾਪਿਸ ਕੀਤੀਆਂ 297 ਪ੍ਰਾਚੀਨ ਮੂਰਤੀਆਂ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਧੰਨਵਾਦ ਡੋਨਾਲਡ ਟਰੰਪ ਨੇ ਕਿਹਾ: ਜੇਕਰ ਉਹ ਨਵੰਬਰ 'ਚ ਹਾਰ ਜਾਂਦੇ ਹਨ ਤਾਂ ਉਹ ਦੁਬਾਰਾ ਚੋਣ ਨਹੀਂ ਲੜਨਗੇ ਸ੍ਰੀਲੰਕਾ ਦੀਆਂ ਰਾਸ਼ਟਰਪਤੀ ਚੋਣਾਂ 'ਚ ਅਨੁਰਾ ਦਿਸਾਨਾਇਕੇ ਦੀ ਹੋਈ ਜਿੱਤ, ਕੱਲ੍ਹ ਚੁੱਕ ਸਕਦੇ ਹਨ ਸਹੁੰ ਅਮਰੀਕਾ ਦੇ ਰਾਸ਼ਟਰਪਤੀ ਬਾਇਡਨ ਕਵਾਡ ਸਮਿਟ ਵਿਚ ਭੁੱਲ ਗਏ ਪ੍ਰਧਾਨ ਮੰਤਰੀ ਮੋਦੀ ਦਾ ਨਾਮ, ਵੀਡੀਓ ਵਾਇਰਲ