ਬਾਲੀਵੁਡ ਅਦਾਕਾਰਾ ਰਾਖੀ ਸਾਵੰਤ ਦੀਆਂ ਕੁਝ ਤਸਵੀਰਾਂ ਨੇ ਸੋਸ਼ਲ ਮੀਡੀਆ `ਤੇ ਹੰਗਾਮਾ ਮਚਾਇਆ ਹੋਇਆ ਹੈ। ਰਾਖੀ ਸਾਵੰਤ ਇਨ੍ਹਾਂ ਤਸਵੀਰਾਂ `ਚ ਪਾਕਿਸਤਾਨੀ ਝੰਡੇ ਦੇ ਨਾਲ ਨਜ਼ਰ ਆ ਰਹੀ ਹੈ। ਹਾਲਾਂਕਿ ਰਾਖੀ ਸਾਵੰਤ ਦੀਆਂ ਇਹ ਤਸਵੀਰਾਂ ਉਨ੍ਹਾਂ ਦੀ ਅਗਲੀ ਫਿਲਮ 'ਧਾਰਾ 370' ਦੀਆਂ ਦੱਸੀਆਂ ਜਾ ਰਹੀਆਂ ਹਨ, ਜਿਸ ਵਿਚ ਉਹ ਕੰਮ ਕਰ ਰਹੀ ਹੈ। ਇਸ ਗੱਲ ਨੂੰ ਲੈਕੇ ਉਨ੍ਹਾਂ ਦੀਆਂ ਤਸਵੀਰਾਂ `ਤੇ ਗ਼ੁੱਸੇ ਵਾਲੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।