ਟਰੂਡੋ ਸਰਕਾਰ ਦੀ ਪੰਜਾਬੀ ਮੈਂਬਰ ਪਾਰਲੀਮੈਂਟ ਕਮਲ ਖੈਰਾ ਛੇਤੀ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਕੈਨੇਡਾ 'ਚ ਅਕਤੂਬਰ ਮਹੀਨੇ 'ਚ ਹੋਣ ਵਾਲੀਆਂ ਵੋਟਾਂ ਲਈ ਕੰਪੇਨ ਵਗੈਰਾ ਪੂਰੇ ਜ਼ੋਰਾਂ 'ਤੇ ਹੈ, ਇਸੇ ਵਿਚਕਾਰ ਪੰਜਾਬੀ ਐਮਪੀ ਵੱਲੋਂ ਆਪਣੇ ਵਿਆਹ ਬਾਰੇ ਖੁਲਾਸਾ ਕੀਤਾ ਗਿਆ ਹੈ। ਕਮਲ ਖੈਰਾ ਨੇ ਟਵਿੱਟਰ 'ਤੇ ਆਪਣੇ ਹੋਣ ਵਾਲੇ ਜੀਵਨ ਸਾਥੀ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਉਹ ਬੇਹੱਦ ਖੁਸ਼ੀ ਮਹਿਸੂਸ ਕਰ ਰਹੀ ਹੈ ਕਿ ਉਹ ਆਪਣੇ ਬੈੱਸਟ ਫਰੈਂਡ ਨਾਲ ਪੂਰਾ ਜੀਵਨ ਬਿਤਾਉਣ ਦਾ ਮਨ ਇਰਾਦਾ ਕਰ ਚੁੱਕੀ ਹੈ।