Welcome to Canadian Punjabi Post
Follow us on

01

May 2024
ਬ੍ਰੈਕਿੰਗ ਖ਼ਬਰਾਂ :
ਰੂਪਾਲੀ ਗਾਂਗੁਲੀ ਭਾਜਪਾ 'ਚ ਹੋਏ ਸ਼ਾਮਿਲਸਲਮਾਨ ਖਾਨ ਦੇ ਘਰ 'ਤੇ ਫਾਇਰਿੰਗ ਮਾਮਲੇ ਦੇ ਇੱਕ ਮੁਲਜ਼ਮ ਨੇ ਜੇਲ੍ਹ 'ਚ ਕੀਤੀ ਖੁਦਕੁਸ਼ੀਚੀਨ 'ਚ ਭਾਰੀ ਮੀਂਹ ਕਾਰਨ ਹਾਈਵੇਅ ਦਾ ਇੱਕ ਹਿੱਸਾ ਡਿੱਗਿਆ, 24 ਲੋਕਾਂ ਦੀ ਮੌਤਵਿਦਿਆਰਥੀਆਂ ਨੇ ਕੋਲੰਬੀਆ ਯੂਨੀਵਰਸਿਟੀ ਦੀ ਇਮਾਰਤ 'ਤੇ ਕੀਤਾ ਕਬਜ਼ਾ, ਪੁਲਿਸ ਨੇ ਕੀਤੀ ਕਾਰਵਾਈ ਜਿ਼ਮਬਾਵੇ ਦੀ 'ਜਿਗ' ਬਣੀ ਦੁਨੀਆਂ ਦੀ ਸਭ ਤੋਂ ਨਵੀਂ ਕਰੰਸੀਪੋਰਨ ਸਟਾਰ ਮਾਮਲੇ `ਚ ਟਰੰਪ ਮਾਣਹਾਨੀ ਦੇ ਦੋਸ਼ੀ ਪਾਏ ਗਏ, ਅਦਾਲਤ ਨੇ ਲਗਾਇਆ 7 ਲੱਖ ਦਾ ਜੁਰਮਾਨਾਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ: 48 ਕਿਲੋ ਹੈਰੋਇਨ, 21 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਤਿੰਨ ਮੈਂਬਰ ਕਾਬੂਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ
 
ਨਜਰਰੀਆ

ਜਦੋਂ ਪਸ਼ੂਆਂ ਨੇ ਲਾਇਆ ਨਾਕਾ..

September 25, 2019 01:14 PM

-ਕ੍ਰਿਸ਼ਨ ਪ੍ਰਤਾਪ
ਇਕ ਸ਼ਾਮ ਜਦ ਮੈਂ ਆਪਣਾ ਮੋਬਾਈਲ ਫੋਨ ਚਾਲੂ ਕੀਤਾ ਤਾਂ ਇਕ ਤਸਵੀਰ ਨੇ ਮੇਰਾ ਧਿਆਨ ਖਿੱਚਿਆ। ਇਸ ਵਿੱਚ ਪੰਜਾਹ ਸੱਠ ਅਵਾਰਾ ਪਸ਼ੂ ਬਿਲਕੁਲ ਸੜਕ ਦੇ ਵਿਚਾਲੇ ਬੈਠੇ ਹੋਏ ਸਨ। ਪਿਛਲੇ ਲੰਮੇ ਸਮੇਂ ਤੋਂ ਇਹ ਮਸਲਾ ਭਖਿਆ ਹੋਣ ਕਾਰਨ ਮੈਂ ਸੋਚਿਆ ਕਿ ਇਸ ਬਾਰੇ ਪੋਸਟ ਫੇਸਬੁੱਕ 'ਤੇ ਸਾਂਝੀ ਕੀਤੀ ਜਾਵੇ। ਇਹ ਮਸਲਾ ਥੋੜ੍ਹਾ ਜਿਹਾ ਗੰਭੀਰ ਵੀ ਸੀ, ਕਿਉਂਕਿ ਇਸ ਨਾਲ ਕਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਤੇ ਕੁਝ ਲੋਕ ਇਸ ਨੂੰ ਸਿਰਫ ਕਿਸਾਨੀ ਦਾ ਸਹੇੜਿਆ ਮਸਲਾ ਆਖ ਕੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਨ ਲੱਗਦੇ ਹਨ। ਇਸ ਲਈ ਮੈਂ ਇਹੋ ਜਿਹੀ ਸ਼ਬਦਾਵਲੀ ਚੁਣੀ ਕਿ ਦੋਵਾਂ ਧਿਰਾਂ ਨੂੰ ਆਪਣਾ ਆਪ ਦੋਸ਼ੀ ਨਾ ਲੱਗੇ, ਪਰ ਦੋਵੇਂ ਧਿਰਾਂ ਇਸ ਗੰਭੀਰ ਮੁੱਦੇ ਦੇ ਹੱਲ ਬਾਰੇ ਵੀ ਜ਼ਰੂਰ ਸੋਚਣ। ਮੇਰਾ ਇਹ ਯਤਨ ਸਫਲ ਹੋਇਆ। ਪੋਸਟ ਦੇ ਥੱਲੇ ਵਧੀਆ ਤੇ ਉਸਾਰੂ ਵਿਚਾਰ ਆਏ। ਬਹੁਤਿਆਂ ਨੇ ਇਸ ਦੇ ਹੱਲ ਲਈ ਸੁਝਾਅ ਦਿੱਤੇ। ਫਾਲਤੂ ਜਾਂ ਭੜਕਾਊ ਕੁਮੈਂਟ ਕਿਸੇ ਨੇ ਨਹੀਂ ਸੀ ਲਿਖਿਆ।
ਅਗਲੀ ਸਵੇਰ ਜਦ ਮੈਂ ਸੈਰ ਤੋਂ ਵਾਪਸ ਆ ਰਿਹਾ ਸਾਂ ਤਾਂ ਤਿੰਨ ਚਾਰ ਢੱਠੇ ਤੇ ਦਸ ਬਾਰਾਂ ਗਾਵਾਂ ਗਲੀ ਮੱਲੀ ਖੜੀਆਂ ਸਨ। ਉਨ੍ਹਾਂ ਨੂੰ ਵੇਖ ਕੇ ਮੈਂ ਉਥੇ ਹੀ ਰੁਕ ਗਿਆ। ਮੈਨੂੰ ਆਸ ਸੀ ਕਿ ਦੋ ਚਾਰ ਮਿੰਟ ਬਾਅਦ ਉਹ ਉਥੋਂ ਅੱਗੇ ਤੁਰ ਜਾਣਗੀਆਂ। ਪੰਜ ਛੇ ਮਿੰਟ ਬੀਤ ਗਏ, ਪਰ ਉਨ੍ਹਾਂ ਨੇ ਉਥੇ ਇੰਝ ਡੇਰਾ ਜਮਾ ਲਿਆ, ਜਿਵੇਂ ਉਹ ਨਾਨਕੀ ਘਰ ਆਏ ਹੋਣ। ਉਹ ਇਕ ਦੂਜੇ ਨੂੰ ਢੁੱਡਾਂ ਮਾਰਦੇ ਉਥੇ ਹੀ ਖਰਮਸਤੀਆਂ ਕਰਦੇ ਰਹੇ। ਮੇਰੇ ਮਨ ਵਿੱਚ ਕਾਹਲ ਪੈਦਾ ਹੋਣੀ ਸ਼ੁਰੂ ਹੋ ਗਈ ਸੀ, ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਦੇ ਨਾਲ-ਨਾਲ ਆਪ ਵੀ ਸਕੂਲ ਲਈ ਤਿਆਰ ਹੋਣਾ ਸੀ।
ਪਸ਼ੂਆਂ ਵੱਲੋਂ ਲਾਏ ਇਸ ‘ਨਾਕੇ' ਕਾਰਨ ਗਲੀ ਦੇ ਦੋਵਾਂ ਪਾਸਿਆਂ ਤੋਂ ਆਉਣ ਵਾਲੇ ਟਾਵੇਂ ਟੱਲੇ ਸਕੂਟਰ ਤੇ ਮੋਟਰ ਸਾਈਕਲਾਂ ਵਾਲੇ ਆਪਣੇ ਰਾਹ ਬਦਲਣ ਲੱਗ ਪਏ। ਮੈਨੂੰ ਉਥੇ ਖੜ੍ਹੇ ਨੂੰ ਪੰਦਰਾਂ ਮਿੰਟ ਦੇ ਕਰੀਬ ਹੋ ਚੁੱਕੇ ਸਨ। ਕੁਦਰਤੀ ਇਕ ਨੌਜਵਾਨ ਮੁੰਡਾ ਮੋਟਰ ਸਾਈਕਲ ਉਤੇ ਮੇਰੇ ਕੋਲ ਆ ਕੇ ਖੜੋ ਗਿਆ। ਉਹ ਟਿਊਸ਼ਨ ਪੜ੍ਹ ਕੇ ਆਇਆ ਸੀ ਤੇ ਉਸ ਨੇ ਵੀ ਇਸ ਰਸਤੇ ਤੋਂ ਘਰ ਵਾਪਸ ਜਾਣਾ ਸੀ। ਅਸੀਂ ਦੋਵੇਂ ਜਣੇ ਪਸ਼ੂਆਂ ਦੇ ਉਥੋਂ ਹਟਣ ਦੀ ਉਮੀਦ ਵਿੱਚ ਖੜੇ ਰਹੇ।
ਕੁਝ ਦੇਰ ਬਾਅਦ ਸਕੂਲ ਬੱਸ ਆਈ ਤਾਂ ਸਾਡੇ ਸਾਹ ਵਿੱਚ ਸਾਹ ਆਇਆ। ਉਸ ਬੱਸ ਦੇ ਡਰਾਈਵਰ ਨੇ ਉਚੀ-ਉਚੀ ਹਾਰਨ ਵਜਾ ਕੇ ਬੱਸ ਨੂੰ ਪਸ਼ੂਆਂ ਵੱਲ ਧੱਕ ਦਿੱਤਾ। ਇਸ ਨਾਲ ਪਸ਼ੂ ਇਧਰ ਉਧਰ ਹੋਏ ਤੇ ਬੱਸ ਲੰਘ ਗਈ। ਥੋੜ੍ਹਾ ਜਿਹਾ ਰਸਤਾ ਬਣ ਗਿਆ। ਸਾਨੂੰ ਲੱਗਾ ਕਿ ਇਸ ਮੌਕੇ ਦਾ ਲਾਭ ਉਠਾ ਲਿਆ ਜਾਵੇ। ਲੜਕੇ ਕਾਹਲੀ ਨਾਲ ਮੋਟਰ ਸਾਈਕਲ ਦੀ ਕਿੱਕ ਮਾਰੀ ਤੇ ਮੈਂ ਕਮਾਂਡੋ ਪੁਲਸ ਤੋਂ ਤੇਜ਼ੀ ਨਾਲ ਉਸ ਦੇ ਮਗਰ ਬੈਠ ਗਿਆ। ਸਾਡੇ ਉਥੇ ਪੁੱਜਦੇ ਸਾਰ ਦੋ ਢੱਠਿਆਂ ਨੂੰ ਪਤਾ ਨਹੀਂ ਕੀ ਗੁੱਸਾ ਚੜ੍ਹਿਆ ਕਿ ਉਹ ਢੁੱਡਾਂ ਕੱਢਦੇ ਹੋਏ ਸਾਡੇ ਵੱਲ ਵਧੇ। ਸਾਡਾ ਮੋਟਰ ਸਾਈਕਲ ਇਕ ਗਾਂ ਨਾਲ ਟਕਰਾ ਗਿਆ, ਪਰ ਲੜਕਾ ਪਹਿਲਾਂ ਤੋਂ ਚੌਕਸ ਹੋਣ ਕਾਰਨ ਉਸ ਨੇ ਇਸ ਨੂੰ ਡੋਲਣ ਨਾ ਦਿੱਤਾ। ਇਕ ਵਾਰ ਦਿਲ ਇੰਨੇ ਜ਼ੋਰ ਨਾਲ ਧੜਕਿਆ ਕਿ ਲੱਗਾ ਕਿ ਇਨ੍ਹਾਂ ਤੋਂ ਬਚਣਾ ਅਸੰਭਵ ਹੈ। ਕੁਝ ਸਕਿੰਟਾਂ ਵਿੱਚ ਅਸੀਂ ਪਸ਼ੂਆਂ ਵਾਲੀ ਜਗ੍ਹਾ ਪਾਰ ਕਰ ਗਏ, ਪਰ ਦੋਵੇਂ ਢੱਠੇ ਅਜੇ ਵੀ ਸਾਡਾ ਪਿੱਛਾ ਕਰਦੇ ਭੱਜੇ ਆ ਰਹੇ ਸਨ। ਲੜਕੇ ਨੇ ਮੋਟਰ ਸਾਈਕਲ ਨੂੰ ਪੂਰਾ ਤੇਜ਼ ਭਜਾ ਦਿੱਤਾ ਤੇ ਅਸੀਂ ਉਸ ਝੁੰਡ ਵਿੱਚੋਂ ਬਾਹਰ ਨਿਕਲ ਗਏ। ਉਹ ਜਗ੍ਹਾ ਪਾਰ ਕਰਕੇ ਇੰਝ ਮਹਿਸੂਸ ਹੋਇਆ ਜਿਵੇਂ ਅਸੀਂ ਕੋਈ ਅੱਗ ਦਾ ਸਮੁੰਦਰ ਪਾਰ ਕਰ ਲਿਆ ਹੋਵੇ।
ਮੈਂ ਉਸ ਲੜਕੇ ਦਾ ਧੰਨਵਾਦ ਕਰਕੇ ਮੋਟਰ ਸਾਈਕਲ ਤੋਂ ਉਤਰਿਆ ਤੇ ਬੇਹੱਦ ਡਰੇ ਹੋਏ ਨੇ ਘਰ ਵੱਲ ਚਾਲੇ ਪਾ ਦਿੱਤੇ। ਦਰਵਾਜ਼ਾ ਖੋਲ੍ਹਦੇ ਸਾਰ ਮੂਹਰੇ ਅਖਬਾਰ ਪਏ ਸਨ। ਮੈਂ ਉਨ੍ਹਾਂ ਨੂੰ ਚੁੱਕ ਕੇ ਘਰ ਦੇ ਅੰਦਰ ਗਿਆ ਅਤੇ ਮੁੱਖ ਪੰਨਿਆਂ ਉਤੇ ਤਰਦੀ-ਤਰਦੀ ਨਜ਼ਰ ਮਾਰਨੀ ਸ਼ੁਰੂ ਕਰ ਦਿੱਤੀ। ਤਿੰਨਾਂ ਅਖਬਾਰਾਂ ਦੇ ਮੁੱਖ ਪੰਨਿਆਂ ਉੱਤੇ ਦਾਦਾ-ਪੋਤੀ ਦੇ ਅਵਾਰਾ ਪਸ਼ੂਆਂ ਦੀ ਚਪੇਟ ਵਿੱਚ ਆ ਕੇ ਮਾਰੇ ਜਾਣ ਦੀ ਖਬਰ ਛਪੀ ਹੋਈ ਸੀ। ਇਕ ਅਖਬਾਰ 'ਚ ਇਨ੍ਹਾਂ ਦੋਵਾਂ ਸਮੇਤ ਇਕ ਹੋਰ ਵਿਅਕਤੀ ਦੀ ਮੌਤ ਦਾ ਪੂਰਾ ਵੇਰਵਾ ਲਿਖਿਆ ਹੋਇਆ ਸੀ। ਉਸ ਵਿਅਕਤੀ ਨੂੰ ਇਕ ਅਵਾਰਾ ਢੱਠੇ ਨੇ ਇੰਨੀ ਬੁਰੀ ਤਰ੍ਹਾਂ ਧਰਤੀ ਉਤੇ ਪਟਕਾ ਕੇ ਮਾਰਿਆ ਸੀ ਕਿ ਉਸ ਦਾ ਸਿਰ ਧੜ ਤੋਂ ਵੱਖ ਹੋ ਗਿਆ ਸੀ। ਇਹ ਸਭ ਕੁਝ ਪੜ੍ਹ ਕੇ ਮੈਂ ਪਰੇਸ਼ਾਨ ਹੋ ਗਿਆ ਸਾਂ। ਜਦ ਮੈਂ ਆਪਣੇ ਮੋਬਾਈਲ 'ਤੇ ਨਜ਼ਰ ਮਾਰੀ ਤਾਂ ਆਪਣੀ ਪਾਈ ਹੋਈ ਪੋਸਟ 'ਤੇ ਨਵੇਂ ਆਏ ਕੁਮੈਂਟ ਪੜ੍ਹ ਕੇ ਮੈਂ ਪਰੇਸ਼ਾਨ ਰਹਿ ਗਿਆ। ਇਨ੍ਹਾਂ ਵਿੱਚ ਵੱਖ-ਵੱਖ ਥਾਵਾਂ ਉਤੇ ਅਵਾਰਾ ਪਸ਼ੂਆਂ ਕਾਰਨ ਹੋਏ ਹਾਦਸਿਆਂ ਦੀਆਂ ਛਪੀਆਂ ਰਿਪੋਰਟਾਂ ਸਭ ਤੋਂ ਵੱਧ ਸਨ। ਮੈਨੂੰ ਆਪਣਾ ਆਪ ਸੰਭਾਲਣ ਵਿੱਚ ਕਾਫੀ ਸਮਾਂ ਲੱਗ। ਮੈਂ ਘਰੋਂ ਸਕੂਲ ਵੱਲ ਨੂੰ ਤੁਰ ਪਿਆ ਸਾਂ, ਪਰ ਜਦ ਵੀ ਮੈਨੂੰ ਰਸਤੇ ਵਿੱਚ ਕੋਈ ਆਵਾਰਾ ਪਸ਼ੂ ਵਿਖਾਈ ਦਿੰਦਾ ਤਾਂ ਮੈਂ ਬੇਲੋੜਾ ਚੌਕੰਨਾ ਹੋ ਕੇ ਰੁਕ ਜਾਂਦਾ ਰਿਹਾ। ਨਾ ਚਾਹੁੰਦੇ ਹੋਏ ਵੀ ਮੈਂ ਸਕੂਲ ਦੇਰ ਨਾਲ ਪੁੱਜਾ ਸਾਂ।
ਸਾਰੀ ਦਿਹਾੜੀ ਮੇਰੇ ਦਿਮਾਗ ਵਿੱਚ ਕਈ ਸਵਾਲ ਘੁੰਮਦੇ ਰਹੇ। ਕੀ ਮਨੁੱਖੀ ਜ਼ਿੰਦਗੀ ਏਨੀ ਸਸਤੀ ਹੋ ਚੁੱਕੀ ਹੈ ਕਿ ਕੋਈ ਵੀ ਅਵਾਰਾ ਪਸ਼ੂ ਇਸ ਨੂੰ ਪਲਾਂ ਵਿੱਚ ਖਤਮ ਕਰ ਸਕਦਾ ਹੈ? ਕੀ ਅਣ ਕਿਆਸੇ ਅਤੇ ਅਣ ਵਿਉਂਤੇ ਸ਼ਹਿਰੀਕਰਨ ਕਾਰਨ ਅਸੀਂ ਪਸ਼ੂਆਂ ਤੋਂ ਉਨ੍ਹਾਂ ਦੇ ਹਿੱਸੇ ਦੀ ਜ਼ਮੀਨ ਖੋਹ ਲਈ ਹੈ ਤੇ ਇਸ ਕਰਕੇ ਉਹ ਅਜਿਹਾ ਵਿਹਾਰ ਕਰਦੇ ਹਨ? ਕੀ ਸਾਡੇ ਧਰਮ ਤੇ ਕਾਨੂੰਨ ਮਨੁੱਖ ਤੋਂ ਉਪਰ ਦਾ ਦਰਜਾ ਹਾਸਲ ਕਰ ਚੁੱਕੇ ਹਨ ਕਿ ਅਸੀਂ ਉਨ੍ਹਾਂ ਦੀਆਂ ਗਲਤ ਧਾਰਨਾਵਾਂ ਤੇ ਧਾਰਾਵਾਂ ਖਿਲਾਫ ਉਂਗਲ ਵੀ ਨਹੀਂ ਚੁੱਕ ਸਕਦੇ?
ਫਿਰ ਮਨ 'ਚ ਆਇਆ ਕਿ ਇਸ ਦੀ ਸਭ ਤੋਂ ਵੱਡੀ ਜ਼ਿੰਮੇਵਾਰ ਤਾਂ ਸਰਕਾਰ ਹੈ। ਉਹ ਸਾਡੇ ਕੋਲੋਂ ਹਜ਼ਾਰਾਂ ਕਰੋੜ ਰੁਪਏ ‘ਗਊ ਟੈਕਸ' ਵਸੂਲਦੀ ਹੈ। ਜੇ ਇਹ ਪੈਸਾ ਸਹੀ ਢੰਗ ਨਾਲ ਖਰਚਿਆ ਜਾਵੇ ਤਾਂ ਅੱਜ ਹਜ਼ਾਰਾਂ ਘਰਾਂ ਵਿੱਚ ਸੱਥਰ ਨਹੀਂ ਵਿਛਣੇ ਸਨ। ਇਹ ਇਕੱਠਾ ਕੀਤਾ ਪੈਸਾ ਪਤਾ ਨਹੀਂ ਕਿੱਥੇ ਖਰਚਿਆ ਜਾਂਦਾ ਹੈ। ਅਫਸੋਸ ਇਸ ਗੱਲ ਦਾ ਹੋ ਰਿਹਾ ਸੀ ਕਿ ਸਾਡੀਆਂ ਸਰਕਾਰਾਂ ਸਿਹਤ, ਸਿੱਖਿਆ ਤੇ ਆਵਾਜਾਈ ਦੀਆਂ ਸਹੂਲਤਾਂ ਪ੍ਰਦਾਨ ਕਰਨ ਤੋਂ ਅਸਮਰੱਥ ਰਹੀਆਂ ਹਨ। ਕਿਸੇ ਵੀ ਸਮੱਸਿਆ ਦਾ ਢੁਕਵਾਂ ਹੱਲ ਕਰਨ ਦੀ ਬਜਾਇ ਉਹ ਜਨਤਾ ਦੇ ਸਿਰ 'ਤੇ ਨਵਾਂ ਟੈਕਸ ਮੜ੍ਹ ਦਿੰਦੀਆਂ ਹਨ।
ਸਰਕਾਰ ਟਰੈਫਿਕ ਦੇ ਸੁਧਾਰ ਲਈ ਬੇਤਹਾਸ਼ਾ ਵਧਾਏ ਜੁਰਮਾਨਿਆਂ ਦੀ ਨੀਤੀ ਲਾਗੂ ਕਰਨ ਜਾ ਰਹੀ ਹੈ। ਜੇ ਉਹ ਲੋਕਾਂ ਨੂੰ ਵਾਕਿਆ ਹੀ ਸੜਕੀ ਹਾਦਸਿਆਂ ਤੋਂ ਬਚਾਉਣਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਅਵਾਰਾ ਪਸ਼ੂਆਂ ਦਾ ਯੋਗ ਹੱਲ ਕਰਨਾ ਚਾਹੀਦਾ ਹੈ। ਸਾਡੀ ਅਫਸਰਸ਼ਾਹੀ ਤੇ ਲੋਕ ਨੁਮਾਇੰਦਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਆਮ ਲੋਕ ਬੇਲੋੜੀਆਂ ਸਮੱਸਿਆਵਾਂ ਵਿੱਚ ਉਲਝ ਕੇ ਇਸ ਜਹਾਨ ਤੋਂ ਕੂਚ ਕਰੀ ਜਾ ਰਹੇ ਹਨ। ਇਹ ਅੱਗ ਉਨ੍ਹਾਂ ਦੇ ਘਰਾਂ ਤੱਕ ਵੀ ਪੁੱਜ ਸਕਦੀ ਹੈ। ਜੇ ਉਹ ਜਾਣ ਬੁੱਝ ਕੇ ਨਾਦਾਨ ਬਣ ਰਹੇ ਹਨ ਤਾਂ ਸਿਆਣੇ ਤਾਂ ਪਸ਼ੂ ਵੀ ਨਹੀਂ ਹੰੁਦੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭੰਡਾਲ ਬੇਟ ਤੋਂ ਕਲੀਵਲੈਂਡ : ਡਾ. ਭੰਡਾਲ ਦਾ ਕੱਚੇ ਪੱਕੇ ਰਾਹਾਂ ਦਾ ਸਫ਼ਰ ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ!