Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਟੋਰਾਂਟੋ/ਜੀਟੀਏ

ਮੈਰਾਥਨ-ਰੱਨਰ ਸੰਜੂ ਗੁਪਤਾ ਨੇ 'ਮੈੱਕ ਟੋਰਾਂਟੋ ਰੇਸ' ਦੇ 5 ਕਿਲੋਮੀਟਰ ਵਾਕ ਈਵੈਂਟ ਵਿਚ ਲਿਆ ਹਿੱਸਾ

September 25, 2019 12:59 PM

ਟੋਰਾਂਟੋ, (ਡਾ. ਝੰਡ) -ਬੀਤੇ ਐਤਵਾਰ 22 ਸਤੰਬਰ ਨੂੰ ਟੋਰਾਂਟੋ ਬੀਚ ਏਰੀਏ ਦੇ ਟੌਮੀ ਥੌਂਪਸਨ ਪਾਰਕ ਵਿਚ ਹੋਈ 'ਮੈੱਕ ਟੋਰਾਂਟੋ ਰੇਸ' ਵਿਚ ਮੈਰਾਥਨ ਰੱਨਰ ਸੰਜੂ ਗੁਪਤਾ ਲੱਗਭੱਗ ਦੋ ਮਹੀਨੇ ਪਹਿਲਾਂ ਸੱਜੇ ਗਿੱਟੇ ਵਿਚ ਆਈ ਚੋਟ ਕਾਰਨ ਕੇਵਲ 5 ਕਿਲੋਮੀਟਰ ਵਾੱਕ ਵਿਚ ਹੀ ਭਾਗ ਲੈ ਸਕੇ, ਹਾਲਾਂਕਿ ਉਨ੍ਹਾਂ ਨੇ ਇਸ ਈਵੈਂਟ ਲਈ ਆਪਣੀ ਰਜਿਸਟ੍ਰੇਸ਼ਨ ਹਾਫ਼-ਮੈਰਾਥਨ ਲਈ ਕਰਵਾਈ ਹੋਈ ਸੀ। ਜਿ਼ਕਰਯੋਗ ਹੈ ਕਿ ਇਸ ਰੇਸ ਈਵੈਂਟ ਵਿਚ ਹਾਫ਼ ਮੈਰਾਥਨ, 10 ਕਿਲੋਮੀਟਰ ਅਤੇ 5 ਕਿਲੋਮੀਟਰ ਦੌੜਾਂ ਸ਼ਾਮਲ ਹੁੰਦੀਆਂ ਹਨ।
ਸੰਜੂ ਗੁਪਤਾ ਨੇ ਇਸ ਪੱਤਰਕਾਰ ਨੂੰ ਫ਼ੋਨ 'ਤੇ ਹੋਈ ਗੱਲਬਾਤ ਵਿਚ ਦੱਸਿਆ ਕਿ ਉਨ੍ਹਾਂ ਨੇ ਇਸ ਈਵੈਂਟ ਲਈ ਆਪਣੀ ਰਜਿਸਟ੍ਰੇਸ਼ਨ ਤਿੰਨ ਮਹੀਨੇ ਪਹਿਲਾਂ ਹਾਫ਼ ਮੈਰਾਥਨ ਲਈ ਕਰਵਾਈ ਸੀ ਪਰ ਦੋ ਕੁ ਮਹੀਨੇ ਸੱਜੇ ਗਿੱਟੇ 'ਤੇ ਆਈ ਮੋਚ ਕਾਰਨ ਉਹ ਇਸ ਲੰਮੀ ਦੌੜ ਵਿਚ ਭਾਗ ਲੈਣ ਲਈ ਫਿੱਟ ਨਹੀਂ ਸਨ ਅਤੇ ਉਨ੍ਹਾਂ ਨੇ ਆਪਣੀ ਰਜਿਸਟ੍ਰੇਸਨ਼ 5 ਕਿਲੋਮੀਟਰ ਵਾੱਕ ਲਈ ਬਦਲਵਾ ਲਈ ਜਿਸ ਨੂੰ ਉਨ੍ਹਾਂ ਨੇ 49 ਮਿੰਟ 30 ਸਕਿੰਟ ਵਿਚ ਆਰਾਮ ਨਾਲ ਪੂਰਾ ਕਰ ਲਿਆ। ਭਾਵੇਂ ਉਹ ਉਸ ਸਮੇਂ ਆਪਣੇ ਆਪ ਨੂੰ ਕਾਫ਼ੀ ਠੀਕ ਮਹਿਸੂਸ ਕਰ ਰਹੇ ਸਨ ਪਰ ਫਿਰ ਵੀ ਆਪਣੇ ਡਾਕਟਰ ਦੀ ਹਦਾਇਤ ਅਨੁਸਾਰ ਲੰਮੀ ਦੌੜ ਲਈ ਰਿਸਕ ਨਹੀਂ ਲੈਣਾ ਚਾਹੁੰਦੇ ਸਨ।
ਉਨ੍ਹਾਂ ਹੋਰ ਦੱਸਿਆ ਕਿ 20 ਅਕਤੂਬਰ ਨੂੰ ਹੋਣ ਵਾਲੀ ਸਕੋਸ਼ੀਆ ਵਾਟਰਫ਼ਰੰਟ ਮੈਰਾਥਨ ਵਿਚ ਵੀ ਉਨ੍ਹਾਂ ਨੇ ਰਜਿਸ਼ਟ੍ਰੇਸ਼ਨ ਤਾਂ ਹਾਫ਼਼ ਮੈਰਾਥਨ ਲਈ ਹੀ ਕਰਵਾਈ ਹੈ ਪਰ ਹੋ ਸਕਦਾ ਹੈ ਕਿ ਉਹ 5 ਕਿਲੋਮੀਟਰ ਦੌੜ ਵਿਚ ਹੀ ਭਾਗ ਲੈ ਸਕਣ, ਕਿਉਂੁਕਿ ਡਾਕਟਰ ਸਾਹਿਬ ਨੇ ਉਨ੍ਹਾਂ ਨੂੰ ਅਜੇ ਕੁਝ ਹੋਰ ਮਹੀਨਿਆਂ ਲਈ ਲੰਮੀ ਦੌੜ ਲਈ ਮਨ੍ਹਾਂ ਕੀਤਾ ਹੋਇਆ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ