Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਕੈਨੇਡਾ

ਘੱਟ ਆਮਦਨ ਵਾਲੇ ਕੈਨੇਡੀਅਨਾਂ ਲਈ ਐਨਡੀਪੀ ਵੱਲੋਂ ਡੈਂਟਲ ਕੇਅਰ ਪ੍ਰੋਗਰਾਮ ਦਾ ਐਲਾਨ

September 19, 2019 07:18 PM

ਓਟਵਾ, 18 ਸਤੰਬਰ (ਪੋਸਟ ਬਿਊਰੋ) : ਬੁੱਧਵਾਰ ਨੂੰ ਐਨਡੀਪੀ ਵੱਲੋਂ ਆਪਣੇ ਨਵੇਂ ਪ੍ਰੋਗਰਾਮ ਦਾ ਖੁਲਾਸਾ ਕੀਤਾ ਗਿਆ। ਸਰਕਾਰ ਬਣਾਉਣ ਤੋਂ ਦੋ ਸਾਲ ਦੇ ਅੰਦਰ ਅੰਦਰ ਐਨਡੀਪੀ ਵੱਲੋਂ 4 ਮਿਲੀਅਨ ਤੋਂ ਵੀ ਵੱਧ ਕੈਨੇਡੀਅਨਾਂ ਨੂੰ ਡੈਂਟਲ ਇੰਸ਼ੋਰੈਂਸ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਗਿਆ।
ਸਡਬਰੀ,ਓਨਟਾਰੀਓ ਵਿੱਚ ਇੱਕ ਡੈਂਟਿਸਟ ਦੇ ਆਫਿਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਨਡੀਪੀ ਦੇ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਇਹ ਪਲੈਨ ਲਾਗੂ ਹੋਣ ਤੋਂ ਬਾਅਦ ਹਰ ਸਾਲ ਇਸ ਉੱਤੇ 850 ਮਿਲੀਅਨ ਡਾਲਰ ਦਾ ਖਰਚ ਆਵੇਗਾ। ਇਸ ਤਹਿਤ ਹਰ ਸਾਲ 70,000 ਡਾਲਰ ਤੋਂ ਘੱਟ ਦੀ ਕਮਾਈ ਕਰਨ ਵਾਲੇ ਕੈਨੇਡੀਅਨਜ਼ ਨੂੰ ਮੁਫਤ ਵਿੱਚ ਡੈਂਟਲ ਕਵਰੇਜ ਮਿਲੇਗੀ। ਇਸ ਤੋਂ ਇਲਾਵਾ ਜਿੰਨ੍ਹਾਂ ਕੈਨੇਡੀਅਨਜ਼ ਦੀ ਸਾਲਾਨਾ ਆਮਦਨ 70,000 ਤੋਂ 90,000 ਡਾਲਰ ਦਰਮਿਆਨ ਹੋਵੇਗੀ ਉਨ੍ਹਾਂ ਨੂੰ ਕੋ-ਪੇਅਮੈਂਟਸ ਰਾਹੀਂ ਅੰਸ਼ਕ ਕਵਰੇਜ ਮਿਲੇਗੀ।
ਜਗਮੀਤ ਸਿੰਘ ਨੇ ਆਖਿਆ ਕਿ ਇਸ ਯੋਜਨਾਂ ਨੂੰ ਅਸੀਂ ਸੱਤਾ ਵਿੱਚ ਆਉਣ ਤੋਂ ਇੱਕ ਸਾਲ ਦੇ ਅੰਦਰ ਅੰਦਰ ਸ਼ੁਰੂ ਕਰਨਾ ਚਾਹੁੰਦੇ ਹਾਂ। ਉਨ੍ਹਾਂ ਆਖਿਆ ਕਿ ਇਸ ਨਾਲ ਅਜਿਹੇ 4.3 ਮਿਲੀਅਨ ਲੋਕਾਂ ਨੂੰ ਫੌਰੀ ਮਦਦ ਮਿਲੇਗੀ ਜਿਨ੍ਹਾਂ ਕੋਲ ਕੋਈ ਪਬਲਿਕ ਜਾਂ ਪ੍ਰਾਈਵੇਟ ਇੰਸ਼ੋਰੈਂਸ ਨਹੀਂ ਹੈ। ਜਗਮੀਤ ਸਿੰਘ ਦੇ ਇਸ ਐਲਾਨ ਤੋਂ ਤੁਰੰਤ ਬਾਅਦ ਪਾਰਲੀਆਮੈਂਟਰੀ ਬਜਟ ਆਫੀਸਰ (ਪੀਬੀਓ) ਨੇ ਇਸ ਵਾਅਦੇ ਉੱਤੇ ਹੋਣ ਵਾਲੇ ਖਰਚੇ ਦਾ ਅੰਦਾਜ਼ਾ ਦੱਸਿਆ। ਪਾਰਲੀਆਮੈਂਟਰੀ ਬਜਟ ਆਫੀਸਰ ਨੇ ਆਪਣੇ ਬਿਆਨ ਵਿੱਚ ਆਖਿਆ ਕਿ ਇੱਕ ਅੰਦਾਜ਼ੇ ਮੁਤਾਬਕ ਇਸ ਪ੍ਰੋਗਰਾਮ ਦੇ 2020 ਵਿੱਚ ਸ਼ੁਰੂ ਹੋਣ ਦੀ ਜੇ ਸੰਭਾਵਨਾ ਪ੍ਰਗਟਾਈ ਜਾਵੇ ਤਾਂ ਇਸ ਦੇ ਲਾਗੂ ਹੋਣ ਤੋਂ ਇੱਕ ਸਾਲ ਦੇ ਵਿੱਤੀ ਵਰ੍ਹੇ ਵਿੱਚ ਇਸ ਉੱਤੇ 1.9 ਬਿਲੀਅਨ ਡਾਲਰ ਦੀ ਲਾਗਤ ਆਵੇਗੀ। ਉਸ ਤੋਂ ਬਾਅਦ ਇਸ ਵਿੱਚ 824 ਮਿਲੀਅਨ ਡਾਲਰ ਤੋਂ 856 ਮਿਲੀਅਨ ਡਾਲਰ ਦਰਮਿਆਨ ਹਰ ਸਾਲ ਦੀ ਗਿਰਾਵਟ ਆਵੇਗੀ।
ਇਹ ਡੈਂਟਲ ਪਲੈਨ ਐਨਡੀਪੀ ਵੱਲੋਂ ਕੀਤਾ ਗਿਆ ਦੂਜਾ ਸੱਭ ਤੋਂ ਵੱਡਾ ਹੈਲਥ ਕੇਅਰ ਵਾਅਦਾ ਹੈ। ਇਸ ਤੋਂ ਪਹਿਲਾਂ ਪਾਰਟੀ ਸਾਰੇ ਕੈਨੇਡੀਅਨਾਂ ਨੂੰ ਯੂਨੀਵਰਸਲ ਹੈਲਥ ਕੇਅਰ ਮੁਹੱਈਆ ਕਰਵਾਉਣ ਦਾ ਵਾਅਦਾ ਕਰ ਚੁੱਕੀ ਹੈ। ਨਵੇਂ ਡੈਂਟਲ ਪ੍ਰੋਗਰਾਮ ਦੇ ਨਾਲ ਨਾਲ ਐਨਡੀਪੀ ਵੱਲੋਂ 2020 ਦੇ ਅੰਤ ਤੱਕ ਯੂਨੀਵਰਸਲ ਫਾਰਮਾਕੇਅਰ ਪ੍ਰੋਗਰਾਮ ਤਿਆਰ ਕਰਨ ਲਈ ਹਰ ਸਾਲ 10 ਬਿਲੀਅਨ ਡਾਲਰ ਖਰਚ ਕਰਨ ਦਾ ਵਾਅਦਾ ਵੀ ਕੀਤਾ ਗਿਆ ਹੈ।
ਈਮੇਲ ਰਾਹੀਂ ਦਿੱਤੇ ਬਿਆਨ ਵਿੱਚ ਕੈਨੇਡੀਅਨ ਡੈਂਟਲ ਐਸੋਸਿਏਸ਼ਨ ਦੀ ਪ੍ਰੈਜ਼ੀਡੈਂਟ ਸੈਂਡੀ ਮਚਮੋਰ ਨੇ ਆਖਿਆ ਕਿ ਉਨ੍ਹਾਂ ਦੀ ਆਰਗੇਨਾਈਜ਼ੇਸ਼ਨ ਚੋਣ ਮੁਹਿੰਮ ਵਿੱਚ ਡੈਂਟਲ ਕੇਅਰ ਵੱਲ ਦਿੱਤੀ ਜਾ ਰਹੀ ਤਵੱਜੋ ਤੋਂ ਕਾਫੀ ਖੁਸ਼ ਹੈ। ਜਿ਼ਕਰਯੋਗ ਹੈ ਕਿ ਗ੍ਰੀਨ ਪਾਰਟੀ ਵੱਲੋਂ ਵੀ ਘੱਟ ਆਮਦਨ ਵਾਲੇ ਕੈਨੇਡੀਅਨਾਂ ਲਈ ਡੈਂਟਲ ਕੇਅਰ ਪ੍ਰੋਗਰਾਮ ਦਾ ਵਾਅਦਾ ਕੀਤਾ ਗਿਆ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾ ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼