Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਸ਼ਤਾਬਦੀ ਮਨਾਓ ਜਾਂ ਸਿਆਸਤ ਕਰੋ

September 18, 2019 10:16 AM

-ਤਰਲੋਚਨ ਸਿੰਘ (ਸਾਬਕਾ ਐਮ ਪੀ)
ਅੱਜ ਦੁਨੀਆ ਭਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਦੀ ਚਰਚਾ ਚੱਲ ਰਹੀ ਹੈ। ਆਮ ਕਰ ਕੇ ਲੋਕ ਸਿੱਖਾਂ ਨੂੰ ਪਗੜੀ ਕਰ ਕੇ ਵੱਖਰੀ ਕੌਮ ਮੰਨਦੇ ਹਨ। ਦੁਨੀਆ ਦੇ ਹਰ ਦੇਸ਼ ਵਿੱਚ ਸਿੱਖ ਰਹਿਣ ਲੱਗ ਪਏ ਹਨ। ਤਕਰੀਬਨ 30 ਲੱਖ ਸਿੱਖ ਬਾਹਰ ਜਾ ਚੁੱਕੇ ਹਨ, ਪਰ ਬਹੁਤੇ ਗੈਰ ਸਿੱਖਾਂ ਨੂੰ ਇਹ ਨਹੀਂ ਪਤਾ ਕਿ ਇਨ੍ਹਾਂ ਦਾ ਬਾਨੀ ਕੌਣ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਇਨ੍ਹਾਂ ਦੀ ਬਾਣੀ ਬਾਰੇ ਸਿੱਖ ਆਮ ਲੋਕਾਂ ਨੂੰ ਦੱਸ ਹੀ ਨਹੀਂ ਸਕੇ।
ਜਿਹੜੀ ਕਰਤਾਰਪੁਰ ਲਾਂਘੇ ਬਾਰੇ ਮੰਗ ਉਠੀ ਅਤੇ ਉਸ ਨੰ ਲੈ ਕੇ ਪਾਕਿਸਤਾਨ ਤੇ ਭਾਰਤ ਦੇ ਪ੍ਰਧਾਨ ਮੰਤਰੀਆਂ ਦੇ ਬਿਆਨ ਆਏ, ਉਨ੍ਹਾਂ ਨੇ ਸਾਰੀ ਦੁਨੀਆ ਵਿੱਚ ਸ੍ਰੀ ਗੁਰੂ ਨਾਨਕ ਦਾ ਨਾਂਅ ਰੌਸ਼ਨ ਕੀਤਾ ਹੈ। ਹਰ ਕੋਈ ਹੈਰਾਨ ਹੈ ਕਿ ਦੋ ਦੇਸ਼ ਦੁਸ਼ਮਣੀ ਵੱਲ ਜਾ ਰਹੇ ਹਨ, ਪ੍ਰਧਾਨ ਮੰਤਰੀ ਆਪੋ ਵਿੱਚ ਹੱਥ ਵੀ ਨਹੀਂ ਮਿਲਾਉਂਦੇ, ਫਿਰ ਵੀ ਕੀ ਮਜਬੂਰੀ ਹੈ ਕਿ ਮੀਲਾਂ ਲੰਬਾ ਰਸਤਾ ਬਣਾ ਰਹੇ ਹਨ? ਇਹ ਗੁਰੂ ਨਾਨਕ ਸਾਹਿਬ ਦੀ ਵਡਿਆਈ ਹੈ ਕਿ ਉਨ੍ਹਾਂ ਦੇ ਮਾਨਵ ਏਕਤਾ ਸੰਦੇਸ਼ ਨੇ ਇਹ ਇਤਿਹਾਸਕ ਫੈਸਲਾ ਕਰਵਾ ਦਿੱਤਾ। ਇਸ ਦਾ ਸਿਹਰਾ ਸਿਰਫ ਗੁਰੂ ਨਾਨਕ ਸਾਹਿਬ ਨੂੰ ਹੀ ਜਾਂਦਾ ਹੈ। 1991 ਵਿੱਚ ਬਰਲਿਨ ਵਾਲ (ਦੀਵਾਰ) ਟੁੱਟੀ ਤਾਂ ਉਹ ਸਾਰੀ ਦੁਨੀਆ ਲਈ ਵੱਡੀ ਖਬਰ ਸੀ। ਅੱਜ ਕਰਤਾਰਪੁਰ ਲਾਂਘਾ ਵੀ ਵਿਸ਼ਵ-ਖਬਰ ਬਣ ਚੁੱਕਾ ਹੈ। ਇੱਕ ਪਾਸੇ ਦੁਨੀਆ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਲੋਕਾਂ ਵਿੱਚ ਜਾਣਕਾਰੀ ਲੈਣ ਦਾ ਉਤਸ਼ਾਹ ਵੇਖ ਰਹੇ ਹਾਂ ਤੇ ਦੂਜੇ ਪਾਸੇ ਲੋਕਾਂ ਸਾਹਮਣੇੇ ਕੀ ਦਿਖਾ ਰਹੇ ਹਾਂ ਕਿ ਸਿੱਖਾਂ ਵਿੱਚ ਏਕਤਾ ਹੋ ਹੀ ਨਹੀਂ ਸਕਦੀ।
12 ਨਵੰਬਰ ਨੂੰ 550ਵਾਂ ਜਨਮ ਦਿਨ ਹੈ। ਸਿਰਫ ਦੋ ਮਹੀਨੇ ਰਹਿ ਗਏ ਹਨ। ਅਸੀਂ ਸਿਆਸੀ ਲਾਭ ਲਈ ਰੇੜਕਾ ਖੜ੍ਹਾ ਕਰ ਦਿੱਤਾ ਹੈ। ਇਸ ਅਖਬਾਰੀ ਜੰਗ ਨੇ ਸ਼ਤਾਬਦੀ ਪਿੱਛੇ ਹਟਾ ਦਿੱਤੀ ਹੈ। ਭਾਰਤ ਦੇ ਬਾਹਰ ਵੱਸਦੇ ਗੁਰੂ ਨਾਨਕ ਜੀ ਦੇ ਸ਼ਰਧਾਲੂ ਉਡੀਕ ਰਹੇ ਹਨ ਕਿ ਇਸ ਸ਼ਤਾਬਦੀ ਵਿੱਚ ਕੀ ਨਵੀਂ ਗੱਲ ਹੋਵੇਗੀ, ਕਿਤਾਬਾਂ, ਫਿਲਮਾਂ, ਨੁਮਾਇਸ਼, ਲਾਈਟ ਐਂਡ ਸਾਊਂਡ ਸ਼ੋਅ ਤੇ ਕਿਹੜੇ ਲੇਜ਼ਰ ਸ਼ੋਅ ਤਿਆਰ ਕੀਤੇ ਹਨ? ਕੀ ਗੁਰੂ ਨਾਮਲੇਵਾ ਖਾਸ ਕਰ ਕੇ ਸਹਿਜਧਾਰੀ, ਸਿੰਧੀ ਨਿਰਮਲੇ, ਉਦਾਸੀ, ਨਾਨਕਪੰਥੀ ਇਸ ਵਾਰ ਸੱਦੇ ਜਾਣਗੇ? ਕੀ ਰਾਏ ਬੁਲਾਰ, ਭਾਈ ਮਰਦਾਨਾ ਦੇ ਪਰਵਾਰ ਦੇ ਲੋਕ ਆਉਣਗੇ? ਅੱਜ ਟੈਕਨਾਲੋਜੀ ਦਾ ਯੁੱਗ ਹੈ। ਇਸ ਦੀ ਵਰਤੋਂ ਕਰ ਕੇ ਸਾਰੀ ਦੁਨੀਆ ਨੂੰ ਗੁਰੂ ਨਾਨਕ ਜੀ ਦੀ ਬਾਣੀ ਪੁੱਜਦੀ ਹੋਵੇ। ਗੁਰੂ ਨਾਨਕ ਜੀ ਕਰੀਬ 10 ਦੇਸ਼ਾਂ ਵਿੱਚ ਗਏ ਸਨ। ਕੀ ਉਥੇ ਸਮਾਗਮ ਕਰਨ ਦਾ ਪ੍ਰੋਗਰਾਮ ਹੈ? ਕੀ ਉਨ੍ਹਾਂ ਦੇਸ਼ਾਂ ਦੇ ਰਾਜਦੂਤਾਂ ਨਾਲ ਮੀਟਿੰਗ ਸ਼੍ਰੋਮਣੀ ਕਮੇਟੀ ਕਰ ਚੁੱਕੀ ਹੈ?
ਇੱਕ ਚੰਗੀ ਗੱਲ ਭਾਰਤ ਸਰਕਾਰ ਨੇ ਕੀਤੀ ਹੈ। ਸੁਸ਼ਮਾ ਸਵਰਾਜ ਵਿਦੇਸ਼ ਮੰਤਰੀ ਸੀ। ਉਨ੍ਹਾਂ ਨੇ ਆਰਡਰ ਕੱਢੇ ਕਿ ਭਾਰਤ ਦੀਆਂ ਸਾਰੀਆਂ ਅੰਬੈਸੀਆਂ ਵਿੱਚ ਵੀ ਇਹ ਪ੍ਰੋਗਰਾਮ ਕੀਤੇ ਜਾਣ। ਮੈਂ ਪਿਛਲੇ ਹਫਤੇ ਆਬੂਧਾਬੀ ਤੇ ਦੁਬਈ ਵਿੱਚ ਭਾਰਤੀ ਰਾਜਦੂਤ ਵੱਲੋਂ ਕੀਤੇ ਸੈਮੀਨਾਰ ਲਈ ਗਿਆ ਸੀ। ਵੈਨਕੂਵਰ ਵਿੱਚ ਅਤੇ ਮਸਕਟ ਵਿੱਚ ਵੀ ਇਹ ਸੈਮੀਨਾਰ ਕੀਤੇ ਗਏ ਹਨ। ਤਿੱਬਤ ਵਿੱਚ ਗੁਰੂ ਨਾਨਕ ਜੀ ਨੂੰ ‘ਲਾਮਾ' ਮੰਨਿਆ ਗਿਆ ਹੈ। ਕੀ ਉਥੋਂ ਕੋਈ ਲੋਕ ਆਉਣਗੇ? ਐਸਾ ਨਜ਼ਰ ਨਹੀਂ ਆ ਰਿਹਾ। ਕਈ ਮੀਟਿੰਗਾਂ ਵਿੱਚ ਮੈਂ ਵਿਚਾਰ ਦਿੱਤੇ ਸਨ ਕਿ ਸ੍ਰੀ ਗੁਰੁੂ ਨਾਨਕ ਦੇਵ ਪ੍ਰਤੀ ਦੁਨੀਆ ਵਿੱਚ ਵੱਡੇ ਲੋਕਾਂ ਦੇ ਲੇਖ ਇਕੱਠੇ ਕਰ ਕੇ ਕਿਤਾਬ ਛਪੇ। ਟੈਗੋਰ ਨੇ ਕੀ ਕਿਹਾ, ਰਾਸ਼ਟਰਪਤੀ ਰਾਧਾਕ੍ਰਿਸ਼ਣਨ ਕੀ ਲਿਖ ਗਏ। ਮੋਹਨ ਭਾਗਵਤ ਨੇ ਇਹ ਲਿਖ ਕੇ ਕਮਾਲ ਕਰ ਦਿੱਤੀ ਹੈ ਕਿ ਸਦੀਆਂ ਦੀ ਗੁਲਾਮੀ ਕਾਰਨ ਮਰੀ ਹੋਈ ਭਾਰਤੀ ਲੋਕਾਂ ਦੀ ਆਤਮਾ ਨੂੰ ਗੁਰੂ ਨਾਨਕ ਦੇਵ ਜੀ ਨੇ ਜ਼ਿੰਦਾ ਕੀਤਾ ਸੀ। ਆਰ ਐਸ ਐਸ ਨੇ ਕੁਝ ਦਿਨ ਪਹਿਲਾਂ ਆਪਣੇ ਕੌਮੀ ਸੰਮੇਲਨ ਵਿੱਚ ਗੁਰੂ ਨਾਨਕ ਜੀ ਦੇ ਜੀਵਨ 'ਤੇ ਨੁਮਾਇਸ਼ ਵੀ ਲਾਈ ਹੈ।
ਦਿੱਲੀ ਵਿੱਚ ਭਾਰਤ ਦੀ ਸਭ ਤੋਂ ਵੱਡੀ ਰਾਮਲੀਲਾ ਮਨਾਈ ਜਾਂਦੀ ਹੈ। ਕਾਂਗਰਸ ਤੇ ਭਾਜਪਾ ਵਾਲੇ ਇਕੱਠੀ ਨਹੀਂ ਮਨਾ ਸਕੇ। ਰਾਮਲੀਲਾ ਗਰਾਊਂਡ ਵਾਲੀ ਕਾਂਗਰਸ ਤੇ ਲਾਲ ਕਿਲੇ ਵਾਲੀ ਭਾਜਪਾ ਮਨਾਉਂਦੀ ਸੀ। ਅਸੀਂ ਕਿਉਂ ਝਗੜ ਰਹੇ ਹਾਂ? ਜਦ 2008 ਵਿੱਚ ਹਜ਼ੂਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੀ 300ਵੀਂ ਸ਼ਤਾਬਦੀ ਮਨਾਈ ਗਈ ਸੀ, ਸਟੇਜ ਉਤੇ ਸਿਰਫ ਡਾਕਟਰ ਮਨਮੋਹਨ ਸਿੰਘ ਬੋਲੇ ਸਨ। ਪਸਰੀਚਾ ਸਟੇਜ ਸਕੱਤਰ ਬਣਿਆ, ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ, ਗਵਰਨਰ ਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਅਵਤਾਰ ਸਿੰਘ ਮੱਕੜ ਸਟੇਜ 'ਤੇ ਸਨ, ਪਰ ਉਨ੍ਹਾਂ ਭਾਸ਼ਣ ਨਹੀਂ ਦਿੱਤੇ। ਪਟਨਾ ਵਿੱਚ ਸਾਰਾ ਪੰਡਾਲ ਬਿਹਾਰ ਸਰਕਾਰ ਨੇ ਬਣਾਇਆ, ਸਟੇਜ ਉਤੇ ਪ੍ਰੋਗਰਾਮ ਨਿਤੀਸ਼ ਕੁਮਾਰ ਨੇ ਤੈਅ ਕੀਤਾ ਅਤੇ ਸਟੇਜ ਸਕੱਤਰ ਵੀ ਉਨ੍ਹਾਂ ਦਾ ਸੀ। 1999 ਵਿੱਚ 300 ਸਾਲਾ ਪੁਰਬ ਮੌਕੇ ਆਨੰਦਪੁਰ ਸਾਹਿਬ ਵਿੱਚ ਟੌਹੜਾ ਗਰੁੱਪ ਨੇ ਵੱਖਰੀ ਸਟੇਜ ਲਾਈ ਸੀ, ਪੰਜਾਬ ਸਰਕਾਰ ਨੇ ਪੰਡਾਲ ਬਣਾਇਆ ਸੀ ਤੇ ਕੰਵਲਜੀਤ ਸਿੰਘ ਮੰਤਰੀ ਸਟੇਜ ਸਕੱਤਰ ਸਨ।
ਕਿਧਰੇ ਝਗੜੇ ਕਰ ਕੇ ਸ਼ਤਾਬਦੀ ਲੰਘ ਨਾ ਜਾਵੇ। ਵਕਤ ਘੱਟ ਹੈ, ਬਹੁਤ ਕੁਝ ਕਰਨਾ ਬਾਕੀ ਹੈ। ਗੁਰੂ ਵਾਲੇ ਬਣੋ, ਗੁਰੂ ਨਾਨਕ ਸਭ ਦਾ ਹੈ। ਪਿੱਛੇ ਜਿਹੇ ਮੈਂ ਸੁਝਾਅ ਦਿੱਤਾ ਸੀ ਕਿ 12 ਨਵੰਬਰ ਨੂੰ ਜਨਮ ਦਿਨ ਨਨਕਾਣਾ ਸਾਹਿਬ ਵਿਖੇ ਮਨਾਇਆ ਜਾਵੇ। ਅਸੀਂ ਭੁੱਲ ਗਏ ਹਾਂ ਕਿ ਇਹ ਸਾਡਾ ਫਰਜ਼ ਹੈ ਕਿ ਉਥੇ ਹਾਜ਼ਰੀ ਭਰੀਏ, ਜਥੇਦਾਰ ਅਕਾਲ ਤਖਤ ਇਹ ਪ੍ਰੋਗਰਾਮ ਆਪਣੇ ਹੱਥ ਵਿੱਚ ਲੈਣ। ਘੱਟੋ ਘੱਟ ਦੁਨੀਆ ਦੇ ਸਾਰੇ ਸਿੱਖ ਵਜ਼ੀਰ, ਐਮ ਪੀ, ਐਮ ਐਲ ਏ, ਸਾਰੇ ਗੁਰਦੁਆਰਾ ਪ੍ਰਬੰਧਕ ਉਸ ਅਰਦਾਸ ਵਿੱਚ ਸ਼ਾਮਲ ਹੋਣ। ਭਾਰਤ ਅਤੇ ਪਾਕਿਸਤਾਨ ਸਰਕਾਰ ਤੋਂ ਮਦਦ ਮਿਲ ਸਕਦੀ ਹੈ। ਨਨਕਾਣਾ ਸਾਹਿਬ ਨੂੰ ਨਾ ਭੁੱਲੋ, ਇਤਿਹਾਸ ਏਦਾਂ ਮੁਆਫ ਨਹੀਂ ਕਰੇਗਾ। ਈਸਾਈ ਹਮੇਸ਼ਾ ਈਸਾ ਦੇ ਜਨਮ ਅਸਥਾਨ ਬੈਥਲਹਮ (ਇਜ਼ਰਾਈਲ) ਜਾਂਦੇ ਹਨ। ਰੋਮ ਪੋਪ ਦਾ ਹੈਡਕੁਆਰਟਰ ਹੈ। ਦਿੱਲੀ ਵਿੱਚ ਗੁਰਦੁਆਰਾ ਕਮੇਟੀ ਨੇ ਕਈ ਚੰਗੇ ਪ੍ਰੋਗਰਾਮ ਕੀਤੇ ਹਨ, ਜਿਨ੍ਹਾਂ ਵਿਚ ਡਾਕਟਰ ਮਨਮੋਹਨ ਸਿੰਘ ਵੀ ਸ਼ਾਮਲ ਹੋਏ ਸਨ। ਡਬਲਯੂ ਪੀ ਓ ਦੇ ਪ੍ਰਧਾਨ ਵਿਕਰਮਜੀਤ ਸਿੰਘ ਸਾਹਨੀ ਨੇ ਹਰਬਖਸ਼ ਲਾਟਾ ਦਾ ਤਿਆਰ ਕੀਤਾ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ, ਪਰ ਸਿੱਖਾਂ ਦੀ ਫੁੱਟ ਇਥੇ ਵੀ ਅਖਬਾਰੀ ਸੁਰਖੀਆਂ ਬਣ ਗਈ। ਪਰਮਜੀਤ ਸਿੰਘ ਸਰਨਾ ਨੇ ਵੱਖਰਾ ਨਗਰ ਕੀਰਤਨ ਨਨਕਾਣਾ ਸਾਹਿਬ ਲਿਜਾਣ ਦਾ ਐਲਾਨ ਕਰ ਕੇ ਸਿੱਖਾਂ ਦੀ ਹਾਸੋਹੀਣੀ ਪੁਜ਼ੀਸ਼ਨ ਬਣਾ ਦਿੱਤੀ ਹੈ। ਲੱਗਦਾ ਹੈ ਕਿ ਸਿਆਸਤ ਛਾ ਰਹੀ ਹੈ।
ਬੁੱਧੀਜੀਵੀ ਸਿੱਖ ਅਤੇ ਸੰਤ-ਮਹਾਤਮਾ ਚੁੱਪ ਹਨ। ਲੀਡਰਾਂ ਨੂੰ ਕੌਣ ਗੁਰੂ ਵੱਲ ਲਾਏਗਾ? ਦੁਨੀਆ ਗੁਰੂ ਨਾਨਕ ਜੀ ਦੇ ਸੰਦੇਸ਼ ਨੂੰ ਸੁਣਨ ਲਈ ਉਤਾਵਲੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’