Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਟੋਰਾਂਟੋ/ਜੀਟੀਏ

ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਵੱਲੋਂਂ ਟੋਬਰ ਮਰੀ ਆਈਲੈਂਡ ਦਾ ਸਫ਼ਲ ਟੂਰ

August 14, 2019 10:54 AM

ਬਰੈਂਪਟਨ, (ਡਾ. ਝੰਡ) -ਪ੍ਰਾਪਤ ਸੂਚਨਾ ਅਨੁਸਾਰ ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵੱਲੋਂ ਇਸ ਵਾਰ 11 ਅਗਸਤ ਦਿਨ ਐਤਵਾਰ ਨੂੰ ਨਵੀਂ ਜਗ੍ਹਾ ਟੋਬਰ ਮਰੀ ਆਈਲੈਂਡ ਦਾ ਟੌਰ ਲਗਾਇਆ ਗਿਆ। ਇਸ ਟੂਰ ਦਾ ਸਫ਼ਰ ਕਿਉਂਕਿ ਕਾਫ਼ੀ ਲੰਬਾ ਸੀ, ਇਸ ਦੇ ਲਈ ਪ੍ਰਬੰਧਕਾਂ ਵੱਲੋਂ ਏ.ਸੀ. ਬੱਸ ਦਾ ਪ੍ਰਬੰਧ ਕੀਤਾ ਗਿਆ। ਟੂਰ 'ਤੇ ਜਾਣ ਵਾਲੇ ਸਾਰੇ ਮੈਂਬਰ ਸਵੇਰੇ 7.30 ਵਜੇ ਸ਼ਾਅ ਪਬਲਿਕ ਸਕੂਲ ਦੀ ਪਾਰਕਿੰਗ ਵਿਚ ਇਕੱਠੇ ਹੋ ਗਏ ਅਤੇ ਬੱਸ ਦੇ ਉੱਥੇ ਪਹੁੰਚਣ 'ਤੇ ਆਪੋ ਆਪਣੀਆਂ ਸੀਟਾਂ ਉੱਪਰ ਬੈਠ ਗਏ। ਉਥੋਂ ਬੱਸ ਸਵੇਰੇ ਅੱਠ ਵਜੇ ਬੱਸ ਆਪਣੀ ਮੰਜਿ਼ਲ ਵੱਲ ਚੱਲ ਪਈ। ਬੱਸ ਵਿਚ ਸਾਰੇ ਮੈਂਬਰਾਂ ਨੂੰ ਬਿਸਕੁੱਟਾਂ ਦੇ 2-2 ਪੈਕਟ ਅਤੇ ਪਾਣੀ ਦੀਆਂ ਬੋਤਲਾਂ ਦਿੱਤੀਆਂ ਗਈਆਂ ਅਤੇ ਰਸਤੇ ਵਿਚ ਭੁੱਖ/ਪਿਆਸ ਆਦਿ ਲੱਗਣ ਕਾਰਨ ਰੁਕਣਾ ਨਹੀਂ ਪਿਆ। ਵਾਸ਼ਰੂਮ ਦਾ ਪ੍ਰਬੰਧ ਬੱਸ ਦੇ ਵਿਚ ਹੀ ਹੋਣ ਕਾਰਨ ਮੈਂਬਰਾਂ ਨੂੰ ਇਸ ਦੀ ਕਾਫ਼ੀ ਸਹੂਲਤ ਰਹੀ। ਬੱਸ ਦਾ ਸਫ਼ਰ ਬਹੁਤ ਹੀ ਆਰਾਮਦਾਇਕ ਅਤੇ ਸੁਹਾਵਣਾ ਸੀ।
ਰਸਤੇ ਦੇ ਖ਼ੂਬਸੂਰਤ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦਿਆਂ ਹੋਇਆਂ ਸਾਰੇ ਮੈਂਬਰ ਲੱਗਭੱਗ ਸਾਢੇ ਗਿਆਰਾਂ ਵਜੇ ਮੈਂਬਰ ਟੋਬਨ ਮੋਰੀ ਪਹੁੰਚ ਗਏ। ਉੱਥੇ ਇਨਫ਼ਮੇਸ਼ਨ ਸੈਂਟਰ 'ਤੇ ਪਹੁੰਚ ਕੇ ਸਾਰਿਆਂ ਨੇ ਆਪਣੇ ਨਾਲ ਲਿਆਂਦਾ ਹੋਇਆ ਭੋਜਨ ਛਕਿਆ ਅਤੇ ਇਕ ਵਜੇ ਦੇ ਕਰੀਬ ਪਹਿਲਾਂ ਹੀ ਕਲੱਬ ਵੱਲੋਂ ਐਡਵਾਂਸ ਬੁੱਕ ਕਰਵਾਈਆਂ ਹੋਈਆਂ ਟਿਕਟਾਂ ਪ੍ਰਾਪਤ ਕਰਕੇ ਸਾਰੇ ਮੈਂਬਰ 1.30 ਵਜੇ ਫ਼ੈਰੀ ਵਿਚ ਸਵਾਰ ਹੋ ਗਏ। ਫ਼ੈਰੀ ਦਾ ਸਫ਼ਰ ਬਹੁਤ ਹੀ ਰਮਣੀਕ ਅਤੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਸੀ। ਇਸ ਥਾਂ 'ਤੇ ਪਾਣੀ ਬਿਲਕੁਲ ਸਾਫ਼ ਹੋਣ ਕਾਰਨ ਡੁੱਬੇ ਹੋਏ ਕਈ ਪੁਰਾਣੇ ਜਹਾਜ਼ ਸਾਫ਼ ਨਜ਼ਰ ਆ ਰਹੇ ਸਨ। ਆਮ ਫ਼ੈਰੀਆਂ ਨਾਲੋਂ ਇਸ ਫ਼ੇਰੀ ਦੀ ਰਫ਼ਤਾਰ ਕਾਫ਼ੀ ਜਿ਼ਆਦਾ ਸੀ। ਫ਼ੈਰੀ ਦੇ ਇਸ ਸੁਹਾਣੇ ਸਫ਼ਰ ਦੌਰਾਨ ਸਾਰੇ ਮੈਂਬਰਾਂ ਨੂੰ ਕੌਫ਼ੀ ਪਿਆਈ ਗਈ। ਸੱਭਨਾਂ ਨੇ ਆਪਣੇ ਮੋਬਾਇਲ ਫ਼ੋਨਾਂ ਨਾਲ ਕੁਦਰਤੀ ਨਜ਼ਾਰਿਆਂ ਦੀਆਂ ਖ਼ੂਬ ਤਸਵੀਰਾਂ ਖਿੱਚੀਆਂ ਅਤੇ ਵੀਡੀਓ ਬਣਾਈਆਂ।
ਚਾਰ ਵਜੇ ਦੇ ਲੱਗਭੱਗ ਵਾਪਸੀ ਸ਼ੁਰੂ ਹੋ ਗਈ। ਵਾਪਸੀ 'ਤੇ ਫਿਰ ਸਾਰੇ ਮੈਂਬਰਾਂ ਨੂੰ ਚਾਹ/ਕਾਫ਼ੀ ਪਿਆਈ ਗਈ। ਕੁੱਲ ਮਿਲਾ ਕੇ ਸਾਰੇ ਮੈਂਬਰਾਂ ਵੱਲੋਂ ਇਸ ਟੂਰ ਦੀ ਭਾਰੀ ਸਰਾਹਨਾ ਕੀਤੀ ਗਈ ਅਤੇ ਸਮੂਹ ਮੈਂਬਰਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆ ਅਗਲੇ ਟੂਰ ਦਾ ਵੀ ਇੰਜ ਹੀ ਪ੍ਰਬੰਧ ਕੀਤਾ ਜਾਏਗਾ। ਇਸ ਟੂਰ ਨੂੰ ਸਫ਼ਲ ਬਣਾਉਣ ਲਈ ਪਰਮਜੀਤ ਸਿੰਘ ਕਾਲੇਕੇ ਦਾ ਵਿਸ਼ੇਸ਼ ਯੋਗਦਾਨ ਰਿਹਾ। ਫ਼ੋਟੋਗ੍ਰਾਫ਼ੀ ਬਲਵੀਰ ਸਿ਼ਘ ਧਾਰੀਵਾਰ ਵੱਲੋਂ ਕੀਤੀ ਗਈ। ਕਲੱਬ ਦੇ ਡਾਇਰੈੱਕਟਰ ਗੁਰਮੇਲ ਸਿੰਘ ਗਿੱਲ ਅਤੇ ਸਮੂਹ ਮੈਂਬਰਾਂ ਦੇ ਸਹਿਯੋਗ ਸਦਕਾ ਕਲੱਬ ਦਾ ਇਹ ਟੂਰ ਬਹੁਤ ਹੀ ਕਾਮਯਾਬ ਰਿਹਾ ਜਿਸ ਦੇ ਲਈ ਸਾਰੇ ਪ੍ਰਬੰਧਕ ਵਧਾਈ ਦੇ ਹੱਕਦਾਰ ਹਨ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ