Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਕੈਨੇਡਾ

ਰੌਜਰਜ਼ ਕੱਪ ਜਿੱਤ ਕੇ ਬਿਆਂਕਾ ਐਂਡਰੀਸਕੂ ਨੇ ਰਚਿਆ ਇਤਿਹਾਸ

August 12, 2019 09:42 AM

*50 ਸਾਲਾਂ ਵਿੱਚ ਇਹ ਖਿਤਾਬ ਆਪਣੇ ਨਾਂ ਕਰਨ ਵਾਲੀ ਐਂਡਰੀਸਕੂ ਬਣੀ ਪਹਿਲੀ ਕੈਨੇਡੀਅਨ

ਟੋਰਾਂਟੋ, 11 ਅਗਸਤ (ਪੋਸਟ ਬਿਊਰੋ) : ਸੈਰੇਨਾ ਵਿਲੀਅਮਜ਼ ਨੂੰ ਹਰਾਉਣ ਤੋਂ ਬਾਅਦ ਰੌਜਰਜ਼ ਕੱਪ ਜਿੱਤਣ ਵਾਲੀ ਬਿਆਂਕਾ ਐਂਡਰੀਸਕੂ ਪਹਿਲੀ ਕੈਨੇਡੀਅਨ ਬਣ ਗਈ ਹੈ। ਪਿਛਲੇ 50 ਸਾਲਾਂ ਵਿੱਚ ਐਂਡਰੀਸਕੂ ਪਹਿਲੀ ਕੈਨੇਡੀਅਨ ਹੈ ਜਿਸ ਨੇ ਇਹ ਟੂਰਨਾਮੈਂਟ ਆਪਣੇ ਨਾਂ ਕੀਤਾ ਹੈ।
ਜਿਵੇਂ ਹੀ ਐਂਡਰੀਸਕੂ ਨੂੰ ਇਹ ਪਤਾ ਲੱਗਿਆ ਕਿ ਸੈਰੇਨਾ ਵਿਲੀਅਮਜ਼ ਰੌਜਰਜ਼ ਕੱਪ ਦੇ ਇਸ ਮੈਚ ਨੂੰ ਵਿਚਾਲੇ ਹੀ ਛੱਡ ਰਹੀ ਹੈ ਤਾਂ ਉਹ ਤੁਰੰਤ ਆਪਣੀ ਵਿਰੋਧੀ ਖਿਡਾਰਨ ਦੇ ਬੈਂਚ ਕੋਲ ਗਈ ਤੇ ਉਸ ਨੇ ਆਪਣੀ ਸੀਨੀਅਰ ਟੈਨਿਸ ਖਿਡਾਰਨ ਦੀ ਹੌਸਲਾ ਅਫਜ਼ਾਈ ਕਰਨ ਦੇ ਨਾਲ ਨਾਲ ਉਸ ਨੂੰ ਦਿਲਾਸਾ ਵੀ ਦਿੱਤਾ। ਇਸ ਮੌਕੇ ਐਂਡਰੀਸਕੂ ਨੇ ਆਖਿਆ ਕਿ ਇਸ ਸਮੇਂ ਵਿਲੀਅਮਜ਼ ਜਿਹੋ ਜਿਹਾ ਮਹਿਸੂਸ ਕਰ ਰਹੀ ਹੈ ਉਹ ਉਸ ਬਾਰੇ ਜਾਣਦੀ ਹੈ। ਉਹ ਜਾਣਦੀ ਹੈ ਕਿ ਕਿਸ ਤਰ੍ਹਾਂ ਸੱਟਾਂ ਦੁੱਖ ਦਿੰਦੀਆਂ ਹਨ।
ਮਿਸੀਸਾਗਾ, ਓਨਟਾਰੀਓ ਦੀ ਐਂਡਰੀਸਕੂ ਨੇ ਅਵੀਵਾ ਸੈਂਟਰ ਵਿੱਚ ਖੇਡੇ ਜਾ ਰਹੇ ਇਸ ਮੈਚ ਦੇ ਪਹਿਲੇ ਸੈੱਟ ਵਿੱਚ 3-1 ਨਾਲ ਲੀਡ ਲੈ ਲਈ ਸੀ ਜਦੋਂ ਵਿਲੀਅਮਜ਼ ਨੂੰ ਮੈਡੀਲਕ ਸਹਾਇਤਾ ਲਈ ਥੋੜ੍ਹਾ ਸਮਾਂ ਖੇਡ ਰੁਕਵਾਉਣੀ ਪਈ। ਪਰ ਇੱਕ ਮਿੰਟ ਬਾਅਦ ਹੀ ਚੇਅਰ ਅੰਪਾਇਰ ਨੇ ਇਹ ਐਲਾਨ ਕੀਤਾ ਕਿ ਵਿਲੀਅਮਜ਼ ਨੂੰ ਸਿਹਤ ਠੀਕ ਨਾ ਹੋਣ ਕਾਰਨ ਮੈਚ ਵਿਚਾਲੇ ਹੀ ਛੱਡਣਾ ਪੈ ਰਿਹਾ ਹੈ। ਇਹ ਮੈਚ ਜਿੱਤਣ ਨਾਲ ਐਂਡਰੀਸਕੂ ਨੂੰ ਸੀਜ਼ਨ ਦਾ ਦੂਜਾ ਡਬਲਿਊਟੀਏ ਪ੍ਰੀਮੀਅਰ ਟਾਈਟਲ ਵੀ ਹਾਸਲ ਹੋ ਗਿਆ ਹੈ।
1969 ਵਿੱਚ ਵੈਨਕੂਵਰ ਦੇ ਵਿੱਕੀ ਬਰਨਰ ਨੂੰ ਹਰਾ ਕੇ ਵਿੰਡਸਰ, ਓਨਟਾਰੀਓ ਦੇ ਫਾਯੇ ਅਰਬਨ ਨੇ ਇਹ ਖਿਤਾਬ ਜਿੱਤਿਆ ਸੀ। ਉਸ ਤੋਂ ਬਾਅਦ ਹੁਣ ਇਸ ਖਿਤਾਬ ਉੱਤੇ ਕਬਜਾ ਜਮਾਉਣ ਵਾਲੀ ਐਂਡਰੀਸਕੂ ਪਹਿਲੀ ਕੈਨੇਡੀਅਨ ਬਣ ਗਈ ਹੈ। ਇਸ ਮੌਕੇ ਐਂਡਰੀਸਕੂ ਨੇ ਆਖਿਆ ਕਿ ਉਹ ਇਸ ਤਰ੍ਹਾਂ ਨਹੀਂ ਸੀ ਜਿੱਤਣਾ ਚਾਹੁੰਦੀ ਪਰ ਜਿੱਤ ਤਾਂ ਜਿੱਤ ਹੀ ਹੁੰਦੀ ਹੈ। ਇਸ ਲਈ ਉਹ ਖੁਸ਼ ਹੈ।
37 ਸਾਲਾ ਵਿਲੀਅਮਜ਼ ਨੇ 19 ਸਾਲਾ ਐਂਡਰੀਸਕੂ ਦੀ ਸਿਫਤ ਕਰਦਿਆਂ ਆਖਿਆ ਕਿ ਜਿਸ ਤਰ੍ਹਾਂ ਖੇਡ ਵਿਚਾਲੇ ਛੱਡਣ ਤੋਂ ਬਾਅਦ ਉਸ ਨੇ ਆ ਕੇ ਦਿਲਾਸਾ ਦਿੱਤਾ ਉਸ ਤੋਂ ਮਹਿਸੂਸ ਹੋਇਆ ਕਿ ਉਹ ਬਿਹਤਰੀਨ ਖਿਡਾਰਨ ਹੋਣ ਦੇ ਨਾਲ ਨਾਲ ਨੇਕ ਇਨਸਾਨ ਹੈ। ਆਪਣੀ ਉਮਰ ਦੇ ਹਿਸਾਬ ਨਾਲ ਉਹ ਜਿ਼ਆਦਾ ਸਿਆਣੀ ਹੈ। ਆਪਣੇ ਸ਼ਬਦਾਂ, ਖੇਡ, ਰਵੱਈਏ ਤੇ ਆਪਣੀ ਕਰਨੀ ਤੋਂ ਉਹ ਬਿਲਕੁਲ ਵੀ 19 ਸਾਲਾਂ ਦੀ ਨਹੀਂ ਲੱਗਦੀ। ਉਸ ਦੀ ਖੇਡ ਐਨੀ ਨਿੱਕੀ ਉਮਰ ਵਿੱਚ ਹੀ ਕਾਫੀ ਸਧੀ ਹੋਈ ਹੈ। ਮਾਰਚ ਵਿੱਚ ਐਂਡਰੀਸਕੂ ਨੇ ਇੰਡੀਅਨ ਵੈੱਲਜ਼ ਮੁਕਾਬਲਾ ਵੀ ਜਿੱਤਿਆ ਸੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ