Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਲੱਖਾਂ ਲੋਕਾਂ ਨੂੰ ਘਰਾਂ ਵਿੱਚ ਬੰਦ ਕਰ ਕੇ ਉਨ੍ਹਾਂ ਦੀ ਕਿਸਮਤ ਦਾ ਫੈਸਲਾ ਨਹੀਂ ਕੀਤਾ ਜਾ ਸਕਦਾ

August 09, 2019 08:43 AM

-ਯੋਗੇਂਦਰ ਯਾਦਵ
‘‘ਜਦੋਂ ਤੱਕ ਦਿਲ ਅਤੇ ਦਿਮਾਗ ਵਿੱਚੋਂ ਕੋਈ ਇੱਕ ਵੀ ਬਾਕੀ ਹੈ, ਉਦੋਂ ਤੱਕ ਮੈਂ ਇਸ ਕਦਮ ਦਾ ਸਮਰਥਨ ਨਹੀਂ ਕਰ ਸਕਦਾ।” ਗੱਲ ਕਸ਼ਮੀਰ ਦੀ ਹੋ ਰਹੀ ਸੀ। ਗੱਲ ਇੱਕ ਨੌਜਵਾਨ ਨਾਲ ਹੋ ਰਹੀ ਸੀ। ਗੱਲ ਇਸ ਲਈ ਜ਼ਰੂਰੀ ਸੀ ਕਿ ਉਹ ਮੇਰੇ ਬਿਆਨ ਤੋਂ ਬਹੁਤ ਦੁਖੀ ਸੀ। ਗਾਲੀ-ਗਲੋਚ ਦੀ ਜਗ੍ਹਾ ਗੱਲ ਇਸ ਲਈ ਸੰਭਵ ਸੀ ਕਿ ਉਹ ਮੇਰੀ ਇੱਜ਼ਤ ਕਰਦਾ ਸੀ, ਪਰ ਕਸ਼ਮੀਰ ਵਿੱਚ ਮੈਂ 370 ਨੂੰ ਖਤਮ ਕਰਨ ਅਤੇ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੇ ਫੈਸਲੇ 'ਤੇ ਮੇਰੇ ਵਿਰੋਧ ਤੋਂ ਬਹੁਤ ਹੈਰਾਨ ਸੀ। ਉਸ ਗੱਲਬਾਤ ਦੌਰਾਨ ਇਹ ਤਿੱਖਾ ਵਾਕ ਬੋਲਣ 'ਤੇ ਮਜਬੂਰ ਹੋਇਆ।
‘‘ਕਮਾਲ ਹੈ ਭਾਈ ਸਾਹਿਬ, ਹਰ ਗੱਲ ਲਈ ਮੋਦੀ ਜੀ ਨੂੰ ਦੋਸ਼ ਦੇਣਾ ਤਾਂ ਠੀਕ ਨਹੀਂ ਹੈ।”
ਮੈਂ ਸਹਿਮਤੀ ਜਤਾਈ, ‘‘ਕਸ਼ਮੀਰ ਸਮੱਸਿਆ ਮੋਦੀ ਜੀ ਜਾਂ ਬੀ ਜੇ ਪੀ ਦੀ ਬਣਾਈ ਹੋਈ ਨਹੀਂ। ਜੇ ਪਹਿਲਾਂ ਦੋਸ਼ ਦੇਣਾ ਹੋਵੇ ਤਾਂ ਕਾਂਗਰਸ ਨੂੰ ਦੇਣਾ ਹੋਵੇਗਾ, ਜਿਸ ਨੂੰ ਇਸ ਸਮੱਸਿਆ ਨੂੰ ਉਲਝਣ ਦਿੱਤਾ, ਜਿਸ ਨੇ ਜੰਮੂ ਕਸ਼ਮੀਰ 'ਚ ਵਾਰ ਵਾਰ ਪਿੱਠੂ ਸਰਕਾਰਾਂ ਬਣਵਾਈਆਂ। ਦੋਸ਼ ਰਾਜੀਵ ਗਾਂਧੀ ਨੂੰ ਦੇਣਾ ਚਾਹੀਦਾ ਹੈ, ਜਿਨ੍ਹਾਂ ਨੇ 1987 'ਚ ਚੋਣਾਂ ਦੇ ਨਾਂਅ 'ਤੇ ਕਸ਼ਮੀਰ ਦੀ ਜਨਤਾ ਨਾਲ ਧੋਖਾ ਕੀਤਾ। ਦੋਸ਼ ਮਨਮੋਹਨ ਸਿੰਘ ਦੀ ਸਰਕਾਰ ਨੂੰ ਦੇਣਾ ਚਾਹੀਦਾ, ਜਿਨ੍ਹਾਂ ਨੇ ਅਟਲ ਬਿਹਾਰੀ ਵਾਜਪਾਈ ਦੇ ਰਾਜ ਵਿੱਚ ਸ਼ੁਰੂ ਕੀਤੀ ਚੰਗੀ ਪਹਿਲ ਦਾ ਸਤਿਆਨਾਸ ਕਰ ਦਿੱਤਾ। ਦੋਸ਼ ਫਾਰੂਕ ਅਬਦੁੱਲਾ ਅਤੇ ਮੁਫਤੀ ਮੁਹੰਮਦ ਸਈਦ ਵਰਗੇ ਨੇਤਾਵਾਂ ਨੂੰ ਦੇਣਾ ਚਾਹੀਦਾ ਹੈ, ਜਿਨ੍ਹਾਂ ਨੇ ਕਸ਼ਮੀਰੀਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਕੇ ਸਿਆਸੀ ਦੁਕਾਨਦਾਰੀ ਕੀਤੀ।”
ਫਿਰ ਉਹ ਸਹਿਜ ਹੋਇਆ, ‘‘ਸਹੀ ਕਿਹਾ ਤੁਸੀਂ! ਫਿਰ ਤੁਹਾਨੂੰ ਸਰਕਾਰ ਦੇ ਇਸ ਕਦਮ ਦਾ ਸਮਰਥਨ ਕਰਨਾ ਚਾਹੀਦਾ ਹੈ। ਪੂਰਾ ਦੇਸ਼ ਇਸ ਫੈਸਲੇ ਦਾ ਸਵਾਗਤ ਕਰ ਰਿਹਾ ਹੈ, ਪਰ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ?”
ਮੇਰਾ ਜਵਾਬ ਸੀ, ‘‘ਇਸ 'ਚ ਕੋਈ ਸ਼ੱਕ ਨਹੀਂ ਕਿ ਅੱਜ ਦੇਸ਼ ਦਾ ਜਨਮਤ ਸਰਕਾਰ ਦੇ ਇਸ ਫੈਸਲੇ ਨਾਲ ਖੜ੍ਹਾ ਹੈ, ਪਰ ਸਵਾਲ ਇਹ ਹੈ ਕਿ ਇਸ ਫੈਸਲੇ ਨਾਲ ਪੁਰਾਣੀਆਂ ਸਰਕਾਰਾਂ ਵੱਲੋਂ ਬਣਾਈ ਇਹ ਸਮੱਸਿਆ ਪਹਿਲਾਂ ਤੋਂ ਵੱਧ ਉਲਝੇਗੀ ਜਾਂ ਸੁਲਝੇਗੀ? ਜੇ ਸਾਡੀ ਚਿੰਤਾ ਸਿਰਫ ਲੋਕਪ੍ਰਿਅਤਾ ਅਤੇ ਵੋਟਾਂ ਦੀ ਨਹੀਂ, ਰਾਸ਼ਟਰਹਿੱਤ ਦੀ ਹੈ ਤਾਂ ਸਾਨੂੰ ਕਈ ਵਾਰ ਜਨਮਤ ਦੇ ਵਿਰੁੱਧ ਵੀ ਖੜ੍ਹਾ ਹੋਣਾ ਪਵੇਗਾ। ਸੱਚੇ ਦੇਸ਼ਭਗਤ ਦਾ ਧਰਮ ਹੈ ਕਿ ਉਹ ਦੇਸ਼ਵਾਸੀਆਂ ਨੂੰ ਅਜਿਹੇ ਵੱਡੇ ਫੈਸਲੇ ਦਾ ਅੱਗਾ-ਪਿੱਛਾ ਸਮਝਾਏ, ਇਹ ਸੋਚੇ ਕਿ ਇਸ ਫੈਸਲੇ ਦਾ ਅਗਲੇ 10 ਸਾਲ ਜਾਂ 100 ਸਾਲ ਤੱਕ ਕੀ ਅਸਰ ਹੋਵੇਗਾ, ਜੇ ਇਸ ਲਈ ਚਾਰ ਗਾਲ੍ਹਾਂ ਵੀ ਸੁਣਨੀਆਂ ਪੈਣ ਤਾਂ ਸਿਰ ਝੁਕਾ ਕੇ ਉਸ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।”
‘‘ਪੂਰੇ ਦੇਸ਼ ਨੇ ਮੋਦੀ ਜੀ ਨੂੰ ਵੋਟ ਦਿੱਤੀ ਹੈ, ਕੀ ਉਨ੍ਹਾਂ ਦਾ ਅਧਿਕਾਰ ਨਹੀਂ ਹੈ ਕਿ ਉਹ ਆਪਣੇ ਮੈਨੀਫੈਸਟੋ ਦੇ ਹਿਸਾਬ ਨਾਲ ਇਹ ਵੱਡਾ ਫੈਸਲਾ ਲੈ ਸਕੇ? ਇਸ 'ਚ ਗੈਰ ਸੰਵਿਧਾਨਕ ਕੀ ਹੈ?”
ਮੈਂ ਵਕੀਲਾਂ ਵਾਲੀ ਬਹਿਸ ਵਿੱਚ ਜ਼ਿਆਦਾ ਉਲਝਣਾ ਨਹੀਂ ਚਾਹੁੰਦਾ ਸੀ, ਇਸ ਲਈ ਮੈਂ ਛੋਟਾ ਜਿਹਾ ਜਵਾਬ ਦਿੱਤਾ : ‘‘ਚੁਣੀ ਹੋਈ ਸਰਕਾਰ ਨੂੰ ਆਪਣੀ ਸਮਝ ਦੇ ਹਿਸਾਬ ਨਾਲ ਫੈਸਲੇ ਲੈਣ ਦਾ ਅਧਿਕਾਰ ਹੈ, ਪਰ ਸੰਵਿਧਾਨ ਦੇ ਘੇਰੇ ਤੋਂ ਬਾਹਰ ਜਾ ਕੇ ਨਹੀਂ। ਸਾਡਾ ਸੰਵਿਧਾਨ ਸਾਫ ਕਹਿੰਦਾ ਹੈ ਕਿ 370 'ਚ ਬਦਲਾਅ ਕਰਨ ਨਾਲ ਪਹਿਲਾਂ ਜੰਮੂ ਅਤੇ ਕਸ਼ਮੀਰ ਦੀ ਸੰਵਿਧਾਨ ਸਭਾ ਦੀ ਸਿਫਾਰਸ਼ ਜ਼ਰੂਰੀ ਹੈ। ਕਿਸੇ ਸੂਬੇ ਦੀ ਹੱਦ ਜਾਂ ਉਸ ਦਾ ਦਰਜਾ ਬਦਲਣ ਤੋਂ ਪਹਿਲਾਂ ਉਥੋਂ ਦੀ ਵਿਧਾਨ ਸਭਾ ਵਿੱਚ ਚਰਚਾ ਜ਼ਰੂਰੀ ਹੈ। ਇਹ ਦੋਵੇਂ ਗੱਲਾਂ ਨਹੀਂ ਹੋਈਆਂ। ਇਸ ਲਈ ਸਰਕਾਰ ਦਾ ਕਦਮ ਸੰਵਿਧਾਨ ਸੰਮਤ ਨਹੀਂ, ਪਰ ਇਹ ਫੈਸਲਾ ਸੁਪਰੀਮ ਕੋਰਟ ਨੇ ਕਰਨਾ ਹੈ। ਮੇਰਾ ਇਤਰਾਜ਼ ਸਿਰਫ ਕਾਨੂੰਨੀ ਅਤੇ ਸੰਵਿਧਾਨਕ ਨਹੀਂ ਹੈ।”
‘‘ਫਿਰ ਤੁਹਾਡੇ ਇਤਰਾਜ਼ ਦਾ ਅਸਲੀ ਕਾਰਨ ਕੀ ਹੈ?”
ਮੈਂ ਆਪਣੀ ਗੱਲ ਸਮਝਾਈ : ‘‘ਮੇਰੀ ਅਸਲੀ ਚਿੰਤਾ ਇਹ ਹੈ ਕਿ ਸਰਕਾਰ ਦਾ ਫੈਸਲਾ ਸਾਡੇ ਦੇਸ਼ ਦੀ ਵਿਰਾਸਤ, ਸਾਡੇ ਲੋਕਤੰਤਰ ਦੀ ਭਾਵਨਾ ਤੇ ਰਾਸ਼ਟਰ ਨਿਰਮਾਣ ਦੀ ਸਮਝ ਦੇ ਵਿਰੁੱਧ ਹੈ। ਜੇ ਸਰਦਾਰ ਪਟੇਲ ਨੇ 370 ਦੇ ਫਾਰਮੂਲੇ ਨੂੰ ਬਣਾਇਆ ਸੀ ਤਾਂ ਇਸ ਲਈ ਨਹੀਂ ਕਿ ਉਨ੍ਹਾਂ ਦੇ ਮਨ ਵਿੱਚ ਕੋਈ ਕਮਜ਼ੋਰੀ ਸੀ। ਜੇ ਨਾਰਾਇਣ ਜੀ ਨੇ ਕਸ਼ਮੀਰ 'ਚ ਜੋ ਜ਼ਬਰਦਸਤੀ ਦੀ ਥਾਂ ਸ਼ਾਂਤੀ ਅਤੇ ਗੱਲਬਾਤ ਦਾ ਰਸਤਾ ਸੁਝਾਇਆ ਸੀ ਤਾਂ ਇਸ ਲਈ ਨਹੀਂ ਕਿ ਉਨ੍ਹਾਂ ਦਾ ਦੇਸ਼ ਪ੍ਰੇਮ ਕਮਜ਼ੋਰ ਸੀ। ਜੇ ਇੱਕ ਜ਼ਮਾਨੇ 'ਚ 370 ਵਿਰੁੱਧ ਬੋਲਣ ਵਾਲੇ ਅਟਲ ਬਿਹਾਰੀ ਵਾਜਪਾਈ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਨਸਾਨੀਅਤ, ਜਮਹੂਰੀਅਤ ਅਤੇ ਕਸ਼ਮੀਰੀਅਤ ਦੀ ਗੱਲ ਕੀਤੀ ਤਾਂ ਇਸ ਲਈ ਨਹੀਂ ਕਿ ਉਨ੍ਹਾਂ ਦੀ ਸਮਝ ਕਮਜ਼ੋਰ ਸੀ। ਇਨ੍ਹਾਂ ਸਾਰੇ ਰਾਸ਼ਟਰ ਨਿਰਮਾਤਾਵਾਂ ਦੀ ਇਹ ਸਮਝ ਸੀ ਕਿ ਕਸ਼ਮੀਰ ਨੂੰ ਭਾਰਤ ਦੇ ਨਾਲ ਭਾਵਨਾਤਮਕ ਤੌਰ 'ਤੇ ਜੋੜਨਾ ਹੋਵੇਗਾ ਅਤੇ ਉਸ ਦੇ ਲਈ ਲਾਠੀ, ਗੋਲੀ ਨਾਲ ਕੰਮ ਨਹੀਂ ਚੱਲੇਗਾ। ਉਨ੍ਹਾਂ ਨੂੰ ਅਹਿਸਾਸ ਸੀ ਕਿ ਕਸ਼ਮੀਰ ਦੀ ਜਨਤਾ ਅਤੇ ਬਾਕੀ ਭਾਰਤ ਦੀ ਜਨਤਾ ਦੇ ਮਨ ਵਿੱਚ ਇੱਕ ਖੱਡ ਹੈ। ਉਹ ਜਾਣਦੇ ਸਨ ਕਿ ਧਾਰਾ 370 ਇਸ ਖੱਡ ਦੇ ਆਰ ਪਾਰ ਖੜ੍ਹਏ ਭਾਰਤ ਦੇ ਨਾਗਰਿਕਾਂ ਨੂੰ ਜੋੜਨ ਦਾ ਇੱਕ ਪੁਲ ਹੈ। ਉਹ ਸਮਝਦੇ ਸਨ ਕਿ ਇਸ ਖੱਡ ਦੀ ਪੂਰਤੀ ਬਿਨਾਂ ਪੁਲ ਨੂੰ ਤੋੜ ਦੇਣਾ ਰਾਸ਼ਟਰਹਿੱਤ 'ਚ ਨਹੀਂ ਹੈ।”
‘‘ਤੁਸੀਂ ਨਹੀਂ ਮੰਨਦੇ ਕਿ 370 ਖਤਮ ਕਰਨ ਨਾਲ ਕਸ਼ਮੀਰ ਅਤੇ ਬਾਕੀ ਭਾਰਤ ਦਾ ਏਕੀਕਰਨ ਹੋਵੇਗਾ?”
ਮੈਂ ਉਨ੍ਹਾਂ ਦਾ ਹੱਥ ਫੜਿਆ ਅਤੇ ਕਿਹਾ, ‘‘ਦੇਖੋ, ਕਸ਼ਮੀਰ ਅਤੇ ਬਾਕੀ ਭਾਰਤ ਦਾ ਏਕੀਕਰਨ ਹੋ ਜਾਵੇ ਤਾਂ ਇਸ ਤੋਂ ਖੂਬਸੂਰਤ ਹੋਰ ਕੀ ਹੋਵੇਗਾ? ਜੇ ਧਾਰਾ 370 ਖਤਮ ਕਰਨ ਨਾਲ ਇਹ ਏਕੀਕਰਨ ਹੋ ਜਾਵੇ ਤਾਂ ਮੈਂ ਖੁਸ਼ੀ ਨਾਲ ਉਸ ਦਾ ਸਮਰਥਨ ਕਰਾਂਗਾ। ਮੈਂ ਕਸ਼ਮੀਰ ਨੰ ਭਾਰਤ ਦਾ ਅਨਿੱਖੜਵਾਂ ਅੰਗ ਮੰਨਦਾ ਹਾਂ। ਇਸੇ ਲਈ ਸਰਕਾਰ ਦੇ ਫੈਸਲੇ ਦਾ ਵਿਰੋਧ ਕਰ ਰਿਹਾ ਹਾਂ। ਇਸ ਫੈਸਲੇ ਨਾਲ ਕਸ਼ਮੀਰ ਦੀ ਜਨਤਾ ਤੇ ਬਾਕੀ ਭਾਰਤ ਵਿਚਾਲੇ ਕੋਈ ਖੱਡ ਖਤਮ ਹੋਣ ਦੀ ਥਾਂ ਹੋਰ ਵਧ ਜਾਵੇਗੀ। ਕਸ਼ਮੀਰੀ ਵੱਖਵਾਦੀਆਂ ਅਤੇ ਪਾਕਿਸਤਾਨ ਹਮਾਇਤੀ ਅੱਤਵਾਦੀਆਂ ਨੂੰ ਇਸ ਫੈਸਲੇ ਨਾਲ ਬਹੁਤ ਖੁਸ਼ੀ ਹੋਵੇਗੀ ਕਿਉਂਕਿ ਉਨ੍ਹਾਂ ਦਾ ਧੰਦਾ ਪਹਿਲਾਂ ਨਾਲੋਂ ਵੱਧ ਚੱਲੇਗਾ। ਉਹ ਚਾਹੁੰਦੇ ਸਨ ਕਿ ਭਾਰਤ ਸਰਕਾਰ ਕੁਝ ਅਜਿਹਾ ਕਰੇ, ਜਿਸ ਨਾਲ ਕਸ਼ਮੀਰ ਦੀ ਜਨਤਾ ਦੇ ਮਨ 'ਚ ਭਾਰਤ ਪ੍ਰਤੀ ਗੁੱਸਾ ਹੋਰ ਵਧੇ, ਬੱਚਾ ਬੱਚਾ ਭਾਰਤ ਵਿਰੋਧੀ ਨਾਅਰੇ ਲਾਏ।
ਅਜੇ ਤਾਂ ਕਸ਼ਮੀਰ ਦੀ ਜਨਤਾ ਦੀ ਪ੍ਰਤੀਕਿਰਿਆ ਸਾਨੂੰ ਮੀਡੀਆ 'ਚ ਨਹੀਂ ਦਿਸ ਰਹੀ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਫੈਸਲਾ ਅਤੇ ਇਸ ਨੂੰ ਲੈਣ ਦਾ ਤਰੀਕਾ ਇੱਕ ਔਸਤ ਕਸ਼ਮੀਰੀ ਦੇ ਮਨ 'ਚ ਅਪਮਾਨ ਬੋਧ ਪੈਦਾ ਕਰੇਗਾ, ਪਿਛਲੇ ਸੱਤਰ ਸਾਲਾਂ ਤੋਂ ਘਾਟੀ 'ਚ ਤਿਰੰਗਾ ਚੁੱਕਣ ਵਾਲਿਆਂ ਦਾ ਮੂੰਹ ਬੰਦ ਕਰ ਦੇਵੇਗਾ ਅਤੇ ਭਾਰਤ ਤੋਂ ਆਜ਼ਾਦੀ ਜਾਂ ਪਾਕਿਸਤਾਨ ਨਾਲ ਰਲੇਵੇਂ ਦੀ ਗੱਲ ਕਰਨ ਵਾਲਿਆਂ ਦੀ ਆਵਾਜ਼ ਪਹਿਲਾਂ ਨਾਲੋਂ ਜ਼ਿਆਦਾ ਸੁਣੀ ਜਾਵੇਗੀ।”
‘‘ਇਹ ਆਪ ਨੇ ਦਿਮਾਗ ਦੀ ਗੱਲ ਕਹੀ। ਦਿਲ ਦੀ ਕੀ ਗੱਲ ਹੈ, ਜਿਸ ਦਾ ਤੁਸੀਂ ਸ਼ੁਰੂ ਵਿੱਚ ਜ਼ਿਕਰ ਕੀਤਾ?”
‘‘ਪਤਾ ਨਹੀਂ ਅੱਜ ਦੇ ਮਾਹੌਲ 'ਚ ਕੌਣ ਦਿਲ ਦੀ ਗੱਲ ਸੁਣਨਾ ਚਾਹੇਗਾ, ਪਰ ਸੱਚ ਕਹਾਂ ਤਾਂ ਮੇਰਾ ਮਨ ਇਸ ਦੀ ਗਵਾਹੀ ਨਹੀਂ ਦਿੰਦਾ ਕਿ ਅਸੀਂ ਲੱਖਾਂ ਲੋਕਾਂ ਨੂੰ ਆਪਣੇ ਘਰਾਂ ਵਿੱਚ ਬੰਦ ਕਰ ਕੇ ਉਨ੍ਹਾਂ ਦੀ ਕਿਸਮਤ ਦਾ ਫੈਸਲਾ ਕਰੀਏ ਤੇ ਫਿਰ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਵੀ ਦੱਸੀਏ। ਜੇ ਅਸੀਂ ਕਦੇ ਕਸ਼ਮੀਰ 'ਚ ਉਹ ਕਰੀਏ, ਜੋ ਇਸਰਾਈਲ ਫਲਸਤੀਨੀਆ ਨਾਲ ਕਰਦਾ ਹੈ, ਜੋ ਇੰਗਲੈਂਡ ਨੇ ਆਇਰਲੈਂਡ 'ਚ ਕੀਤਾ, ਪਰ ਉਸ ਸਥਿਤੀ ਵਿੱਚ ਮੈਂ ਸਿਰ ਚੁੱਕ ਕੇ ਨਹੀਂ ਕਹਿ ਸਕਾਂਗਾ ਕਿ ਮੈਨੂੰ ਭਾਰਤੀ ਹੋਣ 'ਤੇ ਮਾਣ ਹੈ। ਇਸ ਲਈ ਮੇਰਾ ਧਰਮ ਹੈ ਕਿ ਅਜਿਹਾ ਹੋਣ ਤੋਂ ਪਹਿਲਾਂ ਮੈਂ ਦੇਸ਼ਵਾਸੀਆਂ ਨੂੰ ਚੌਕਸ ਕਰਾਂ। ਭਾਵੇਂ ਤੁਹਾਡੇ ਵਰਗੇ ਕੁਝ ਸਾਥੀ ਕੁਝ ਸਮੇਂ ਲਈ ਨਾਰਾਜ਼ ਹੀ ਹੋ ਜਾਣ।”
ਮੇਰੇ ਨੌਜਵਾਨ ਸਾਥੀ ਦੀ ਨਾਰਾਜ਼ਗੀ ਕੁਝ ਘੱਟ ਹੋ ਗਈ ਸੀ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’